ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਡਿਜੀਟਾਈਜ਼ਡ ਔਨਲਾਈਨ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ (ਐੱਚਆਰਐੱਮਐੱਸ) ਦੀ ਸ਼ੁਰੂਆਤ ਕੀਤੀ

ਸੇਵਾ ਕਰ ਰਹੇ ਅਤੇ ਰਿਟਾਇਰਡ ਕਰਮਚਾਰੀਆਂ ਦੇ 27 ਲੱਖ ਪਰਿਵਾਰ ਐੱਚਆਰਐੱਮਐੱਸ ਜ਼ਰੀਏ ਪ੍ਰਭਾਵਿਤ ਹੋਣਗੇ


ਇਹ ਕਦਮ ਰੇਲਵੇ ਪ੍ਰਣਾਲੀ ਦੀ ਦਕਸ਼ਤਾ ਅਤੇ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਲਈ ਹੈ


ਐੱਚਆਰਐੱਮਐੱਸ ਨਾਲ ਰੇਲਵੇ ਦੇ ਕੰਮਕਾਜ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਵਧੇਗੀ


ਐੱਚਆਰਐੱਮਐੱਸ ਮਾਣਯੋਗ ਪ੍ਰਧਾਨ ਮੰਤਰੀ ਦੇ ਭਾਰਤ ਨੂੰ ਡਿਜੀਟਲੀ ਸ਼ਕਤੀਸ਼ਾਲੀ ਸਮਾਜ ਅਤੇ ਗਿਆਨ ਅਧਾਰਿਤ ਅਰਥਵਿਵਸਥਾ ਵਿੱਚ ਬਦਲਣ ਦੇ ਸੰਕਲਪ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਹੈ


ਐੱਚਆਰਐੱਮਐੱਸ ਦਾ ਸਾਰੇ ਕਰਮਚਾਰੀਆਂ ਦੇ ਕੰਮਕਾਜ 'ਤੇ ਵੱਡਾ ਅਸਰ ਪਵੇਗਾ ਅਤੇ ਉਹ ਤਕਨੀਕ ਪਖੋਂ ਵਧੇਰੇ ਜਾਣਕਾਰ ਬਣਨਗੇ

Posted On: 26 NOV 2020 1:45PM by PIB Chandigarh

ਇੰਡੀਅਨ ਰੇਲਵੇ ਨੇ ਪੂਰੀ ਤਰ੍ਹਾਂ ਡਿਜੀਟਾਈਜ਼ਡ ਔਨਲਾਈਨ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ (ਐੱਚਆਰਐੱਮਐੱਸ)ਸ਼ੁਰੂ ਕੀਤੀ ਹੈ। ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ (ਐੱਚਆਰਐੱਮਐੱਸ)ਭਾਰਤੀ ਰੇਲਵੇ ਲਈ ਬਿਤਰੀਨ ਉਤਪਾਦਕਤਾ ਅਤੇ ਕਰਮਚਾਰੀਆਂ ਦੀ ਸੰਤੁਸ਼ਟੀ ਦਾ ਲਾਭ ਉਠਾਉਣ ਲਈ ਇੱਕ ਉੱਚ ਤਰਜੀਹ ਵਾਲਾ ਪ੍ਰੋਜੈਕਟ ਹੈ। ਇਹ ਰੇਲਵੇ ਪ੍ਰਣਾਲੀ ਦੀ ਦਕਸ਼ਤਾ ਅਤੇ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵੱਲ ਇੱਕ ਕਦਮ ਹੈ ਜੋ ਭਾਰਤ ਨੂੰ ਇੱਕ ਡਿਜੀਟਲੀ ਸ਼ਕਤੀਸ਼ਾਲੀ ਸਮਾਜ ਅਤੇ ਗਿਆਨ ਅਧਾਰਿਤ ਅਰਥਵਿਵਸਥਾ ਵਿੱਚ ਬਦਲ ਦੇਵੇਗਾ।ਐੱਚਆਰਐੱਮਐੱਸ ਜ਼ਰੀਏ ਸਾਰੇ ਕਰਮਚਾਰੀਆਂ ਦੇ ਕੰਮਕਾਜ ਉੱਤੇ ਵੱਡਾ ਪ੍ਰਭਾਵ ਪੈਣ ਦੀ ਉਮੀਦ ਹੈ ਜਿਸ ਨਾਲ ਉਹ ਤਕਨੀਕ ਦੇ ਵਧੇਰੇ ਜਾਣਕਾਰ ਬਣਨਗੇ।

 

ਸ਼੍ਰੀ ਵਿਨੋਦ ਕੁਮਾਰ ਯਾਦਵ, ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਰੇਲਵੇ ਬੋਰਡ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਰੇਲਵੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ, ਹੇਠਾਂ ਦਿੱਤੇ ਲਾਭਦਾਇਕ ਐੱਚਆਰਐੱਮਐੱਸ ਅਤੇ ਯੂਜ਼ਰ ਡਿਪੂ ਮੌਡਿਊਲ ਲਾਂਚ ਕੀਤੇ ਹਨ।

 

ਕਰਮਚਾਰੀ ਸਵੱਮ-ਸੇਵਾ (ਈਐੱਸਐੱਸ) ਮੌਡਿਊਲ ਰੇਲਵੇ ਕਰਮਚਾਰੀਆਂ ਨੂੰ ਐੱਚਆਰਐੱਮਐੱਸ ਦੇ ਵਿਭਿੰਨ ਮੋਡਿਊਲਾਂ ਨਾਲ ਇੰਟਰੈਕਟ ਕਰਨ ਦੇ ਯੋਗ ਬਣਾਉਂਦਾ ਹੈ ਜਿਸ ਵਿੱਚ ਡੇਟਾ ਵਿੱਚ ਤਬਦੀਲੀ ਸਬੰਧੀ ਸੰਚਾਰ ਸ਼ਾਮਲ ਹੈ। ਪ੍ਰੋਵੀਡੈਂਟ ਫੰਡ (ਪੀਐੱਫ) ਅਡਵਾਂਸ ਮੌਡਿਊਲ ਰੇਲਵੇ ਕਰਮਚਾਰੀਆਂ ਨੂੰ ਆਪਣਾ ਪੀਐੱਫ ਬੈਲੰਸ ਚੈੱਕ ਕਰਨ ਅਤੇ ਪੀਐੱਫਅਡਵਾਂਸ ਲਈ ਔਨਲਾਈਨ ਅਰਜ਼ੀ ਦੇਣ ਦੇ ਯੋਗ ਕਰਦਾ ਹੈ। ਅਡਵਾਂਸ ਦੀ ਔਨਲਾਈਨ ਪ੍ਰੋਸੈੱਸਿੰਗ ਹੋਵੇਗੀ ਅਤੇ ਕਰਮਚਾਰੀ ਅਪਣੀ ਪੀਐੱਫ ਅਰਜ਼ੀ ਦੀ ਸਥਿਤੀ ਨੂੰ ਔਨਲਾਈਨ ਵੀ ਦੇਖ ਸਕਣਗੇ।

 

ਸੈਟਲਮੈਂਟ ਮੌਡਿਊਲ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਦੀ ਸਾਰੀ ਸੈਟਲਮੈਂਟ ਪ੍ਰਕਿਰਿਆ ਨੂੰ ਡਿਜੀਟਾਈਜ਼ ਕਰਦਾ ਹੈ।  ਕਰਮਚਾਰੀ ਆਪਣੇ ਸੈਟਲਮੈਂਟ / ਪੈਨਸ਼ਨ ਕਿਤਾਬਚੇ ਔਨਲਾਈਨ ਭਰ ਸਕਦੇ ਹਨ। ਸੇਵਾ ਦੇ ਵੇਰਵੇ ਔਨਲਾਈਨ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਪੈਨਸ਼ਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਔਨਲਾਈਨ ਕੀਤੀ ਜਾਂਦੀ ਹੈ। ਇਸ ਨਾਲ ਕਾਗਜ਼ਾਂ ਦੀ ਵਰਤੋਂ ਖਤਮ ਹੋਵੇਗੀ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਸੈਟਲਮੈਂਟ ਬਕਾਏ ਦੀ ਪ੍ਰਕਿਰਿਆ ਸਮੇਂ ਸਿਰ ਸੁਨਿਸ਼ਚਿਤ ਕਰਨ ਲਈ ਨਿਗਰਾਨੀ ਦੀ ਸੁਵਿਧਾ ਵੀ ਮਿਲੇਗੀ।

 

 

ਇਨ੍ਹਾਂ ਮੋਡਿਊਲਾਂ ਤੋਂ ਪਹਿਲਾਂ, ਭਾਰਤੀ ਰੇਲਵੇ ਨੇ ਪਹਿਲਾਂ ਹੀ ਐੱਚਆਰਐੱਮਐੱਸ ਦੇ ਕਈ ਹੋਰ ਮੌਡਿਊਲ ਲਾਂਚ ਕੀਤੇ ਹਨ ਜਿਵੇਂ ਕਿ ਕਰਮਚਾਰੀ ਮਾਸਟਰ ਮੌਡਿਊਲ, ਜੋ ਰੇਲਵੇ ਕਰਮਚਾਰੀਆਂ ਦੀ ਜਾਣਕਾਰੀ ਸਬੰਧੀ ਸਾਰੇ ਮੁੱਢਲੇ ਵੇਰਵਿਆਂ ਨੂੰ ਸਟੋਰ ਕਰਦਾ ਹੈ, ਇਲੈਕਟ੍ਰੌਨਿਕ ਸਰਵਿਸ ਰਿਕਾਰਡ ਮੌਡਿਊਲ ਜੋ ਕਰਮਚਾਰੀਆਂ ਦੇ ਸਰਵਿਸ ਰਿਕਾਰਡ ਨੂੰ ਡਿਜੀਟਲ ਫੋਰਮੈਟ ਵਿੱਚ ਸਟੋਰ ਕਰਦੇ ਹੋਏ ਭੌਤਿਕ ਫੋਰਮੈਟ ਵਿੱਚ ਦਰਜ ਸੇਵਾ ਰਿਕਾਰਡ ਦੀ ਜਗ੍ਹਾ ਲੈ ਰਿਹਾ ਹੈ, ਸਾਰੇ 12 ਲੱਖ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਦੀ ਸਲਾਨਾ ਪ੍ਰਫੋਰਮੈਂਸ ਮੁਲਾਂਕਣ ਲਿਖਣ ਦੀ ਪੂਰੀ ਪ੍ਰਕਿਰਿਆ ਨੂੰ ਡਿਜੀਟਾਈਜ਼ਕਰਨ ਬਾਰੇ ਸਲਾਨਾ ਕਾਰਗੁਜ਼ਾਰੀ ਮੁੱਲਾਂਕਣ ਰਿਪੋਰਟ (ਏਪੀਏਆਰ) ਮੌਡਿਊਲ, ਭੌਤਿਕ ਪੇਪਰ ਪਾਸ ਦੀ ਜਗ੍ਹਾ ਲੈਣ ਵਾਲਾ ਇਲੈਕਟ੍ਰੌਨਿਕ ਪਾਸ ਮੌਡਿਊਲ, ਦਫ਼ਤਰ ਦੇ ਆਦੇਸ਼ ਜਾਰੀ ਕਰਨ ਅਤੇ ਨਵੇਂ ਕਰਮਚਾਰੀਆਂ ਦੇ ਜੁਆਇਨ ਕਰਨ 'ਤੇ ਡੇਟਾ ਅੱਪਡੇਟ ਕਰਨ, ਤਰੱਕੀਆਂ, ਕਰਮਚਾਰੀਆਂ ਦੇ ਤਬਾਦਲੇ ਅਤੇ ਐੱਚਆਰਐੱਮਐੱਸ ਡੇਟਾਬੇਸ ਵਿੱਚ ਕਰਮਚਾਰੀਆਂ ਦੀ ਰਿਟਾਇਰਮੈਂਟ ਆਦਿ ਬਾਰੇ ਦਫ਼ਤਰ ਆਰਡ ਮੌਡਿਊਲ

 

********

 

ਡੀਜੇਐੱਨ(Release ID: 1676224) Visitor Counter : 254