ਆਯੂਸ਼

ਵਣਜ ਤੇ ਉਦਯੋਗ ਮੰਤਰਾਲਾ ਅਤੇ ਆਯੁਸ਼ ਮੰਤਰਾਲਾ ਨੇ ਇੱਕ ਆਯੁਸ਼ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ

Posted On: 06 DEC 2020 2:18PM by PIB Chandigarh

ਵਣਜ ਤੇ ਉਦਯੋਗ ਮੰਤਰਾਲਾ ਅਤੇ ਆਯੁਸ਼ ਮੰਤਰਾਲਾ ਨੇ ਆਯੁਸ਼ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੀ ਸਥਾਪਨਾ ਲਈ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਹਾਲ ਹੀ ਵਿੱਚ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਆਯੁਸ਼ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਵੱਲੋਂ ਆਯੁਸ਼ ਵਪਾਰ ਅਤੇ ਉਦਯੋਗ ਦੀ ਸਾਂਝੀ ਸਮੀਖਿਆ ਵਿੱਚ ਲਿਆ ਗਿਆ ਹੈ। ਸਮੀਖਿਆ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਆਯੁਸ਼ ਦੇ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਮੁੱਲ ਅਤੇ ਗੁਣਵੱਤਾ ਦੀ ਮੁਕਾਬਲੇਬਾਜ਼ੀ ਨੂੰ ਪ੍ਰਾਪਤ ਕਰਨ ਲਈ ਪੂਰਾ ਆਯੂਸ਼ ਖੇਤਰ ਮਿਲ ਕੇ ਕੰਮ ਕਰੇਗਾ। ਸਮੀਖਿਆ 4 ਦਸੰਬਰ 2020 ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਸੀ, ਜਿਸ ਵਿਚ ਆਯੁਸ਼ ਸੈਕਟਰ ਦੇ ਲਗਭਗ 50 ਉਦਯੋਗਿਕ ਅਤੇ ਵਪਾਰਕ ਆਗੂਆਂ ਨੇਤਾਵਾਂ ਨੇ ਭਾਗ ਲਿਆ ਸੀ। ਆਯੁਸ਼  ਸੈਕਟਰ ਦੇ 2000 ਤੋਂ ਵੱਧ ਹਿੱਸੇਦਾਰਾਂ ਨੇ ਵੀ ਵਰਚੁਅਲ ਪਲੇਟਫਾਰਮਸ 'ਤੇ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਈ-ਈਵੈਂਟ ਵਿਚ ਹਿੱਸਾ ਲਿਆ। 

ਆਯੁਸ਼ ਦੇ ਸਕੱਤਰ ਨੇ ਆਯੁਸ਼ ਮੰਤਰਾਲੇ ਵੱਲੋਂ ਪਿਛਲੀ ਮੀਟਿੰਗ ਵਿੱਚ ਸਿਫ਼ਾਰਸ਼ਾਂ ‘ਤੇ ਕੀਤੀ ਗਈ ਕਾਰਵਾਈ ਬਾਰੇ ਪੇਸ਼ਕਾਰੀ ਨਾਲ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਯੁਸ਼ ਮੰਤਰਾਲੇ ਵੱਲੋਂ ਕੋਵਿਡ-19 ਦੀ ਸਥਿਤੀ ਨੂੰ ਘਟਾਉਣ ਅਤੇ ਆਯੁਸ਼ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਵੱਖ ਵੱਖ ਹੋਰ ਪਹਿਲਕਦਮੀਆਂ ਬਾਰੇ ਵੀ ਦੱਸਿਆ। ਉਨ੍ਹਾਂ ਆਯੁਸ਼ ਸੈਕਟਰ ਨੂੰ ਉਤਸ਼ਾਹਤ ਕਰਨ ਦੇ ਉਭਰ ਰਹੇ ਮੌਕਿਆਂ ਬਾਰੇ ਗੱਲ ਕੀਤੀ ਅਤੇ ਕੁਝ ਅੜਿੱਕਿਆਂ ਬਾਰੇ ਦੱਸਿਆ ਜਿਨ੍ਹਾਂ ਤੇ ਧਿਆਨ ਦਿੱਤੇ ਜਾਣ ਦੀ  ਜਰੂਰਤ ਹੈ। 

ਉਸ ਤੋਂ ਬਾਅਦ ਖੁੱਲੇ ਫੋਰਮ ਵਿੱਚ, ਵਣਜ ਤੇ ਉਦਯੋਗ ਮੰਤਰਾਲੇ, ਆਰਆਈਐਸ, ਬੀਆਈਐਸ ਅਤੇ ਇਨਵੈਸਟ ਇੰਡੀਆ ਅਤੇ ਆਯੁਸ਼ ਉਦਯੋਗ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਆਯੁਸ਼ ਮੰਤਰਾਲੇ ਵੱਲੋਂ ਆਯੁਸ਼ ਅਧਾਰਤ ਸਮਾਧਾਨਾਂ ਨੂੰ ਕੋਵਿਡ -19 ਦੇ ਮੱਦੇਨਜ਼ਰ ਲੋਕਾਂ ਤੱਕ ਪਹੁੰਚਾਉਣ ਲਈ ਆਯੁਸ਼ ਮੰਤਰਾਲੇ ਵੱਲੋਂ ਕੀਤੇ ਗਏ ਯਤਨਾਂ ਦੀ ਸਾਰਿਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ। 

ਸ਼੍ਰੀ ਸ਼੍ਰੀਪਦ ਨਾਇਕ ਨੇ ਕੋਵਿਡ -19 ਮਹਾਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਬਿਮਾਰੀ ਰੋਧਕ ਅਤੇ ਇਲਾਜ ਲਈ ਆਯੁਸ਼ ਅਧਾਰਤ ਸਮਾਧਾਨਾਂ ਵਿੱਚ ਵੱਧ ਰਹੀ ਵਿਸ਼ਵ ਵਿਆਪੀ ਰੁਚੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਯੁਸ਼ ਸੈਕਟਰ ਵਿਚ ਵਪਾਰ ਤੇ ਵਣਜ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਵੱਧ ਰਹੀਆਂ ਮੰਗਾਂ ਦੀ ਪੂਰਤੀ ਲਈ ਅਤੇ ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਵੱਡੀ ਗਿਣਤੀ ਵਿਚ ਲੋਕਾਂ ਦੀ ਸੇਵਾ ਕਰਨ ਲਈ ਜਲਦੀ ਉਪਰਾਲੇ ਕਰਨ ਦੀ ਜ਼ਰੂਰਤ ਹੈ, ਜੋ ਇਨ੍ਹਾਂ ਪ੍ਰਣਾਲੀਆਂ ਵੱਲ ਵੇਕੜ ਰਹੇ ਹਨ। ਉਨ੍ਹਾਂ ਨੇ ਮਹਾਮਾਰੀ ਦੇ ਦੌਰਾਨ ਮੰਤਰਾਲੇ ਵੱਲੋਂ ਚੁੱਕੇ ਗਏ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਵੱਖ-ਵੱਖ ਕਦਮਾਂ ਨੂੰ ਵੀ ਮੁੜ ਤੋਂ ਯਾਦ ਕਰਾਇਆ। ਉਨ੍ਹਾਂ ਨੇ ਭਾਗੀਦਾਰਾਂ ਨੂੰ ਦੱਸਿਆ ਕਿ ਆਯੁਰਵੇਦ ਅਤੇ ਯੋਗ ਲਈ ਆਯੁਸ਼ ਇਮਿਉਨਟੀ ਪ੍ਰੋਟੋਕੋਲ ਅਤੇ ਕੋਵਿਡ- 19 ਲਈ ਰਾਸ਼ਟਰੀ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਅਤੇ ਸਮੇਂ ਸਿਰ ਕੀਤੀ ਗਏ ਦਖਲਅੰਦਾਜ਼ੀ ਨਾਲ ਆਬਾਦੀ ਦੇ ਵੱਡੇ ਹਿੱਸੇ ਨੂੰ ਰਾਹਤ ਮਿਲੀ। ਘੱਟ ਕੋਵਿਡ -19 ਮੌਤ ਦਰ ਅਤੇ ਆਬਾਦੀ ਵੱਲੋਂ ਆਯੁਸ਼ ਪ੍ਰੋਫਾਈਲੈਕਟਿਕ ਸਮਾਧਾਨਾਂ ਨੂੰ ਵੱਡੇ ਪੱਧਰ 'ਤੇ ਅਪਨਾਉਣ ਦੇ ਵਿਚਕਾਰ ਸੰਬੰਧ ਦੇ ਉੱਭਰ ਰਹੇ ਸਬੂਤ ਦੇਸ਼ ਵਿਚ ਜਨਤਕ ਸਿਹਤ ਅਭਿਆਸ ਲਈ ਮਹੱਤਵਪੂਰਨ ਹਨ। 

ਸ਼੍ਰੀ ਪੀਯੂਸ਼ ਗੋਇਲ ਨੇ ਕੋਵਿਡ -19 ਵਿਰੁੱਧ ਲੜਾਈ ਵਿਚ ਆਯੁਸ਼ ਸੈਕਟਰ ਵਲੋਂ ਨਿਭਾਈ ਗਈ ਫਰੰਟਲਾਈਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਮਹਾਮਾਰੀ ਦੇ ਸਮੇਂ ਦੌਰਾਨ ਆਯੁਸ਼ ਪ੍ਰਣਾਲੀਆਂ ਰਾਹੀਂ ਆਮ ਲੋਕਾਂ ਨੂੰ ਦਿੱਤੀ ਗਈ ਸੁਰੱਖਿਆ ਨੇ ਇਸ ਪ੍ਰਣਾਲੀ ਰਾਹੀਂ ਦਿੱਤੀਆਂ ਜਾਂਦੀਆਂ ਦਵਾਈਆਂ ਅਤੇ ਉਤਪਾਦਾਂ ਦੀ ਕੁਸ਼ਲਤਾ ਬਾਰੇ ਬਹੁਤ ਸਾਰੇ ਲੋਕਾਂ ਦੀਆਂ ਧਾਰਨਾਵਾਂ ਨੂੰ ਦੂਰ ਕੀਤਾ। ਹਾਲ ਹੀ ਦੇ ਮਹੀਨਿਆਂ ਵਿੱਚ ਆਯੁਸ਼ ਉਤਪਾਦਾਂ ਦੀ ਬਰਾਮਦ ਵਿੱਚ ਤੇਜ਼ੀ ਦਾ ਪ੍ਰਗਟਾਵਾ ਕਈ ਦੇਸ਼ਾਂ ਵਿੱਚ ਉਨ੍ਹਾਂ ਦੀ ਵੱਧ ਰਹੀ ਲੋਕਪ੍ਰਿਯਤਾ ਦਾ ਸਿੱਧਾ ਪ੍ਰਤੀਬਿੰਬ ਹੈ। ਬਰਾਮਦ ਨਾਲ ਸਬੰਧਤ ਐਚਐਸ ਕੋਡਾਂ ਦੇ ਮਾਨਕੀਕਰਨ ਨੂੰ ਬਰਾਮਦ ਨੂੰ ਉਤਸ਼ਾਹਤ ਕਰਨ ਦੇ ਇੱਕ ਕਦਮ ਵਜੋਂ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇਗਾ। ਉਨ੍ਹਾਂ ਨੇ ਆਯੁਸ਼ ਮੰਤਰਾਲੇ ਨੂੰ ਜਲਦੀ ਇਸ ਨੂੰ ਪ੍ਰਾਪਤ ਕਰਨ ਲਈ ਵਣਜ ਅਤੇ ਵਿੱਤ ਮੰਤਰਾਲਿਆਂ ਦੇ ਤਾਲਮੇਲ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ। ਵਣਜ ਮੰਤਰੀ ਨੇ ਉਦਯੋਗ ਦੇ ਨੇਤਾਵਾਂ ਨੂੰ ਆਪਣੇ ਉਤਪਾਦਾਂ ਦੀ ਗੁਣਵੱਤਾ ਅਤੇ ਕੀਮਤ 'ਤੇ ਇਕੋ ਸਮੇਂ ਕੰਮ ਕਰਨ ਦੀ ਸਲਾਹ ਦਿੱਤੀ, ਤਾਂ ਜੋ ਉਹ ਗਲੋਬਲ ਮਾਰਕੀਟ ਵਿਚ ਵੱਧਦੇ ਪ੍ਰਤੀਯੋਗੀ ਬਣਨ। ਉਨ੍ਹਾਂ ਇੱਕ ਆਯੁਸ਼ ਐਕਸਪੋਰਟ ਪ੍ਰੋਮੋਸ਼ਨ ਪ੍ਰੀਸ਼ਦ ਦੀ ਧਾਰਨਾ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਵਣਜ ਮੰਤਰਾਲਾ ਇਸਦੀ ਸਹਾਇਤਾ ਕਰਨ ਵਿੱਚ ਖੁਸ਼ ਹੋਵੇਗਾ। ਵਣਜ ਮੰਤਰਾਲੇ ਦਾ ਨਿਰੰਤਰ ਸਮਰਥਨ ਵਪਾਰ ਨੂੰ ਉਤਸ਼ਾਹਤ ਕਰਨ ਦੇ ਸਾਰੇ ਮਾਮਲਿਆਂ 'ਤੇ ਆਯੁਸ਼ ਸੈਕਟਰ ਨੂੰ ਉਪਲਬਧ ਹੋਵੇਗਾ, ਅਤੇ ਇਸਦੇ ਨਾਲ ਹੀ ਮੰਤਰਾਲਾ ਦੇ ਕਾਰਜਕਾਰੀ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤਾਂ ਦਾ ਪ੍ਰਬੰਧ ਅਤੇ ਲੋੜ ਪੈਣ' ਤੇ, ਕਿਸੇ ਵੀ ਮਹੱਤਵਪੂਰਨ ਮੁੱਦੇ 'ਤੇ ਵਿਚਾਰ ਵਟਾਂਦਰੇ ਲਈ ਕੀਤਾ ਜਾਵੇਗਾ। ਢੁਕਵੇਂ ਮਾਪਦੰਡਾਂ ਨੂੰ ਜੋ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰ ਸਕਦੇ ਹਨ, ਨੂੰ ਵਿਕਸਿਤ ਕਰਨਾ ਵਪਾਰ ਮੰਤਰਾਲੇ ਦੀ ਇਕ ਹੋਰ ਸਲਾਹ ਸੀ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਆਯੁਸ਼ ਇਸ ਸਮੇਂ ਕਰਵਾਈਆਂ ਜਾ ਰਹੀਆਂ “ਬ੍ਰਾਂਡ ਇੰਡੀਆ” ਗਤੀਵਿਧੀਆਂ ਵਿੱਚ ਢੁਕਵੇਂ ਰੂਪ ਵਿੱਚ ਕੰਮ ਕਰੇਗਾ। ਉਨ੍ਹਾਂ ਨੇ ਉਦਯੋਗ ਅਤੇ ਸਰਕਾਰ ਨੂੰ ਬ੍ਰਾਂਡਿੰਗ ਅਤੇ ਤਰੱਕੀ ਦੇ ਵੱਖ ਵੱਖ ਪਹਿਲੂਆਂ ਵਿਚ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਮੀਟਿੰਗ ਵਿੱਚ ਉਭਰੇ ਕਾਰਵਾਈ ਦੇ ਬਿੰਦੂ ਹੇਠ ਲਿੱਖੇ ਅਨੁਸਾਰ ਹਨ :

ਆਯੁਸ਼ ਮੰਤਰਾਲਾ ਅਤੇ ਵਣਜ ਤੇ ਉਦਯੋਗ ਮੰਤਰਾਲਾ, ਆਯੁਸ਼ ਐਕਸਪੋਰਟ ਪ੍ਰੋਮੋਸ਼ਨ ਕੌਂਸਲ (ਏਈਪੀਸੀ) ਦੀ ਸਥਾਪਨਾ ਲਈ ਮਿਲ ਕੇ ਕੰਮ ਕਰਨਗੇ। ਪ੍ਰਸਤਾਵਿਤ ਏਈਪੀਸੀ ਨੂੰ ਆਯੁਸ਼ ਮੰਤਰਾਲੇ ਵਿਖੇ ਰੱਖਿਆ ਜਾ ਸਕਦਾ ਹੈ I

ਆਯੁਸ਼ ਲਈ ਐਚਐਸ ਕੋਡ ਦਾ ਮਾਨਕੀਕਰਨ ਤੇਜ਼ ਕੀਤਾ ਜਾਵੇਗਾ I

ਆਯੁਸ਼ ਮੰਤਰਾਲਾ ਆਯੁਸ਼ ਉਤਪਾਦਾਂ ਦੇ ਨਾਲ ਨਾਲ ਸੇਵਾਵਾਂ ਦੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਵਿਕਾਸ ਲਈ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਸਹਿਯੋਗ ਨਾਲ ਕੰਮ ਕਰੇਗਾ। 

ਆਯੁਸ਼ ਅਤੇ ਆਯੁਸ਼ ਉਦਯੋਗ ਦਾ ਮੰਤਰਾਲਾ ਉੱਤਮ ਅਭਿਆਸਾਂ / ਸਫਲਤਾ ਦੀਆਂ ਕਹਾਣੀਆਂ ਦੀ ਪਛਾਣ ਕਰੇਗਾ ਅਤੇ ਉਹਨਾਂ ਨੂੰ ਲੋਕਾਂ ਵਿੱਚ ਪ੍ਰਚਾਰਤ ਕਰੇਗਾ। 

ਆਯੁਸ਼ ਉਦਯੋਗ ਆਯੁਸ਼ ਉਤਪਾਦਾਂ ਦੀ ਗੁਣਵੱਤਾ ਅਤੇ ਮਿਆਰ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਮੁੱਲ ਪ੍ਰਤੀਯੋਗੀ ਬਣਾਉਣ ਲਈ ਕੰਮ ਕਰੇਗਾ I

ਆਯੁਸ਼ ਬ੍ਰਾਂਡ ਇੰਡੀਆ ਗਤੀਵਿਧੀਆਂ ਵਿਚ ਸ਼ਾਮਲ ਹੋਵੇਗੀ। 

---------------------------------------------   

ਐਮ ਵੀ /ਐਸ ਕੇ 


(Release ID: 1678742) Visitor Counter : 239