ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ’ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 29 NOV 2020 5:04PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ’ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ

 

ਰਾਸ਼ਟਰਪਤੀ ਨੇ ਇੱਕ ਸੰਦੇਸ਼ ਵਿੱਚ ਕਿਹਾ, “ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ, ਮੈਂ ਸਾਰੇ ਦੇਸ਼ਵਾਸੀਆਂ ਅਤੇ ਵਿਦੇਸ਼ ਵਿੱਚ ਵਸੇ ਸਾਰੇ ਭਾਰਤੀਆਂ, ਵਿਸ਼ੇਸ਼ ਰੂਪ ਨਾਲ ਸਿੱਖ ਕਮਿਊਨਿਟੀ ਦੇ ਭਾਈਆਂ ਅਤੇ ਭੈਣਾਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਗੁਰੂ ਨਾਨਕ ਦੇਵ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ, ਸਾਰੀ ਮਾਨਵ ਜਾਤੀ ਦੇ ਲਈ ਪ੍ਰੇਰਣਾ ਪੁੰਜ ਹੈ। ਉਨ੍ਹਾਂ ਨੇ ਲੋਕਾਂ ਨੂੰ ਏਕਤਾ, ਸਦਭਾਵਨਾ, ਭਾਈਚਾਰਾ, ਸਾਂਝ ਅਤੇ ਸੇਵਾ ਦਾ ਮਾਰਗ ਦਿਖਾਇਆ ਅਤੇ ਮਿਹਨਤ, ਇਮਾਨਦਾਰੀ ਅਤੇ ਆਤਮਸਨਮਾਨ ’ਤੇ ਅਧਾਰਿਤ ਜੀਵਨਸ਼ੈਲੀ ਦਾ ਬੋਧ ਕਰਵਾਉਣ ਵਾਲਾ ਆਰਥਿਕ ਦਰਸ਼ਨ ਦਿੱਤਾ

 

ਗੁਰੂ ਨਾਨਕ ਦੇਵ ਨੇ ਆਪਣੇ ਪੈਰੋਕਾਰਾਂ ਨੂੰ ‘ੴ (ਇੱਕ ਓਅੰਕਾਰ)’ ਦਾ ਮੂਲ ਮੰਤਰ ਦਿੱਤਾ ਅਤੇ ਜਾਤੀ, ਪੰਥ ਅਤੇ ਇਸਤਰੀ-ਪੁਰਸ਼ ਦੇ ਅਧਾਰ ’ਤੇ ਭੇਦਭਾਵ ਕੀਤੇ ਬਿਨਾ, ਸਾਰੇ ਮਨੁੱਖਾਂ ਨੂੰ ਸਮਾਨ ਭਾਵ ਨਾਲ ਦੇਖਣ ’ਤੇ ਬਲ ਦਿੱਤਾ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਦੇ ਸੰਦੇਸ਼ ਵਿੱਚ, ਉਨ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਦਾ ਸਾਰ ਨਿਹਿਤ ਹੈ।

 

ਆਓ, ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ’ਤੇ, ਅਸੀਂ ਸਾਰੇ ਆਪਣੇ ਆਚਰਣ ਵਿੱਚ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰੀਏ

 

ਹਿੰਦੀ ਵਿੱਚ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹਨ ਲਈ ਇੱਥੇ ਕਲਿੱਕ ਕਰੋ

 

***

ਡੀਐੱਸ/ਐੱਸਐੱਚ/ਐੱਸਕੇਐੱਸ


(Release ID: 1677037) Visitor Counter : 186