ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਆਰਈ–ਇਨਵੈਸਟ 2020’ ਦਾ ਉਦਘਾਟਨ ਕੀਤਾ
ਮੈਗਾਵਾਟਸ ਤੋਂ ਗੀਗਾਵਾਟਸ ਤੱਕ ਦੀਆਂ ਯੋਜਨਾਵਾਂ ਸਾਕਾਰ ਹੋ ਰਹੀਆਂ ਹਨ: ਪ੍ਰਧਾਨ ਮੰਤਰੀ
ਪਿਛਲੇ ਛੇ ਸਾਲਾਂ ’ਚ ਭਾਰਤ ਦੀ ਅਖੁੱਟ ਊਰਜਾ ਦੀ ਸਥਾਪਿਤ ਸਮਰੱਥਾ ਢਾਈ–ਗੁਣਾ ਵਧ ਗਈ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਦਰਸਾ ਦਿੱਤਾ ਹੈ ਕਿ ਮਜ਼ਬੂਤ ਵਾਤਾਵਰਣਕ ਨੀਤੀਆਂ ਮਜ਼ਬੂਤ ਅਰਥ–ਸ਼ਾਸਤਰ ਵੀ ਹੋ ਸਕਦੀਆਂ ਹਨ: ਪ੍ਰਧਾਨ ਮੰਤਰੀ
Posted On:
26 NOV 2020 6:38PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਤੀਸਰੀ ‘ਵਿਸ਼ਵ–ਪੱਧਰੀ ਅਖੁੱਟ ਊਰਜਾ ਨਿਵੇਸ਼ ਬੈਠਕ ਅਤੇ ਐਕਸਪੋ’ (ਆਰਈ–ਇਨਵੈਸਟ 2020) ਦਾ ਉਦਘਾਟਨ ਕੀਤਾ। ਇਹ ਸਿਖ਼ਰ ਸੰਮੇਲਨ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੁਆਰਾ ਕਰਵਾਇਆ ਗਿਆ ਹੈ। ‘ਆਰਈ–ਇਨਵੈਸਟ 2020’ ਲਈ ਵਿਸ਼ਾ ਹੈ ‘ਚਿਰ–ਸਥਾਈ ਊਰਜਾ ਤਬਾਦਲੇ ਲਈ ਇਨੋਵੇਸ਼ਨ’।
ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ ਕਿ ਅਖੁੱਟ ਊਰਜਾ ਦੇ ਖੇਤਰ ਵਿੱਚ ਬਹੁਤ ਹੀ ਥੋੜ੍ਹੇ ਸਮੇਂ ਅੰਦਰ ਸਮਰੱਥਾ ਉਤਪਾਦਨ ਵਿੱਚ ਮੈਗਾਵਾਟ ਤੋਂ ਗੀਗਾਵਾਟ ਤੱਕ ਦੀ ਪ੍ਰਗਤੀ ਹੋਈ ਹੈ ਅਤੇ ‘ਇੱਕ ਸੂਰਜ, ਇੱਕ ਵਿਸ਼ਵ, ਇੱਕ ਗ੍ਰਿੱਡ’ ਹਕੀਕਤ ਬਣ ਰਹੇ ਹਨ, ਇਨ੍ਹਾਂ ਸਭਨਾਂ ਬਾਰੇ ਪਿਛਲੇ ਸੰਸਕਰਣਾਂ ਵਿੱਚ ਵਿਚਾਰ–ਵਟਾਂਦਰਾ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 6 ਸਾਲਾਂ ਤੋਂ, ਭਾਰਤ ਇੱਕ ਬੇਮਿਸਾਲ ਯਾਤਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਹਰੇਕ ਨਾਗਰਿਕ ਦੀ ਸੰਪੂਰਨ ਸਮਰੱਥਾ ਤੇ ਸੰਭਾਵਨਾ ਦਾ ਲਾਭ ਲੈਣ ਲਈ ਉਸ ਤੱਕ ਬਿਜਲੀ ਪਹੁੰਚਾਉਣਾ ਯਕੀਨੀ ਬਣਾਉਣ ਵਾਸਤੇ ਭਾਰਤ ਦੀ ਬਿਜਲੀ ਉਤਪਾਦਨ ਸਮਰੱਥਾ ਅਤੇ ਨੈੱਟਵਰਕ ਦਾ ਪਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਰਸਾਇਆ ਕਿ ਅੱਜ, ਭਾਰਤ ਦੀ ਅਖੁੱਟ ਬਿਜਲੀ ਸਮਰੱਥਾ ਵਿਸ਼ਵ ਵਿੱਚ ਚੌਥੀ ਸਭ ਤੋਂ ਵੱਡੀ ਹੈ ਤੇ ਸਾਰੇ ਪ੍ਰਮੁੱਖ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ। ਭਾਰਤ ਦੀ ਅਖੁੱਟ ਊਰਜਾ ਸਮਰੱਥਾ ਇਸ ਵੇਲੇ 136 ਗੀਗਾਵਾਟ ਹੈ, ਜੋ ਸਾਡੀ ਕੁੱਲ ਸਮਰੱਥਾ ਦਾ ਲਗਭਗ 36% ਹੈ।
ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ ਕਿ ਭਾਰਤ ਦੀ ਸਾਲਾਨਾ ਅਖੁੱਟ ਊਰਜਾ ਸਮਰੱਥਾ ਸਾਲ 2017 ਤੋਂ ਕੋਲਾ ਅਧਾਰਿਤ ਤਾਪ ਬਿਜਲੀ ਦੇ ਮੁਕਾਬਲੇ ਅੱਗੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ, ਭਾਰਤ ਦੀ ਸਥਾਪਿਤ ਅਖੁੱਟ ਊਰਜਾ ਸਮਰੱਥਾ ਢਾਈ–ਗੁਣਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਉਦੋਂ ਬਹੁਤ ਛੇਤੀ ਅਖੁੱਟ ਊਰਜਾ ਵਿੱਚ ਨਿਵੇਸ਼ ਕਰਨ ਨਾਲ ਇਹ ਉੱਚੇਰਾ ਪੱਧਰ ਹਾਸਲ ਕਰਨ ਵਿੱਚ ਮਦਦ ਮਿਲੀ ਹੈ, ਜਦੋਂ ਇਹ ਕਿਫ਼ਾਇਤੀ ਨਹੀਂ ਸੀ ਤੇ ਹੁਣ ਉਸੇ ਕਾਰਨ ਲਾਗਤਾਂ ਘਟੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਨੂੰ ਦਿਖਾ ਰਹੇ ਹਾਂ ਕਿ ਮਜ਼ਬੂਤ ਵਾਤਾਵਰਣਕ ਨੀਤੀਆਂ ਮਜ਼ਬੂਤ ਅਰਥ–ਸ਼ਾਸਤਰ ਵੀ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਹੈ ਕਿ ਊਰਜਾ ਕਾਰਜਕੁਸ਼ਲਤਾ ਕਿਸੇ ਇੱਕ ਮੰਤਰਾਲੇ ਜਾਂ ਵਿਭਾਗ ਤੱਕ ਸੀਮਤ ਨਹੀਂ ਹੈ। ਬਲਕਿ ਇਸ ਦੀ ਥਾਂ ਇਸ ਨੇ ਸਮੁੱਚੀ ਸਰਕਾਰ ਲਈ ਇੱਕ ਨਿਸ਼ਾਨਾ ਰੱਖਿਆ ਹੈ। ਸਾਡੀਆਂ ਸਾਰੀਆਂ ਨੀਤੀਆਂ ਊਰਜਾ ਕਾਰਜਕੁਸ਼ਲਤਾ ਹਾਸਲ ਕਰਨ ਉੱਤੇ ਕੇਂਦ੍ਰਿਤ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਲੈਕਟ੍ਰੌਨਿਕਸ ਨਿਰਮਾਣ ਵਿੱਚ ‘ਕਾਰਗੁਜ਼ਾਰੀ ਨਾਲ ਜੁੜੇ ਪ੍ਰੋਤਸਾਹਨ’ (ਪੀਐੱਲਆਈ) ਦੀ ਸਫ਼ਲਤਾ ਤੋਂ ਬਾਅਦ, ਅਸੀਂ ਉੱਚ–ਕਾਰਜਕੁਸ਼ਲਤਾ ਵਾਲੇ ਸੋਲਰ ਮੌਡਿਊਲਜ਼ ਨੂੰ ਬਿਲਕੁਲ ਅਜਿਹੇ ਪ੍ਰੋਤਸਾਹਨ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਆਪਣੇ ਨੁਕਤੇ ਉੱਤੇ ਜ਼ੋਰ ਦਿੱਤਾ ਕਿ ‘ਕਾਰੋਬਾਰ ਕਰਨਾ ਅਸਾਨ’ ਯਕੀਨੀ ਬਣਾਉਣਾ ਸਾਡੀ ਵੱਡੀ ਤਰਜੀਹ ਹੈ ਅਤੇ ਨਿਵੇਸ਼ਕਾਂ ਦੀ ਸੁਵਿਧਾ ਲਈ ਸਮਰਪਿਤ ‘ਪ੍ਰੋਜੈਕਟ ਵਿਕਾਸ ਸੈੱਲ’ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਦਹਾਕੇ ਲਈ ਭਾਰੀ ਅਖੁੱਟ ਊਰਜਾ ਤੈਨਾਤੀ ਕਰਨ ਦੀਆਂ ਯੋਜਨਾਵਾਂ ਹਨ ਅਤੇ ਹਰ ਸਾਲ ਲਗਭਗ 20 ਅਰਬ ਡਾਲਰ ਦੇ ਆਰਡਰ ਦੀਆਂ ਕਾਰੋਬਾਰੀ ਸੰਭਾਵਨਾਵਾਂ ਪੈਦਾ ਹੋਣ ਦੀ ਆਸ ਹੈ। ਉਨ੍ਹਾਂ ਨਿਵੇਸ਼ਕਾਂ, ਡਿਵੈਲਪਰਸ ਤੇ ਕਾਰੋਬਾਰੀ ਅਦਾਰਿਆਂ ਨੂੰ ਭਾਰਤ ਦੀ ਅਖੁੱਟ ਊਰਜਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
***
ਡੀਐੱਸ/ਏਕੇ
(Release ID: 1676187)
Visitor Counter : 275
Read this release in:
Urdu
,
English
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam