ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮਾਰਚ ’ਚ ਕੋਰੋਨਾ–ਵਾਇਰਸ ਦੀ ਆਮਦ ਤੋਂ ਬਾਅਦ 12 ਦਸੰਬਰ ਤੋਂ ਪਹਿਲੇ ਅੰਤਰਰਾਸ਼ਟਰੀ ਮੁਕਾਬਲੇ ‘ਵਿਸ਼ਵ ਕੁਸ਼ਤੀ ਕੱਪ’ ਵਿੱਚ ਰਵੀ ਕੁਮਾਰ, ਦੀਪਕ ਪੂਨੀਆ ਸਮੇਤ 24 ਭਲਵਾਨ ਭਾਰਤ ਦੀ ਨੁਮਾਇੰਦਗੀ ਕਰਨਗੇ
Posted On:
03 DEC 2020 4:33PM by PIB Chandigarh
12 ਦਸੰਬਰ ਤੋਂ ਲੈ ਕੇ 18 ਦਸੰਬਰ, 2020 ਤੱਕ ਹੋਣ ਵਾਲੇ ਸੀਨੀਅਰ ਵਿਅਕਤੀਗਤ ਵਿਸ਼ਵ ਕੱਪ ’ਚ ਭਾਰਤ ਦੀ ਨੁਮਾਇੰਦਗੀ ਕਰਨ ਲਈ 42 ਮੈਂਬਰਾਂ (24 ਭਲਵਾਨ, 9 ਕੋਚ, 3 ਸਹਾਇਕ ਸਟਾਫ਼ ਤੇ 3 ਰੈਫ਼ਰੀ) ਦਾ ਇੱਕ ਕਾਫ਼ਲਾ ਬੈਲਗ੍ਰੇਡ, ਸਰਬੀਆ ਜਾਵੇਗਾ। ਮਾਰਚ ਮਹੀਨੇ ਦੌਰਾਨ ਕੋਰੋਨਾ–ਵਾਇਰਸ ਮਹਾਮਾਰੀ ਕਾਰਣ ਪੂਰੇ ਦੇਸ਼ ਵਿੱਚ ਲੱਗੇ ਲੌਕਡਾਊਨ ਤੋਂ ਬਾਅਦ ਇਹ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਹੋਵੇਗਾ, ਜਿਸ ਵਿੱਚ ਭਾਰਤੀ ਭਲਵਾਨ ਭਾਗ ਲੈਣਗੇ।
ਇਸ ਟੂਰਨਾਮੈਂਟ ਵਿੱਚ ਸ਼ਮੂਲੀਅਤ ਦੀ ਮਨਜ਼ੂਰੀ ਸਰਕਾਰ ਨੇ ਕੁੱਲ 90 ਲੱਖ ਰੁਪਏ ਤੋਂ ਵੱਧ ਦੀ ਲਾਗਤ ਉੱਤੇ ਦਿੱਤੀ ਹੈ ਤੇ ਇਸ ਵਿੱਚ ਹਵਾਈ ਟਿਕਟਾਂ, ਬੋਰਡਿੰਗ ਤੇ ਲੌਜਿੰਗ ਦੇ ਖ਼ਰਚੇ, ਯੂਨਾਈਟਿਡ ਵਰਲਡ ਰੈਸਲਿੰਗ ਦੀ ਲਾਇਸੈਂਸ ਫ਼ੀਸ, ਵੀਜ਼ਾ ਫ਼ੀਸ ਤੇ ਖਿਡਾਰੀਆਂ, ਕੋਚਾਂ ਤੇ ਰੈਫ਼ਰੀਆਂ ਲਈ ਆਊਟ ਆੱਵ੍ ਪੌਕੇਟ ਭੱਤੇ (ਸਿੱਧੀ ਅਦਾਇਗੀ) ਸ਼ਾਮਲ ਹੋਣਗੇ।
ਹੇਠ ਲਿਖੇ ਭਲਵਾਨ ਇਸ ਟੂਰਨਾਮੈਂਟ ਵਿੱਚ ਭਾਗ ਲੈਣਗੇ:
ਪੁਰਸ਼ਾਂ ਦੀ ਫ਼੍ਰੀਸਟਾਈਲ: ਰਵੀ ਕੁਮਾਰ (57 ਕਿਲੋਗ੍ਰਾਮ), ਰਾਹੁਲ ਅਵਾਰੇ (61 ਕਿਲੋਗ੍ਰਾਮ), ਨਵੀਨ (70 ਕਿਲੋਗ੍ਰਾਮ), ਗੌਰਵ ਬਾਲੀਆਂ (79 ਕਿਲੋਗ੍ਰਾਮ), ਦੀਪਕ ਪੂਨੀਆ (86 ਕਿਲੋਗ੍ਰਾਮ), ਸੱਤਯਵ੍ਰਤ ਕਾਦੀਆਂ (97 ਕਿਲੋਗ੍ਰਾਮ), ਸੁਮਿਤ (125 ਕਿਲੋਗ੍ਰਾਮ)
ਪੁਰਸ਼ਾਂ ਦੀ ਗ੍ਰੀਕੋ–ਰੋਮਨ: ਅਰਜੁਨ ਹਲਾਕੁਰਕੀ (55 ਕਿਲੋਗ੍ਰਾਮ), ਗਿਆਨੇਂਦਰ (60 ਕਿਲੋਗ੍ਰਾਮ), ਸਚਿਨ ਰਾਣਾ (63 ਕਿਲੋਗ੍ਰਾਮ), ਆਸ਼ੂ (67 ਕਿਲੋਗ੍ਰਾਮ) ਆਦਿੱਤਿਆ ਕੁੰਡੂ (72 ਕਿਲੋਗ੍ਰਾਮ), ਸੁਨੀਲ ਕੁਮਾਰ (87 ਕਿਲੋਗ੍ਰਾਮ), ਹਰਦੀਪ (97 ਕਿਲੋਗ੍ਰਾਮ), ਨਵੀਨ (130 ਕਿਲੋਗ੍ਰਾਮ)
ਮਹਿਲਾਵਾਂ ਦੀ: ਨਿਰਮਲਾ ਦੇਵੀ (50 ਕਿਲੋਗ੍ਰਾਮ), ਅੰਸ਼ੂ (57 ਕਿਲੋਗ੍ਰਾਮ), ਸਰਿਤਾ (59 ਕਿਲੋਗ੍ਰਾਮ), ਸੋਨਮ (62 ਕਿਲੋਗ੍ਰਾਮ), ਸਾਕਸ਼ੀ ਮਲਿਕ (65 ਕਿਲੋਗ੍ਰਾਮ), ਗੁਰਸ਼ਰਨ ਪ੍ਰੀਤ ਕੌਰ (72 ਕਿਲੋਗ੍ਰਾਮ), ਕਿਰਨ (76 ਕਿਲੋਗ੍ਰਾਮ)
ਭਾਰਤ ਨੇ ਬਜਰੰਗ ਪੂਨੀਆ (ਮਰਦਾਂ ਦੀ ਫ਼੍ਰੀਸਟਾਈਲ 65 ਕਿਲੋਗ੍ਰਾਮ), ਵਿਨੇਸ਼ ਫ਼ੋਗਾਟ (ਮਹਿਲਾਵਾਂ ਦੀ 53 ਕਿਲੋਗ੍ਰਾਮ), ਰਵੀ ਕੁਮਾਰ ਅਤੇ ਦੀਪਕ ਪੂਨੀਆ ਰਾਹੀਂ ਕੁਸ਼ਤੀ ਵਿੱਚ ਕੁੱਲ ਚਾਰ ਉਲੰਪਿਕ ਕੋਟੇ ਹਾਸਲ ਕੀਤੇ ਹਨ। ਉਨ੍ਹਾਂ ਨੂੰ ਬਾਕੀ ਦੇ ਕੋਟੇ ਹਾਸਲ ਕਰਨ ਲਈ ਮਾਰਚ 2021 ਅਤੇ 29 ਅਪ੍ਰੈਲ ਤੋਂ 2 ਮਈ, 2021 ਤੱਕ ਹੋਣ ਵਾਲੇ ਵਰਲਡ ਕੁਆਲੀਫ਼ਿਕੇਸ਼ਨ ਟੂਰਨਾਮੈਂਟ ਦੇ ਦੋ ਮੌਕੇ ਹੋਰ ਮਿਲਣਗੇ।
*******
ਐੱਨਬੀ/ਓਏ
(Release ID: 1678085)
Visitor Counter : 203