ਸੱਭਿਆਚਾਰ ਮੰਤਰਾਲਾ

ਸਾਂਝੀ ਬੋਧੀ ਵਿਰਾਸਤ ਬਾਰੇ ਪਹਿਲੀ ਐੱਸ ਸੀ ਓ ਅੰਤਰਰਾਸ਼ਟਰੀ ਆਨਲਾਈਨ ਪ੍ਰਦਰਸ਼ਨੀ ਦੀ ਅੱਜ ਸ਼ੁਰੂਆਤ ਹੋਈ

ਐੱਸੀ ਸੀ ਓ ਕੌਂਸਿਲ ਆਫ਼ ਹੈੱਡਸ ਆਫ਼ ਗੌਰਮਿੰਟ ਇਨ 2020 ਦੇ ਚੇਅਰਮੈਨ ਸ਼੍ਰੀ ਐੱਮ. ਵੈੱਕੱਈਆ ਨਾਇਡੂ ਨੇ ਪ੍ਰਦਰਸ਼ਨੀ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ


ਇਹ ਪ੍ਰਦਰਸ਼ਨੀ ਐੱਸੀ ਸੀ ਓ ਦੇਸ਼ਾਂ ਦੀ ਬੋਧੀ ਕਲਾ ਵਿਰਾਸਤ ਨੂੰ ਅੱਤਿ ਆਧੁਨਿਕ ਤਕਨਾਲੋਜੀ ਰਾਹੀਂ ਇੱਕ ਪੇਲਟਫਾਰਮ ਤੇ ਪੇਸ਼ ਕਰਦੀ ਹੈ ।

Posted On: 30 NOV 2020 4:35PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਅਤੇ ਐੱਸ ਸੀ ਓ ਕੌਂਸਿਲ ਆਫ਼ ਹੈੱਡਸ ਆਫ਼ ਗੌਰਮਿੰਟ 2020 ਨੇ ਅੱਜ ਨਵੀਂ ਦਿੱਲੀ ਵਿੱਚ ਐੱਸੀ ਸੀ ਓ ਕੌਂਸਿਲ ਆਫ਼ ਹੈੱਡਸ ਆਫ਼ ਗੌਰਮਿੰਟ (ਐੱਸ ਸੀ ਓ ਸੀ ਐੱਚ ਜੀ) ਦੀ 19ਵੀਂ ਮੀਟਿੰਗ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਪਹਿਲੀ ਐੱਸ ਸੀ ਓ ਆਨਲਾਈਨ ਸਾਂਝੀ ਬੋਧੀ ਵਿਰਾਸਤ ਬਾਰੇ ਆਨਲਾਈਨ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ । ਇਹ ਐੱਸ ਸੀ ਓ ਆਨਲਾਈਨ ਅੰਤਰਰਾਸ਼ਟਰੀ ਪ੍ਰਦਰਸ਼ਨੀ , ਜੋ ਆਪਣੀ ਕਿਸਮ ਦੀ ਪਹਿਲੀ ਹੈ , ਨੂੰ ਕੌਮੀ ਅਜਾਇਬ ਘਰ ਨਵੀਂ ਦਿੱਲੀ ਨੇ ਐੱਸ ਸੀ ਓ ਮੈਂਬਰ ਦੇਸ਼ਾਂ ਦੀ ਸਰਗਰਮ ਸਾਂਝੀਦਾਰੀ ਨਾਲ ਵਿਕਸਿਤ ਤੇ ਕਯੂਰੇਟ ਕੀਤੀ ਹੈ । ਇਸ ਪ੍ਰਦਰਸ਼ਨੀ ਵਿੱਚ ਅੱਤਿ ਆਧੁਨਿਕ ਤਕਨੀਕਾਂ , ਜਿਵੇਂ 3ਡੀ ਸਕੈਨਿੰਗ , ਵੈੱਬ ਜੀ ਐੱਲ ਪਲੇਟਫਾਰਮ , ਵਰਚੁਅਲ ਸਪੇਸ ਦੀ ਵਰਤੋਂ ਅਤੇ ਨਵੀਨਤਮ ਕਯੂਰੇਸ਼ਨ ਆਦਿ ਤਰੀਕਿਆਂ ਦੀ ਵਰਤੋਂ ਕੀਤੀ ਗਈ ਹੈ । ਇਸ ਐਗਜ਼ੀਬੀਸ਼ਨ ਨੂੰ   https://nmvirtual.in/  ਤੇ ਵਿਸ਼ਵ ਭਰ ਦੇ ਦਰਸ਼ਕ ਪਹੁੰਚ ਕਰ ਸਕਦੇ ਹਨ ।    

ਬੋਧੀ ਦਰਸ਼ਨ ਤੇ ਕੇਂਦਰੀ ਏਸ਼ੀਆ ਦੀ ਕਲਾ ਐੱਸੀ ਸੀ ਓ ਦੇਸ਼ਾਂ ਦੇ ਮੈਂਬਰਾਂ ਨੂੰ ਆਪਸ ਵਿੱਚ ਜੋੜਦੀ ਹੈ , ਇਹ ਆਨਲਾਈਨ ਅੰਤਰਰਾਸ਼ਟਰੀ ਪ੍ਰਦਰਸ਼ਨੀ ਦਰਸ਼ਕਾਂ ਨੂੰ ਇੱਕ ਪਲੇਟਫਾਰਮ ਤੇ ਆਪਣੇ ਘਰਾਂ ਵਿੱਚ ਅਰਾਮ ਨਾਲ ਬੈਠ ਕੇ ਪਹੁੰਚ , ਪ੍ਰਸ਼ੰਸਾ ਤੇ ਪ੍ਰੇਰਨਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ । ਅਜਿਹੀ ਅੰਤਰਰਾਸ਼ਟਰੀ ਆਨਲਾਈਨ ਪ੍ਰਦਰਸ਼ਨੀ ਮੌਜੂਦਾ ਮਹਾਮਾਰੀ ਸਮੇਂ ਭਾਈਚਾਰਿਆਂ ਨੂੰ ਜੋੜਨ , ਅਰਾਮ ਦੇਣ ਤੇ ਫਿਰ ਤੋਂ ਸੁਰਜੀਤ ਕਰਨ ਦੀਆਂ ਸੰਭਾਵਨਾਵਾਂ ਰੱਖਦੀ ਹੈ । ਅੰਤਰਰਾਸ਼ਟਰੀ ਪ੍ਰਦਰਸ਼ਨੀ ਏਸ਼ੀਆ ਦੇ ਵੱਖ ਵੱਖ ਅਜਾਇਬ ਘਰਾਂ ਦੀ ਅਮੀਰ ਕਲਾ ਦੀ ਝਲਕ ਪੇਸ਼ ਕਰਦੀ ਹੈ ਅਤੇ ਬੁੱਧ ਧਰਮ ਦੇ ਵੱਖ ਵੱਖ ਸਕੂਲਾਂ ਦੇ ਵਿਕਾਸ ਦੌਰਾਨ ਇੱਕ ਚੋਣ ਵਿਧੀ ਇਤਿਹਾਸਕ ਸਮੇਂ ਦੇ ਅੰਦਰ ਵਿਸਤ੍ਰਿਤ ਕਲਾਤਮਕ ਉਤਮ ਕਲਾ ਨੂੰ ਦਰਸਾਉਂਦੀ ਹੈ । ਜੋ ਸੰਸਥਾਵਾਂ ਇਸ ਪ੍ਰਦਰਸ਼ਨੀ ਵਿੱਚ ਭਾਗ ਲੈ ਰਹੀਆਂ ਹਨ , ਉਹ ਹਨ , ਰਾਸ਼ਟਰੀ ਅਜਾਇਬ ਘਰ (ਨਵੀਂ ਦਿੱਲੀ) , ਭਾਰਤੀ ਅਜਾਇਬ ਘਰ (ਕੋਲਕਾਤਾ) , ਕਜ਼ਾਕਿਸਤਾਨ ਦਾ ਰਾਸ਼ਟਰੀ ਅਜਾਇਬ ਘਰ , ਦੁਨ ਹੁਆਂਗ ਅਕਾਦਮੀ (ਚੀਨ) , ਕ੍ਰਿਕਜ਼ ਰਿਪਬਲਿਕ ਦਾ ਰਾਸ਼ਟਰੀ ਇਤਿਹਾਸਕ ਅਜਾਇਬ ਘਰ , ਪਾਕਿਸਤਾਨ ਦੇ ਅਜਾਇਬ ਘਰ , ਓਰੀਐਂਟਲ ਕਲਾ ਦੇ ਸਟੇਟ ਅਜਾਇਬ ਘਰ ਮਾਸਕੋ (ਰੂਸ) , ਤਜਾਕਿਸਤਾਨ ਦੇ ਰਾਸ਼ਟਰੀ ਅਜਾਇਬ ਘਰ ਅਤੇ ਵਿਰਾਸਤੀ ਕਲਾ ਦੇ ਰਾਸ਼ਟਰੀ ਅਜਾਇਬ ਘਰ ਅਤੇ ਉਜਬੇਕਿਸਤਾਨ ਦੀਆਂ ਮਸ਼ਹੂਰ ਪੁਰਾਤੱਤਵ ਥਾਵਾਂ ਆਦਿ , ਦਰਸ਼ਕ ਗੰਧਾਰਾ ਅਤੇ ਮਥੁਰਾ ਸਕੂਲ , ਨਾਲੰਦਾ , ਅਮਰਾਵਤੀ , ਸਾਰਨਾਥ ਆਦਿ ਦੇ ਬੋਧੀ ਖ਼ਜ਼ਾਨੇ ਦੀ 3ਡੀ ਵਰਚੁਅਲ ਫਾਰਮੈਟ ਰਾਹੀਂ ਪੜਚੋਲ ਕਰ ਸਕਦੇ ਹਨ । ਪਾਕਿਸਤਾਨ ਹਾਲ ਵਿੱਚ ਕਰਾਚੀ , ਲਾਹੌਰ , ਟਕਸਾਲੀਆ , ਇਸਲਾਮਾਬਾਦ , ਸਵੈਟ ਅਤੇ ਪੇਸ਼ਾਵਰ ਅਜਾਇਬ ਘਰਾਂ ਤੋਂ ਗੰਧਾਰਾ ਕਲਾ ਵਸਤੂਆਂ ਦੇ ਸੰਗ੍ਰਹਿ ਦੇ ਜ਼ਰੀਏ ਗੌਤਮ ਬੁੱਧ ਅਤੇ ਬੁੱਧ ਕਲਾ ਦਾ ਜੀਵਨ ਦਰਸਾਇਆ ਗਿਆ ਹੈ । ਇਨ੍ਹਾਂ ਵਿੱਚ ਉਪਾਸਨਾ ਕਰਨ ਵਾਲੇ ਸਿਧਾਰਥ ਅਤੇ ਸਿੱਕਰੀ ਤੋਂ ਬੁੱਧ ਦੇ ਪੈਰਾਂ ਦੇ ਨਿਸ਼ਾਨ , ਸਾਹਰੀ ਬਹਿਲੋਈ ਤੋਂ ਭਗਤੀ ਕਰਦੇ ਹੋਏ ਬੁੱਧਾ ਅਤੇ ਗੰਧਾਰਾ ਤੋਂ ਸਰਸਵਤੀ ਦਾ ਚਮਤਕਾਰ ਆਦਿ ਸ਼ਾਮਲ ਹੈ । 

ਸਟੇਟ ਓਰੀਐਂਟਲ ਆਰਟ ਮਿਊਜਿ਼ਅਮ ਮਾਸਕੋ ਦੀਆਂ 100 ਤੋਂ ਵੱਧ ਵਸਤੂਆਂ ਬੋਧੀ , ਰੂਸ ਦੀ ਬੁਰੀਅਤ ਕਲਾ ਨੂੰ ਚਿੱਤਰਾਂ ਤੇ ਮੋਨੈਸਟਰੀ ਦੀਆਂ ਰਵਾਇਤਾਂ ਅਨੁਸਾਰ ਰਸਮੀ ਵਸਤਾਂ ਨੂੰ ਦਰਸਾਇਆ ਗਿਆ ਹੈ । ਚੀਨ ਦੀ ਦੁਨ ਹੁਆਂਗ ਅਕਾਦਮੀ ਨੇ ਦੁਨ ਹੁਆਂਗ ਦੀਆਂ ਬੁੱਧ ਕਲਾ ਦੇ ਅਮੀਰ ਡਿਜ਼ੀਟਲ ਸੰਗ੍ਰਹਿ ਦਾ ਯੋਗਦਾਨ ਪਾਇਆ ਹੈ , ਜਿਸ ਵਿੱਚ ਇੰਜੀਨੀਅਰਸ ਆਰਕੀਟੈਕਚਰ , ਸ਼ਾਨਦਾਰ ਕਲਾਨਕਾਸ਼ੀ ਅਤੇ ਸਜਾਵਟੀ ਡਿਜ਼ਾਇਨ ਦੇ ਪੁਸ਼ਾਕ ਆਦਿ ਸ਼ਾਮਲ ਹਨ ।

ਉਜ਼ਬੇਕਿਸਤਾਨ ਹਾਲ ਵਿੱਚ ਪ੍ਰਾਚੀਨ ਟਰਮੇਜ਼ , ਕਰਟੇਪਾ , ਫਾਏਜ਼ਟੇਪਾ ਵਿਰਾਸਤੀ ਸਥਾਨ ਤੱਕ ਬੁੱਧ ਕਲਾ ਦੇ ਅਣਮੁੱਲਾ ਖ਼ਜ਼ਾਨਾ ਦੇਖਿਆ ਜਾ ਸਕਦਾ ਹੈ । ਪ੍ਰਦਰਸ਼ਨੀ ਵਿੱਚ ਵੱਖ ਵੱਖ ਵਿਰਾਸਤੀ ਥਾਵਾਂ ਅਤੇ ਤਜਾਕਿਸਤਾਨ ਤੇ ਕਿਰਗਿਸਤਾਨ ਦੇ ਅਜਾਇਬ ਘਰਾਂ ਤੇ ਦੁਰਲੱਭ ਬੋਧੀ ਘਰਾਂ ਦੀਆਂ ਵਸਤਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਹੈ । ਤਜਾਕਿਸਤਾਨ ਹਾਲ ਦਾ ਮੁੱਖ ਆਕਰਸ਼ਣ 13 ਮੀਟਰ ਲੰਮਾ ਅਜੀਨਾ-ਟੇਪਾ ਤੋਂ 'ਬੁੱਧ ਨਿਰਵਾਣ' ਵਿੱਚ ਹੈ । 

ਰਾਸ਼ਟਰੀ ਅਜਾਇਬ ਘਰ ਨਵੀਂ ਦਿੱਲੀ ਨੇ ਇਸ ਆਨਲਾਈਨ 3ਡੀ ਵਰਚੁਅਲ ਪ੍ਰਦਰਸ਼ਨੀ ਨੂੰ ਵਿਕਸਿਤ ਕਰਕੇ ਅਜਾਇਬ ਘਰਾਂ ਦੇ ਤਜ਼ਰਬਿਆਂ ਵਿੱਚ ਇੱਕ ਨਵਾਂ ਪਹਿਲੂ ਸਾਹਮਣੇ ਲਿਆਂਦਾ ਹੈ । ਭਾਰਤ ਦੇ ਪ੍ਰਧਾਨ ਮੰਤਰੀ ਨੇ 29—12—2020 ਨੂੰ ਆਪਣੇ 'ਮਨ ਕੀ ਬਾਤ' ਸੈਸ਼ਨ ਵਿੱਚ ਰਾਸ਼ਟਰੀ ਅਜਾਇਬ ਘਰ ਨਵੀਂ ਦਿੱਲੀ ਦੀ ਸੱਭਿਆਚਾਰਕ ਖੇਤਰ ਵਿੱਚ ਤਕਨਾਲੋਜੀ ਦੀ ਵਰਤੋਂ ਕਰਦਿਆਂ ਕੀਤੇ ਨਵੀਨਤਮ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ । 

C:\Users\dell\Desktop\image001JB67.jpg

C:\Users\dell\Desktop\image0029VO7.jpg

 

 

C:\Users\dell\Desktop\image003Y7IM.jpg

C:\Users\dell\Desktop\image004JMAA.jpg

ਐੱਨ ਬੀ/ਕੇ ਪੀ/ਓ ਏ


(Release ID: 1677257) Visitor Counter : 274