ਪ੍ਰਧਾਨ ਮੰਤਰੀ ਦਫਤਰ

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਦੇਵ ਦੀਪਾਵਲੀ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 30 NOV 2020 9:50PM by PIB Chandigarh

ਹਰ ਹਰ ਮਹਾਦੇਵ! ਹਰ ਹਰ ਮਹਾਦੇਵ! ਹਰ ਹਰ ਮਹਾਦੇਵ!

 

ਕਾਸ਼ੀ ਕੋਤਵਾਲ ਕੀ ਜੈ! ਮਾਤਾ ਅੰਨਪੂਰਣਾ ਕੀ ਜੈ! ਮਾਂ ਗੰਗਾ ਕੀ ਜੈ! 

 

ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ! ਨਮੋ ਬੁਧਾਏ!

 

ਸਾਰੇ ਕਾਸ਼ੀਵਾਸੀਆਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਕਾਰਤਿਕ ਪੂਰਣਿਮਾ ਦੇਵ ਦੀਪਾਵਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ।

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਰਾਧਾਮੋਹਨ ਸਿੰਘ ਜੀ, ਯੂ ਪੀ ਸਰਕਾਰ ਵਿੱਚ ਮੰਤਰੀ ਭਾਈ ਆਸ਼ੁਤੋਸ਼ ਜੀ, ਰਵਿੰਦ੍ਰ ਜੈਸਵਾਲ ਜੀ,  ਨੀਲਕੰਠ ਤਿਵਾਰੀ ਜੀ, ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਭਾਈ ਸਵਤੰਤਰਦੇਵ ਸਿੰਘ ਜੀ, ਵਿਧਾਇਕ ਸੌਰਵ ਸ਼੍ਰੀਵਾਸਤਵ ਜੀ, ਵਿਧਾਨ ਪਰਿਸ਼ਦ ਮੈਂਬਰ ਭਾਈ ਅਸ਼ੋਕ ਧਵਨ ਜੀ, ਸਥਾਨਕ ਭਾਜਪਾ ਦੇ ਮਹੇਸ਼ਚੰਦ ਸ਼੍ਰੀਵਾਸਤਵ ਜੀ, ਵਿੱਦਿਆਸਾਗਰ ਰਾਏ ਜੀ, ਹੋਰ ਸਾਰੇ ਵਰਿਸ਼ਠ ਮਹਾਨੁਭਾਵ ਅਤੇ ਮੇਰੇ ਕਾਸ਼ੀ ਦੇ ਪਿਆਰੇ ਭਾਈਓ ਅਤੇ ਭੈਣੋਂ,

 

ਨਾਰਾਯਣ ਕ ਵਿਸ਼ੇਸ਼ ਮਹੀਨਾ ਮਾਨੈ ਜਾਣੇ ਵਾਲੇ ਪੁਣਯ ਕਾਰਤਿਕ ਮਾਸ ਕੇ ਆਪਨ ਕਾਸ਼ੀ ਕੇ ਲੋਗ ਕਤਿਕਿ ਪੁਨਵਾਸੀ ਕਹੈਲਨ। ਅਊਰ ਇ ਪੁਨਵਾਸੀ ਪਰ ਅਨਾਦਿ ਕਾਲ ਸੇ ਗੰਗਾ ਮੇਂ ਡੁਬਕੀ ਲਗਾਵੈ, ਦਾਨ-ਪੁਣਯ ਕ ਮਹੱਤਵ ਰਹਲ ਹੌ। ਬਰਸੋਂ ਬਰਸ ਸੇ ਸ਼ਰਧਾਲੂ ਲੋਗਨ ਮੇਂ ਕੋਈ ਪੰਚਗੰਗਾ ਘਾਟ ਤੋ ਕੋਈ ਦਸ਼ਾਸ਼ਵਮੇਧ, ਸ਼ੀਤਲਾ ਘਾਟ ਯਾ ਅੱਸੀ ਪਰ ਡੁਬਕੀ ਲਗਾਵਤ ਆਯਲ ਹੌ।  ਪੂਰਾ ਗੰਗਾ ਤਟ ਅਊਰ ਗੋਦੌਲਿਯਾ ਕ ਹਰਸੁੰਦਰੀ, ਗਿਆਨਵਾਪੀ ਧਰਮਸ਼ਾਲਾ ਤੋ ਭਰਲ ਪਡਤ ਰਹਲ। ਪੰਡਿਤ ਰਾਮਕਿੰਕਰ ਮਹਾਰਾਜ ਪੂਰੇ ਕਾਰਤਿਕ ਮਹੀਨਾ ਬਾਬਾ ਵਿਸ਼ਵਨਾਥ ਕੇ ਰਾਮ ਕਥਾ ਸੁਨਾਵਤ ਰਹਲਨ। ਦੇਸ਼ ਕੇ ਹਰ ਕੋਨੇ ਸੇ ਲੋਗ ਉਨਕਰ ਕਥਾ ਸੁਨੈਂ ਆਵੈਂ।

 

ਕੋਰੋਨਾ ਕਾਲ ਨੇ ਭਲੇ ਹੀ ਕਾਫ਼ੀ ਕੁਝ ਬਦਲ ਦਿੱਤਾ ਹੈ ਲੇਕਿਨ ਕਾਸ਼ੀ ਦੀ ਇਹ ਊਰਜਾ, ਕਾਸ਼ੀ ਦੀ ਇਹ ਭਗਤੀ, ਇਹ ਸ਼ਕਤੀ ਉਸ ਨੂੰ ਕੋਈ ਥੋੜ੍ਹੇ ਹੀ ਬਦਲ ਸਕਦਾ ਹੈ। ਸਵੇਰ ਤੋਂ ਹੀ ਕਾਸ਼ੀਵਾਸੀ ਸਨਾਨ, ਧਿਆਨ ਅਤੇ ਦਾਨ ਵਿੱਚ ਹੀ ਲਗੇ ਹਨ। ਕਾਸ਼ੀ ਵੈਸੇ ਹੀ ਜੀਵੰਤ ਹੈ। ਕਾਸ਼ੀ ਦੀਆਂ ਗਲੀਆਂ ਵੈਸੇ ਹੀ ਊਰਜਾ ਨਾਲ ਭਰੀਆਂ ਹਨ। ਕਾਸ਼ੀ ਦੇ ਘਾਟ ਵੈਸੇ ਹੀ ਦਿਵਯਮਾਨ ਹੈ। ਇਹੀ ਤਾਂ ਮੇਰੀ ਅਵਿਨਾਸ਼ੀ ਕਾਸ਼ੀ ਹੈ।

 

ਸਾਥੀਓ, 

 

ਮਾਂ ਗੰਗਾ ਦੀ ਨਿਕਟਤਾ ਵਿੱਚ ਕਾਸ਼ੀ ਪ੍ਰਕਾਸ਼ ਦਾ ਉਤਸਵ ਮਨਾ ਰਹੀ ਹੈ ਅਤੇ ਮੈਨੂੰ ਵੀ ਮਹਾਦੇਵ ਦੇ ਅਸ਼ੀਰਵਾਦ ਨਾਲ ਇਸ ਪ੍ਰਕਾਸ਼ ਗੰਗਾ ਵਿੱਚ ਡੁਬਕੀ ਲਗਾਉਣ ਦਾ ਸੁਭਾਗ ਮਿਲ ਰਿਹਾ ਹੈ। ਅੱਜ ਦਿਨ ਵਿੱਚ ਕਾਸ਼ੀ ਦੇ six lane ਹਾਈਵੇ ਦੇ ਲੋਕ-ਅਰਪਣ ਦੇ ਪ੍ਰੋਗਰਾਮ ਵਿੱਚ ਉਪਸਥਿਤ ਰਹਿਣ ਦਾ ਅਵਸਰ ਮਿਲਿਆ। ਸ਼ਾਮ ਨੂੰ ਦੇਵ ਦੀਪਾਵਲੀ ਦਾ ਦਰਸ਼ਨ ਕਰ ਰਿਹਾ ਹਾਂ। ਇੱਥੇ ਆਉਣ ਤੋਂ ਪਹਿਲਾਂ ਕਾਸ਼ੀ ਵਿਸ਼ਵਨਾਥ ਕੌਰੀਡੋਰ ਵੀ ਜਾਣ ਦਾ ਮੌਕਾ ਵੀ ਮੈਨੂੰ ਮਿਲਿਆ ਅਤੇ ਹੁਣ ਰਾਤ ਨੂੰ ਸਾਰਨਾਥ ਵਿੱਚ ਲੇਜ਼ਰ ਸ਼ੋਅ ਦਾ ਵੀ ਸਾਖੀ ਬਣਾਂਗਾ। ਮੈਂ ਇਸ ਨੂੰ ਮਹਾਦੇਵ ਦਾ ਅਸ਼ੀਰਵਾਦ ਅਤੇ ਆਪ ਸਭ ਕਾਸ਼ੀਵਾਸੀਆਂ ਦਾ ਵਿਸ਼ੇਸ਼ ਸਨੇਹ ਮੰਨਦਾ ਹਾਂ।

 

ਸਾਥੀਓ, 

 

ਕਾਸ਼ੀ ਦੇ ਲਈ ਇੱਕ ਹੋਰ ਵੀ ਵਿਸ਼ੇਸ਼ ਅਵਸਰ ਹੈ! ਤੁਸੀਂ ਸੁਣਿਆ ਹੋਵੇਗਾ, ਕੱਲ੍ਹ ਮਨ ਕੀ ਬਾਤ ਵਿੱਚ ਵੀ ਮੈਂ ਇਸ ਦਾ ਜ਼ਿਕਰ ਕੀਤਾ ਸੀ ਅਤੇ ਹੁਣੇ ਯੋਗੀ ਜੀ ਨੇ ਬੜੀ ਤਾਕਤ ਭਰੀ ਆਵਾਜ਼ ਵਿੱਚ ਉਸ ਗੱਲ ਨੂੰ ਵੀ ਦੁਹਰਾਇਆ। 100 ਸਾਲ ਤੋਂ ਵੀ ਪਹਿਲਾਂ ਮਾਤਾ ਅੰਨਪੂਰਣਾ ਦੀ ਜੋ ਮੂਰਤੀ ਕਾਸ਼ੀ ਤੋਂ ਚੋਰੀ ਹੋ ਗਈ ਸੀ, ਉਹ ਹੁਣ ਫਿਰ ਵਾਪਸ ਆ ਰਹੀ ਹੈ। ਮਾਤਾ ਅੰਨਪੂਰਣਾ ਫਿਰ ਇੱਕ ਵਾਰ ਆਪਣੇ ਘਰ ਵਾਪਸ ਆ ਰਹੀ ਹੈ। ਕਾਸ਼ੀ ਲਈ ਇਹ ਵੱਡੇ ਸੁਭਾਗ ਦੀ ਗੱਲ ਹੈ। ਸਾਡੇ ਦੇਵੀ ਦੇਵਤਿਆਂ ਦੀਆਂ ਇਹ ਪ੍ਰਾਚੀਨ ਮੂਰਤੀਆਂ, ਸਾਡੀ ਆਸਥਾ ਦੇ ਪ੍ਰਤੀਕ ਦੇ ਨਾਲ ਹੀ ਸਾਡੀ ਅਮੁੱਲ ਵਿਰਾਸਤ ਵੀ ਹੈ। ਇਹ ਗੱਲ ਵੀ ਸਹੀ ਹੈ ਕਿ ਇਤਨਾ ਪ੍ਰਯਤਨ ਅਗਰ ਪਹਿਲਾਂ ਕੀਤਾ ਗਿਆ ਹੁੰਦਾ, ਤਾਂ ਅਜਿਹੀਆਂ ਕਿਤਨੀਆਂ ਹੀ ਮੂਰਤੀਆਂ, ਦੇਸ਼ ਨੂੰ ਕਾਫ਼ੀ ਪਹਿਲਾਂ ਵਾਪਸ ਮਿਲ ਜਾਂਦੀਆਂ।

 

ਲੇਕਿਨ ਕੁਝ ਲੋਕਾਂ ਦੀ ਸੋਚ ਅਲੱਗ ਰਹੀ ਹੈ। ਸਾਡੇ ਲਈ ਵਿਰਾਸਤ ਦਾ ਮਤਲਬ ਹੈ ਦੇਸ਼ ਦੀ ਧਰੋਹਰ! ਜਦਕਿ ਕੁਝ ਲੋਕਾਂ ਦੇ ਲਈ ਵਿਰਾਸਤ ਦਾ ਮਤਲਬ ਹੁੰਦਾ ਹੈ, ਆਪਣਾ ਪਰਿਵਾਰ ਅਤੇ ਆਪਣੇ ਪਰਿਵਾਰ ਦਾ ਨਾਮ। ਸਾਡੇ ਲਈ ਵਿਰਾਸਤ ਦਾ ਮਤਲਬ ਹੈ ਸਾਡਾ ਸੱਭਿਆਚਾਰ,  ਸਾਡੀ ਆਸਥਾ, ਸਾਡੀਆਂ ਕਦਰਾਂ-ਕੀਮਤਾਂ! ਉਨ੍ਹਾਂ ਲਈ ਵਿਰਾਸਤ ਦਾ ਮਤਲਬ ਹੈ ਆਪਣੀਆਂ ਪ੍ਰਤਿਮਾਵਾਂ,  ਆਪਣੇ ਪਰਿਵਾਰ ਦੀਆਂ ਤਸਵੀਰਾਂ। ਇਸ ਲਈ ਉਨ੍ਹਾਂ ਦਾ ਧਿਆਨ ਪਰਿਵਾਰ ਦੀ ਵਿਰਾਸਤ ਨੂੰ ਬਚਾਉਣ ਵਿੱਚ ਰਿਹਾ, ਸਾਡਾ ਧਿਆਨ ਦੇਸ਼ ਦੀ ਵਿਰਾਸਤ ਨੂੰ ਬਚਾਉਣ, ਉਸ ਨੂੰ ਸੁਰੱਖਿਆਤ ਕਰਨ ’ਤੇ ਹੈ। ਮੇਰੇ ਕਾਸ਼ੀਵਾਸੀਓ ਦੱਸੋ, ਮੈਂ ਸਹੀ ਰਸਤੇ ’ਤੇ ਹਾਂ ਨਾ ? ਮੈਂ ਸਹੀ ਕਰ ਰਿਹਾ ਹਾਂ ਨਾ?  ਦੇਖੋ ਤੁਹਾਡੇ ਅਸ਼ੀਰਵਾਦ ਨਾਲ ਹੀ ਸਭ ਹੋ ਰਿਹਾ ਹੈ। ਅੱਜ ਜਦੋਂ ਕਾਸ਼ੀ ਦੀ ਵਿਰਾਸਤ ਜਦੋਂ ਵਾਪਸ ਪਰਤ ਰਹੀ ਹੈ ਤਾਂ ਅਜਿਹਾ ਵੀ ਲਗ ਰਿਹਾ ਹੈ ਜਿਵੇਂ ਕਾਸ਼ੀ ਮਾਤਾ ਅੰਨਪੂਰਣਾ ਦੇ ਆਗਮਨ ਦੀ ਖ਼ਬਰ ਸੁਣ ਕੇ ਸਜੀ-ਸੰਵਰੀ ਹੋਵੇ।

 

ਸਾਥੀਓ, 

 

ਲੱਖਾਂ ਦੀਪਾਂ ਨਾਲ ਕਾਸ਼ੀ ਦੇ ਚੌਰਾਸੀ ਘਾਟਾਂ ਦਾ ਜਗਮਗ ਹੋਣਾ ਅਦਭੁਤ ਹੈ। ਗੰਗਾ ਦੀਆਂ ਲਹਿਰਾਂ ਵਿੱਚ ਇਹ ਪ੍ਰਕਾਸ਼ ਇਸ ਆਭਾ ਨੂੰ ਹੋਰ ਵੀ ਅਲੌਕਿਕ ਬਣਾ ਰਿਹਾ ਹੈ ਅਤੇ ਸਾਖੀ ਕੌਣ ਹੈ ਦੇਖੋ ਨਾ।  ਅਜਿਹਾ ਲਗ ਰਿਹਾ ਹੈ ਜਿਵੇਂ ਅੱਜ ਪੂਰਣਿਮਾ ’ਤੇ ਦੇਵ ਦੀਪਾਵਲੀ ਮਨਾਉਂਦੀ ਕਾਸ਼ੀ ਮਹਾਦੇਵ ਦੇ ਮੱਥੇ ’ਤੇ ਵਿਰਾਜਮਾਨ ਚੰਦਰਮਾ ਦੀ ਤਰ੍ਹਾਂ ਚਮਕ ਰਹੀ ਹੈ। ਕਾਸ਼ੀ ਦੀ ਮਹਿਮਾ ਹੀ ਅਜਿਹੀ ਹੈ। ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ- “ਕਾਸ਼ਯਾਂ ਹਿ ਕਾਸ਼ਤੇ ਕਾਸ਼ੀ ਸਰਵਪ੍ਰਕਾਸ਼ਿਕਾ” ॥ (“काश्यां हि काशते काशी सर्वप्रकाशिका”॥)ਅਰਥਾਤ ਕਾਸ਼ੀ ਤਾਂ ਆਤਮਗਿਆਨ ਨਾਲ ਪ੍ਰਕਾਸ਼ਿਤ ਹੁੰਦੀ ਹੈ ਇਸ ਲਈ ਕਾਸ਼ੀ ਸਭ ਨੂੰ ਪੂਰੇ ਵਿਸ਼ਵ ਨੂੰ ਪ੍ਰਕਾਸ਼ ਦੇਣ ਵਾਲੀ ਹੈ, ਪਥ ਪ੍ਰਦਰਸ਼ਨ ਕਰਨ ਵਾਲੀ ਹੈ।

 

ਹਰ ਯੁਗ ਵਿੱਚ ਕਾਸ਼ੀ ਦੇ ਇਸ ਪ੍ਰਕਾਸ਼ ਨਾਲ ਕਿਸੇ ਨਾ ਕਿਸੇ ਮਹਾਪੁਰਖ ਦੀ ਤਪੱਸਿਆ ਜੁੜ ਜਾਂਦੀ ਹੈ ਅਤੇ ਕਾਸ਼ੀ ਦੁਨੀਆ ਨੂੰ ਰਸਤਾ ਦਿਖਾਉਂਦੀ ਰਹਿੰਦੀ ਹੈ। ਅੱਜ ਅਸੀਂ ਜਿਸ ਦੇਵ ਦੀਪਾਵਲੀ ਦੇ ਦਰਸ਼ਨ ਕਰ ਰਹੇ ਹਾਂ, ਇਸ ਦੀ ਪ੍ਰੇਰਣਾ ਪਹਿਲਾਂ ਪੰਚਗੰਗਾ ਘਾਟ ’ਤੇ ਖ਼ੁਦ ਆਦਿਸ਼ੰਕਰਾਚਾਰੀਆ ਜੀ ਨੇ ਦਿੱਤੀ ਸੀ। ਬਾਅਦ ਵਿੱਚ ਅਹਿਲਿਆਬਾਈ ਹੋਲਕਰ ਜੀ ਨੇ ਇਸ ਪਰੰਪਰਾ ਨੂੰ ਅੱਗੇ ਵਧਾਇਆ। ਪੰਚਗੰਗਾ ਘਾਟ ’ਤੇ ਅਹਿਲਿਆਬਾਈ ਹੋਲਕਰ ਜੀ ਦੁਆਰਾ ਉਨ੍ਹਾਂ ਦੇ ਦੁਆਰਾ ਸਥਾਪਿਤ 1000 ਦੀਪਾਂ ਦਾ ਪ੍ਰਕਾਸ਼ ਸਤੰਭ ਅੱਜ ਵੀ ਇਸ ਪਰੰਪਰਾ ਦਾ ਸਾਖੀ ਹੈ।

 

ਸਾਥੀਓ, 

 

ਕਹਿੰਦੇ ਹਨ ਕਿ ਜਦੋਂ ਤ੍ਰਿਪੁਰਾਸੁਰ ਨਾਮਕ ਦੈਤ ਨੇ ਪੂਰੇ ਸੰਸਾਰ ਨੂੰ ਆਤੰਕਿਤ ਕਰ ਦਿੱਤਾ ਸੀ,  ਭਗਵਾਨ ਸ਼ਿਵ ਨੇ ਕਾਰਤਿਕ ਦੀ ਪੂਰਣਿਮਾ ਦੇ ਦਿਨ ਉਸ ਦਾ ਅੰਤ ਕੀਤਾ ਸੀ। ਆਤੰਕ, ਅੱਤਿਆਚਾਰ ਅਤੇ ਅੰਧਕਾਰ ਦੇ ਉਸ ਅੰਤ ’ਤੇ ਦੇਵਤਿਆਂ ਨੇ ਮਹਾਦੇਵ ਦੀ ਨਗਰੀ ਵਿੱਚ ਆ ਕੇ ਦੀਵੇ ਜਗਾਏ ਸਨ, ਦੀਵਾਲੀ ਮਨਾਈ ਸੀ, ਦੇਵਾਂ ਦੀ ਉਹ ਦੀਪਾਵਲੀ ਹੀ ਦੇਵ ਦੀਪਾਵਲੀ ਹੈ। ਲੇਕਿਨ ਇਹ ਦੇਵਤਾ ਕੌਣ ਹਨ ? ਇਹ ਦੇਵਤਾ ਤਾਂ ਅੱਜ ਵੀ ਹਨ, ਅੱਜ ਵੀ ਬਨਾਰਸ ਵਿੱਚ ਦੀਪਾਵਲੀ ਮਨਾ ਰਹੇ ਹਨ। ਸਾਡੇ ਮਹਾਪੁਰਖਾਂ ਨੇ, ਸੰਤਾਂ ਨੇ ਲਿਖਿਆ ਹੈ- “ਲੋਕ ਬੇਦਹ ਬਿਦਿਤ ਬਾਰਾਨਸੀ ਕੀ ਬੜਾਈ,  ਬਾਸੀ ਨਰ-ਨਾਰਿ ਈਸ-ਅੰਬਿਕਾ-ਸਵਰੂਪ ਹੈਂ” (“लोक बेदह बिदित बारानसी की बड़ाई, बासी नर-नारि ईस-अंबिका-स्वरूप हैं”)।

 

ਯਾਨੀ ਕਿ ਕਾਸ਼ੀ ਦੇ ਲੋਕ ਹੀ ਦੇਵ ਸਰੂਪ ਹਨ। ਕਾਸ਼ੀ ਦੇ ਨਰ-ਨਾਰੀ ਤਾਂ ਦੇਵੀ ਅਤੇ ਸ਼ਿਵ ਦੇ ਸਰੂਪ ਹਨ, ਇਸ ਲਈ ਇਨ੍ਹਾਂ ਚੌਰਾਸੀ ਘਾਟਾਂ ’ਤੇ, ਇਨ੍ਹਾਂ ਲੱਖਾਂ ਦੀਪਾਂ ਨੂੰ ਅੱਜ ਵੀ ਦੇਵਤਾ ਹੀ ਪ੍ਰਜਵਲਿਤ ਕਰ ਰਹੇ ਹਨ, ਦੇਵਤਾ ਹੀ ਇਹ ਪ੍ਰਕਾਸ਼ ਫੈਲਾ ਰਹੇ ਹਨ। ਅੱਜ ਇਹ ਦੀਪਕ ਉਨ੍ਹਾਂ ਆਰਾਧਨਯੋਗ ਸ਼ਖਸੀਅਤਾਂ ਲਈ ਵੀ ਜਲ ਰਹੇ ਹਨ ਜਿਨ੍ਹਾਂ ਨੇ ਦੇਸ਼ ਲਈ ਆਪਣੇ ਪ੍ਰਾਣ ਨਿਛਾਵਰ ਕੀਤੇ। ਜੋ ਜਨਮਭੂਮੀ ਦੇ ਲਈ ਬਲੀਦਾਨ ਹੋਏ, ਕਾਸ਼ੀ ਦੀ ਇਹ ਭਾਵਨਾ ਦੇਵ ਦੀਪਾਵਲੀ ਦੀ ਪਰੰਪਰਾ ਦਾ ਇਹ ਪੱਖ ਭਾਵੁਕ ਕਰ ਜਾਂਦਾ ਹੈ। ਇਸ ਅਵਸਰ ’ਤੇ ਮੈਂ ਦੇਸ਼ ਦੀ ਰੱਖਿਆ ਵਿੱਚ ਆਪਣੀ ਸ਼ਹਾਦਤ ਦੇਣ ਵਾਲੇ, ਆਪਣੀ ਜਵਾਨੀ ਖਪਾਉਣ ਵਾਲੇ, ਆਪਣੇ ਸੁਪਨਿਆਂ ਨੂੰ ਮਾਂ ਭਾਰਤੀ ਦੇ ਚਰਨਾਂ ਵਿੱਚ ਬਿਖੇਰਨ ਵਾਲੇ ਸਾਡੇ ਸਪੂਤਾਂ ਨੂੰ ਨਮਨ ਕਰਦਾ ਹਾਂ।

 

ਸਾਥੀਓ, 

 

ਚਾਹੇ ਸੀਮਾ ’ਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਹੋਣ, ਵਿਸਤਾਰਵਾਦੀ ਤਾਕਤਾਂ ਦਾ ਦੁਸਾਹਸ ਹੋਵੇ ਜਾਂ ਫਿਰ ਦੇਸ਼ ਦੇ ਅੰਦਰ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਸਾਜ਼ਿਸ਼ਾਂ ਭਾਰਤ ਅੱਜ ਸਭ ਦਾ ਜਵਾਬ ਦੇ ਰਿਹਾ ਹੈ ਅਤੇ ਮੂੰਹਤੋੜ ਜਵਾਬ ਦੇ ਰਿਹਾ ਹੈ। ਲੇਕਿਨ ਇਸ ਦੇ ਨਾਲ ਹੀ ਦੇਸ਼ ਹੁਣ ਗ਼ਰੀਬੀ, ਅਨਿਆਂ ਅਤੇ ਭੇਦਭਾਵ ਦੇ ਅੰਧਕਾਰ ਦੇ ਖ਼ਿਲਾਫ਼ ਵੀ ਬਦਲਾਅ ਦੇ ਲਈ ਬਦਲਾਅ ਦੇ ਦੀਵੇ ਵੀ ਜਲਾ ਰਿਹਾ ਹੈ। ਅੱਜ ਗ਼ਰੀਬਾਂ ਨੂੰ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ, ਉਨ੍ਹਾਂ ਦੇ ਪਿੰਡ ਵਿੱਚ ਰੋਜਗਾਰ ਦੇਣ ਲਈ ਪ੍ਰਧਾਨ ਮੰਤਰੀ ਰੋਜਗਾਰ ਅਭਿਯਾਨ ਚਲ ਰਿਹਾ ਹੈ। ਅੱਜ ਪਿੰਡ ਵਿੱਚ ਸਵਾਮਿਤਵ ਯੋਜਨਾ ਦੇ ਜ਼ਰੀਏ ਆਮ ਮਾਨਵ ਨੂੰ ਉਸ ਦੇ ਘਰ-ਮਕਾਨ ’ਤੇ ਕਾਨੂੰਨੀ ਅਧਿਕਾਰ ਦਿੱਤਾ ਜਾ ਰਿਹਾ ਹੈ।

 

ਅੱਜ ਕਿਸਾਨਾਂ ਨੂੰ ਉਨ੍ਹਾਂ ਦੇ ਵਿਚੋਲਿਆਂ ਅਤੇ ਸ਼ੋਸ਼ਣ ਕਰਨ ਵਾਲਿਆਂ ਤੋਂ ਆਜ਼ਾਦੀ ਮਿਲ ਰਹੀ ਹੈ।  ਅੱਜ ਰੇਹੜੀ, ਪਟੜੀ ਅਤੇ ਠੇਲੇ ਵਾਲਿਆਂ ਨੂੰ ਵੀ ਮਦਦ ਅਤੇ ਪੂੰਜੀ ਦੇਣ ਲਈ ਬੈਂਕ ਅੱਗੇ ਚਲ ਕੇ ਆ ਰਹੇ ਹਨ।  ਹੁਣੇ ਕੁਝ ਦਿਨ ਪਹਿਲਾਂ ਹੀ ਮੈਂ ‘ਸਵਨਿਧੀ ਯੋਜਨਾ’ ਦੇ ਲਾਭਾਰਥੀਆਂ ਨਾਲ ਕਾਸ਼ੀ ਵਿੱਚ ਗੱਲ ਵੀ ਕੀਤੀ ਸੀ। ਇਸ ਦੇ ਨਾਲ ਹੀ, ਅੱਜ ਆਤਮਨਿਰਭਰ ਅਭਿਯਾਨ ਦੇ ਨਾਲ ਚਲ ਕੇ ਦੇਸ਼ ਲੋਕਲ ਦੇ ਲਈ ਵੋਕਲ ਵੀ ਹੋ ਰਿਹਾ ਹੈ, ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ? ਬਰਾਬਰ ਯਾਦ ਰੱਖਦੇ ਹੋ ਜਾਂ ਭੁੱਲ ਜਾਂਦੇ ਹੋ ਮੇਰੇ ਜਾਣ ਦੇ ਬਾਅਦ ?

 

ਮੈਂ ਬੋਲਾਂਗਾ ਵੋਕਲ ਫਾਰ ਆਪ ਬੋਲੋਗੇ ਲੋਕਲ, ਬੋਲੇਗੇ ? ਵੋਕਲ ਫਾਰ ਲੋਕਲ। ਇਸ ਵਾਰ ਦੇ ਪੁਰਬ,  ਇਸ ਵਾਰ ਦੀ ਦੀਵਾਲੀ ਜਿਵੇਂ ਮਨਾਈ ਗਈ, ਜਿਵੇਂ ਦੇਸ਼ ਦੇ ਲੋਕਾਂ ਨੇ ਲੋਕਲ products, local gifts  ਦੇ ਨਾਲ ਆਪਣੇ ਤਿਉਹਾਰ ਮਨਾਏ ਉਹ ਵਾਕਈ ਪ੍ਰੇਰਣਾਦਾਈ ਹਨ। ਲੇਕਿਨ ਇਹ ਸਿਰਫ ਤਿਉਹਾਰ ਦੇ ਲਈ ਨਹੀਂ, ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹੀਦਾ ਹੈ। ਸਾਡੇ ਪ੍ਰਯਤਨਾਂ ਦੇ ਨਾਲ-ਨਾਲ ਸਾਡੇ ਪੁਰਬ ਵੀ ਇੱਕ ਵਾਰ ਫਿਰ ਤੋਂ ਗ਼ਰੀਬ ਦੀ ਸੇਵਾ ਦਾ ਮਾਧਿਅਮ ਬਣ ਰਹੇ ਹਨ।

 

ਸਾਥੀਓ,

 

ਗੁਰੂ ਨਾਨਕ ਦੇਵ ਜੀ ਨੇ ਤਾਂ ਆਪਣਾ ਪੂਰਾ ਜੀਵਨ ਹੀ ਗ਼ਰੀਬ,  ਸ਼ੋਸ਼ਿਤ,  ਵੰਚਿਤ ਦੀ ਸੇਵਾ ਵਿੱਚ ਸਮਰਪਿਤ ਕੀਤਾ ਸੀ।  ਕਾਸ਼ੀ ਦਾ ਤਾਂ ਗੁਰੂ ਨਾਨਕ ਦੇਵ  ਜੀ ਨਾਲ ਆਤਮਿਕ ਸਬੰਧ ਵੀ ਰਿਹਾ ਹੈ।  ਉਨ੍ਹਾਂ ਨੇ ਇੱਕ ਲੰਬਾ ਸਮਾਂ ਕਾਸ਼ੀ ਵਿੱਚ ਬਤੀਤ ਕੀਤਾ ਸੀ।  ਕਾਸ਼ੀ ਦਾ ਗੁਰੂਬਾਗ ਗੁਰਦੁਆਰਾ ਤਾਂ ਉਸ ਇਤਿਹਾਸਿਕ ਦੌਰ ਦਾ ਸਾਖੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਅਤੇ ਕਾਸ਼ੀਵਾਸੀਆਂ ਨੂੰ ਨਵਾਂ ਰਾਹ ਦਿਖਾਇਆ ਸੀ।  ਅੱਜ ਅਸੀਂ ਰਿਫਾਰਮਸ ਦੀ ਗੱਲ ਕਰਦੇ ਹਾਂ,  ਲੇਕਿਨ ਸਮਾਜ ਅਤੇ ਵਿਵਸਥਾ ਵਿੱਚ ਰਿਫਾਰਮਸ  ਦੇ ਬਹੁਤ ਵੱਡੇ ਪ੍ਰਤੀਕ ਤਾਂ ਆਪ ਗੁਰੂ ਨਾਨਕ ਦੇਵ  ਜੀ ਹੀ ਸਨ।  ਅਤੇ ਅਸੀਂ ਇਹ ਵੀ ਦੇਖਿਆ ਹੈ ਕਿ ਜਦੋਂ ਸਮਾਜ  ਦੇ ਹਿਤ ਵਿੱਚ,  ਰਾਸ਼ਟਰਹਿਤ ਵਿੱਚ ਬਦਲਾਅ ਹੁੰਦੇ ਹਨ,  ਤਾਂ ਜਾਣੇ-ਅਣਜਾਣੇ ਵਿਰੋਧ  ਦੀ ਸੁਰ ਜ਼ਰੂਰ ਉਠਦੇ ਹਨ।  ਲੇਕਿਨ ਜਦੋਂ ਉਨ੍ਹਾਂ ਸੁਧਾਰਾਂ ਦੀ ਸਾਰਥਕਤਾ ਸਾਹਮਣੇ ਆਉਣ ਲਗਦੀ ਹੈ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ।  ਇਹੀ ਸਿੱਖਿਆ ਸਾਨੂੰ ਗੁਰੂ ਨਾਨਕ ਦੇਵ ਜੀ  ਦੇ ਜੀਵਨ ਤੋਂ ਮਿਲਦੀ ਹੈ।

 

ਸਾਥੀਓ,

 

ਕਾਸ਼ੀ ਦੇ ਲਈ ਜਦੋਂ ਵਿਕਾਸ  ਦੇ ਕੰਮ ਸ਼ੁਰੂ ਹੋਏ ਸਨ,  ਵਿਰੋਧ ਕਰਨ ਵਾਲਿਆਂ ਨੇ ਸਿਰਫ਼ ਵਿਰੋਧ ਦੇ ਲਈ ਵਿਰੋਧ ਤਦ ਵੀ ਕੀਤਾ ਸੀ,  ਕੀਤਾ ਸੀ ਕਿ ਨਹੀਂ ਕੀਤਾ ਸੀ ?  ਕੀਤਾ ਸੀ ਨਾ ?  ਤੁਹਾਨੂੰ ਯਾਦ ਹੋਵੇਗਾ,  ਜਦੋਂ ਕਾਸ਼ੀ ਨੇ ਤੈਅ ਕੀਤਾ ਸੀ ਕਿ ਬਾਬੇ ਦੇ ਦਰਬਾਰ ਤੱਕ ਵਿਸ਼ਵਨਾਥ ਕੌਰੀਡੋਰ ਬਣੇਗਾ,  ਸ਼ਾਨ, ਦਿੱਵਯਤਾ  ਦੇ ਨਾਲ ਨਾਲ ਸ਼ਰਧਾਲੂਆਂ ਦੀ ਸੁਵਿਧਾ ਨੂੰ ਵੀ ਵਧਾਇਆ ਜਾਵੇਗਾ,  ਵਿਰੋਧ ਕਰਨ ਵਾਲਿਆਂ ਨੇ ਤਦ ਇਸ ਨੂੰ ਲੈ ਕੇ ਵੀ ਕਾਫ਼ੀ ਕੁਝ ਕਿਹਾ ਸੀ।  ਬਹੁਤ ਕੁਝ ਕੀਤਾ ਵੀ ਸੀ।  ਲੇਕਿਨ ਅੱਜ ਬਾਬੇ ਦੀ ਕਿਰਪਾ ਨਾਲ ਕਾਸ਼ੀ ਦਾ ਗੌਰਵ ਪੁਨਰਜੀਵਿਤ ਹੋ ਰਿਹਾ ਹੈ।  ਸਦੀਆਂ ਪਹਿਲਾਂ,  ਬਾਬੇ ਦੇ ਦਰਬਾਰ ਦਾ ਮਾਂ ਗੰਗਾ ਤੱਕ ਜੋ ਸਿੱਧਾ ਸਬੰਧ ਸੀ,  ਉਹ ਫਿਰ ਤੋਂ ਸਥਾਪਿਤ ਹੋ ਰਿਹਾ ਹੈ।

 

ਸਾਥੀਓ,

 

ਨੇਕ ਨੀਅਤ ਨਾਲ ਜਦੋਂ ਚੰਗੇ ਕਰਮ ਕੀਤੇ ਜਾਂਦੇ ਹਨ,  ਤਾਂ ਵਿਰੋਧ  ਦੇ ਬਾਵਜੂਦ ਉਨ੍ਹਾਂ ਦੀ ਸਿੱਧੀ ਹੁੰਦੀ ਹੀ ਹੈ।  ਅਯੁੱਧਿਆ ਵਿੱਚ ਸ਼੍ਰੀ ਰਾਮਮੰਦਿਰ ਤੋਂ ਵੱਡਾ ਇਸ ਦਾ ਹੋਰ ਦੂਜਾ ਉਦਾਹਰਣ ਕੀ ਹੋਵੇਗਾ? ਦਹਾਕਿਆਂ ਤੋਂ ਇਸ ਪਵਿੱਤਰ ਕੰਮ ਨੂੰ ਲਟਕਾਉਣ ਭਟਕਾਉਣ ਲਈ ਕੀ ਕੁਝ ਨਹੀਂ ਕੀਤਾ ਗਿਆ?  ਕਿਵੇ-ਕਿਵੇਂ ਡਰ ਪੈਦਾ ਕਰਨ ਦੇ ਪ੍ਰਯਤਨ ਕੀਤੇ ਗਏ!  ਲੇਕਿਨ ਜਦੋਂ ਰਾਮ ਜੀ ਨੇ ਚਾਹ ਲਿਆ,  ਤਾਂ ਮੰਦਿਰ  ਬਣ ਰਿਹਾ ਹੈ।

 

ਸਾਥੀਓ,

 

ਅਯੁੱਧਿਆ, ਕਾਸ਼ੀ ਅਤੇ ਪ੍ਰਯਾਗ ਦਾ ਇਹ ਖੇਤਰ ਅੱਜ ਅਧਿਆਤਮਿਕਤਾ  ਦੇ ਨਾਲ-ਨਾਲ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਦੇ ਲਈ ਤਿਆਰ ਹੋ ਰਿਹਾ ਹੈ।  ਅਯੁੱਧਿਆ ਵਿੱਚ ਜਿਸ ਤੇਜ਼ ਗਤੀ ਨਾਲ ਵਿਕਾਸ ਹੋ ਰਿਹਾ ਹੈ, ਪ੍ਰਯਾਗਰਾਜ ਨੇ ਜਿਸ ਤਰ੍ਹਾਂ ਨਾਲ ਕੁੰਭ ਦਾ ਆਯੋਜਨ ਦੇਖਿਆ ਹੈ, ਅਤੇ ਕਾਸ਼ੀ ਅੱਜ ਜਿਸ ਤਰ੍ਹਾਂ ਨਾਲ ਵਿਕਾਸ ਦੇ ਪਥ ‘ਤੇ ਅੱਗੇ ਹੈ,  ਉਸ ਨਾਲ ਪੂਰੀ ਦੁਨੀਆ ਦਾ ਟੂਰਿਸਟ ਅੱਜ ਇਸ ਖੇਤਰ ਦੇ ਵੱਲ ਦੇਖ ਰਿਹਾ ਹੈ।  ਬਨਾਰਸ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਖੇਤਰ ਦੇ ਨਾਲ-ਨਾਲ ਦੁਰਗਾਕੁੰਡ ਜਿਹੇ ਸਨਾਤਨ ਮਹੱਤਵ  ਦੇ ਸਥਲਾਂ ਦਾ ਵੀ ਵਿਕਾਸ ਕੀਤਾ ਗਿਆ ਹੈ।  ਦੂਸਰੇ ਮੰਦਿਰਾਂ ਅਤੇ ਪਰਿਕ੍ਰਮਾ ਪਥ ਨੂੰ ਵੀ ਸੁਧਾਰਿਆ ਜਾ ਰਿਹਾ ਹੈ।  ਘਾਟਾਂ ਦੀ ਤਸਵੀਰ ਤੇਜ਼ ਗਤੀ ਨਾਲ ਬਦਲੀ ਹੀ ਹੈ, ਉਸ ਨੇ ਸੁਬਹ-ਏ-ਬਨਾਰਸ ਨੂੰ ਫਿਰ ਤੋਂ ਅਲੌਕਿਕ ਆਭਾ ਦਿੱਤੀ ਹੈ।  ਮਾਂ ਗੰਗਾ ਦਾ ਜਲ ਹੁਣ ਨਿਰਮਲ ਹੋ ਰਿਹਾ ਹੈ।  ਇਹੀ ਤਾਂ ਪ੍ਰਾਚੀਨ ਕਾਸ਼ੀ ਦਾ ਆਧੁਨਿਕ ਸਨਾਤਨ ਅਵਤਾਰ ਹੈ,  ਇਹੀ ਤਾਂ ਬਨਾਰਸ ਦਾ ਸਦਾ ਬਣਿਆ ਰਹਿਣ ਵਾਲਾ ਰਸ ਹੈ।

 

ਸਾਥੀਓ,

 

ਹੁਣੇ ਇੱਥੋਂ ਮੈਂ ਭਗਵਾਨ ਬੁੱਧ ਦੀ ਸਥਲੀ ਸਾਰਨਾਥ ਜਾਉਂਗਾ।  ਸਾਰਨਾਥ ਵਿੱਚ ਸ਼ਾਮ  ਦੇ ਸਮੇਂ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਅਤੇ ਲੋਕ ਸਿੱਖਿਆ ਦੇ ਲਈ ਵੀ ਆਪ ਸਭ ਦੀ ਜੋ ਲੰਬੇ ਸਮੇਂ ਤੋਂ ਮੰਗ ਸੀ ਉਹ ਹੁਣ ਪੂਰੀ ਹੋ ਗਈ ਹੈ।  ਲੇਜਰ ਸ਼ੋਅ ਵਿੱਚ ਹੁਣ ਭਗਵਾਨ ਬੁੱਧ  ਦੇ ਕਰੂਣਾ, ਦਇਆ ਅਤੇ ਅਹਿੰਸਾ ਦੇ ਸੰਦੇਸ਼ ਸਾਕਾਰ ਹੋਣਗੇ।  ਇਹ ਸੰਦੇਸ਼ ਅੱਜ ਹੋਰ ਵੀ ਪ੍ਰਾਸੰਗਿਕ ਹੋ ਜਾਂਦੇ ਹਨ ਜਦੋਂ ਦੁਨੀਆ ਹਿੰਸਾ,  ਅਸ਼ਾਂਤੀ ਅਤੇ ਆਤੰਕ  ਦੇ ਖਤਰੇ ਦੇਖ ਕੇ ਚਿੰਤਿਤ ਹੈ।  ਭਗਵਾਨ ਬੁੱਧ ਕਹਿੰਦੇ ਸਨ-ਨ ਹਿ ਵੇਰੇਨ ਵੇਰਾਨਿ ਸੰਮੰਤੀ ਧ ਕੁਦਾਚਨ ਅਵੇਰੇਨ ਹਿ ਸੰਮੰਤੀ ਏਸ ਧੰਮੋ ਸਨੰਤਨੋ ਅਰਥਾਤ ਵੈਰ ਤੋਂ ਵੈਰ ਕਦੇ ਸ਼ਾਂਤ ਨਹੀਂ ਹੁੰਦਾ।  ਅਵੈਰ ਤੋਂ ਵੈਰ ਸ਼ਾਂਤ ਹੋ ਜਾਂਦਾ ਹੈ।  ਦੇਵ ਦੀਪਾਵਲੀ ਤੋਂ ਦੇਵਤਵ ਦਾ ਪਰਿਚੈ ਕਰਾਉਂਦੀ ਕਾਸ਼ੀ ਤੋਂ ਵੀ ਇਹੀ ਸੰਦੇਸ਼ ਹੈ ਕਿ ਸਾਡਾ ਮਨ ਇਨ੍ਹਾਂ ਦੀਪਾਂ ਦੀ ਤਰ੍ਹਾਂ ਜਗਮਗਾ ਉਠੇ।  ਸਭ ਵਿੱਚ ਸਕਾਰਾਤਮਕਤਾ ਦਾ ਭਾਵ ਹੋਵੇ।  ਵਿਕਾਸ ਦਾ ਪਥ ਖੁੱਲ੍ਹੇ।  ਸਮੁੱਚੀ ਦੁਨੀਆ ਕਰੁਣਾ,  ਦਇਆ ਦੇ ਭਾਵ ਨੂੰ ਖੁਦ ਵਿੱਚ ਸਮਾਹਿਤ ਕਰੇ।  ਮੈਨੂੰ ਵਿਸ਼ਵਾਸ ਹੈ ਕਿ ਕਾਸ਼ੀ ਤੋਂ ਨਿਕਲਦੇ ਇਹ ਸੰਦੇਸ਼,  ਪ੍ਰਕਾਸ਼ ਦੀ ਇਹ ਊਰਜਾ ਪੂਰੇ ਦੇਸ਼  ਦੇ ਸੰਕਲਪਾਂ ਨੂੰ ਸਿੱਧ ਕਰੇਗੀ।  ਦੇਸ਼ ਨੇ ਆਤਮਨਿਰਭਰ ਭਾਰਤ ਦੀ ਜੋ ਯਾਤਰਾ ਸ਼ੁਰੂ ਕੀਤੀ ਹੈ,  130 ਕਰੋੜ ਦੇਸ਼ਵਾਸੀਆਂ ਦੀ ਤਾਕਤ ਨਾਲ ਅਸੀਂ ਉਸ ਨੂੰ ਪੂਰਾ ਕਰਾਂਗੇ।

 

ਮੇਰੇ ਪਿਆਰੇ ਕਾਸ਼ੀਵਾਸੀਓ,  ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ,  ਆਪ ਸਭ ਨੂੰ ਇੱਕ ਵਾਰ ਫਿਰ ਤੋਂ ਦੇਵ ਦੀਪਾਵਲੀ ਅਤੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।  ਕੋਰੋਨਾ ਦੇ ਕਾਰਨ,  ਸਭ ਦੇ ਲਈ ਜੋ ਨਿਯਮ ਨਿਰਧਾਰਿਤ ਹੋਏ ਸਨ ਉਸ ਦੇ ਕਾਰਨ ਮੈਂ ਪਹਿਲਾਂ ਤਾਂ ਵਾਰ-ਵਾਰ ਤੁਹਾਡੇ ਦਰਮਿਆਨ ਆਉਂਦਾ ਸੀ। ਲੇਕਿਨ ਇਸ ਵਾਰ ਮੈਨੂੰ ਆਉਣ ਵਿੱਚ ਵਿਲੰਬ ਹੋ ਗਿਆ।  ਜਦੋਂ ਇਤਨਾ ਸਮਾਂ ਬੀਤ ਗਿਆ ਦਰਮਿਆਨ ਵਿੱਚ,  ਤਾਂ ਮੈਂ ਖੁਦ feel ਕਰਦਾ ਸੀ ਕਿ ਮੈਂ ਕੁਝ ਖੋਹ ਦਿੱਤਾ ਹੈ।  ਅਜਿਹਾ ਲਗ ਰਿਹਾ ਸੀ ਕਿ ਤੁਹਾਨੂੰ ਦੇਖਿਆ ਨਹੀਂ,  ਤੁਹਾਡੇ ਦਰਸ਼ਨ ਨਹੀਂ ਹੋਏ।  ਅੱਜ ਜਦੋਂ ਆਇਆ ਤਾਂ ਮਨ ਇੰਨਾ ਪ੍ਰਫੁੱਲਿਤ ਹੋ ਗਿਆ।  ਤੁਹਾਡੇ ਦਰਸ਼ਨ ਕੀਤੇ,  ਮਨ ਇਤਨਾ ਊਰਜਾਵਾਨ ਹੋ ਗਿਆ।  ਲੇਕਿਨ ਮੈਂ ਇਸ ਕੋਰੋਨਾ  ਦੇ ਕਾਲਖੰਡ ਵਿੱਚ ਵੀ ਇੱਕ ਦਿਨ ਵੀ ਤੁਹਾਡੇ ਤੋਂ ਦੂਰ ਨਹੀਂ ਸੀ ਮੈਂ ਤੁਹਾਨੂੰ ਦੱਸਦਾ ਹਾਂ।  ਕੋਰੋਨਾ  ਦੇ ਕੇਸ ਕਿਵੇਂ ਵਧ ਰਹੇ ਹਨ, ਹਸਪਤਾਲ ਦੀ ਕੀ ਵਿਵਸਥਾ ਹੈ,  ਸਮਾਜਿਕ ਸੰਸਥਾਵਾਂ ਕਿਸ ਪ੍ਰਕਾਰ ਨਾਲ ਕੰਮ ਕਰ ਰਹੀਆਂ ਹਨ,  ਕੋਈ ਗ਼ਰੀਬ ਭੁੱਖਾ ਤਾਂ ਨਹੀਂ ਰਹਿੰਦਾ ਹੈ। 

 

ਹਰ ਗੱਲ ਵਿੱਚ ਮੈਂ ਸਿੱਧਾ ਜੁੜਿਆ ਰਹਿੰਦਾ ਸੀ ਸਾਥੀਓ ਅਤੇ ਮੈਂ ਮਾਂ ਅੰਨਪੂਰਣਾ ਦੀ ਇਸ ਧਰਤੀ ਤੋਂ ਤੁਸੀਂ ਜੋ ਸੇਵਾ ਭਾਵ ਨਾਲ ਕੰਮ ਕੀਤਾ ਹੈ,  ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਹੈ,  ਕਿਸੇ ਨੂੰ ਦਵਾਈ  ਦੇ ਬਿਨਾ ਰਹਿਣ ਨਹੀਂ ਦਿੱਤਾ ਹੈ।  ਇਸ ਲਈ ਮੈਂ ਇਸ ਸੇਵਾ ਭਾਵ  ਦੇ ਲਈ,  ਇਸ ਪੂਰੇ ਅਤੇ ਸਮਾਂ ਬਹੁਤ ਲੰਬਾ ਚਾਰ-ਚਾਰ,  ਛੇ-ਛੇ,  ਅੱਠ-ਅੱਠ ਮਹੀਨੇ ਤੱਕ ਨਿਰੰਤਰ ਇਸ ਕੰਮ ਨੂੰ ਕਰਦੇ ਰਹਿਣਾ ਦੇਸ਼  ਦੇ ਹਰ ਕੋਨੇ ਵਿੱਚ ਹੋਇਆ ਹੈ,  ਮੇਰੀ ਕਾਸ਼ੀ ਵਿੱਚ ਵੀ ਹੋਇਆ ਹੈ ਅਤੇ ਇਸ ਦਾ ਮੇਰੇ ਮਨ ‘ਤੇ ਇਤਨਾ ਆਨੰਦ  ਹੈ,  ਮੈਂ ਅੱਜ ਤੁਹਾਡੇ ਇਸ ਸੇਵਾ ਭਾਵ  ਦੇ ਲਈ,  ਤੁਹਾਡੇ ਇਸ ਸਮਰਪਣ ਦੇ ਲਈ ਮੈਂ ਅੱਜ ਫਿਰ ਮਾਂ ਗੰਗਾ  ਦੇ ਤਟ ਤੋਂ ਆਪ ਸਭ ਕਾਸ਼ੀਵਾਸੀਆਂ ਨੂੰ ਨਮਨ ਕਰਦਾ ਹਾਂ।  ਤੁਹਾਡੇ ਸੇਵਾ ਭਾਵ ਨੂੰ ਪ੍ਰਣਾਮ ਕਰਦਾ ਹਾਂ ਅਤੇ ਤੁਸੀਂ ਗ਼ਰੀਬ ਤੋਂ ਗ਼ਰੀਬ ਦੀ ਜੋ ਚਿੰਤਾ ਕੀਤੀ ਹੈ ਉਸ ਨੇ ਮੇਰੇ ਦਿਲ ਨੂੰ ਛੂਹ ਲਿਆ ਹੈ।  ਮੈਂ ਜਿਤਨੀ ਤੁਹਾਡੀ ਸੇਵਾ ਕਰਾਂ ਉਤਨੀ ਘੱਟ ਹੈ।  ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਮੇਰੀ ਤਰਫ ਤੋਂ ਤੁਹਾਡੀ ਸੇਵਾ ਵਿੱਚ ਮੈਂ ਕੋਈ ਕਮੀ ਨਹੀਂ ਰਹਿਣ ਦੇਵਾਂਗਾ।

 

ਮੇਰੇ ਲਈ ਅੱਜ ਗੌਰਵ ਦਾ ਪੁਰਬ ਹੈ ਕਿ ਅੱਜ ਮੈਨੂੰ ਅਜਿਹੇ ਜਗਮਗਾਉਂਦੇ ਮਾਹੌਲ ‘ਚ ਤੁਹਾਡੇ ਦਰਮਿਆਨ ਆਉਣ ਦਾ ਅਵਸਰ ਮਿਲਿਆ ਹੈ।  ਕੋਰੋਨਾ ਨੂੰ ਪਰਾਸਤ  ਕਰਕੇ ਅਸੀਂ ਵਿਕਾਸ  ਦੇ ਪਥ ‘ਤੇ ਤੇਜ਼ ਗਤੀ ਨਾਲ ਵਧਾਂਗੇ,  ਮਾਂ ਗੰਗਾ ਦੀ ਧਾਰਾ ਜਿਵੇਂ ਵਗ ਰਹੀ ਹੈ।  ਰੁਕਾਵਟਾਂ,  ਸੰਕਟਾਂ  ਦੇ ਬਾਅਦ ਵੀ ਵਗ ਰਹੀ ਹੈ,  ਸਦੀਆਂ ਤੋਂ ਵਗ ਰਹੀ ਹੈ।  ਵਿਕਾਸ ਦੀ ਧਾਰਾ ਵੀ ਵੈਸੇ ਹੀ ਵਗਦੀ ਰਹੇਗੀ।  ਇਹੀ ਵਿਸ਼ਵਾਸ ਲੈ ਕੇ  ਮੈਂ ਵੀ ਇੱਥੋਂ ਦਿੱਲੀ  ਜਾਉਂਗਾ।  ਮੈਂ ਫਿਰ ਇੱਕ ਵਾਰ ਆਪ ਸਭ ਦਾ ਹਿਰਦੈ ਤੋਂ ਆਭਾਰ ਵਿਅਕਤ ਕਰਦਾ ਹਾਂ।

 

ਜੈ  ਕਾਸ਼ੀ। ਜੈ ਮਾਂ ਭਾਰਤੀ।

 

ਹਰ ਹਰ ਮਹਾਦੇਵ!

 

***

 

ਡੀਐੱਸ/ਐੱਸਐੱਚ/ਏਵੀ



(Release ID: 1677453) Visitor Counter : 120