ਕਿਰਤ ਤੇ ਰੋਜ਼ਗਾਰ ਮੰਤਰਾਲਾ

ਈ ਪੀ ਐੱਫ ਓ ਨੇ ਪੈਨਸ਼ਨਰਸ ਲਈ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦੀ ਮਿਆਦ 28 ਫਰਵਰੀ 2021 ਤੱਕ ਵਧਾਈ ; ਈ ਐੱਫ ਓ ਦੇ 35 ਲੱਖ ਪੈਨਸ਼ਰਨਰਾਂ ਨੂੰ ਲਾਭ ਮਿਲੇਗਾ ।

Posted On: 28 NOV 2020 3:26PM by PIB Chandigarh

ਕੋਵਿਡ 19 ਮਹਾਮਾਰੀ ਦੇ ਚੱਲਦਿਆਂ ਕੋਰੋਨਾ ਵਾਇਰਸ ਲਈ ਬਜ਼ੁਰਗ ਵਸੋਂ ਦੀ ਕਮਜ਼ੋਰੀ ਦੇਖਦਿਆਂ ਹੋਇਆਂ ਈ ਪੀ ਐਫ ਓ ਨੇ ਜੀਵਨ ਸਰਟੀਫਿਕੇਟ (ਜੀਵਨ ਪ੍ਰਮਾਣ ਪੱਤਰ —ਜੇ ਪੀ ਪੀ ) ਜਮ੍ਹਾਂ ਕਰਾਉਣ ਦੀ ਸਮਾਂ ਸੀਮਾ ਵਧਾ ਕੇ 28 ਫਰਵਰੀ 2021 ਕੀਤੀ ਹੈ । ਇਹ ਸਮਾਂ ਸੀਮਾ ਉਨ੍ਹਾਂ ਪੈਨਸ਼ਨਰਾਂ ਲਈ ਵਧਾਈ ਗਈ ਹੈ ਜੋ ਈ ਪੀ ਐਸ 1995 ਤਹਿਤ ਪੈਨਸ਼ਨ ਲੈਂਦੇ ਹਨ ਅਤੇ ਜਿਨ੍ਹਾਂ ਦਾ ਜੀਵਨ ਸਰਟੀਫਿਕੇਟ ਕਿਸੇ ਵੀ ਮਹੀਨੇ 28 ਫਰਵਰੀ 2021 ਤੱਕ ਜਮ੍ਹਾਂ ਕਰਾਉਣਯੋਗ ਹੈ । ਇਸ ਵੇਲੇ ਪੈਨਸ਼ਨਰ ਪੂਰੇ ਸਾਲ ਵਿੱਚ 30 ਨਵੰਬਰ ਤੱਕ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ , ਜਿਸ ਦੀ ਜਾਰੀ ਕਰਨ ਦੀ ਤਰੀਕ ਤੋਂ ਇੱਕ ਸਾਲ ਤੱਕ ਦੇ ਸਮੇਂ ਲਈ ਵੈਧਤਾ ਹੁੰਦੀ ਹੈ ।
ਅਜਿਹੇ ਸਾਰੇ ਪੈਨਸ਼ਨਰ ਹੁਣ 28 ਫਰਵਰੀ 2021 ਤੱਕ ਜੀਵਨ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ । ਪੈਨਸ਼ਨਰਸ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਲਈ ਬਹੁ ਪੱਖੀ ਮੋਡ ਵਰਤ ਸਕਦੇ ਹਨ , ਜਿਨ੍ਹਾਂ ਵਿੱਚ 3.65 ਲੱਖ ਸਾਂਝੇ ਸੇਵਾ ਕੇਂਦਰ (ਸੀ ਐਸ ਸੀ ਐਸ) , ਪੈਨਸ਼ਨ ਦੇਣ ਵਾਲੇ ਬੈਂਕਾਂ ਦੀਆਂ ਬ੍ਰਾਂਚਾਂ , 1.36 ਲੱਖ ਡਾਕਘਰ , 1.90 ਲੱਖ ਡਾਕੀਏ ਅਤੇ   ਗ੍ਰਾਮੀਣ ਡਾਕ ਸੇਵਕ ਜੋ ਡਾਕ ਵਿਭਾਗ ਤਹਿਤ ਆਉਂਦੇ ਹਨ , ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰ ਸਕਦੇ ਹਨ ।
ਪੈਨਸ਼ਨਰ ਆਪਣੇ ਘਰ ਦੇ ਨੇੜੇ ਦੇ ਸੀ ਐਸ ਸੀ (https://locator.csccloud.in/ ) ਅਤੇ ਡਾਕ ਘਰਾਂ ਵਿੱਚ ਆਨਲਾਈਨ ਜੇ ਪੀ ਪੀਜ਼ ਜਮ੍ਹਾਂ ਕਰਾਉਣ ਲਈ  ਆਪਣੇ ਘਰਾਂ ਤੋਂ ਜਾਂ ਕਿਤਿਓਂ ਹੋਰ ਹੇਠ ਦਿੱਤੇ ਲਿੰਕ (http://ccc.cept.gov.in/covid/request.aspx) ਰਾਹੀਂ ਜਮ੍ਹਾਂ ਕਰਵਾ ਸਕਦੇ ਹਨ । ਇਸ ਵਧੀ ਹੋਈ ਮਿਆਦ ਦੌਰਾਨ ਅਜਿਹੇ 35 ਲੱਖ ਪੈਨਸ਼ਨਰਾਂ ਦੀ ਪੈਨਸ਼ਨ ਨਹੀਂ ਰੋਕੀ ਜਾਵੇਗੀ , ਜੋ ਨਵੰਬਰ 2020 ਦੌਰਾਨ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਨਹੀਂ ਕਰਵਾ ਸਕੇ ।

ਆਰ ਸੀ ਜੇ / ਆਰ ਐੱਨ ਐੱਮ / ਆਈ ਏ(Release ID: 1676838) Visitor Counter : 94