ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਬਾਜਾਰਾਂ ਵਿੱਚ ਲਾਗੂ ਕੀਤੇ ਜਾਣ ਵਾਲੇ ਰੋਕੂ ਉਪਾਵਾਂ ਲਈ ਸਟੈਂਡਰਡ ਉਪਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਜਾਰੀ ਕੀਤੇ

Posted On: 02 DEC 2020 2:03PM by PIB Chandigarh

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ-19 ਰੋਕੂ ਉਪਾਅ ਅਤੇ ਸਾਵਧਾਨੀਆਂ ਲਈ (ਐਸ.ਓ.ਪੀ.) ਸਟੈਂਡਰਡ ਉਪਰੇਟਿੰਗ ਪ੍ਰੋਸੀਜਰ ਜਾਰੀ ਕੀਤੇ ਹਨ ਇਹ ਉਪਾਅ ਹੇਠ ਲਿਖੇ ਹਨ:-
1. ਪਿਛੋਕੜ: ਸਿਹਤ ਮੰਤਰਾਲੇ ਨੇ ਇਸ ਅਸਲੀਅਤ ਨੂੰ ਮੰਨਦਿਆਂ ਹੋਇਆਂ ਕਿ ਲੋਕ ਵੱਡੀ ਗਿਣਤੀ ਵਿੱਚ ਆਪਣੀਆਂ ਰੋਜਾਨਾਂ ਲੋੜਾਂ, ਸ਼ਾਪਿੰਗ, ਮੰਨੋਰੰਜਨ ਤੇ ਖਾਣ ਪੀਣ ਲਈ ਬਾਜਾਰਾਂ ਵਿੱਚ ਆਉਂਦੇ ਹਨ ਦੇ ਮੱਦੇਨਜਰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇੱਕ ਪ੍ਰੋਟੋਕੋਲ ਬਣਾਇਆ ਹੈ । ਕੋਵਿਡ-19 ਮਹਾਮਾਰੀ ਦੌਰਾਨ ਹੌਲੀ ਹੌਲੀ ਅਰਥਚਾਰੇ ਤੇ ਬਾਜਾਰਾਂ ਦੇ ਖੁੱਲਣ ਕਰਕੇ ਜ਼ਿਆਦਾ ਲੋਕ ਬਾਜਾਰਾਂ ਵਿੱਚ ਆ ਰਹੇ ਹਨ ਅਜਿਹੇ ਵੱਡੇ ਇਕੱਠ ਕੋਵਿਡ-19 ਲਈ ਉਚਿਤ ਵਿਹਾਰ ਦੀ ਪਾਲਣਾ ਨਾ ਕਰਕੇ ਕਰੋਨਾ ਵਾਇਰਸ ਬੀਮਾਰੀ ਨੂੰ ਫੈਲਾਉਣ ਦੀਆਂ ਸੰਭਾਵਨਾਵਾਂ ਰੱਖਦੇ ਹਨ ।
2. ਸਕੋਪ:- ਇਹ ਦਸਤਾਵੇਜ, ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਵੱਖ ਵੱਖ ਜੈਨੇਰਿਕ ਸਾਵਧਾਨੀ ਤੇ ਉਪਾਵਾਂ ਨੂੰ ਅਪਨਾਉਣ ਤੇ ਕੁਝ ਵਿਸ਼ੇਸ਼ ਕਦਮ ਚੁੱਕ ਕੇ ਬਾਜਾਰਾਂ ਵਿੱਚ ਕੋਵਿਡ-19 ਨੂੰ ਰੋਕਣ ਨੂੰ ਸੁਨਿਸ਼ਚਿਤ ਕਰਦਾ ਹੈ । ਇਹ ਦਿਸ਼ਾ ਨਿਰਦੇਸ਼ ਦੋਨਾ: ਥੋਕ ਤੇ ਪ੍ਰਚੂਨ ਬਾਜਾਰਾਂ ਤੇ ਲਾਗੁ ਹੋਣਗੇ । ਵੱਡੇ ਬਾਜਾਰ ਜਿਹਨਾ ਵਿੱਚ ਵੱਡੇ ਮਾਲ, ਹਾਈਪਰ, ਸੁਪਰ ਮਾਰਕੀਟਾਂ ਵੀ ਇਸ ਵਿੱਚ ਸ਼ਾਮਲ ਹੋਣਗੀਆਂ ।
ਅਜਿਹੀਆਂ ਸੰਸਥਾਵਾਂ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਪਹਿਲਾਂ ਤੋਂ ਜਾਰੀ ਦਿਸ਼ਾ ਨਿਰਦੇਸ਼ ਜੋ ਹੇਠ ਲਿਖੀ ਵੈਬਸਾਈਟ  https://www.mohfw.gov.in/pdf/4SoPstobefollowedinShoppingMalls.pdf)    ਤੇ ਦਿੱਤੇ ਗਏ ਹਨ, ਲਾਗੁ ਹੋਣਗੇ ।

ਬਾਜਾਰਾਂ ਵਿੱਚ ਰੈਸਟੋਰੈਂਟਾਂ ਲਈ ਵੀ ਪਹਿਲਾਂ ਤੋਂ ਜਾਰੀ ਦਿਸ਼ਾ ਨਿਰਦੇਸ਼ ਹੇਠ ਲਿਖੀ ਵੈਬਸਾਈਟ  (https://www.mohfw.gov.in/pdf/3SoPstobefollowedinRestaurants.pdf)  ਤੇ ਉਪਲਬਦ ਹਨ, ਲਾਗੂ ਹੋਣਗੇ ।

ਇਸੇ ਤਰ੍ਹਾਂ ਦਫਤਰਾਂ, ਧਾਰਮਿਕ ਸਥਾਨਾ, ਪੂਜਾ ਸਥਾਨਾ, ਸਿਖਲਾਈ ਸੰਸਥਾਵਾਂ, ਯੋਗ ਸੰਸਥਾਵਾਂ, ਜੈਮਨੇਜੀਅਮਾਂ, ਸਿਨਮਾ ਹਾਲਾਂ, ਥੀਏਟਰਾਂ ਅਤੇ ਇਹਨਾ ਬਾਜਾਰਾਂ ਦੇ ਹਿੱਸੇ ਵਜੋਂ ਕੋਈ ਵੀ ਹੋਰ ਵਿਸ਼ੇਸ਼ ਕਾਰਜ ਜਾਂ ਮਾਰਕੀਟ ਕੰਪਲੈਕਸਾਂ ਵਿੱਚ ਸਥਾਪਿਤ ਬਾਜਾਰਾਂ ਲਈ ਵੀ ਮੰਤਰਾਲੇ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੇ ਦਿਸ਼ਾ ਨਿਰਦੇਸ਼ ਲਾਗੂ ਹੋਣਗੇ ।
ਕੰਨਟੇਨਮੈਂਟ ਜ਼ੋਨ ਵਿਚ ਬਾਜਾਰ ਬੰਦ ਰਹਿਣਗੇ ਕੇਵਲ ਕਨਟੇਨਮੈਂਟ ਜ਼ੋਨ ਤੋਂ ਬਾਹਰ ਵਾਲਿਆਂ ਨੂੰ ਖੋਲਣ ਦੀ ਮਨਜੂਰੀ ਹੋਵੇਗੀ ।
3. ਕਮਜੋਰ ਵਸੋਂ ਦੀ ਸੁਰੱਖਿਆ:- 65 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ, ਹੋਰ ਬੀਮਾਰੀਆਂ ਨਾਲ ਪੀੜਤ ਵਿਅਕਤੀਆਂ ਤੇ ਦਸ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ । ਕੇਵਲ ਜਰੂਰੀ ਤੇ ਸਿਹਤ ਸੰਬੰਧੀ ਮੰਤਵ ਲਈ ਬਾਹਰ ਜਾ ਸਕਦੇ ਹਨ । ਬਾਜਾਰਾਂ ਦੇ ਮਾਲਕਾਂ ਨੂੰ ਇਸ ਸੰਬੰਧ ਵਿੱਚ ਸਲਾਹ ਦਿੱਤੀ ਜਾਵੇਗੀ ।
ਉਹ ਮੁਲਾਜ਼ਮ ਜਿਹੜੇ ਜ਼ਿਆਦਾ ਖਤਰੇ ਵਿੱਚ ਹਨ ਜਿਵੇਂ ਬਜੁਰਗ, ਗਰਭਵਤੀ ਮੁਲਾਜ਼ਮ ਅਤੇ ਉਹਨਾ ਮੁਲਾਜ਼ਮਾਂ ਨੂੰ ਜੋ ਮੈਡੀਕਲ ਸ਼ਰਤਾਂ ਅਨੁਸਾਰ ਜੀ ਰਹੇ ਹਨ, ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ।
ਬਾਜਾਰ ਐਸੋਸ਼ੀਏਸ਼ਨਾਂ ਨੂੰ ਮਸ਼ਵਰਾ ਦਿੱਤਾ ਜਾਵੇਗਾ ਕਿ ਅਜਿਹੇ ਵਿਅਕਤੀਆਂ ਨੂੰ ਲੋਕਾਂ ਨਾਲ ਸਿਧੇ ਸੰਪਰਕ ਵਾਲੇ ਪਹਿਲੀ ਕਤਾਰ ਦੇ ਕੰਮਾਂ ਵਿੱਚ ਨਾ ਲਾਇਆ ਜਾਵੇ ।
4. ਕੋਵਿਡ ਉਚਿਤ ਵਿਹਾਰ ਨੂੰ ਉਤਸ਼ਾਹਿਤ ਕਰਨਾ:-
ਕੋਵਿਡ-19 ਦੇ ਖਤਰੇ ਨੂੰ ਘੱਟ ਕਰਨ ਲਈ ਸਾਦਾ ਜਨਤਕ ਸਿਹਤ ਉਪਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ I ਇਹਨਾ ਉਪਾਵਾਂ ਦੀ ਦੁਕਾਨਾਂ ਅਤੇ ਸੰਸਥਾਵਾਂ ਦੇ ਮਾਲਕਾਂ, ਬਾਜਾਰ ਵਿੱਚ ਆਉਣ ਵਾਲਿਆਂ ਅਤੇ ਕਾਮਿਆਂ ਵੱਲੋਂ ਹਮੇਸ਼ਾ ਪਾਲਣਾ ਕਰਨ ਦੀ ਲੋੜ ਹੈ । ਇਹਨਾ ਉਪਾਵਾਂ ਵਿੱਚ ਹੇਠ ਲਿਖੇ ਉਪਾਅ ਸ਼ਾਮਲ ਹਨ:-
1. ਜਿਥੋ ਤੱਕ ਹੋ ਸਕੇ ਘੱਟੋ ਘੱਟ 6 ਫੁੱਟ ਦੂਰੀ ਦੀ ਪਾਲਣਾ ਕਰਨਾ ।
2. ਚੇਹਰੇ ਤੇ ਮਾਸਿਕ/ਕਵਰ ਲਾਜ਼ਮੀ ਹੋਣਾ ਚਾਹੀਦਾ ਹੈ ।
3. ਵਾਰ ਵਾਰ ਹੱਥ ਧੋਣ ਦਾ ਅਭਿਆਸ (ਘੱਟੋ ਘੱਟ 40 ਤੋਂ 60 ਸੈਕਿੰਡ ਲਈ) ਭਾਵੇਂ ਹੱਥ ਗੰਦੇ ਨਹੀਂ ਵੀ ਲਗਦੇ ਹੋਣ । ਦੁਕਾਨਾਂ ਦੇ ਬਾਹਰ ਤੇ ਹੋਰ ਜਗ੍ਹਾ ਤੇ ਜਿਥੋ ਤੱਕ ਹੋ ਸਕੇ ਅਲਕੋਹਲ ਅਧਾਰਤ ਸੈਨੇਟਾਈਜਰ ਦੀ ਵਰਤੋਂ ਕਰਨਾ (ਘੱਟੋ ਘੱਟ 20 ਸੈਕਿੰਡ ਲਈ) ।
4. ਉਚਿਤ ਢੰਗ ਨਾਲ ਸਾਹ ਲੈਣ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਜਿਸ ਵਿੱਚ ਕਿਸੇ ਟਿਸ਼ੂ/ਰੁਮਾਲ/ ਕੂਹਣੀ ਨਾਲ ਖੰਗ/ਛਿੱਕ ਆਉਣ ਵੇਲੇ ਵਰਤੇ ਗਏ ਟਿਸ਼ੂ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਵੇਲੇ ਮੂ੍ਹੰਹ ਤੇ ਨੱਕ ਨੂੰ ਢੱਕਣ ਦਾ ਸਖਤ ਅਭਿਆਸ ਸ਼ਾਮਲ ਹੈ ।
5. ਸਾਰਿਆਂ ਨੂੰ ਸਿਹਤ ਦੀ ਸਵੈ ਨਿਗਰਾਨੀ ਕਰਨਾ ਤੇ ਕਿਸੇ ਵੀ ਬੀਮਾਰੀ ਬਾਰੇ ਛੇਤੀ ਤੋਂ ਛੇਤੀ ਸੂਬਾ/ਜ਼ਿਲ੍ਹਾ ਹੈਲਪ ਲਾਈਨ ਨੂੰ ਸੂਚਿਤ ਕਰਨਾ ।
6. ਥੁੱਕਣ ਦੀ ਸਖਤ ਮਨਾਹੀ ਹੋਵੇਗੀ ।
7. ਅਰੋਗਿਆ ਸੇਤੂ ਐਪ ਨੂੰ ਅਪਨਾਉਣ ਤੇ ਵਰਤੋਂ ਦੀ ਸਲਾਹ ਸਾਰੇ ਲੋਕਾਂ ਨੂੰ ਦਿੱਤੀ ਜਾਵੇਗੀ ।
5. ਬਾਜਾਰਾਂ ਵਿੱਚ ਸਿਹਤਵੰਦ ਵਾਤਾਵਰਣ ਬਣਾਈ ਰੱਖਣਾ:-
ਆਮ ਸਮੇਂ ਬਾਜਾਰਾਂ ਵਿੱਚ ਆਮ ਤੌਰ ਤੇ ਭੀੜ ਭੜੱਕਾ ਹੁੰਦਾ ਹੈ ਤੇ ਲੋੜੀਂਦੀਆਂ ਸਾਫ ਸਫਾਈ ਸਹੂਲਤਾਂ ਦੀ ਕਮੀ ਕਾਰਣ ਘਟੀਆ ਸਾਫ ਸਫਾਈ ਹਾਲਤਾਂ ਹੁੰਦੀਆਂ ਹਨ । ਕੋਵਿਡ-19 ਦੇ ਸੰਕਰਮਣ ਨੂੰ ਰੋਕਣ ਲਈ ਇਹ ਜਰੂਰੀ ਹੈ ਕਿ ਬਾਜਾਰਾਂ ਵਿਚ ਸਿਹਤਮੰਦ ਵਾਤਾਵਰਣ ਕਾਇਮ ਕੀਤਾ ਜਾਵੇ । ਇਸ ਵਿੱਚ ਹੇਠ ਲਿਖੇ ਉਪਾਅ ਸ਼ਾਮਲ ਹਨ:-
1. ਦੁਕਾਨਾਂ ਅੰਦਰ ਸਾਰੇ ਕੰਮਕਾਜ ਵਾਲੇ ਖੇਤਰਾਂ ਵਿਚ ਰੋਜ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦੁਕਾਨ ਮਾਲਕਾਂ ਵੱਲੋਂ (ਇੱਕ % ਸੋਡੀਅਮ ਹਾਈਪੋ ਕਲੋਰਾਈਟ ਘੋਲ ਦਾ ਛਿੜਕਾਅ) ਦੁਕਾਨਾਂ ਨੂੰ ਸੈਨੇਟਾਈਜ ਕੀਤਾ ਜਾਵੇ ।
2. ਵਾਰ ਵਾਰ ਛੂਹਣ ਵਾਲੀਆਂ (ਸੱਤਾਹ, ਦਰਵਾਜੇ, ਕੁੰਡੀਆਂ, ਹੈਂਡਲ, ਐਲੀਵੇਟਰ ਬਟਨਜ਼, ਹੱਥ ਰੇਲਾਂ, ਕੁਰਸੀਆਂ, ਮੇਜਾਂ ਦੇ ਟੌਪ, ਕਾਊਂਟਰ ਆਦਿ) ਅਤੇ ਫਰਸ਼ਾਂ, ਦੀਵਾਰਾਂ ਆਦਿ ਨੂੰ ਦੁਕਾਨਾਂ ਖੋਲਣ ਸਮੇਂ ਤੇ ਬੰਦ ਕਰਨ ਵੇਲੇ ਤੇ ਹੋਰ ਉਚਿਤ ਸਮੇਂ ਤੇ ਸਾਫ ਅਤੇ ਲਗਾਤਾਰ ਰੋਗ ਮੁਕਤ ਕਰਨਾ ਚਾਹੀਦਾ ਹੈ ।
3. ਦੁਕਾਨਾਂ ਵਿਚ ਦਾਖਲ ਹੋਣ ਵਾਲੀ ਥਾਂ ਤੇ ਹੱਥਾਂ ਦੀ ਸਫਾਈ ਲਈ (ਸੈਨੇਟਾਈਜਰ ਡਿਸਪੈਂਸਰ) ਦਾ ਪ੍ਰਬੰਧ ਲਾਜ਼ਮੀ ਹੈ ।
4. ਜਿਥੇ ਕਾਰਾਂ ਪਾਰਕਿੰਗ ਕੀਤੀਆਂ ਜਾਂਦੀਆਂ ਹਨ ਉਥੋ ਦੇ ਮੁਲਾਜ਼ਮਾਂ ਵੱਲੋਂ ਵਾਹਨ ਮਾਲਕਾਂ ਨੂੰ ਫਿਰ ਤੋਂ ਵਾਹਨ ਦੀ ਵਰਤੋਂ ਲਈ ਦੇਣ ਤੋਂ ਪਹਿਲਾਂ ਸਟੇਰਿੰਗ, ਦਰਵਾਜੇ, ਹੈਂਡਲ ਤੇ ਚਾਬੀਆਂ ਨੂੰ ਉਚਿਤ ਤਰੀਕੇ ਨਾਲ ਰੋਗ ਰਹਿਤ ਕੀਤਾ ਜਾਵੇ ।
5. ਜਨਤਕ ਵਰਤੋਂ ਵਾਲੀਆਂ ਥਾਵਾਂ ਤੇ ਖੁੱਲੀਆਂ ਥਾਵਾਂ ਨੂੰ 1% ਸੋਡੀਅਮ ਹਾਈਪੋ ਕਲੋਰਾਈਟ ਘੋਲ ਨਾਲ ਸੈਨੇਟਾਈਜ ਕੀਤਾ ਜਾਵੇ ਇਹ ਲਗਾਤਾਰ ਕੀਤਾ ਜਾਣਾ ਚਾਹੀਦਾ ਹੈ ।
6. ਸੌਚਾਲਿਆ ਦੀ ਚੰਗੀ ਤਰ੍ਹਾਂ ਸਫਾਈ, ਹੱਥ ਧੋਣੇ ਤੇ ਪੀਣ ਵਾਲੇ ਪਾਣੀ ਦੇ ਸਟੇਸ਼ਨਾਂ ਦੀ ਦਿਨ ਵਿੱਚ 3-4 ਵਾਰ ਸਫਾਈ ਕੀਤੀ ਜਾਵੇਗੀ ।
7. ਮਾਰਕੀਟ ਐਸੋਸ਼ੀਏਸਨਾ, ਜਨਤਕ ਵਰਤੋਂ ਵਾਲੇ ਖੇਤਰਾਂ ਤੇ ਖੁੱਲੀਆਂ ਥਾਵਾਂ ਵਿੱਚ ਸਿਹਤਮੰਦ ਵਾਤਾਵਰਣ ਕਾਇਮ ਰੱਖਣਗੀਆਂ । ਇਹ ਆਪਣੇ ਸਰੋਤਾਂ ਅਤੇ ਸਥਾਨਿਕ ਸ਼ਹਿਰੀ ਸੰਸਥਾਵਾਂ ਤੇ ਸਿਵਿਕ ਏਜੰਸੀਆਂ ਰਾਹੀਂ ਕੀਤਾ ਜਾ ਸਕੇਗਾ ।
ਵਿਸਥਾਰਤ ਦਿਸ਼ਾ ਨਿਰਦੇਸ਼ ਹੇਠ ਲਿਖੀ ਵੈਬਸਾਈਟ ਤੇ ਉਪਲਭਦ ਹਨ । https://www.mohfw.gov.in/pdf/Guidelinesondisinfectionofcommonpublicplacesinclud ingoffices.pdf
6. ਬਾਜਾਰਾਂ ਵਿੱਚ ਕੋਵਿਡ ਨਾਲ ਸੰਬੰਧਿਤ ਉਚਿਤ ਵਿਹਾਰ ਲਈ ਯੋਜਨਾ :-

6.1 ਬਾਜਾਰਾਂ ਵਿੱਚ ਸਵੈ ਇਛੁਕ ਕੋਵਿਡ ਵਿਹਾਰ: ਮਾਰਕੀਟ ਐਸੋਸ਼ੀਏਸ਼ਨਾ ਵਲੋਂ ਬਾਜਾਰਾਂ ਵਿੱਚ ਸਵੈ ਇਛੁਕ ਕੋਵਿਡ ਉਚਿਤ ਵਿਹਾਰ ਹੇਠ ਲਿਖੇ ਉਪਾਵਾਂ ਰਾਹੀਂ ਲਾਗੂ ਕੀਤਾ ਜਾ ਸਕਦਾ ਹੈ :
1. ਬਾਜਾਰਾਂ (ਦੁਕਾਨਾਂ ਅਤੇ ਹੋਰ ਸੰਸਥਾਵਾਂ ਦੇ ਨਾਲ ਨਾਲ ਬਾਹਰਵਾਰ ਵੀ) ਵਿੱਚ ਕੋਵਿਡ ਉਚਿਤ ਵਿਹਾਰ ਨੂੰ ਲਾਗੂ ਕਰਨ ਅਤੇ ਮੋਨੀਟਰ ਕਰਨ ਲਈ ਹਰੇਕ ਬਜਾਰ ਵਿੱਚ ਇੱਕ ਸਬ ਕਮੇਟੀ ਕਾਇਮ ਕੀਤੀ ਜਾਵੇਗੀ ।  
2. ਦਾਖਲੇ ਵਾਲੇ ਰਸਤਿਆਂ ਅਤੇ ਪਾਰਕਿੰਗ ਲੌਟਸ ਵਿੱਚ ਸਰਕਾਰੀ ਭਾਅ ਤੇ ਮਨਜੂਰ ਹੋਏ ਖੋਖਿਆਂ ਵਿੱਚ ਮਾਸਕ ਪਾਏ ਜਾਣ ।
3. ਜੋ ਮਾਸਕ ਨਹੀਂ ਖਰੀਦ ਸਕਦੇ ਉਹਨਾ ਨੂੰ ਮੁਫਤ ਮਾਸਕ ਵੰਡਣ ਦੀ ਸਹੂਲਤ ਹੋਵੇ ।
4. ਜਨਤਕ ਵਰਤੋਂ ਵਾਲੇ ਖੇਤਰਾਂ ਵਿੱਚ ਹੱਥ ਧੋਣ ਵਾਲੇ ਸਟੇਸ਼ਨ ਬਨਾਉਣਾ ਅਤੇ ਸਾਬਣ ਤੇ ਪਾਣੀ ਦੀ ਉਪਲਬਦਤਾ ਨੂੰ ਯਕੀਨੀ ਕਰਨਾ । ਪੈਰਾਂ ਦੀ ਵਰਤੋਂ ਵਾਲੀਆਂ ਟੂਟੀਆਂ ਅਤੇ ਬਿਨਾ ਸੰਪਰਕ ਤੋਂ ਸੋਪ ਡਿਸਪੈਂਸਰ ਦੀ ਸਿਫਾਰਸ ਕੀਤੀ ਗਈ ਹੈ ।
5. ਬਾਜਾਰ ਦੇ ਪਹੁੰਚ ਵਾਲੇ ਰਸਤਿਆਂ ਅਤੇ ਦਾਖਲਿਆਂ ਤੇ ਸਾਰਿਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇ ।
6. ਜਨਤਕ ਵਰਤੋਂ  ਵਾਲੇ ਖੇਤਰਾਂ  ਦੇ ਸੈਨੇਟਾਈਜੇਸ਼ਨ ਲਈ ਥਰਮਲ ਗਨਜ਼, ਸੈਨੇਟਾਈਜਰ ਖਰੀਦੇ ਜਾਣ ।
7. ਕੋਵਿਡ ਉਚਿਤ ਵਿਹਾਰ ਲਈ ਮੁੱਖ ਥਾਵਾਂ ਤੇ ਆਈ.ਈ.ਸੀ.ਸਮੱਗਰੀ ਅਤੇ ਸਾਈਨ ਬੋਰਡ ਲਗਾਏ ਜਾਣ ।
6.2 ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੋਵਿਡ ਉਚਿਤ ਵਿਹਾਰ ਸੁਨਿਸ਼ਚਿਤ ਕਰਨਾ :-
ਜਿਥੇ ਸਵੈ ਇਛੁੱਤ ਪਹੁੰਚ ਅਸਫਲ ਹੋ ਜਾਂਦੀ ਹੈ ਜਾਂ ਉਸ ਦਾ ਅਸਰ ਘੱਟ ਹੈ ਓਥੇ ਜਿਥੇ ਕਿਤੇ ਵੀ ਲੋੜ ਮਹਿਸੂਸ ਹੋਵੇ ਲਾਗੂ ਕਰਨ ਵਾਲੇ ਕਾਰਜਾਂ ਲਈ ਯੋਜਨਾ ਲਾਗੂ ਕੀਤੀ ਜਾਵੇਗੀ । ਇਸ ਵਿੱਚ ਹੇਠ ਦਿੱਤੇ ਬਿੰਦੂ ਸ਼ਾਮਲ ਹਨ:
1. ਸਰੀਰਕ ਦੂਰੀ ਨਿਯਮਾਂ ਦੀ ਨਾ ਪਾਲਣਾ ਕਰਨ ਅਤੇ ਮਾਸਕ/ਚੇਹਰਾ ਨਾ ਢੱਕਣ ਵਾਲਿਆਂ ਨੂੰ ਜੁਰਮਾਨਾਂ ਅਤੇ ਸਜ਼ਾ ਦਿੱਤੀ ਜਾਵੇ ।
2.  ਬਾਜਾਰਾਂ ਅਤੇ ਦੁਕਾਨਾਂ ਨੂੰ ਵਿਕਲਪਿਤ ਦਿਨਾਂ ਤੇ ਖੋਲਣ ਲਈ ਇਜਾਜਤ ਦੇਣ ਦੀ ਸੰਭਾਵਨਾ ਦਾ ਪਤਾ ਲਾਇਆ ਜਾਵੇ ।
3. ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿੱਚ ਕੇਸਾਂ ਦੇ ਦਰਜ ਹੋਣ ਤੇ ਉਸ ਨਾਲ ਮਹਾਮਾਰੀ ਫੈਲਣ ਦੇ ਮੱਦੇਨਜਰ ਬਾਜਾਰਾਂ ਨੂੰ ਬੰਦ ਕੀਤਾ ਜਾਵੇ ।
6.3 ਬਾਜਾਰ ਵਿੱਚ ਦੁਕਾਨਦਾਰਾਂ ਵੱਲੋਂ ਕੋਵਿਡ ਉਚਿਤ ਵਿਹਾਰ ਨੂੰ ਯਕੀਨੀ ਬਨਾਉਣ ਲਈ ਯੋਜਨਾ:-
ਮਾਲਕਾਂ ਵੱਲੋਂ ਹੇਠ ਲਿਖੀਆਂ ਸ਼ਰਤਾਂ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ:-
1. ਫਰਸ਼ ਉਤੇ ਵਿਸ਼ੇਸ਼ ਮਾਰਕੇ ਲਗਾ ਕੇ ਦੁਕਾਨਾਂ ਦੇ ਅੰਦਰ ਅਤੇ ਬਾਹਰ ਘੱਟੋ ਘੱਟ 6 ਫੁੱਟ ਦੀ ਸਰੀਰਕ ਦੂਰੀ ਬਨਾਉਣਾ ।
2. ਦੁਕਾਨਾਂ ਦੇ ਅੰਦਰ ਅਤੇ ਬਾਹਰ ਕਤਾਰ ਪ੍ਰਬੰਧ ।
3. ਸਰੀਰਕ ਦੂਰੀ ਦੇ ਨਿਯਮਾਂ ਅਨੁਸਾਰ ਕਤਾਰ ਨੂੰ ਮੋਨੀਟਰ ਕਰਨ ਲਈ ਲੋੜੀਂਦੇ ਵਿਅਕਤੀਆਂ ਨੂੰ ਤੈਨਾਤ ਕੀਤਾ ਜਾਵੇਗਾ ।
4. ਦੁਕਾਨਾਂ ਦੇ ਅੰਦਰ ਅਤੇ ਬਾਹਰ ਗ੍ਰਾਹਕਾਂ ਲਈ ਤਿੰਨਾਂ ਪਰਤਾਂ ਵਾਲਾ ਮਾਸਿਕ/ਮੁੰਹ ਦਾ ਕਵਰ ਦੀ ਸਹੂਲਤ ।
5. ਦੁਕਾਨਾਂ ਅਤੇ ਅਸਟੈਬਲਿਸ਼ਮੈਂਟ ਵਿਚ ਦਾਖਲ ਹੋਣ ਵਾਲਿਆਂ ਤੇ ਹੱਥਾਂ ਨੂੰ ਸੈਨੇਟਾਈਜ ਕਰਨ ਲਈ ਦਾਖਲਿਆਂ ਤੇ ਹੱਥ ਸੈਨੇਟਾਈਜਰ ਦੀ ਸਹੂਲਤ ।
6. ਜਿਥੇ ਕਿਤੇ ਯੋਗ ਹੋਵੇ ਬਿਨਾ ਸੰਪਰਕ ਅਦਾਇਗੀ ਤੇ ਉਚਿਤ ਪ੍ਰਬੰਧ ਕਰਨਾ ।
6.4 ਹਵਾਦਾਰੀ ਨੂੰ ਸੁਨਿਸ਼ਚਿਤ ਕਰਨਾ:-
1. ਜਿਥੋਂ ਤੱਕ ਹੋ ਸਕੇ ਕੁਦਰਤੀ ਹਵਾਦਾਰੀ ਨੂੰ ਸੁਨਿਸ਼ਚਿਤ ਕੀਤਾ ਜਾਵੇ ਅਤੇ ਛੋਟੇ ਘੇਰੇ ਵਾਲੀਆਂ ਥਾਵਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ ।
2. ਖਿੜਕੀਆਂ ਦਰਵਾਜੇ ਖੁੱਲੇ ਰਖ ਕੇ, ਪੱਖਿਆਂ ਦੀ ਵਰਤੋਂ ਕਰਕੇ ਜਾਂ ਹੋਰ ਤਰੀਕਿਆਂ ਨਾਲ ਜਿਥੋਂ ਤੱਕ ਹੋ ਸਕੇ ਬਾਹਰੀ ਹਵਾ ਦੀ ਸਰਕੂਲੇਸ਼ਨ ਵਧਾਈ ਜਾਵੇ ।
3. ਏਅਰ ਕੰਡੀਸ਼ਨ/ਵੈਂਟੀਲੇਸ਼ਨ ਲਈ ਜੋ ਬੰਦ ਥਾਵਾਂ ਹਨ ਉਹਨਾ ਤੇ ਸੀ.ਪੀ.ਡਬਲਿਯੂ. ਡੀ. ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ ਜਿਹਨਾ ਵਿੱਚ ਸਾਰੇ ਏਅਰ ਕੰਡੀਸ਼ਨ ਯੰਤਰਾਂ ਦਾ ਤਾਪਮਾਨ 24-300 ਸੀ, ਸੰਬੰਧਿਤ ਹੁਮਸ 40.70%, ਜਿਥੋਂ ਤੱਕ ਹੋ ਸਕੇ ਤਾਜੀ ਹਵਾ ਅਤੇ ਕਰਾਸ ਵੈਂਟੀਲੇਸ਼ਨ ਕਾਫੀ ਹੋਣੇ ਚਾਹੀਦੇ ਹਨ । ਏਅਰ ਹੈਂਡਲਿੰਗ ਯੂਨਿਟ ਨੂੰ ਚਲਾਉਣ ਤੋਂ ਪਹਿਲਾਂ ਚੰਗੀ ਤਰਾਂ ਸਾਫ ਕਰਨ ਦੀ ਲੋੜ ਹੈ ।
6.5 ਭੀੜ ਪ੍ਰਬੰਧ:
ਭੀੜ ਘਣਤਾ ਹਮੇਸ਼ਾ ਇਕੋ ਜਿਹੀ ਨਹੀਂ ਰਹਿੰਦੀ ਆਮ ਤੌਰ ਤੇ ਹਫਤੇ ਦੇ ਆਖਰੀ ਦਿਨਾਂ ਦੀਆਂ ਸ਼ਾਮਾਂ ਦੌਰਾਨ ਇਹ ਵਧਦੀ ਹੈ । ਹਫਤੇ ਦੇ ਅਖੀਰਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਵਿੱਚ ਬਾਜਾਰ ਸਵੇਰ ਤੋਂ ਸ਼ਾਮ ਤੱਕ ਭੀੜ ਨਾਲ ਭਰੇ ਹੁੰਦੇ ਹਨ ਇਹਨਾ ਭੀੜ ਵਾਲੇ ਦਿਨਾਂ ਅਤੇ ਘੰਟਿਆਂ ਲਈ ਲੋੜ ਅਨੁਸਾਰ ਵਿਸ਼ੇਸ਼ ਯੋਜਨਾ ਚਾਹੀਦੀ ਹੈ । ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਮਾਰਕੀਟ ਐਸੋਸ਼ੀਏਸ਼ਨਾਂ ਦੇ ਸਹਿਯੋਗ ਨਾਲ ਭੀੜ ਪ੍ਰਬੰਧ ਲਈ ਕਈ ਤਰ੍ਹਾਂ ਦੀਆਂ ਨੀਤੀਆਂ ਬਣਾ ਸਕਦੀਆਂ ਹਨ ।ਇਹਨਾ ਵਿੱਚ ਹੇਠ ਲਿਖੇ ਬਿੰਦੂ ਸ਼ਾਮਲ ਹਨ:-
1. ਸਿਵਲ ਡਿਫੈਂਸ ਵਲੰਟੀਅਰ/ਹੋਮ ਗਾਰਡਾਂ ਨੂੰ ਭੀੜ ਨੂੰ ਨਿਯਮਤ ਕਰਨ ਵਿੱਚ ਲਗਾਇਆ ਜਾਵੇ ।
2. ਪਾਰਕਿੰਗ ਲੌਟਸ ਉਤੇ ਕੰਟਰੋਲ ਲਈ ਵਾਹਨਾ ਦੇ ਦਾਖਲੇ ਦੀ ਸੀਮਾ ਸੀਮਤ ਕੀਤੀ ਜਾਵੇ ।
3. ਅਗਰ ਸੰਭਵ ਹੋਵੇ ਤੇ ਇਕੋ ਦਿਸ਼ਾ ਵਿਚੋਂ ਆਉਣ ਵਾਲੇ ਲੋਕਾਂ ਨੂੰ ਵੱਖ ਵੱਖ ਦਾਖਲਾ ਤੇ ਨਿਕਾਸ ਦਿੱਤਾ ਜਾਵੇ ।
4. ਬਾਜਾਰਾਂ ਦੀਆਂ ਸੜਕਾਂ ਨੂੰ ਵਾਹਨ ਮੁਕਤ ਕੀਤਾ ਜਾ ਸਕਦਾ ਹੈ (ਸਾਈਕਲ/ਬਿਜਲੀ ਰਕਸ਼ਿਆਂ ਸਮੇਤ) ਅਤੇ ਜਿਥੋ ਤੱਕ ਸੰਭਵ ਹੋਵੇ ਪੈਦਲ ਚੱਲਣ ਵਾਲਿਆਂ ਅਤੇ ਬਾਈਸਾਈਕਲ ਵਾਲਿਆਂ ਲਈ ਰਸਤਾ  ਹੋਵੇ ।
5. ਕਾਨੂੰਨ ਲਾਗੂ ਕਰਨ ਵਾਲੀਆਂ ਅਥਾਰਟੀਜ਼ ਵੱਲੋਂ ਬਾਜਾਰੀ ਸੜਕਾਂ ਉਤੇ ਗੈਰ ਕਾਨੁੰਨੀ ਪਾਰਕਿੰਗ ਸਮੇਤ ਸਖਤ ਜੁਰਮਾਨਾ ਲਗਾਇਆ ਜਾਵੇ ।
6. ਨਿਸ਼ਚਿਤ ਪਾਰਕਿੰਗ ਲੌਟਸ ਵਿਚ ਹੀ ਵਾਹਨ ਨੂੰ  ਪਾਰਕ ਕਰਨ ਦੀ ਇਜਾਜਤ ਹੋਵੇ । ਪਾਰਕਿੰਗ ਲੌਟਸ ਵਿੱਚ ਢੁਕਵੇਂ ਭੀੜ ਪ੍ਰਬੰਧ ਅਤੇ ਅਦਾਰਿਆਂ ਤੋਂ ਬਾਹਰ ਸਰੀਰਕ ਦੂਰੀ ਦੇ ਨਿਯਮਾਂ ਨੂੰ ਸੁਨਿਸ਼ਚਿਤ ਕੀਤਾ ਜਾਵੇ ।
7. ਜ਼ਿਆਦਾ ਭੀੜ ਦਾ ਪਤਾ ਲਾਉਣ ਲਈ ਸੀ.ਸੀ.ਟੀ.ਵੀ. ਮੋਨੀਟਰਿੰਗ ਦਾ ਸਹਾਰਾ ਲਿਆ ਜਾਵੇ ।
8. ਦੁਕਾਨਾਂ ਤੇ ਹੋਰ ਜਰੂਰਤ ਵਾਲੇ ਸਟੋਰਾਂ ਨੂੰ ਲੰਮੇ ਸਮੇਂ ਲਈ ਖੋਲਣ ਦੀਆਂ ਸੰਭਾਨਾਵਾਂ ਦਾ ਪਤਾ ਲਾਉਣ ਲਈ ਦੁਕਾਨਾਂ ਅਤੇ ਸਟੋਰਾਂ ਦਾ ਸਮਾਂ ਅੱਗੇ ਪਿਛੇ ਕੀਤਾ ਜਾ ਸਕਦਾ ਹੈ ।
9. ਸਥਾਨਿਕ ਮੈਟਰੋ ਰੇਲ ਰੁਕਣ ਵਾਲੀਆਂ ਜਗ੍ਹਾ ਜਿਥੋਂ ਲੋਕ ਸਿਧੇ ਬਾਜਾਰ ਵਿੱਚ ਜਾਂਦੇ ਹਨ ਦਾ ਅਸਰਦਾਰ ਭੀੜ ਪ੍ਰਬੰਧ ਹੋਣਾ ਚਾਹੀਦਾ ਹੈ ।
10. ਰਾਸ਼ਨ ਤੇ ਸਬਜੀਆਂ/ਵਸਤਾਂ ਦੀ ਆਨਲਾਈਨ ਬੁਕਿੰਗ ਤੇ ਘਰੋਂ ਘਰੀਂ ਪਹੁੰਚਾਉਣ ਦੀ ਸਹੂਲਤ ਨੂੰ ਉਤਸ਼ਾਹਿਤ ਕੀਤਾ ਜਾਵੇ । ਵੈਂਡਰਜ਼ ਵਲੋਂ ਘਰੋ ਘਰੀਂ ਪਹੁੰਚਾਉਣ ਵਾਲੇ ਸਟਾਫ ਦੀ ਥਰਮਲ ਸਕਰੀਨਿੰਗ ਕੀਤੀ ਜਾਣੀ ਚਾਹੀਦੀ ਹੈ ।
11. ਨੌਨ ਪੀਕ ਆਵਰਜ਼ ਦੌਰਾਨ ਸ਼ਾਪਿੰਗ ਕਰਨ ਵਾਲਿਆਂ ਲਈ ਡਿਸਕਾਉਂਟ ਤੇ ਇੰਨਸੈਂਟਿਵ ਦਿੱਤਾ ਜਾ ਸਕਦਾ ਹੈ ।
6.6 ਜਾਗਰੂਕਤਾ ਕਾਇਮ ਕਰਨਾ:
1. ਮਾਰਕੀਟ ਖੇਤਰ ਵਿੱਚ ਪ੍ਰਮੁੱਖ ਥਾਵਾਂ ਤੇ ਕੋਵਿਡ-19 ਖਿਲਾਫ ਰੋਕੂ ਉਪਾਵਾਂ ਨੂੰ ਏ.ਵੀ.ਮੀਡੀਆ/ਸਟੈਂਡੀਜ਼/ਪੋਸਟਰਾਂ ਰਾਹੀਂ ਪ੍ਰਦਰਸ਼ਿਤ ਕਰਨ ਦੀ ਸਹੂਲਤ ਹੋਣੀ ਚਾਹੀਦੀ ਹੈ । ਮੁੱਖ ਬਿੰਦੂਆਂ ਤੇ ਕੀ ਕਰਨਾ ਤੇ ਕੀ ਨਹੀਂ ਕਰਨਾ ਵੀ ਪ੍ਰਦਰਸ਼ਿਤ ਕੀਤਾ ਜਾਵੇ ।
2. ਮਾਰਕੀਟ ਅਦਾਰਿਆਂ ਵਿੱਚ ਲਗਾਏ ਗਏ ਏ.ਵੀਜ਼. ਸਿਸਟਮਜ਼ ਰਾਹੀਂ ਸਾਵਧਾਨੀਆਂ ਵਾਲੇ ਉਪਾਅ ਅਤੇ ਕੋਵਿਡ ਉਚਿਤ ਵਿਹਾਰ ਬਾਰੇ ਰਿਕਾਰਡਿਡ ਸੁਨੇਹੇ ਚਲਾਉਣੇ ਚਾਹੀਦੇ ਹਨ ।
3. ਦੁਕਾਨਾਂ ਦੀਆਂ ਵੈਬਸਾਈਟਾਂ ਅਤੇ ਮੁਬਾਇਲ ਐਪਲੀਕੇਸ਼ਨਾਂ ਦੇ ਪਹਿਲੇ ਪੰਨੇ ਤੇ ਕੋਵਿਡ-19 ਲਈ ਰੋਕੂ ਉਪਾਅ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ ।ਵੈਬਸਾਈਟਾਂ ਅਤੇ ਮੁਬਾਇਲ ਐਪਲੀਕੇਸ਼ਨਾ ਤੇ ਲੋਕਾਂ  ਨੂੰ ਸਿਹਤ ਦੀ ਸਵੈ ਨਿਗਰਾਨੀ ਅਤੇ ਕੋਵਿਡ 19 ਦੇ ਲੱਛਣ ਵਾਲੇ ਮਰੀਜਾਂ ਨੂੰ ਬਾਜਾਰ ਵਿਚ ਨਾ ਆਉਣ ਬਾਰੇ ਸੂਚਿਤ ਕੀਤਾ ਜਾਵੇਗਾ ।
4. ਪ੍ਰਮੱਖ ਥਾਵਾਂ ਤੇ ਸੂਬਾ ਹੈਲਪ ਲਾਈਨ ਨੰਬਰ ਅਤੇ ਸਥਾਨਿਕ ਸਿਹਤ ਅਥਾਰਟੀਜ਼ ਦੇ ਨੰਬਰ ਪ੍ਰਦਰਸ਼ਿਤ ਕੀਤੇ ਜਾਣ ।
6.7 ਕੋਵਿਡ ਨਾਲ ਸੰਬੰਧਿਤ ਸਪਲਾਈ ਉਪਲਬਦ ਕਰਾਉਣਾ :
1. ਦੁਕਾਨਦਾਰਾਂ ਵੱਲੋਂ ਆਪਣੇ ਮੁਲਾਜ਼ਮਾਂ ਲਈ ਲੋੜਾਂ ਅਨੁਸਾਰ ਵਿਅਕਤੀਗਤ ਸੁਰੱਖਿਆ ਯੰਤਰ ਜਿਵੇਂ ਮੁੰਹ ਦੇ ਕਵਰ/ਮਾਸਕ ਅਤੇ ਹੋਰ ਲੌਜਿਸਟਿਕਸ ਜਿਵੇਂ ਹੈਂਡ ਸੈਨੇਟਾਈਜਰਜ਼, ਸਾਬਣ, ਸੋਡੀਅਮ ਹਾਈਪੋ ਕਲੋਰਾਈਟ ਘੋਲ (1%) ਆਦਿ ਉਬਲਭਦ ਕਰਾਉਣ ਲਈ ਉਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ । ਮਾਰਕੀਟ ਐਸੋਸੀਏਸ਼ਨਾਂ ਯੰਤਰ ਵਰਤੋਂ ਵਾਲੇ ਖੇਤਰਾਂ ਦੇ ਸੈਨੇਟਾਈਜੇਸ਼ਨ ਲਈ ਇਹ ਸਭ ਕੁਝ ਖਰੀਦਣਗੀਆਂ ।
2. ਕੈਲੀਬਰੇਟਿਡ ਥਰਮਲ ਗਨਜ਼ ਦੀ ਉਚਿਤ ਸਪਲਾਈ ਮੁਹੱਈਆ ਕਰਨਾ ।
3. ਸੀ.ਪੀ.ਸੀ.ਬੀ. ਦਿਸ਼ਾ ਨਿਰਦੇਸ਼ਾਂ ਅਨੁਸਾਰ ਕੂੜੇ ਲਈ ਢੱਕਣਦਾਰ ਕੂੜਾਦਾਨ ਅਤੇ ਟਰੈਸ਼ ਕੈਨਜ਼ ਦੀ ਉਪਲਭਤਾ ਸੁਨਿਸ਼ਚਿਤ ਕਰਨਾ https://cpcb.nic.in/uploads/Projects/BioMedical-Waste/BMWGUIDELINES- COVID_1.pdf)

7. ਬਾਜਾਰਾਂ ਵਿੱਚ ਸਿਹਤਮੰਦ ਅਪਰੇਸ਼ਨ ਕਾਇਮ ਰੱਖਣਾ :
1. ਕਨਟੇਨਮੈਂਟ ਜੋਨਜ਼ ਵਿਚ ਰਹਿਣ ਵਾਲੇ ਦੁਕਾਨਦਾਰ,ਮੁਲਾਜ਼ਮ ਅਤੇ ਲੋਕਾਂ ਨੂੰ ਬਾਜਾਰਾਂ ਵਿੱਚ ਦਾਖਲੇ ਦੀ ਮਨਜੂਰੀ ਨਹੀਂ ਹੋਵੇਗੀ ।
2.ਦੁਕਾਨਾਂ ਦੇ ਦਾਖਲੇ ਬਿੰਦੂਆਂ ਤੇ ਸਾਰੇ ਮੁਲਾਜ਼ਮਾਂ/ਲੋਕਾਂ ਲਈ ਹੱਥਾਂ ਦੀ ਸਫਾਈ ਲਈ (ਸੈਨੇਟਾਈਜਰ ਡਿਸਪੈਂਸਰ) ਅਤੇ ਥਰਮਲ ਸਕਰੀਨਿੰਗ ਲਾਜ਼ਮੀ ਹੋਵੇਗੀ । ਕੇਵਲ ਅਸਿਮਟੋਮੈਟਿਕ ਮੁਲਾਜ਼ਮ/ਲੋਕਾਂ ਨੂੰ ਦੁਕਾਨਾਂ ਅੰਦਰ ਆਉਣ ਦੀ ਇਜ਼ਾਜਤ ਹੋਵੇਗੀ ।
3. ਸਾਰੇ ਮੁਲਾਜ਼ਮਾਂ/ਲੋਕਾਂ ਨੂੰ ਦਾਖਲਾ ਤਾਂ ਹੀ ਮਿਲੇਗਾ ਜੇ ਉਹਨਾ ਨੂੰ ਮੁੰਹ ਤੇ ਕਵਰ ਜਾਂ ਮਾਸਕ ਪਹਿਨੇ ਹਨ । ਮੁੰਹ ਦਾ ਕਵਰ/ਮਾਸਕ ਸਾਰੇ ਸਮੇਂ ਦੁਕਾਨਾਂ ਦੇ ਅੰਦਰ ਅਤੇ ਬਾਹਰ ਪਹਿਨਿਆ ਹੋਵੇਗਾ ।
4. ਜਦ ਲੋਕ ਦਾਖਲੇ ਤੇ ਕਤਾਰ ਬਨਾਉਣਗੇ ਉਸ ਵੇਲੇ 6 ਫੁੱਟ ਦੀ ਘੱਟੋ ਘੱਟ ਸਮਾਜਿਕ ਦੂਰੀ ਕਾਇਮ ਰੱਖਣ ਲਈ ਲੋਕਾਂ ਨੂੰ ਅੱਗੇ ਪਿਛੇ ਕੀਤਾ ਜਾ ਸਕਦਾ ਹੈ ।
5. ਸ਼ਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਲਈ ਦੁਕਾਨਾਂ ਦੇ ਅੰਦਰ ਗ੍ਰਾਹਕਾਂ ਦੀ ਗਿਣਤੀ ਨੂੰ ਘੱਟੋ ਘੱਟ ਕੀਤਾ ਜਾ ਸਕਦਾ ਹੈ ।
6. ਦੁਕਾਨਾਂ ਵਿੱਚ ਬੈਠਣ ਦਾ ਪ੍ਰਬੰਧ ਕਰਨ ਲਈ ਕੁਰਸੀਆਂ ਅਤੇ ਬੈਂਚਾਂ ਵਿਚਾਲੇ ਜਿਥੋ ਤੱਕ ਹੋ ਸਕੇ 6 ਫੁਟ ਦੀ ਦੂਰੀ ਨੂੰ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ।
7. ਐਲੀਵੇਟਰਜ਼ ਵਿੱਚ ਲੋਕਾਂ ਦੀ ਗਿਣਤੀ ਨੂੰ ਸੀਮਤ ਕੀਤਾ ਜਾਵੇਗਾ ਤਾਂ ਜੋ ਸ਼ਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ ।
8. ਐਸਕਲੇਟਰਜ਼ ਦੀ ਵਰਤੋਂ ਵੇਲੇ ਇਕ ਸਟੈਪ ਛੱਡ ਕੇ ਇਕ ਆਦਮੀ ਜਾਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ ।
9. ਦੁਕਾਨਦਾਰ ਅਤੇ ਸਟਾਫ ਵੱਲੋਂ ਵਾਰ ਵਾਰ ਹੱਥ ਧੋਣ ਅਤੇ ਹੈਂਡ ਸੈਨੇਟਾਈਜਰ ਦੀ ਵਰਤੋਂ ਕੀਤੀ ਜਾਵੇ ।

 

ਐੱਮ.ਵੀ./ਐੱਸ.ਜੇ



(Release ID: 1677749) Visitor Counter : 202