ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਐਕਟਿਵ ਕੇਸ ਦਰ 4.74 ਫੀਸਦ ਦੀ ਨਿਰੰਤਰਤਾ ਬਰਕਰਾਰ ਰੱਖ ਰਹੀ ਹੈ

ਕਰਨਾਟਕ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਵਿੱਚ ਪਿਛਲੇ 1 ਮਹੀਨੇ ਦੌਰਾਨ ਐਕਟਿਵ
ਮਾਮਲਿਆਂ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ

ਭਾਰਤ ਵਿੱਚ ਕੁੱਲ ਟੈਸਟਾਂ ਨੇ 14 ਕਰੋੜ ਦੇ ਇਕ ਨਵੇਂ ਮੀਲ ਪੱਥਰ ਨੂੰ ਪਾਰ ਕੀਤਾ

Posted On: 30 NOV 2020 12:02PM by PIB Chandigarh

ਪਿਛਲੇ 24 ਘੰਟਿਆਂ ਵਿੱਚ, ਭਾਰਤ ਵਿੱਚ ਸਿਰਫ  38,772 ਵਿਅਕਤੀ ਕੋਵਿਡ ਤੋਂ ਸੰਕਰਮਿਤ ਹੋਏ ਹਨ । ਇਸੇ ਸਮੇਂ

ਦੌਰਾਨ, ਭਾਰਤ ਨੇ 45,333 ਨਵੀਆਂ ਰਿਕਵਰੀਆਂ ਵੀ ਦਰਜ ਕੀਤੀਆਂ ਹਨ, ਜਿਸ ਨਾਲ ਐਕਟਿਵ ਕੇਸਾਂ ਦੀ

ਗਿਣਤੀ ਵਿੱਚ 6,561 ਕੇਸਾਂ ਦੀ ਕੁੱਲ ਕਮੀ ਆਈ ਹੈ ।

ਭਾਰਤ ਦੇ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਨੇ ਇਹ ਯਕੀਨੀ ਕੀਤਾ ਹੈ ਕਿ ਭਾਰਤ ਵਿੱਚ ਅੱਜ

ਐਕਟਿਵ ਕੇਸ 4,46,952 'ਤੇ ਖੜੇ ਹਨ ਅਤੇ ਉਹ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 4.74 ਫੀਸਦ ਬਣਦਾ

ਹੈ ।

ਨਵੇਂ ਕੇਸਾਂ ਨਾਲੋਂ ਨਵੀਂ ਰਿਕਵਰੀ ਵਿੱਚ ਫਰਕ ਦੇ ਸਦਕਾ ਵੀ ਅੱਜ ਰਿਕਵਰੀ ਰੇਟ ਵੱਧ ਕੇ 93.81 ਫੀਸਦ ਹੋ

ਗਿਆ ਹੈ ।  ਕੁਲ ਰਿਕਵਰੀ ਦੇ ਮਾਮਲੇ 88,47,600 ਹੋ ਗਏ ਹਨ। ਰਿਕਵਰੀ ਕੀਤੇ ਕੇਸਾਂ ਅਤੇ ਐਕਟਿਵ

ਕੇਸਾਂ ਵਿਚਲਾ ਪਾੜਾ, ਜੋ ਕਿ ਨਿਰੰਤਰ ਵਧ ਰਿਹਾ ਹੈ, ਮੌਜੂਦਾ ਸਮੇਂ ਇਹ ਰਿਕਵਰੀ 84,00,648 ਹੈ ਯਾਨੀ ਐਕਟਿਵ

ਮਾਮਲਿਆਂ ਦੇ ਮੁਕਾਬਲੇ 19.8 ਗੁਣਾ ਹੈ।

C:\Users\dell\Desktop\image001TWVR.jpg

ਕਰਨਾਟਕ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਵਿੱਚ ਪਿਛਲੇ 1 ਮਹੀਨੇ ਦੌਰਾਨ ਐਕਟਿਵ

ਮਾਮਲਿਆਂ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ ।

ਦੂਜੇ ਪਾਸੇ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਐਕਟਿਵ ਕੇਸਾਂ ਦੇ ਭਾਰ ਵਿੱਚ

ਵਾਧਾ ਦਰਜ ਕੀਤਾ ਜਾ ਰਿਹਾ ਹੈ।

 C:\Users\dell\Desktop\image002ICMB.jpg

ਭਾਰਤ ਨੇ ਕੋਰੋਨਾ ਮਹਾਮਾਰੀ ਦੇ ਖਿਲਾਫ਼ ਲੜੀ ਜਾ ਰਹੀ ਲੜਾਈ ਵਿੱਚ ਇਕ ਹੋਰ ਅਹਿਮ ਮੀਲ ਪੱਥਰ ਨੂੰ ਪਾਰ ਕੀਤਾ

ਹੈ । ਜਿਸ ਦੇ ਕੁਲ ਟੈਸਟਾਂ ਨੇ ਅੱਜ 14 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ

8,76,173 ਟੈਸਟ ਕੀਤੇ ਗਏ ਹਨ । ਭਾਰਤ ਨੇ ਆਪਣੀ ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ ਵਧਾ ਕੇ 15 ਲੱਖ ਕਰ

ਦਿੱਤੀ ਹੈ।

 

ਪਿਛਲੇ 24 ਘੰਟਿਆਂ ਵਿੱਚ ਰਿਪੋਰਟ ਕੀਤੇ ਗਏ ਨਵੇਂ ਪੁਸ਼ਟੀ ਕੇਸਾਂ ਵਿੱਚ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ

78.31ਫੀਸਦ ਦਾ ਯੋਗਦਾਨ ਪਾਇਆ ਹੈ।

 

ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,643 ਕੇਸ ਦਰਜ ਕੀਤੇ ਗਏ, ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 5,544

ਨਵੇਂ ਕੇਸ ਦਰਜ ਕੀਤੇ ਗਏ ਹਨ । ਦਿੱਲੀ ਵਿੱਚ ਕੱਲ੍ਹ 4,906 ਨਵੇਂ ਕੇਸ ਸਾਹਮਣੇ ਆਏ ਹਨ।

 C:\Users\dell\Desktop\image003JUGY.jpg

 

ਨਵੇਂ ਰਿਕਵਰ ਹੋਏ ਕੇਸਾਂ ਵਿੱਚੋਂ 76.94 ਫੀਸਦ  ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ।

ਕੋਵਿਡ ਤੋਂ 6,325 ਵਿਅਕਤੀ ਸਿਹਤਯਾਬ ਘੋਸ਼ਿਤ ਕੀਤੇ ਜਾਣ ਦੇ ਨਾਲ, ਦਿੱਲੀ ਵਿੱਚ ਸਭ ਤੋਂ ਵੱਡੀ ਰਿਕਵਰੀ ਦਰਜ  ਹੋਈ ਹੈ । ਕੇਰਲ ਵਿੱਚ ਰੋਜ਼ਾਨਾ 5,861 ਹੋਰ ਰਿਕਵਰੀ ਦਰਜ ਕੀਤੀ ਗਈ ਹੈ  ਜਦਕਿ ਮਹਾਰਾਸ਼ਟਰ ਵਿੱਚ 4,362 ਨਵੀਆਂ ਰਿਕਵਰੀਆਂ ਹੋਈਆਂ ਹਨ।

 C:\Users\dell\Desktop\image004GQV6.jpg

 

ਪਿਛਲੇ 24 ਘੰਟਿਆਂ ਦੌਰਾਨ ਦਰਜ ਮੌਤ ਦੇ 443 ਮਾਮਲਿਆਂ ਵਿੱਚੋਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਿੱਸੇਦਾਰੀ 70.97 ਫੀਸਦ ਰਿਪੋਰਟ ਕੀਤੀ ਜਾ ਰਹੀ ਹੈ । ਕੌਮੀ ਕੇਸਾਂ ਦੀ ਮੌਤ ਦਰ ਘੱਟ ਕੇ 1.45 ਫੀਸਦ ਤੱਕ ਰਹਿ ਗਈ ਹੈ । ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇਕ ਹੈ ਜੋ ਵਿਸ਼ਵ ਪੱਧਰ 'ਤੇ ਪ੍ਰਤੀ ਮਿਲੀਅਨ ਆਬਾਦੀ ਮਗਰ ਸਭ ਤੋਂ ਘੱਟ ਮੌਤਾਂ ਦਰਜ ਕਰਵਾ ਰਹੇ ਹਨ। (ਮੌਜੂਦਾ ਸਮੇਂ 99.4 ਫੀਸਦ) 

ਰਿਪੋਰਟ ਕੀਤੀਆਂ ਨਵੀਂਆਂ ਮੌਤਾਂ ਵਿੱਚੋਂ 19.18 ਫੀਸਦ ਮਹਾਰਾਸ਼ਟਰ ਨਾਲ ਸੰਬੰਧਿਤ ਹਨ ਜਿਥੋਂ 85 ਮੌਤਾਂ ਰਿਪੋਰਟ ਹੋਈਆਂ ਹਨ। ਦਿੱਲੀ ਵਿਚ ਮਰਨ ਵਾਲਿਆਂ ਦੀ ਗਿਣਤੀ 68 ਹੈ ਅਤੇ ਪੱਛਮੀ ਬੰਗਾਲ ਵਿਚ 54 ਨਵੀਂਆਂ ਮੌਤਾਂ ਹੋਈਆਂ ਹਨ।

C:\Users\dell\Desktop\image005CDOE.jpg

****

ਐਮ ਵੀ / ਐਸ ਜੇ


(Release ID: 1677254) Visitor Counter : 195