ਗ੍ਰਹਿ ਮੰਤਰਾਲਾ

ਕੈਬਨਿਟ ਸਕੱਤਰ ਨੇ ਵਧ ਰਹੇ ਦਬਾਅ ਬਾਰੇ ਕੌਮੀ ਸੰਕਟ ਪ੍ਰਬੰਧ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ

Posted On: 01 DEC 2020 3:42PM by PIB Chandigarh

ਤਾਮਿਲਨਾਡੂ ਤੇ ਕੇਰਲ ਦੇ ਦੱਖਣੀ ਤੱਟ ਦੇ ਨਾਲ ਨਾਲ ਵਧ ਰਹੇ ਦਬਾਅ ਦੇ ਮੱਦੇਨਜਰ ਕੈਬਨਿਟ ਸਕੱਤਰ ਸ੍ਰੀ ਰਾਜੀਵ ਗੌਬਾ ਨੇ ਕੌਮੀ ਸੰਕਟ ਪ੍ਰਬੰਧ ਕਮੇਟੀ (ਐਨ.ਸੀ.ਐਮ.ਸੀ.) ਦੀ ਮੀਟਿੰਗ ਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨਗੀ ਕੀਤੀ ।ਮੀਟਿੰਗ ਵਿੱਚ ਤਾਮਿਲਨਾਡੂ, ਕੇਰਲ ਤੇ ਮੁੱਖ ਸਕੱਤਰ ਤੇ ਲਕਸ਼ਦੀਪ ਦੇ ਸਲਾਹਕਾਰ ਤੇ ਵੱਖ ਵੱਖ ਮੰਤਰਾਲਿਆਂ ਦੇ ਸਕੱਤਰ ਸ਼ਾਮਲ ਹੋਏ ।
ਡੀ.ਜੀ. ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਵਧ ਰਹੇ ਦਬਾਅ ਦੌਰਾਨ ਵੱਖ ਵੱਖ ਸਪੀਡ ਵਾਲੀਆਂ ਹਵਾਵਾਂ ਦਾ ਤਾਮਿਲਨਾਡੂ, ਕੇਰਲ ਅਤੇ ਲਕਸ਼ਦੀਪ ਦੇ ਦੱਖਣੀ ਤੱਟਾਂ ਤੇ ਅਸਰ ਹੋਣ ਦੀ ਸੰਭਾਵਨਾ ਹੈ ਜਿਸ ਨਾਲ 2 ਤੋਂ 4 ਦਸੰਬਰ ਵਿਚਾਲੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋ ਸਕਦੀ ਹੈ । ਉਹਨਾ ਕਿਹਾ ਕਿ ਹੁਣ ਤੱਕ ਫਸਲਾਂ ਅਤੇ ਕੁਝ ਜਰੂਰੀ ਵਸਤਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਲਗ ਰਹੀ ਹੈ । ਉਹਨਾ ਕਿਹਾ ਕਿ 4 ਦਸੰਬਰ ਤੱਕ ਮੱਛੀਆਂ ਫੜਨ ਦੇ ਸਾਰੇ ਕਾਰਜਾਂ ਨੂੰ ਮੁਕੰਮਲ ਤੌਰ ਤੇ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ ।
ਤਾਮਿਲਨਾਡੂ, ਕੇਰਲ ਦੇ ਮੁਖ ਸਕੱਤਰਾਂ ਤੇ ਲਕਸ਼ਦੀਪ ਦੇ ਸਲਾਹਕਾਰ ਨੇ ਐਨ.ਸੀ.ਐਮ.ਸੀ. ਨੂੰ ਆਪਣੀਆਂ ਤਿਆਰੀਆਂ ਅਤੇ ਸੰਬੰਧਿਤ ਜ਼ਿਲਿ੍ਆਂ ਵਿੱਚ ਜ਼ਿਲ੍ਹਾ ਆਪਦਾ ਪ੍ਰਬੰਧਨ ਕਮੇਟੀਆਂ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਛੇਰਿਆਂ ਨੂੰ ਚੇਤਾਵਨੀ ਜਾਰੀ ਕਰਨ ਅਤੇ ਬਚਾਅ ਟੀਮਾਂ ਨੂੰ ਤੈਨਾਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ ।
ਡੀ.ਜੀ.ਐਨ.ਡੀ.ਆਰ.ਐਫ. ਮੈਬਰਾਂ ਨੂੰ ਜਾਣਕਾਰੀ ਦਿੱਤੀ ਕਿ ਇਹਨਾ ਖੇਤਰਾਂ ਵਿੱਚ ਲੋੜੀਂਦੀਆਂ ਟੀਮਾਂ ਨੁੰ ਤੈਨਾਤ ਕੀਤਾ ਗਿਆ ਹੈ ਅਤੇ ਬਾਕੀ ਟੀਮਾਂ ਨੂੰ ਤਾਮਿਲਨਾਡੂ ਵਿੱਚ ਸਟੈਂਡਬਾਈ ਰੱਖਿਆ ਗਿਆ ਹੈ ।
ਸ਼ਹਿਰੀ ਹਵਾਬਾਜੀ, ਦੂਰਸੰਚਾਰ, ਪਾਵਰ, ਗ੍ਰਿਹ, ਐਨ.ਡੀ.ਐਮ.ਏ. ਦੇ ਮੰਤਰਾਲਿਆਂ ਦੇ ਸਕੱਤਰਾਂ ਅਤੇ ਰੱਖਿਆ ਮੰਤਰਾਲੇ ਦੇ ਪ੍ਰਤੀਨਿਧ ਨੇ ਵੀ ਐਨ.ਸੀ.ਐਮ.ਸੀ. ਨੂੰ ਕੀਤੀਆਂ ਤਿਆਰੀਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ । ਕੈਬਨਿਟ ਸਕੱਤਰ ਨੇ ਸੂਬਾ ਸਰਕਾਰਾਂ ਅਤੇ ਕੇਂਦਰੀ ਮੰਤਰਾਲਿਆਂ ਨੂੰ ਘੱਟੋ ਘੱਟ ਨੁਕਸਾਨ ਨੂੰ ਯਕੀਨੀ ਬਨਾਉਣ ਲਈ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਕਰਨ ਲਈ ਸੁਨਿਸ਼ਚਿਤ ਕੀਤਾ ਅਤੇ ਜਲਦੀ ਤੋਂ ਜਲਦੀ ਜਰੂਰੀ ਸੇਵਾਵਾਂ ਨੂੰ ਫਿਰ ਤੋਂ ਬਹਾਲ ਕਰਨ ਲਈ ਲੋੜੀਂਦੀਆਂ ਤਿਆਰੀਆਂ ਕਰਨ ਲਈ ਵੀ ਕਿਹਾ ਹੈ ।

 

ਐੱਨ.ਡਬਲਿਯੂ/ਆਰ.ਕੇ./ਪੀ.ਕੇ/ਏ.ਡੀ.(Release ID: 1677442) Visitor Counter : 105