ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਮਐੱਨਜੀਐੱਲ ਦੇ 100ਵੇਂ ਸੀਐੱਨਜੀ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ

ਸਾਡਾ ਊਰਜਾ ਪਰਿਵਰਤਨ ਵਾਲਾ ਰੋਡ-ਮੈਪ ਆਤਮ- ਨਿਰਭਰਤਾ ਲਿਆਏਗਾ ਅਤੇ ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਕਰੇਗਾ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ

Posted On: 01 DEC 2020 12:55PM by PIB Chandigarh

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਐੱਮਐੱਨਜੀਐੱਲ ਦੇ 5 ਸਟੇਸ਼ਨਾਂ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਨਾਲ ਕੰਪਨੀ ਦੇ ਸੀਐੱਨਜੀ ਸਟੇਸ਼ਨਾਂ ਦੀ ਗਿਣਤੀ ਇੱਕ ਸੌ ਤੱਕ ਹੋ ਗਈ ਹੈ। ਮੰਤਰੀ ਨੇ ਪਾਥਰਡੀ, ਨਾਸਿਕ, ਮਹਾਰਾਸ਼ਟਰ ਦੇ ਐੱਲਐੱਨਜੀ/ਸੀਐੱਨਜੀ ਸਟੇਸ਼ਨ 'ਤੇ ਸਿਵਲ ਕੰਮ ਦੀ ਸ਼ੁਰੂਆਤ, ਨਾਸਿਕ ਵਿੱਚ ਬੱਸਾਂ ਨੂੰ ਸੀਐੱਨਜੀ ਸਪਲਾਈ ਅਤੇ ਪੁਣੇ ਵਿਖੇ ਐਵਾਰਡ ਜ਼ਰੀਏ ਸੀਐੱਨਜੀ ਦੇ ਮੋਬਾਈਲ ਰੀਫਿਊਲਿੰਗ ਯੂਨਿਟ (ਐੱਮਆਰਯੂ) ਦਾ ਉਦਘਾਟਨ ਕੀਤਾ।

 ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਵਧੇਰੇ ਸਥਾਈ ਊਰਜਾ ਦੀ ਵਰਤੋਂ ਲਈ 2030 ਤੱਕ ਪ੍ਰਾਇਮਰੀ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦਾ 15% ਹਿੱਸਾ ਪ੍ਰਾਪਤ ਕਰਨ ਲਈ ਪ੍ਰਤੀਬੱਧ ਹੈ। ਇਹ ਵਾਤਾਵਰਣ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਕੋਪ -21 ਜਲਵਾਯੂ ਤਬਦੀਲੀ ਪ੍ਰਤੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ।ਉਨ੍ਹਾਂ ਕਿਹਾ ਕਿ ਕੁਦਰਤੀ ਗੈਸ ਦੀ ਵੱਧ ਵਰਤੋਂ ਫੋਸਿਲ ਈਂਧਨ 'ਤੇ ਨਿਰਭਰਤਾ ਘਟਾਏਗੀ ਅਤੇ ਨਤੀਜੇ ਵਜੋਂ ਆਯਾਤ ਬਿੱਲ ਅਤੇ ਦਰਾਮਦ ਨਿਰਭਰਤਾ ਨੂੰ ਘਟਾਏਗੀ। ਸਾਡਾ ਊਰਜਾ ਤਬਦੀਲੀ ਵਾਲਾ ਰੋਡ-ਮੈਪ ਆਤਮ-ਨਿਰਭਰਤਾ ਲਿਆਏਗਾ ਅਤੇ ਵੱਡੇ ਪੱਧਰ ‘ਤੇ ਰੋਜ਼ਗਾਰ ਪੈਦਾ ਕਰੇਗਾ।

 ਮੰਤਰੀ ਨੇ ਕਿਹਾ ਕਿ ਅੱਜ ਦੇ ਉਦਘਾਟਨ ਦੇ ਨਾਲ ਐੱਮਐੱਨਜੀਐੱਲ ਦਾ ਹੁਣ 100 ਸੀਐੱਨਜੀ ਸਟੇਸ਼ਨਾਂ ਦਾ ਨੈੱਟਵਰਕ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ “ਅੱਜ 5 ਸਟੇਸ਼ਨ ਸ਼ਾਮਲ ਹੋਣ ਨਾਲ ਅਸੀਂ ਲਗਭਗ 2500 ਸਟੇਸ਼ਨਾਂ ਦੇ ਅੰਕੜੇ ‘ਤੇ ਪਹੁੰਚ ਜਾਵਾਂਗੇ। ਪਰ ਆਉਂਦੇ 7-8 ਸਾਲਾਂ ਵਿਚ 10,000 ਸੀਐੱਨਜੀ ਸਟੇਸ਼ਨਾਂ ਦੇ ਅੰਕੜੇ 'ਤੇ ਪਹੁੰਚਣ ਲਈ ਸਾਨੂੰ ਹੋਰ ਹਲਾਸ਼ੇਰੀ ਨਾਲ ਕੰਮ ਕਰਨਾ ਪਏਗਾ।” ਉਨ੍ਹਾਂ ਕਿਹਾ, “ਮੈਨੂੰ ਦੱਸਿਆ ਗਿਆ ਹੈ ਕਿ ਮਹਾਰਾਸ਼ਟਰ ਐੱਸਆਰਟੀਸੀ ਨੇ ਬੱਸਾਂ ਨੂੰ ਸੀਐੱਨਜੀ ਵਿੱਚ ਤਬਦੀਲ ਕਰਨ ਦਾ ਆਦੇਸ਼ ਦਿੱਤਾ ਹੈ, ਜਦਕਿ ਕੇਰਲਾ ਐੱਸਆਰਟੀਸੀ ਬੱਸਾਂ ਲਈ ਟ੍ਰਾਇਲ ਤਬਦੀਲੀ ਨੂੰ ਅੰਤਮ ਰੂਪ ਦੇ ਰਹੀ ਹੈ। ਐੱਮਐੱਨਜੀਐੱਲ ਨੇ ਦੇਸ਼ ਵਿਚ ਪਹਿਲੀ ਵਾਰ ਮੋਬਾਈਲ ਰਿਫਿਊਲਿੰਗ ਯੂਨਿਟ (ਐੱਮਆਰਯੂ) ਲਗਾਉਣ ਦੀ ਪਹਿਲ ਕੀਤੀ ਹੈ।"

 ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸੀਜੀਡੀ ਸੈਕਟਰ ਕੁਦਰਤੀ ਗੈਸ ਦੀ ਖਪਤ ਲਈ ਇੱਕ ਵੱਡੇ ਉਦਯੋਗ ਵਜੋਂ ਉੱਭਰਿਆ ਹੈ। ਹੋਰ ਜੀਏਜ਼ ਦੇ ਚਾਲੂ ਹੋ ਜਾਣ ਅਤੇ ਸੀਜੀਡੀ ਨੈੱਟਵਰਕ ਦੇ ਘਰੇਲੂ, ਟ੍ਰਾਂਸਪੋਰਟ, ਵਪਾਰਕ ਅਤੇ ਉਦਯੋਗਿਕ ਖੇਤਰ ਵਿੱਚ ਖਪਤ ਦੇ ਵਧਣ ਨਾਲ ਮੰਗ ਵਿੱਚ ਵੀ ਹੋਰ ਵਾਧਾ ਹੋਵੇਗਾ।

 ਸ਼੍ਰੀ ਪ੍ਰਧਾਨ ਨੇ ਕਿਹਾ ਕਿ ਹਾਲ ਹੀ ਵਿੱਚ ਸੁਨਹਿਰੀ ਚਤੁਰਭੁਜ ਅਤੇ ਸਾਰੇ ਵੱਡੇ ਰਾਸ਼ਟਰੀ ਹਾਈਵੇਜ਼ ‘ਤੇ ਫੈਲੇ ਐੱਲਐੱਨਜੀ ਅਧਾਰਿਤ ਸੀਐੱਨਜੀ ਸਟੇਸ਼ਨਾਂ ‘ਤੇ ਭਾਰਤ ਦੇ ਪਹਿਲੇ 50 ਐੱਲਐੱਨਜੀ ਫਿਊਲ ਸਟੇਸ਼ਨਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਅਗਲੇ ਤਿੰਨ ਸਾਲਾਂ ਵਿੱਚ ਭਾਰਤ ਵਿੱਚ 1000 ਐੱਲਐੱਨਜੀ ਸਟੇਸ਼ਨ ਸਥਾਪਿਤ ਕਰਨ ਲਈ 10,000 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ।

 ਮੰਤਰੀ ਨੇ ਕਿਹਾ ਕਿ ਸੀਐੱਨਜੀ/ਐੱਲਐੱਨਜੀ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਨਾਲ ਓਈਐੱਮ ਸੈਕਟਰ, ਸੀਜੀਡੀ ਉਪਕਰਣ ਨਿਰਮਾਣ, ਟ੍ਰਾਂਸਪੋਰਟ ਸੈਕਟਰ ਵਿੱਚ, ਨਿਵੇਸ਼ ਆਵੇਗਾ ਅਤੇ ਇਸ ਨਾਲ ਰੋਜ਼ਗਾਰ ਪੈਦਾ ਹੋਵੇਗਾ ਅਤੇ ਆਤਮਨਿਰਭਰ ਭਾਰਤ ਵੱਲ ਇੱਕ ਵੱਡਾ ਕਦਮ ਹੋਵੇਗਾ।

 ਪੀਐੱਨਜੀ ਮੰਤਰਾਲੇ ਦੇ ਸਕੱਤਰ ਸ੍ਰੀ ਤਰੁਣ ਕਪੂਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰ ਸੀਐੱਨਜੀ/ਐੱਲਐੱਨਜੀ ਸਟੇਸ਼ਨ ਸਥਾਪਿਤ ਕਰਨ ਲਈ ਪੂਰਾ ਸਹਿਯੋਗ ਦੇ ਰਹੀ ਹੈ ਅਤੇ ਉਨ੍ਹਾਂ ਕੰਪਨੀਆਂ ਨੂੰ ਆਪਣੇ ਪਲਾਂਟਾਂ ਦਾ ਕੰਮ ਤੇਜ਼ੀ ਨਾਲ  ਕਰਨ ਲਈ ਕਿਹਾ। ਉਨ੍ਹਾਂ ਨੇ ਉਨ੍ਹਾਂ ਨੂੰ ਇਹ ਵੀ ਸੁਨਿਸ਼ਚਿਤ ਕਰਨ ਦੀ ਲਈ ਕਿਹਾ ਕਿ 2-3 ਸੀਬੀਜੀ ਪਲਾਂਟ ਜਲਦੀ ਹੀ ਗੈਸ ਨੈੱਟਵਰਕ ਨਾਲ ਜੋੜ ਦਿੱਤੇ ਜਾਣ।

 

                ********


 

 ਵਾਈਬੀ /ਐੱਸਕੇ


(Release ID: 1677478) Visitor Counter : 215