ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲਾ ਦੀ ਟੈਲੀ-ਮੇਡੀਸਨ ਸੇਵਾ ਈ-ਸੰਜੀਵਾਨੀ ਨੇ 9 ਲੱਖ ਸਲਾਹ-ਮਸ਼ਵਰੇ ਪੂਰੇ ਕੀਤੇ

ਨਵੰਬਰ 2019 ਵਿੱਚ ਲਾਂਚ ਕੀਤੇ ਜਾਣ ਤੋਂ ਬਾਅਦ ਤੋਂ ਈ-ਸੰਜੀਵਨੀ ਏ ਬੀ-ਐਚਡਬਲਯੂਸੀ ਨੇ ਇੱਕ ਸਾਲ ਵਿੱਚ 1,83,000 ਤੋਂ ਵੱਧ ਡਾਕਟਰੀ ਸਲਾਹ-ਮਸ਼ਵਰੇ ਦਿੱਤੇ

ਈ-ਸੰਜੀਵਨੀ ਓਪੀਡੀ 'ਤੇ 7,16,000 ਤੋਂ ਵੱਧ ਡਾਕਟਰੀ ਸਲਾਹ-ਮਸ਼ਵਰੇ ਰਜਿਸਟਰ ਕੀਤੇ ਗਏ

Posted On: 02 DEC 2020 3:47PM by PIB Chandigarh

ਸਿਹਤ ਮੰਤਰਾਲਾ ਦੀ ਨੈਸ਼ਨਲ ਟੈਲੀਮੇਡਸਿਨ ਪਹਿਲਕਦਮੀ ਨੇ ਅੱਜ 9 ਲੱਖ ਡਾਕਟਰੀ ਸਲਾਹ-ਮਸ਼ਵਰੇ ਦੇ ਇਤਿਹਾਸਕ ਅੰਕੜੇ ਨੂੰ ਪ੍ਰਾਪਤ ਕਰ ਲਿਆ ਹੈ । ਈ-ਸੰਜੀਵਨੀ ਅਤੇ ਈ-ਸੰਜੀਵਨੀਓਪੀਡੀ ਪਲੇਟਫਾਰਮਾਂ ਰਾਹੀਂ ਸਭ ਤੋਂ ਵੱਧ ਸਲਾਹ ਲੈਣ ਵਾਲੇ ਚੋਟੀ ਦੇ 10 ਰਾਜਾਂ ਵਿਚ ਤਾਮਿਲਨਾਡੂ (2,90,770), ਉੱਤਰ ਪ੍ਰਦੇਸ਼ (2,44,211), ਕੇਰਲ (60,401), ਮੱਧ ਪ੍ਰਦੇਸ਼ (57,569), ਗੁਜਰਾਤ ( 52,571), ਹਿਮਾਚਲ ਪ੍ਰਦੇਸ਼ (48,187), ਆਂਧਰਾ ਪ੍ਰਦੇਸ਼ (37,681), ਉਤਰਾਖੰਡ (29,146), ਕਰਨਾਟਕ (26,906), ਅਤੇ ਮਹਾਰਾਸ਼ਟਰ (10,903) ਸ਼ਾਮਲ ਹਨ ।

 

ਟੈਲੀਮੇਡਸੀਨ, ਉਹ ਪਲੇਟਫਾਰਮ ਹੈ ਜਿੱਥੇ ਦੂਰ ਬੈਠੇ ਮਰੀਜ਼ ਇੰਟਰਨੈਟ ਰਾਹੀਂ ਇਲਾਜ ਕਰਵਾ ਸਕਦੇ ਹਨ । ਈ ਸੰਜੀਵਨੀ ਮਰੀਜ਼ਾਂ ਅਤੇ ਡਾਕਟਰਾਂ ਅਤੇ ਭੂਗੋਲਿਕ ਤੌਰ 'ਤੇ ਖਿੰਡੇ ਹੋਏ ਟਿਕਾਣਿਆਂ ਦੇ ਮਾਹਰਾਂ ਵਿਚਕਾਰ ਰੀਅਲ-ਟਾਈਮ ਵੀਡੀਓ ਕਾਨਫਰੰਸਿੰਗ ਰਾਹੀਂ ਵਰਚੁਅਲ ਮੁਲਾਕਾਤਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਮਰੱਥ ਬਣਾਉਂਦੀ ਹੈ । ਇਨ੍ਹਾਂ ਰਿਮੋਟ ਸਲਾਹ-ਮਸ਼ਵਰੇ ਦੇ ਅੰਤ ਵਿੱਚ, ਇਸ ਪਲੇਟਫਾਰਮ ਤੇ ਇੱਕ ਇਲੈਕਟ੍ਰਾਨਿਕ ਡਾਇਗਨੌਸਟਿਕ ਸ਼ੀਟ ਵੀ ਤਿਆਰ ਕੀਤੀ ਜਾਂਦੀ ਹੈ ਜਿਸਦੇ ਅਧਾਰ ਤੇ ਦਵਾਈਆਂ ਲਈਆਂ ਜਾ ਸਕਦੀਆਂ ਹਨ । ਇਹ ਸੇਵਾਵਾਂ ਕੋਵਿਡ -19 ਮਹਾਮਾਰੀ ਦੌਰਾਨ ਸ਼ੁਰੂ ਕੀਤੀਆਂ ਗਈਆਂ ਸਨ ਜੋ ਦੂਰ-ਦੁਰਾਡੇ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਭਾਲਣ ਦੇ ਅਧਿਕਾਰ ਦੇਣ ਲਈ ਸਨ । ਸਿਹਤ ਮੰਤਰਾਲਾ ਦੀ ਇਹ ਸੇਵਾ ਹੁਣ ਤੱਕ 28 ਰਾਜਾਂ ਨੇ ਸ਼ੁਰੂ ਕੀਤੀ ਹੈ। ਹੁਣ ਇਹ ਰਾਜ ਟੈਲੀਮੇਡੀਸਾਈਨ ਸੇਵਾਵਾਂ ਦੀਆਂ ਲੰਮੇ ਸਮੇਂ ਦੀਆਂ ਸੇਵਾਵਾਂ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ ।

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਈ-ਸੰਜੀਵਨੀ ਨੂੰ ਦੋ ਰੂਪਾਂ ਵਿਚ ਲਾਂਚ ਕੀਤਾ ਹੈ - ਈ-ਸੰਜੀਵਨੀ ਏਬੀ-ਐਚ ਡਬਲਯੂਸੀ, ਜੋ ਡਾਕਟਰ ਤੋਂ ਡਾਕਟਰ ਵਿਚਕਾਰ ਸੰਚਾਰ ਅਤੇ ਸਲਾਹ ਦੀ ਸਹੂਲਤ ਦਿੰਦਾ ਹੈ ਅਤੇ ਦੂਜੇ ਤਰੀਕੇ ਵਿੱਚ ਮਰੀਜ਼ ਨੂੰ ਡਾਕਟਰ (ਈ-ਸੰਜੀਵਨੀਓਪੀਡੀ) ਨਾਲ ਸਲਾਹ- ਮਸ਼ਵਰੇ ਦੀ ਸਹੂਲਤ ਦਿੱਤੀ ਗਈ ਹੈ । ਈ-ਸੰਜੀਵਨੀ ਆਯੁਸ਼ਮਾਨ ਭਾਰਤ -ਐਚ ਡਬਲਯੂ ਸੀ ਨੂੰ ਸ਼ੁਰੂ ਕੀਤੀਆਂ, ਇਕ ਸਾਲ ਹੋ ਗਿਆ ਹੈ । ਆਂਧਰ- ਪ੍ਰਦੇਸ਼, ਨਵੰਬਰ 2019 ਵਿਚ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਰਾਜ ਸੀ ਅਤੇ ਉਦੋਂ ਤੋਂ ਵੱਖ-ਵੱਖ ਰਾਜਾਂ ਵੱਲੋਂ ਲਗਭਗ 240 ਹੱਬ ਅਤੇ 5000 ਤੋਂ ਵੱਧ ਆਨਲਾਈਨ ਸੈਂਟਰ ਸਥਾਪਤ ਕੀਤੇ ਗਏ ਹਨ । ਈ-ਸੰਜੀਵਨੀ ਏ ਬੀ-ਐਚ ਡਬਲਯੂ ਸੀ ਸਹੂਲਤ ਨੇ 1,83,000 ਤੋਂ ਵੱਧ ਸਲਾਹ-ਮਸ਼ਵਰੇ ਪੂਰੇ ਕਰ ਲਏ ਹਨ ।

 

ਈ-ਸੰਜੀਵਨੀ ਓਪੀਡੀ, ਜੋ ਦੇਸ਼ ਵਿਚ 13 ਅਪ੍ਰੈਲ 2020 ਨੂੰ ਤਾਲਾਬੰਦੀ ਦੇ ਸਮੇਂ ਸ਼ੁਰੂ ਹੋਈ ਸੀ । ਦੂਰ ਦੁਰਾਡੇ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਲਈ ਆਨਲਾਈਨ ਡਾਕਟਰੀ ਸਲਾਹ-ਮਸ਼ਵਰਾ ਕਰਨ ਦਾ ਇਕ ਸਾਧਨ ਹੈ । ਇਸ ਪਲੇਟਫਾਰਮ 'ਤੇ ਹੁਣ ਤੱਕ 7,16,000 ਤੋਂ ਵੱਧ ਸਲਾਹ-ਮਸ਼ਵਰੇ ਦਰਜ ਹੋ ਚੁੱਕੇ ਹਨ । 240 ਤੋਂ ਵੱਧ ਆਨਲਾਈਨ ਓਪੀਡੀ ਸੈਂਟਰ ਇਹ ਸਲਾਹ ਪ੍ਰਦਾਨ ਕਰਦੇ ਹਨ । ਇਨ੍ਹਾਂ ਵਿੱਚ ਜਨਰਲ ਓਪੀਡੀ ਅਤੇ ਵਿਸ਼ੇਸ਼ ਓਪੀਡੀ ਕੇਂਦਰ ਸ਼ਾਮਲ ਹਨ । ਈ-ਸੰਜੀਵਨੀ ਦੇ ਦੋਵੇਂ ਸੰਸਕਰਣ ਵਰਤੋਂ ਤੇ ਸਮਰੱਥਾ ਅਤੇ ਕਾਰਜਸ਼ੀਲਤਾਵਾਂ ਦੇ ਰੂਪ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ ।

ਮੁਹਾਲੀ, ਪੰਜਾਬ ਵਿੱਚ ਸੀ-ਡੀਏਸੀ ਵਿਖੇ ਈ-ਸੰਜੀਵਨੀ ਟੀਮ ਸਿਹਤ ਮੰਤਰਾਲਾ ਦੇ ਨਾਲ, ਰਾਜਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨੇੜਿਓਂ ਕੰਮ ਕਰ ਰਹੀ ਹੈ। ਸਿਹਤ ਮੰਤਰਾਲਾ ਰਾਜਾਂ ਨਾਲ ਬਾਕਾਇਦਾ ਸੰਪਰਕ ਵਿੱਚ ਹੈ ਕਿ ਉਹ ਸਮਾਜ ਦੇ ਗਰੀਬ ਵਰਗ ਤੱਕ ਵੀ ਈ-ਸੰਜੀਵਨੀ ਸੇਵਾਵਾਂ ਦੀ ਪਹੁੰਚ ਵਧਾਉਣ ਲਈ ਰਣਨੀਤੀਆਂ ਤਿਆਰ ਕਰਨ। ਇਸਦਾ ਉਦੇਸ਼ ਰਾਜ ਦੇ ਪਛੜੇ ਵਰਗਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਬਹੁਤ ਸਾਰੇ ਰਾਜ ਜਿਵੇਂ ਤਾਮਿਲਨਾਡੂ, ਉੱਤਰ ਪ੍ਰਦੇਸ਼, ਗੁਜਰਾਤ ਆਦਿ, ਗੈਰ-ਆਈ.ਟੀ. ਦੇ ਵੱਖ-ਵੱਖ ਮਾਡਲਾਂ ਰਾਹੀਂ ਪ੍ਰਯੋਗ ਕਰ ਰਹੇ ਹਨ ਜਿਸ ਨਾਲ ਅਜਿਹੇ ਗਰੀਬ ਮਰੀਜ਼ਾਂ ਲਈ ਜਿਨ੍ਹਾਂ ਕੋਲ ਇੰਟਰਨੈਟ ਦੀ ਸਹੂਲਤ /ਵਰਤੋਂ ਨਹੀਂ ਹੈ, ਲਈ ਵੀ ਈ-ਸੰਜੀਵਨੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।

 C:\Users\dell\Desktop\image001D63V.jpg

                                                             

****

 

ਐਮਵੀ / ਐਸਜੇ



(Release ID: 1677855) Visitor Counter : 193