ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਸ੍ਰੀਲੰਕਾ ਆਰਥਿਕ ਸੰਮੇਲਨ 2020 ਦੇ ਉਦਘਾਟਨ ਵੇਲੇ ਕੁੰਜੀਵਤ ਭਾਸ਼ਣ ਦਿੱਤਾ

Posted On: 01 DEC 2020 5:25PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵਰਚੂਅਲ ਮਾਧਿਅਮ ਰਾਹੀਂ ਸ੍ਰੀਲੰਕਾ ਆਰਥਿਕ ਸੰਮੇਲਨ 2020 ਦੇ 20ਵੇਂ ਐਡੀਸ਼ਨ ਦੇ ਉਦਘਾਟਨੀ ਸਮਾਗਮ ਵਿੱਚ ਕੁੰਜੀਵਤ ਭਾਸ਼ਣ ਦਿੱਤਾ ਹੈ । ਸ੍ਰੀਲੰਕਾ ਆਰਥਿਕ ਸੰਮੇਲਨ ਹਰ ਵਰੇਂ ਸਾਇਲੋਨ ਚੈਂਬਰ ਆਫ ਕਾਮਰਸ, ਜੋ ਸ੍ਰੀਲੰਕਾ ਦੀ ਆਰਥਿਕ ਅਤੇ ਕਾਰੋਬਾਰੀ ਮੁੱਦਿਆ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਪ੍ਰਮੁੱਖ ਫੋਰਮ ਹੈ, ਵੱਲੋਂ ਆਯੋਜਤ ਕੀਤਾ ਜਾਂਦਾ ਹੈ । ਇਸ ਸਾਲ ਦੇ ਸਮਾਗਮ ਲਈ ਥੀਮ ਹੈ ''ਰੋਡਮੈਪ ਫਾਰ ਟੇਕਔਫ;ਡਰਾਇਵਿੰਗ ਏ ਪੀਪਲ ਸੈਂਟਰਿਕ ਇਕਨੌਮਿਕ ਰਿਵਾਈਵਲ'' I ਉਦਘਾਟਨੀ ਸੈਸ਼ਨ ਵਿਚ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਸ੍ਰੀ ਗੋਟਾ ਬਾਇਆ ਰਾਜਪਾਕਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ ।
ਵਿੱਤ ਮੰਤਰੀ ਨੇ ਮਹਾਮਾਰੀ ਨਾਲ ਸੰਬੰਧਿਤ ਚੁਣੌਤੀਆਂ ਨੂੰ ਨਜਿੱਠਣ ਲਈ ਭਾਰਤ ਵਲੋਂ ਚੁੱਕੇ ਗਏ ਕਦਮਾਂ ਨੂੰ ਉਜਾਗਰ ਕੀਤਾ । ਵਿੱਤ ਮੰਤਰੀ ਨੇ ਸ੍ਰੀਲੰਕਾ ਲਈ ਅਹਿਮ ਨੀਤੀਗਤ ਮੁੱਦਿਆਂ ਤੋਂ ਲਾਭ ਉਠਾਉਣ ਤੇ ਆਰਥਿਕ ਮੰਦਹਾਲੀ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਦਾ ''ਆਤਮਨਿਰਭਰ ਭਾਰਤ ਮੁਹਿੰਮ'' ਅਤੇ ''ਸਵੈ ਨਿਰਭਰ'' ਸ੍ਰੀਲੰਕਾ ਦਾ ਸੰਕਲਪ ਇਕਸਾਰ ਅਤੇ ਪੂਰਕ ਹੈ । ਦੋਵਾਂ ਦੇਸ਼ਾਂ ਦੁਆਰਾ ਮੁੜ ਸੁਰਜੀਤੀ ਦੇ ਯਤਨਾ ਨਾਲ ਅਰਥਚਾਰੇ ਨੂੰ ਮਜਬੂਤ ਕਰਨ ਲਈ ਇਹ ਦੋਨੋ ਮੁਹਿਮਾਂ ਵਰਤੀਆਂ ਜਾ ਸਕਦੀਆਂ ਹਨ ।ਉਹਨਾ ਨੇ ਭਾਰਤ ਤੇ ਸ੍ਰੀਲੰਕਾ ਵਿਚਾਲੇ ਸਹਿਯੋਗ ਦੇ ਇਕਸਾਰ ਵਾਧੇ ਲਈ ਫਾਇਦੇਵੰਦ ਹੋਣ ਨੂੰ ਵੀ ਉਜਾਗਰ ਕੀਤਾ । ਉਹਨਾ ਕਿਹਾ ਕਿ ਇਸ ਲਈ ਇਹ ਦੋਹਾਂ ਦੇਸ਼ਾਂ ਦੇ ਲੋਕ ਕੇਂਦਰੀ ਵਿਕਾਸ ਲਈ ਜਰੂਰੀ ਹਨ ।
ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਸ੍ਰੀਲੰਕਾ ਨਾਲ ਵਿਕਾਸ ਸਹਿਕਾਰਤਾ ਸੰਬੰਧਾਂ ਵਿੱਚ ਇੱਕ ਮਜਬੂਤ ਭਾਈਵਾਲ ਰਿਹਾ ਹੈ ਅਤੇ ਦੁਵੱਲੇ ਫਾਇਦੇ ਲਈ ਅਰਥ ਭਰਪੂਰ ਆਰਥਿਕ ਸਹਿਯੋਗ  ਨੂੰ ਜਾਰੀ ਰੱਖਣ ਲਈ ਤੱਤਪਰਤਾ ਵੀ ਪ੍ਰਗਟਾਈ I ਉਹਨਾ ਨੇ ਉਦਯੋਗ ਅਤੇ ਨਿੱਜੀ ਖੇਤਰ ਲਈ ਨਿਯਮਤ ਲਗਾਤਾਰਤਾ ਅਤੇ ਨੀਤੀ ਨਿਰੰਤਰਤਾ ਦੇ ਮਹੱਤਵ ਬਾਰੇ ਵੀ ਚਾਨਣਾ ਪਾਇਆ ।


ਆਰ.ਐੱਮ/ਕੇ.ਐੱਮ.ਐੱਨ



(Release ID: 1677445) Visitor Counter : 166