ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲਖਨਊ ਯੂਨੀਵਰਸਿਟੀ ਦੇ 100ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕੀਤਾ

ਯੂਨੀਵਰਸਿਟੀ ਦੁਆਰਾ ਸਥਾਨਕ ਉਤਪਾਦਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ: ਪ੍ਰਧਾਨ ਮੰਤਰੀ


ਸੋਚਣੀ ਵਿੱਚ ਸਕਾਰਾਤਮਕਤਾ ਅਤੇ ਪਹੁੰਚ ਵਿੱਚ ਸੰਭਾਵਨਾਵਾਂ ਸਦਾ ਜਿਊਂਦੀਆਂ ਰੱਖਣੀਆਂ ਚਾਹੀਦੀਆਂ ਹਨ: ਪ੍ਰਧਾਨ ਮੰਤਰੀ


‘ਰਾਸ਼ਟਰੀ ਸਿੱਖਿਆ ਨੀਤੀ’ ਲਚਕਤਾ ਤੇ ਆਤਮਵਿਸ਼ਵਾਸ ਨੂੰ ਉਤਸ਼ਾਹਿਤ ਕਰੇਗੀ: ਪ੍ਰਧਾਨ ਮੰਤਰੀ


ਪਿਛਲੇ ਛੇ ਸਾਲਾਂ ਦੌਰਾਨ ਉਸ ਤੋਂ 20 ਸਾਲ ਪਹਿਲਾਂ ਦੇ ਮੁਕਾਬਲੇ ਵਧੇਰੇ ਖਾਦੀ ਵਿਕੀ: ਪ੍ਰਧਾਨ ਮੰਤਰੀ

Posted On: 25 NOV 2020 7:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਲਖਨਊ ਯੂਨੀਵਰਸਿਟੀ ਦੇ 100ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਯੂਨੀਵਰਸਿਟੀ ਦੇ ਸ਼ਤਾਬਦੀ ਯਾਦਗਾਰੀ ਸਿੱਕੇ ਦਾ ਉਦਘਾਟਨ ਕੀਤਾ। ਉਨ੍ਹਾਂ ਭਾਰਤੀ ਡਾਕ ਵਿਭਾਗ ਵਿਭਾਗ ਦੁਆਰਾ ਇੱਕ ਖ਼ਾਸ ਯਾਦਗਾਰੀ ਡਾਕ ਟਿਕਟ ਤੇ ਉਸ ਦਾ ਵਿਸ਼ੇਸ਼ ਕਵਰ ਵੀ ਜਾਰੀ ਕੀਤਾ। ਕੇਂਦਰੀ ਰੱਖਿਆ ਮੰਤਰੀ ਅਤੇ ਲਖਨਊ ਤੋਂ ਸੰਸਦ ਮੈਂਬਰ ਸ਼੍ਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਇਸ ਮੌਕੇ ਮੌਜੂਦ ਸਨ।

 

ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀ ਨੂੰ ਬੇਨਤੀ ਕੀਤੀ ਕਿ ਉਹ ਸਥਾਨਕ ਕਲਾਵਾਂ ਤੇ ਉਤਪਾਦਾਂ ਬਾਰੇ ਕੋਰਸ ਸ਼ੁਰੂ ਕਰੇ ਅਤੇ ਨਾਲ ਹੀ ਇਨ੍ਹਾਂ ਸਥਾਨਕ ਉਤਪਾਦਾਂ ਦੇ ਮੁੱਲਵਾਧੇ ਲਈ ਖੋਜ ਕਰਨ ਦਾ ਸੱਦਾ ਦਿੱਤਾ। ਪ੍ਰਬੰਧਬ੍ਰਾਂਡਿੰਗ ਅਤੇ ਰਣਨੀਤੀ ਉਲੀਕਣ ਲਈ ਲਖਨਊ ਚਿਕਨਕਾਰੀਮੁਰਾਦਾਬਾਦ ਦੇ ਪਿੱਤਲ ਦੇ ਬਰਤਨਅਲੀਗੜ੍ਹ ਦੇ ਜਿੰਦਰੇਭਦੋਹੀ ਦੇ ਗਲੀਚੇ ਜਿਹੇ ਵਿਸ਼ਵਪੱਧਰੀ ਉਤਪਾਦ ਯੂਨੀਵਰਸਿਟੀ ਦੁਆਰਾ ਕਰਵਾਏ ਜਾਣ ਵਾਲੇ ਕੋਰਸਾਂ ਦਾ ਭਾਗ ਹੋਣੇ ਚਾਹੀਦੇ ਹਨ। ਇਸ ਨਾਲ ਇੱਕ ਜ਼ਿਲ੍ਹਾ ਇੱਕ ਉਤਪਾਦ’ ਦੀ ਧਾਰਨਾ ਨੂੰ ਅਮਲੀ ਰੂਪ ਦੇਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਲਾਵਾਂਸੱਭਿਆਚਾਰ ਤੇ ਅਧਿਆਤਮਕਤਾ ਵਿਸ਼ਿਆਂ ਨਾਲ ਨਿਰੰਤਰ ਜੁੜੇ ਰਹਿਣ ਦਾ ਸੱਦਾ ਦਿੱਤਾਤਾਂ ਜੋ ਉਨ੍ਹਾਂ ਨੂੰ ਸਮੁੱਚੇ ਵਿਸ਼ਵ ਤੱਕ ਪਹੁੰਚਾਇਆ ਜਾ ਸਕੇ।

 

ਹਰੇਕ ਵਿਅਕਤੀ ਦੀ ਸੰਭਾਵਨਾ ਦਾ ਪੂਰਾ ਲਾਭ ਲੈਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਰਾਏ ਬਰੇਲੀ ਰੇਲ ਕੋਚ ਫ਼ੈਕਟਰੀ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੱਕ ਫ਼ੈਕਟਰੀ ਵਿੱਚ ਕੀਤੇ ਗਏ ਨਿਵੇਸ਼ ਦਾ ਮਾਮੂਲੀ ਉਤਪਾਦ ਤਿਆਰ ਕਰਨ ਅਤੇ ਕਪੂਰਥਲਾ ਚ ਬਣੇ ਡੱਬਿਆਂ ਵਿੱਚ ਕੁਝ ਅਟੈਚਮੈਂਟ ਫ਼ਿੱਟ ਕਰਨ ਤੋਂ ਇਲਾਵਾ ਹੋਰ ਕੋਈ ਲਾਭ ਨਹੀਂ ਲਿਆ ਗਿਆ ਸੀ। ਇਹ ਫ਼ੈਕਟਰੀ ਡੱਬੇ ਬਣਾਉਣ ਦੇ ਸਮਰੱਥ ਸੀ ਪਰ ਉਸ ਨੇ ਆਪਣੀ ਪੂਰੀ ਸਮਰੱਥਾ ਨਾਲ ਕਦੇ ਕੰਮ ਨਹੀਂ ਕੀਤਾ ਸੀ ਅਤੇ ਇਹ ਫ਼ੈਕਟਰ ਸੈਂਕੜੇ ਡੱਬੇ ਤਿਆਰ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇੱਛਾ ਸ਼ਕਤੀ ਅਤੇ ਮਨਸ਼ਾ ਵੀ ਸਮਰੱਥਾਵਾਂ ਜਿੰਨੀ ਹੀ ਅਹਿਮ ਹੁੰਦੀ ਹੈ। ਹੋਰ ਕਈ ਉਦਾਹਰਣਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਸੋਚਣੀ ਵਿੱਚ ਸਕਾਰਾਤਮਕਤਾ ਤੇ ਪਹੁੰਚ ਵਿੱਚ ਸੰਭਾਵਨਾਵਾਂ ਨੂੰ ਸਦਾ ਜਿਊਂਦਾ ਰੱਖਣਾ ਚਾਹੀਦਾ ਹੈ।

 

ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਉਸ ਤਜਰਬੇ ਬਾਰੇ ਦੱਸਿਆ ਕਿ ਕਿਵੇਂ ਗਾਂਧੀ ਜਯੰਤੀ ਮੌਕੇ ਪੋਰਬੰਦਰ ਵਿਖੇ ਇੱਕ ਫ਼ੈਸ਼ਨ ਸ਼ੋਅ ਰਾਹੀਂ ਗੁਜਰਾਤ ਦੇ ਵਿਦਿਆਰਥੀਆਂ ਦੀ ਮਦਦ ਨਾਲ ਖਾਦੀ ਨੂੰ ਮਕਬੂਲ ਬਣਾਇਆ ਗਿਆ ਸੀ। ਇਸ ਨਾਲ ਖਾਦੀ ਫ਼ੈਸ਼ਨੇਬਲ’ ਬਣ ਗਈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਛੇ ਸਾਲਾਂ ਦੌਰਾਨ ਉਸ ਤੋਂ 20 ਸਾਲ ਪਹਿਲਾਂ ਦੇ ਮੁਕਾਬਲੇ ਵੱਧ ਖਾਦੀ ਵੇਚੀ ਗਈ ਹੈ।

 

ਆਧੁਨਿਕ ਜੀਵਨ ਦੀਆਂ ਭਟਕਣਾਂ ਅਤੇ ਧਿਆਨ ਲਾਂਭੇ ਕਰਨ ਵਾਲੇ ਉਪਕਰਣਾਂ ਤੇ ਯੰਤਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਵਿਚਾਰਵਟਾਂਦਰਾ ਕਰਨ ਤੇ ਆਪਣੇਆਪ ਅਹਿਸਾਸ ਕਰਨ ਦੀ ਆਦਤ ਘਟਦੀ ਜਾ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਸਾਰੀਆਂ ਭਟਕਣਾਂ ਵਿੱਚ ਵੀ ਆਪਣੇ ਖ਼ੁਦ ਲਈ ਸਮਾਂ ਕੱਢਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਇੱਛਾ ਸ਼ਕਤੀ ਵਿੱਚ ਸੁਧਾਰ ਲਿਆਉਣ ਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਵਿਦਿਆਰਥੀਆਂ ਲਈ ਆਪਣੀ ਖ਼ੁਦ ਦੀ ਪਰਖ ਕਰਨ ਵਾਸਤੇ ਇੱਕ ਔਜ਼ਾਰ ਹੈ। ਨਵੀਂ ਨੀਤੀ ਵਿੱਚ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਤੇ ਲਚਕਤਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੁਰਾਣੇ ਵਿਚਾਰਾਂ ਦਾ ਤਿਆਗ ਕਰਨ ਦਾ ਸੱਦਾ ਦਿੰਦਿਆਂ ਲੀਕ ਤੋਂ ਹਟ ਕੇ ਸੋਚਣ ਅਤੇ ਤਬਦੀਲੀ ਤੋਂ ਨਾ ਡਰਨ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਂ ਨੀਤੀ ਬਾਰੇ ਵਿਚਾਰਵਟਾਂਦਰਾ ਕਰਨ ਤੇ ਉਸ ਨੂੰ ਲਾਗੂ ਕਰਨ ਵਿੱਚ ਮਦਦ ਲਈ ਕਿਹਾ।

 

****

 

ਡੀਐੱਸ



(Release ID: 1675918) Visitor Counter : 126