ਪ੍ਰਧਾਨ ਮੰਤਰੀ ਦਫਤਰ

ਕੋਵਿਡ-19 ਬਾਰੇ ਮੁੱਖ ਮੰਤਰੀਆਂ ਦੇ ਨਾਲ ਵਰਚੁਅਲ ਮੀਟਿੰਗ ਦੇ ਸਮਾਪਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 NOV 2020 6:54PM by PIB Chandigarh

ਸਭ ਤੋਂ ਪਹਿਲਾਂ, ਮੈਂ ਸਾਰੇ ਸਤਿਕਾਰਯੋਗ ਮੁੱਖ ਮੰਤਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਵੀ ਸਮਾਂ ਕੱਢਿਆ ਹੈ ਅਤੇ ਬਹੁਤ ਗੰਭੀਰਤਾ ਨਾਲ ਆਪਣੀਆਂ ਗੱਲਾਂ ਰੱਖੀਆਂ ਹਨ। ਲੇਕਿਨ ਮੇਰੀ ਤੁਹਾਨੂੰ ਤਾਕੀਦ ਹੈ ਕਿ ਹੁਣ ਤੱਕ ਜੋ ਵੀ ਚਰਚਾਵਾਂ, discussion ਹੋਇਆ ਹੈ, ਉਸ ਵਿੱਚ ਸਾਰੇ ਰਾਜ involve ਹਨ, ਅਫ਼ਸਰ ਪੱਧਰ 'ਤੇ involve ਹਨ। ਦੁਨੀਆ ਦੇ ਅਨੁਭਵ ਵੀ ਸਾਂਝੇ ਕੀਤੇ ਗਏ ਹਨ, ਲੇਕਿਨ ਫਿਰ ਵੀ ਮੁੱਖ ਮੰਤਰੀਆਂ ਦਾ ਆਪਣਾ ਵਿਸ਼ੇਸ਼ ਅਨੁਭਵ ਹੁੰਦਾ ਹੈ।

 

ਪਬਲਿਕ ਲਾਇਫ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਇੱਕ ਵਿਸ਼ੇਸ਼ ਦ੍ਰਿਸ਼ਟੀ ਹੁੰਦੀ ਹੈ। ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਤੁਹਾਡੇ ਸੁਝਾਅ ਮਿਲਣਗੇ, ਤਾਂ ਮੇਰੀ ਤਾਕੀਦ ਹੈ ਕਿ ਤੁਸੀਂ ਲਿਖਤ ਵਿੱਚ ਜੇਕਰ ਹੋ ਸਕੇ ਉਨ੍ਹਾਂ ਜਲਦੀ, ਕਿਉਂਕਿ ਅੱਜ ਵੀ ਕੁਝ ਚੰਗੇ ਮੁੱਦੇ ਉਠਾਏ ਸਭ ਨੇ ਕਿ ਇਹ ਹੋਵੇ, ਇਹ ਹੋਵੇ, ਇਹ ਹੋਵੇ ਇਸ ਤੋਂ ਵੀ ਜ਼ਿਆਦਾ ਹੋਣਗੇ; ਇਹ ਜੇਕਰ ਮਿਲ ਜਾਣਗੇ ਤਾਂ ਸਾਨੂੰ ਆਪਣੀ strategy workout ਕਰਨ ਵਿੱਚ ਸੁਵਿਧਾ ਹੋਵੇਗੀ। ਅਤੇ ਕੋਈ ਵੀ ਇਸ ਨੂੰ ਕਿਸੇ ਉੱਤੇ ਥੋਪ ਨਹੀਂ ਸਕਦਾ। ਭਾਰਤ ਸਰਕਾਰ ਫੈਸਲਾ ਕਰੇ ਕਿ ਅਸੀਂ ਅਜਿਹਾ ਕਰਾਂਗੇ ਅਤੇ ਰਾਜ ਸਰਕਾਰ.... ਅਜਿਹਾ ਨਹੀਂ ਹੋ ਸਕਦਾ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਚੀਜ਼ ਨੂੰ ਅੱਗੇ ਵਧਾਉਣਾ ਪਵੇਗਾ ਅਤੇ ਇਸ ਲਈ ਸਭ ਦੇ ਵਿਸ਼ਿਆਂ ਦੀ ਬਹੁਤ ਮਹੱਤਵ ਹੈ।

 

ਕੋਰੋਨਾ ਸੰਕ੍ਰਮਣ ਨਾਲ ਜੁੜੇ ਜੋ presentation ਹੋਏ, ਉਨ੍ਹਾਂ ਵਿੱਚ ਵੀ ਕਾਫ਼ੀ ਜਾਣਕਾਰੀਆਂ ਉੱਭਰ ਕੇ ਸਾਹਮਣੇ ਆਈਆਂ ਹਨ। ਅੱਜ ਮੈਂ ਸ਼ੁਰੂਆਤ ਵਿੱਚ ਕੁਝ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਜਿੱਥੇ ਸਥਿਤੀ ਜ਼ਰਾ ਵਿਗੜ ਰਹੀ ਹੈ। ਜਿੱਥੋਂ ਤੱਕ ਵੈਕਸੀਨ ਦਾ ਸਵਾਲ ਹੈ, ਵੈਕਸੀਨ ਦੀ ਸਥਿਤੀ ਅਤੇ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਜੋ ਕੁਝ ਵੀ ਚਰਚਾਵਾਂ ਹੋਈਆਂ ਇੱਕ ਪ੍ਰਕਾਰ ਨਾਲ ਮੀਡੀਆ ਵਿੱਚ ਜੋ ਚਲਦਾ ਹੈ ਉਹ ਅਲੱਗ ਚੀਜ਼ ਹੁੰਦੀ ਹੈ। ਸਾਨੂੰ ਇਨ੍ਹਾਂ ਚੀਜ਼ਾਂ ਨੂੰ authentically ਹੀ ਅੱਗੇ ਵਧਣਾ ਪਵੇਗਾ ਕਿਉਂਕਿ ਅਸੀਂ system ਦਾ ਹਿੱਸਾ ਹਾਂ। ਲੇਕਿਨ ਫਿਰ ਵੀ ਚਿੱਤਰ ਕਾਫ਼ੀ ਸਪਸ਼ਟ ਹੋਇਆ ਹੈ।

 

ਇੱਕ ਸਮਾਂ ਸੀ ਜਦੋਂ ਸਾਡੇ ਸਾਰਿਆਂ ਦੇ ਸਾਹਮਣੇ ਚੁਣੌਤੀ ਇੱਕ ਅਣਜਾਣ ਤਾਕਤ ਨਾਲ ਲੜਨ ਦੀ ਸੀ। ਲੇਕਿਨ ਦੇਸ਼ ਦੇ ਸੰਗਠਿਤ ਯਤਨਾਂ ਨੇ ਇਸ ਚੁਣੌਤੀ ਦਾ ਸਾਹਮਣਾ ਕੀਤਾ, ਨੁਕਸਾਨ ਨੂੰ ਘੱਟੋ ਤੋਂ ਘੱਟ ਰੱਖਿਆ।

 

ਅੱਜ, recovery rate ਅਤੇ fatality rate, ਦੋਵਾਂ ਮਾਮਲਿਆਂ ਵਿੱਚ ਭਾਰਤ ਦੁਨੀਆ ਦੇ ਜ਼ਿਆਦਤਰ ਦੇਸ਼ਾਂ ਦੇ ਮੁਕਾਬਲੇ ਇੱਕ ਬਹੁਤ ਸੰਭਲ਼ੀ ਹੋਈ ਸਥਿਤੀ ਵਿੱਚ ਹੈ। ਸਾਡੇ ਸਾਰਿਆਂ ਦੇ ਅਣਥੱਕ ਯਤਨਾਂ ਨਾਲ ਦੇਸ਼ ਵਿੱਚ ਟੈਸਟਿੰਗ ਤੋਂ ਲੈ ਕੇ ਟ੍ਰੀਟਮੈਂਟ ਦਾ ਇੱਕ ਵੱਡਾ ਨੈੱਟਵਰਕ ਅੱਜ ਕੰਮ ਕਰ ਰਿਹਾ ਹੈ। ਇਸ ਨੈੱਟਵਰਕ ਦਾ ਨਿਰੰਤਰ ਵਿਸਤਾਰ ਵੀ ਕੀਤਾ ਜਾ ਰਿਹਾ ਹੈ।

 

ਪੀਐੱਮ ਕੇਅਰਸ ਦੇ ਮਾਧਿਅਮ ਨਾਲ ਆਕਸੀਜਨ ਅਤੇ ਵੈਂਟੀਲੇਟਰਸ ਉਪਲੱਬਧ ਕਰਵਾਉਣ 'ਤੇ ਵੀ ਵਿਸ਼ੇਸ਼ ਜ਼ੋਰ ਹੈ। ਕੋਸ਼ਿਸ਼ ਇਹ ਹੈ ਕਿ ਦੇਸ਼ ਦੇ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਨੂੰ ਆਕਸੀਜਨ ਜਨਰੇਸ਼ਨ ਦੇ ਮਾਮਲੇ ਵਿੱਚ Self-sufficient ਬਣਾਇਆ ਜਾਵੇ। ਇਸ ਲਈ 160 ਤੋਂ ਜ਼ਿਆਦਾ ਨਵੇਂ ਆਕਸੀਜਨ ਪਲਾਂਟਾਂ ਦੇ ਨਿਰਮਾਣ ਦੀ ਪ੍ਰਕਿਰਿਆ already ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਕੇਅਰਸ ਫੰਡ ਨਾਲ ਦੇਸ਼ ਦੇ ਅਲੱਗ-ਅਲੱਗ ਹਸਪਤਾਲਾਂ ਨੂੰ ਹਜ਼ਾਰਾਂ ਨਵੇਂ ਵੈਂਟੀਲੇਟਰਸ ਮਿਲਣੇ ਵੀ ਸੁਨਿਸ਼ਚਿਤ ਹੋਏ ਹਨ। ਵੈਂਟੀਲੇਟਰਾਂ ਦੇ ਲਈ ਪ੍ਰਧਾਨ ਮੰਤਰੀ ਕੇਅਰਸ ਫੰਡ ਵਿੱਚੋਂ 2 ਹਜ਼ਾਰ ਕਰੋੜ ਰੁਪਏ already ਸਵੀਕ੍ਰਿਤ ਕੀਤੇ ਗਏ ਹਨ।

 

ਸਾਥੀਓ,

 

ਕੋਰੋਨਾ ਨਾਲ ਮੁਕਾਬਲੇ ਦੇ ਬੀਤੇ 8-10 ਮਹੀਨਿਆਂ ਦੇ ਅਨੁਭਵਾਂ ਦੇ ਬਾਅਦ ਦੇਸ਼ ਦੇ ਪਾਸ ਉਚਿਤ ਡੇਟਾ ਹੈ, ਕੋਰੋਨਾ ਦੇ ਮੈਨੇਜਮੈਂਟ ਨੂੰ ਲੈ ਕੇ ਇੱਕ ਵਿਆਪਕ ਅਨੁਭਵ ਹੈ। ਅੱਗੇ ਦੀ ਰਣਨੀਤੀ ਬਣਾਉਂਦੇ ਸਮੇਂ, ਸਾਨੂੰ ਬੀਤੇ ਕੁਝ ਮਹੀਨਿਆਂ ਦੇ ਦੌਰਾਨ ਦੇਸ਼ ਦੇ ਲੋਕਾਂ ਨੇ, ਸਾਡੇ ਸਮਾਜ ਨੇ ਕਿਵੇਂ React ਕੀਤਾ ਹੈ, ਮੈਨੂੰ ਲਗਦਾ ਹੈ ਇਸ ਨੂੰ ਵੀ ਸਾਨੂੰ ਸਮਝਣਾ ਹੋਵੇਗਾ। ਦੇਖੋ, ਕੋਰੋਨਾ ਦੌਰਾਨ ਭਾਰਤ ਦੇ ਲੋਕਾਂ ਦਾ ਵਿਵਹਾਰ ਵੀ ਇੱਕ ਤਰ੍ਹਾਂ ਨਾਲ ਅਲੱਗ-ਅਲੱਗ ਵਿੱਚ ਰਿਹਾ ਹੈ ਅਤੇ ਅਲੱਗ-ਅਲੱਗ ਜਗ੍ਹਾ 'ਤੇ ਅਲੱਗ-ਅਲੱਗ ਰਿਹਾ ਹੈ।

 

ਜੇ ਅਸੀਂ ਮੋਟਾ-ਮੋਟਾ ਦੇਖੀਏ ਤਾਂ ਪਹਿਲਾ ਪੜਾਅ ਸੀ ਵੱਡਾ ਡਰ ਸੀ, ਖੌਫ ਸੀ, ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਸ ਨਾਲ ਕੀ ਹੋ ਜਾਵੇਗਾ ਅਤੇ ਪੂਰੀ ਦੁਨੀਆ ਦਾ ਇਹ ਹਾਲ ਸੀ। ਹਰ ਕੋਈ Panic ਵਿੱਚ ਸੀ ਅਤੇ ਉਸੇ ਹਿਸਾਬ ਨਾਲ ਹਰ ਕੋਈ React ਕਰ ਰਿਹਾ ਸੀ। ਸ਼ੁਰੂ ਵਿੱਚ ਅਸੀਂ ਦੇਖਿਆ, ਕੁਝ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਾਪਰੀਆਂ। ਪਤਾ ਲੱਗਿਆ ਕਿ ਕੋਰੋਨਾ ਹੋਇਆ 'ਤੇ ਖੁਦਕੁਸ਼ੀ ਕਰ ਲਈ।

 

ਇਸ ਦੇ ਬਾਅਦ ਹੌਲ਼ੀ-ਹੌਲ਼ੀ ਦੂਜਾ ਪੜਾਅ ਆਇਆ। ਦੂਜੇ ਪੜਾਅ ਵਿੱਚ ਲੋਕਾਂ ਦੇ ਮਨਾਂ ਵਿੱਚ ਡਰ ਦੇ ਨਾਲ-ਨਾਲ ਦੂਸਰਿਆਂ ਲਈ ਸ਼ੱਕ ਵੀ ਜੁੜ ਗਿਆ। ਉਨ੍ਹਾਂ ਨੂੰ ਲਗਣ ਲਗਿਆ ਕਿ ਇਸ ਨੂੰ ਕੋਰੋਨਾ ਹੋ ਗਿਆ ਮਤਲਬ ਕੋਈ ਗੰਭੀਰ ਮਾਮਲਾ ਹੈ, ਦੂਰ ਭੱਜੋ। ਇੱਕ ਤਰ੍ਹਾਂ ਨਾਲ, ਘਰ ਵਿੱਚ ਨਫ਼ਰਤ ਦਾ ਮਾਹੌਲ ਬਣ ਗਿਆ। ਅਤੇ ਬਿਮਾਰੀ ਦੇ ਕਾਰਨ, ਲੋਕ ਸਮਾਜ ਤੋਂ ਵੱਖ ਹੋਣ ਦਾ ਡਰ ਮਹਿਸੂਸ ਕਰਨ ਲੱਗੇ। ਇਸ ਕਾਰਨ ਕੋਰੋਨਾ ਦੇ ਬਾਅਦ ਕਈ ਲੋਕ ਸੰਕ੍ਰਮਣ ਨੂੰ ਲੁਕਾਉਣਾ ਲਗੇ। ਉਨ੍ਹਾਂ ਨੂੰ ਲ ਦੱਸਣਾ ਨਹੀਂ ਚਾਹੀਦਾ, ਨਹੀਂ ਤਾਂ ਸਮਾਜ ਤੋਂ ਮੈਂ ਕੱਟ ਜਾਵੇਗਾ। ਹੁਣ ਉਸ ਵਿੱਚ ਵੀ ਹੌਲ਼ੀ-ਹੌਲ਼ੀ ਸਮਝੇ ਲੋਕ, ਇਸ ਵਿੱਚੋਂ ਬਾਹਰ ਆਏ।

 

ਇਸ ਦੇ ਬਾਅਦ ਆਇਆ ਤੀਸਰਾ ਪੜਾਅ। ਤੀਸਰੇ ਪੜਾਅ ਵਿੱਚ ਲੋਕ ਕਾਫ਼ੀ ਹੱਦ ਤੱਕ ਸੰਭਲਣ ਲਗੇ। ਹੁਣ ਸੰਕ੍ਰਮਣ ਨੂੰ ਸਵੀਕਾਰਨ ਵੀ ਲਗੇ ਅਤੇ announce ਵੀ ਕਰਨ ਲਗੇ ਕਿ ਮੈਨੂੰ ਇਹ ਤਕਲੀਫ਼ ਹੈ, ਮੈਂ ਆਏਸੋਲੇਸ਼ਨ ਕਰ ਰਿਹਾ ਹਾਂ, ਮੈਂ ਕੁਆਰੰਟੀਨ ਕਰ ਰਿਹਾ ਹਾਂ, ਤੁਸੀਂ ਵੀ ਕਰੋ। ਯਾਨੀ ਇੱਕ ਪ੍ਰਕਾਰ ਨਾਲ ਲੋਕ ਵੀ ਆਪਣੇ-ਆਪ ਲੋਕਾਂ ਨੂੰ ਸਮਝਾਉਣ ਲਗੇ।

 

ਦੇਖੋ ਤੁਸੀਂ ਵੀ ਦੇਖਿਆ ਹੋਵੇਗਾ ਕਿ ਲੋਕਾਂ ਵਿੱਚ ਅਧਿਕ ਗੰਭੀਰਤਾ ਵੀ ਆਉਣ ਲਗੀ, ਅਤੇ ਅਸੀਂ ਦੇਖਿਆ ਹੈ ਕਿ ਲੋਕ ਅਲਰਟ ਵੀ ਹੋਣ ਲਗੇ। ਅਤੇ ਇਸ ਤੀਸਰੇ ਪੜਾਅ ਦੇ ਬਾਅਦ, ਅਸੀਂ ਚੌਥੇ ਪੜਾਅ 'ਤੇ ਪਹੁੰਚੇ ਹਾਂ। ਜਦੋਂ ਕੋਰੋਨਾ ਤੋਂ ਰਿਕਵਰੀ ਦਾ ਰੇਟ ਵਧਿਆ ਹੈ, ਤਾਂ ਲੋਕਾਂ ਨੂੰ ਲਗਦਾ ਹੈ ਕਿ ਵਾਇਰਸ ਨੁਕਸਾਨ ਨਹੀਂ ਕਰ ਰਿਹਾ ਹੈ, ਇਹ ਕਮਜ਼ੋਰ ਹੋ ਗਿਆ ਹੈ। ਬਹੁਤ ਸਾਰੇ ਲੋਕ ਇਹ ਵੀ ਸੋਚਣ ਲਗੇ ਹਨ ਕਿ ਅਗਰ ਬਿਮਾਰ ਵੀ ਹੋ ਗਏ ਤਾਂ ਠੀਕ ਹੋ ਹੀ ਜਾਣਗੇ।

 

ਇਸ ਵਜ੍ਹਾ ਕਰਕੇ, ਲਾਪਰਵਾਹੀ ਦਾ ਇਹ ਸਟੇਜ ਬਹੁਤ ਵਿਆਪਕ ਹੋ ਗਿਆ ਹੈ। ਅਤੇ ਇਸੇ ਲਈ ਮੈਂ ਸਾਡੇ ਤਿਉਹਾਰਾਂ ਦੀ ਸ਼ੁਰੂਆਤ ਵਿੱਚ ਹੀ specially ਰਾਸ਼ਟਰ ਦੇ ਨਾਮ ਸੰਦੇਸ਼ ਦੇ ਕੇ, ਸਭ ਨੂੰ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਸੀ ਕਿ ਢਿਲਾਈ ਨਾ ਵਰਤੋ ਕਿਉਂਕਿ ਕੋਈ ਵੈਕਸੀਨ ਨਹੀਂ ਹੈ, ਕੋਈ ਦਵਾਈ ਨਹੀਂ ਹੈ ਸਾਡੇ ਪਾਸ। ਇੱਕ ਹੀ ਰਸਤਾ ਬਚਿਆ ਹੈ ਕਿ ਅਸੀਂ ਹਰੇਕ ਨੂੰ ਕਿਵੇਂ ਆਪਣੇ-ਆਪ ਬਚਾਈਏ ਅਤੇ ਸਾਡੀਆਂ ਜੋ ਗਲਤੀਆਂ ਹੋਈਆਂ, ਉਹ ਹੀ ਇੱਕ ਖਤਰਾ ਬਣ ਗਿਆ, ਥੋੜ੍ਹੀ ਢਿਲਾਈ ਆ ਗਈ।

 

ਇਸ ਚੌਥੇ ਪੜਾਅ ਵਿੱਚ ਲੋਕਾਂ ਨੂੰ ਕੋਰੋਨਾ ਦੀ ਗੰਭੀਰਤਾ ਦੇ ਪ੍ਰਤੀ ਸਾਨੂੰ ਫਿਰ ਤੋਂ ਜਾਗਰੂਕ ਕਰਨਾ ਹੀ ਹੋਵੇਗਾ। ਅਸੀਂ ਇਕਦਮ ਨਾਲ ਵੈਕਸੀਨ 'ਤੇ ਸ਼ਿਫਟ ਹੋਈਏ, ਜਿਸ ਨੇ ਕੰਮ ਕਰਨਾ ਹੈ ਕਰਨਗੇ। ਅਸੀਂ ਤਾਂ ਕੋਰੋਨਾ 'ਤੇ ਹੀ ਫੋਕਸ ਕਰਨਾ ਹੈ। ਸਾਨੂੰ ਕਿਸੇ ਵੀ ਹਾਲਤ ਵਿੱਚ ਢਿਲਾਈ ਨਹੀਂ ਵਰਤਣ ਦੇਣੀ ਹੈ। ਹਾਂ, ਸ਼ੁਰੂਆਤ ਵਿੱਚ ਕੁਝ ਬੰਧਨ ਇਸ ਲਈ ਲਗਾਉਣੇ ਪਏ ਸਨ ਤਾਕਿ ਵਿਵਸਥਾਵਾਂ ਵੀ ਵਿਕਸਿਤ ਕਰਨੀਆਂ ਸਨ, ਲੋਕਾਂ ਨੂੰ ਥੋੜ੍ਹਾ ਐਜੂਕੇਟ ਵੀ ਕਰਨਾ ਸੀ। ਹੁਣ ਸਾਡੇ ਕੋਲ ਟੀਮ ਤਿਆਰ ਹੈ, ਲੋਕ ਵੀ ਤਿਆਰ ਹਨ। ਥੋੜ੍ਹਾ ਆਗ੍ਰਹ ਰੱਖਾਂਗੇ ਤਾਂ ਚੀਜ਼ਾਂ ਸੰਭਲ ਸਕਦੀਆਂ ਹਨ। ਜੋ-ਜੋ ਚੀਜ਼ ਅਸੀਂ ਤਿਆਰ ਕਰੀਏ ਉਸ ਨੂੰ ਉਸੇ ਤਰ੍ਹਾਂ implement ਕਰੀਏ। ਅਤੇ ਸਾਨੂੰ ਅੱਗੇ ਹੁਣ ਕੋਈ ਵਧੇ ਨਹੀਂ, ਇਸ ਦੀ ਚਿੰਤਾ ਜ਼ਰੂਰ ਕਰਨੀ ਹੋਵੇਗੀ, ਕੋਈ ਨਵੀਂ ਗੜਬੜ ਨਾ ਹੋਵੇ।

 

ਆਪਦਾ ਦੇ ਗਹਿਰੇ ਸਮੁੰਦਰ ਤੋਂ ਨਿਕਲ ਕੇ ਅਸੀਂ ਕਿਨਾਰੇ ਦੀ ਤਰਫ ਵਧ ਰਹੇ ਹਾਂ। ਸਾਡੇ ਸਾਰਿਆਂ ਦੇ ਨਾਲ, ਉਹ ਪੁਰਾਣੀ ਜੋ ਇੱਕ ਸ਼ੇਅਰੋ-ਸ਼ਾਇਰੀ ਚਲਦੀ ਹੈ, ਅਜਿਹਾ ਨਾ ਹੋ ਜਾਵੇ -

ਹਮਾਰੀ ਕਿਸ਼ਤੀ ਭੀ

ਵਹਾਂ ਡੂਬੀ ਜਹਾਂ ਪਾਨੀ ਕਮ ਥਾ।

ਅਜਿਹੀ ਸਥਿਤੀ ਸਾਨੂੰ ਨਹੀਂ ਆਉਣ ਦੇਣੀ ਹੈ।

 

ਸਾਥੀਓ,

 

ਅੱਜ ਅਸੀਂ ਪੂਰੀ ਦੁਨੀਆ ਭਰ ਵਿੱਚ ਦੇਖ ਰਹੇ ਹਾਂ ਕਿ ਜਿਨ੍ਹਾਂ ਦੇਸ਼ਾਂ ਵਿੱਚ ਜਿੱਥੇ ਕੋਰੋਨਾ ਘਟ ਹੋ ਰਿਹਾ ਸੀ, ਤੁਹਾਨੂੰ ਪੂਰਾ ਚਾਰਟ ਦੱਸਿਆ ਕਿ ਤੇਜ਼ੀ ਨਾਲ ਸੰਕ੍ਰਮਣ ਫੈਲ ਰਿਹਾ ਹੈ। ਸਾਡੇ ਇੱਥੇ ਕੁਝ ਰਾਜਾਂ ਵਿੱਚ ਵੀ ਇਹ ਟਰੈਂਡ ਚਿੰਤਾਜਨਕ ਹੈ। ਇਸ ਲਈ, ਸਾਨੂੰ ਸਭ ਨੂੰ, ਸ਼ਾਸਨ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਅਧਿਕ ਜਾਗਰੂਕ ਅਤੇ ਅਧਿਕ ਸਤਰਕ ਹੋਣ ਦੀ ਜ਼ਰੂਰਤ ਹੈ। ਸਾਨੂੰ ਟ੍ਰਾਂਸਮਿਸ਼ਨ ਨੂੰ ਘੱਟ ਕਰਨ ਦੇ ਲਈ ਆਪਣੇ ਪ੍ਰਯਤਨਾਂ ਨੂੰ ਜ਼ਰਾ ਹੋਰ ਗਤੀ ਦੇਣੀ ਹੋਵੇਗੀ। ਟੈਸਟਿੰਗ ਹੋਵੇ, ਕੰਫਰਮੇਸ਼ਨ, ਕੰਟੈਕਟ ਟ੍ਰੇਸਿੰਗ ਅਤੇ ਡੇਟਾ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਸਰਬਉੱਚ ਪ੍ਰਾਥਮਿਕਤਾ ਦਿੰਦੇ ਹੋਏ ਉਸ ਨੂੰ ਠੀਕ ਕਰਨਾ ਹੋਵੇਗਾ। Positivity rate ਨੂੰ 5% ਦੇ ਦਾਇਰੇ ਵਿੱਚ ਲਿਆਉਣਾ ਹੀ ਹੋਵੇਗਾ ਅਤੇ ਮੈਂ ਮੰਨਦਾ ਹਾਂ ਛੋਟੀਆਂ-ਛੋਟੀਆਂ ਇਕਾਈਆਂ ਉੱਤੇ ਧਿਆਨ ਦੇਣਾ ਹੋਵੇਗਾ ਕਿ ਇਹ ਕਿਉਂ ਵਧਿਆ, ਇਹ ਅੱਧਾ ਕਿਉਂ ਵਧਿਆ, ਦੋ ਕਿਉਂ ਵਧਿਆ। ਅਸੀਂ ਰਾਜ ਦੇ ਸਕੇਲ 'ਤੇ ਚਰਚਾ ਕਰਨ ਦੀ ਬਜਾਏ, ਜਿਤਨੀ localize ਚਰਚਾ ਕਰਾਂਗੇ ਸ਼ਾਇਦ ਅਸੀਂ address ਜਲਦੀ ਕਰ ਸਕਾਂਗੇ।

 

ਦੂਸਰਾ, ਅਸੀਂ ਸਭ ਨੇ ਅਨੁਭਵ ਕੀਤਾ ਹੈ ਕਿ artificial test ਦਾ ਅਨੁਪਾਤ ਵਧਣਾ ਚਾਹੀਦਾ ਹੈ। ਜੋ ਘਰਾਂ ਵਿੱਚ ਆਈਸੋਲੇਟਡ ਮਰੀਜ਼ ਹਨ, ਉਨ੍ਹਾਂ ਦੀ ਮੌਨੀਟਰਿੰਗ ਜ਼ਿਆਦਾ ਬਿਹਤਰ ਤਰੀਕੇ ਨਾਲ ਕਰਨੀ ਹੋਵੇਗੀ। ਤੁਸੀਂ ਵੀ ਜਾਣਦੇ ਹੋ ਕਿ ਅਗਰ ਉੱਥੇ ਥੋੜ੍ਹੀ ਜਿਹੀ ਢਿਲਾਈ ਹੋਈ ਉਹੀ ਮਰੀਜ਼ ਬਹੁਤ ਗੰਭੀਰ ਸਥਿਤੀ ਵਿੱਚ ਹਸਪਤਾਲ ਆਉਂਦਾ ਹੈ ਫਿਰ ਅਸੀਂ ਬਚਾ ਨਹੀਂ ਪਾਉਂਦੇ ਹਾਂ। ਜੋ ਪਿੰਡ ਅਤੇ ਕਮਿਊਨਿਟੀ ਪੱਧਰ 'ਤੇ ਹੈਲਥ ਸੈਂਟਰ ਹਨ, ਉਨ੍ਹਾਂ ਨੂੰ ਵੀ ਜ਼ਿਆਦਾ equip ਕਰਨਾ ਹੋਵੇਗਾ। ਪਿੰਡਾਂ ਦੇ ਆਸਪਾਸ ਵੀ ਇਨਫ੍ਰਾਸਟ੍ਰਕਚਰ ਠੀਕ ਰਹੇ, ਆਕਸੀਜਨ ਦੀ ਸਪਲਾਈ ਉਚਿਤ ਰਹੇ, ਇਹ ਸਾਨੂੰ ਦੇਖਣਾ ਹੋਵੇਗਾ।

 

ਸਾਡਾ ਲੋਕਾਂ ਦਾ ਟੀਚਾ ਹੋਣਾ ਚਾਹੀਦਾ ਹੈ ਕਿ Fatality rate ਨੂੰ 1 ਪ੍ਰਤੀਸ਼ਤ ਤੋਂ ਵੀ ਨੀਚੇ ਲਿਆਈਏ। ਅਤੇ ਉਹ ਵੀ ਮੈਂ ਜਿਵੇਂ ਕਿਹਾ, ਛੋਟੇ-ਛੋਟੇ ਇਲਾਕਿਆਂ ਵਿੱਚ ਦੇਖਿਆ ਜਦੋਂ ਇੱਕ ਮੌਤ ਹੋਈ ਕਿਉਂ ਹੋਈ। ਜਿਤਨਾ ਜ਼ਿਆਦਾ ਫੋਕਸ ਕਰਾਂਗੇ, ਤਦ ਸਥਿਤੀ ਨੂੰ ਸੰਭਾਲ਼ ਸਕਾਂਗੇ। ਅਤੇ ਸਭ ਤੋਂ ਵੱਡੀ ਗੱਲ, ਜਾਗਰੂਕਤਾ ਮੁਹਿੰਮਾਂ ਵਿੱਚ ਕੋਈ ਕਮੀ ਨਾ ਆਵੇ। ਕੋਰੋਨਾ ਤੋਂ ਬਚਾਅ ਲਈ ਜੋ ਜ਼ਰੂਰੀ ਮੈਸੇਜਿੰਗ ਹੈ, ਇਸ ਦੇ ਲਈ ਸਮਾਜ ਨੂੰ ਜੋੜੀ ਰੱਖਣਾ ਹੋਵੇਗਾ। ਜਿਵੇਂ ਕੁਝ ਸਮਾਂ ਪਹਿਲਾਂ ਹਰੇਕ ਸੰਗਠਨ, ਹਰ ਪ੍ਰਭਾਵੀ ਵਿਅਕਤੀ ਨੂੰ ਅਸੀਂ Engage ਕੀਤਾ ਸੀ, ਉਨ੍ਹਾਂ ਨੂੰ ਫਿਰ Active ਕਰਨਾ ਹੋਵੇਗਾ।

ਸਾਥੀਓ,

 

ਆਪ ਭਲੀ-ਭਾਂਤ ਜਾਣਦੇ ਹੋ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ Internationally ਅਤੇ nationally ਕਿਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਅੱਜ, ਦੁਨੀਆ ਵਿੱਚ ਵੀ ਅਤੇ ਦੇਸ਼ ਵਿੱਚ ਵੀ ਜਿਵੇਂ ਹੁਣੇ ਤੁਹਾਨੂੰ presentation ਵਿੱਚ ਪੂਰੀ ਡਿਟੇਲ ਵਿੱਚ ਦੱਸਿਆ ਗਿਆ ਹੈ, ਕਰੀਬ-ਕਰੀਬ ਆਖਿਰੀ ਦੌਰ ਵਿੱਚ ਵੈਕਸੀਨ ਦੀ ਰਿਸਰਚ 'ਤੇ ਕੰਮ ਪਹੁੰਚਿਆ ਹੈ। ਭਾਰਤ ਸਰਕਾਰ ਹਰ Development 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ, ਅਸੀਂ ਸਭ ਦੇ ਸੰਪਰਕ ਵਿੱਚ ਵੀ ਹਾਂ। ਅਤੇ ਹਾਲੇ ਇਹ ਤੈਅ ਨਹੀਂ ਹੈ ਕਿ ਵੈਕਸੀਨ ਦੀ ਇੱਕ ਡੋਜ਼ ਹੋਵੇਗੀ, ਦੋ ਡੋਜ਼ ਜਾਂ ਤਿੰਨ ਡੋਜ਼ ਹੋਣਗੀਆਂ। ਇਹ ਵੀ ਤੈਅ ਨਹੀਂ ਹੈ ਕਿ ਇਸ ਦੀ ਕੀਮਤ ਕਿਤਨੀ ਹੋਵੇਗੀ, ਉਸ ਦੀ ਕੀਮਤ ਕਿਤਨੀ ਹੋਵੇਗੀ, ਇਹ ਕਿਹੋ ਜਿਹੀ ਹੋਵੇਗੀ।

 

ਯਾਨੀ ਹਾਲੇ ਵੀ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਸਾਡੇ ਪਾਸ ਨਹੀਂ ਹਨ। ਕਿਉਂਕਿ ਜੋ ਇਸ ਨੂੰ ਬਣਾਉਣ ਵਾਲੇ ਹਨ, ਦੁਨੀਆ ਵਿੱਚ ਜਿਸ ਪ੍ਰਕਾਰ ਦੇ Corporate world ਵੀ ਹਨ ਉਨ੍ਹਾਂ ਦਾ ਵੀ competition ਹੈ। ਦੁਨੀਆ ਦੇ ਦੇਸ਼ਾਂ ਦੇ ਵੀ ਆਪਣੇ Diplomatic interest ਹੁੰਦੇ ਹਨ। WHO ਤੋਂ ਵੀ ਸਾਨੂੰ ਇੰਤਜ਼ਾਰ ਕਰਨਾ ਪੈਂਦਾ ਹੈ, ਤਾਂ ਸਾਨੂੰ ਇਨ੍ਹਾਂ ਚੀਜ਼ਾਂ ਨੂੰ ਆਲਮੀ ਸੰਦਰਭ ਵਿੱਚ ਹੀ ਅੱਗੇ ਵਧਣਾ ਪਵੇਗਾ। ਅਸੀਂ Indian Developers ਅਤੇ manufacturers ਦੇ ਨਾਲ ਵੀ ਸੰਪਰਕ ਵਿੱਚ ਹਾਂ। ਇਸ ਤੋਂ ਇਲਾਵਾ global regulators, ਹੋਰ ਦੇਸ਼ਾਂ ਦੀਆਂ governments, multilateral institutions ਅਤੇ ਨਾਲ ਹੀ international companies, ਸਾਰਿਆਂ ਦੇ ਨਾਲ ਜਿਤਨਾ ਸੰਪਰਕ ਵਧ ਸਕੇ, ਯਾਨੀ real time communication ਹੋਵੇ, ਇਸ ਦੇ ਲਈ ਇੱਕ ਪੂਰਾ ਪ੍ਰਯਤਨ, ਇੱਕ ਵਿਵਸਥਾ ਬਣੀ ਹੋਈ ਹੈ।

 

ਸਾਥੀਓ,

 

ਕੋਰੋਨਾ ਦੇ ਖ਼ਿਲਾਫ਼ ਆਪਣੀ ਲੜਾਈ ਵਿੱਚ ਅਸੀਂ ਸ਼ੁਰੂਆਤ ਤੋਂ ਹੀ ਇੱਕ-ਇੱਕ ਦੇਸ਼ਵਾਸੀ ਦਾ ਜੀਵਨ ਬਚਾਉਣ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਹੁਣ ਵੈਕਸੀਨ ਆਉਣ ਦੇ ਬਾਅਦ ਵੀ, ਸਾਡੀ ਪ੍ਰਾਥਮਿਕਤਾ ਇਹ ਹੋਵੇਗੀ ਕਿ ਸਭ ਤੱਕ ਕੋਰੋਨਾ ਵੈਕਸੀਨ ਪਹੁੰਚੇ, ਇਸ ਵਿੱਚ ਤਾਂ ਕੋਈ ਵਿਵਾਦ ਹੋ ਹੀ ਨਹੀਂ ਸਕਦਾ ਹੈ। ਲੇਕਿਨ ਕੋਰੋਨਾ ਦੀ ਵੈਕਸੀਨ ਨਾਲ ਜੁੜਿਆ ਭਾਰਤ ਦਾ ਅਭਿਯਾਨ, ਆਪਣੇ ਹਰ ਨਾਗਰਿਕ ਦੇ ਲਈ ਇੱਕ ਪ੍ਰਕਾਰ ਨਾਲ ਨੈਸ਼ਨਲ ਕਮਿਟਮੈਂਟ ਦੀ ਤਰ੍ਹਾਂ ਹੈ।

 

ਇਤਨਾ ਵੱਡਾ ਟੀਕਾਕਰਣ ਅਭਿਯਾਨ Smooth ਹੋਵੇ, Systematic ਹੋਵੇ ਅਤੇ Sustained ਹੋਵੇ, ਇਹ ਲੰਬਾ ਚਲਣ ਵਾਲਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ, ਹਰ ਸਰਕਾਰ ਨੂੰ, ਹਰ ਸੰਗਠਨ ਨੂੰ ਇਕਜੁੱਟ ਹੋ ਕੇ, coordination ਦੇ ਨਾਲ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨਾ ਹੀ ਪਵੇਗਾ।

 

ਸਾਥੀਓ,

 

ਵੈਕਸੀਨ ਨੂੰ ਲੈ ਕੇ ਭਾਰਤ ਦੇ ਪਾਸ ਜਿਹੋ ਜਿਹਾ ਅਨੁਭਵ ਹੈ, ਉਹ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਨੂੰ ਨਹੀਂ ਹੈ। ਸਾਡੇ ਲਈ ਜਿਤਨੀ ਜ਼ਰੂਰੀ Speed ਹੈ, ਉਨੀ ਹੀ ਜ਼ਰੂਰੀ Safety ਵੀ ਹੈ। ਭਾਰਤ ਜੋ ਵੀ ਵੈਕਸੀਨ ਆਪਣੇ ਨਾਗਰਿਕਾਂ ਨੂੰ ਦੇਵੇਗਾ, ਉਹ ਹਰ ਵਿਗਿਆਨਕ ਕਸੌਟੀ 'ਤੇ ਖ਼ਰੀ ਹੋਵੇਗੀ। ਜਿਥੋਂ ਤੱਕ ਵੈਕਸੀਨ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਹੈ ਤਾਂ ਉਸ ਦੀ ਤਿਆਰੀ ਵੀ ਆਪ ਸਭ ਰਾਜਾਂ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ।

 

ਵੈਕਸੀਨ ਪ੍ਰਾਥਮਿਕਤਾ ਦੇ ਅਧਾਰ 'ਤੇ ਕਿਸ ਨੂੰ ਲਗਾਈ ਜਾਵੇਗੀ, ਇਹ ਰਾਜਾਂ ਦੇ ਨਾਲ ਮਿਲਕੇ ਇੱਕ ਮੋਟਾ-ਮੋਟਾ ਖਾਕਾ ਹੁਣੇ ਤੁਹਾਡੇ ਸਾਹਮਣੇ ਰੱਖਿਆ ਹੈ ਜੇ ਇਸ ਪ੍ਰਕਾਰ ਨਾਲ WHO ਨੇ ਜੋ ਕਿਹਾ ਹੈ, ਅਸੀਂ ਚਲਦੇ ਹਾਂ ਤਾਂ ਚੰਗਾ ਹੈ। ਲੇਕਿਨ ਫਿਰ ਵੀ ਇਹ ਫੈਸਲਾ ਅਸੀਂ ਸਾਰੇ ਮਿਲ ਕੇ ਹੀ ਕਰਾਂਗੇ, ਹਰ ਰਾਜ ਦੇ ਸੁਝਾਅ ਦਾ ਮਹੱਤਵ ਇਸ ਵਿੱਚ ਬਹੁਤ ਰਹੇਗਾ ਕਿਉਂਕਿ ਆਖਿਰਕਾਰ ਉਨ੍ਹਾਂ ਨੂੰ ਅੰਦਾਜ਼ਾ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਕਿਵੇਂ ਹੋਵੇਗਾ, ਸਾਨੂੰ ਕਿਤਨੇ ਅਤਿਰਿਕਤ ਕੋਲਡ ਚੇਨ ਸਟੋਰੇਜ ਦੀ ਜ਼ਰੂਰਤ ਰਹੇਗੀ।

 

ਮੈਨੂੰ ਲਗਦਾ ਹੈ ਕਿ ਰਾਜਾਂ ਨੂੰ ਹੁਣ ਇਸ 'ਤੇ ਬਲ ਦੇ ਕੇ ਵਿਵਸਥਾਵਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਕਿੱਥੇ-ਕਿੱਥੇ ਇਹ ਸੰਭਵ ਹੋਵੇਗਾ, ਉਸਦੇ ਪੈਰਾਮੀਟਰ ਕੀ ਹੋਣਗੇ। ਉਸ ਦੇ ਬਾਰੇ ਸੂਚਨਾ ਤਾਂ ਡਿਪਾਰਟਮੈਂਟਸ ਨੂੰ ਚਲੀ ਗਈ ਹੈ ਲੇਕਿਨ ਇਸ ਨੂੰ ਹੁਣ implement ਕਰਨ ਦੇ ਲਈ ਸਾਨੂੰ ਰੇਡੀ ਰਹਿਣਾ ਹੋਵੇਗਾ। ਅਤੇ ਜ਼ਰੂਰਤ ਪਈ ਤਾਂ ਅਤਿਰਿਕਤ ਸਪਲਾਈ ਵੀ ਸੁਨਿਸ਼ਚਿਤ ਕੀਤੀ ਜਾਵੇਗੀ। ਅਤੇ ਇਸ ਦੀ ਵਿਸਤ੍ਰਿਤ ਪਲਾਨ ਬਹੁਤ ਜਲਦੀ ਹੀ ਰਾਜ ਸਰਕਾਰਾਂ ਦੇ ਨਾਲ ਮਿਲਕੇ ਤੈਅ ਕਰ ਲਈ ਜਾਵੇਗੀ। ਸਾਡੀਆਂ ਰਾਜਾਂ ਦੀਆਂ ਅਤੇ ਕੇਂਦਰ ਦੀਆਂ ਟੀਮਾਂ ਇਕੱਠੇ ਲਗਾਤਾਰ ਗੱਲਬਾਤ ਕਰ ਰਹੀਆਂ ਹਨ, ਕੰਮ ਚਲ ਰਿਹਾ ਹੈ।

 

ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਰਾਜਾਂ ਨੂੰ ਤਾਕੀਦ ਕੀਤੀ ਸੀ ਕਿ State ਲੈਵਲ 'ਤੇ ਇੱਕ Steering Committee ਅਤੇ State ਅਤੇ District ਲੈਵਲ 'ਤੇ ਇੱਕ ਟਾਸਕ ਫੋਰਸ ਦਾ ਅਤੇ ਮੈਂ ਚਾਹੁੰਦਾ ਹਾਂ ਕਿ Block level ਤੱਕ ਜਿੰਨੀ ਜਲਦੀ ਵਿਵਸਥਾਵਾਂ ਖੜ੍ਹੀਆਂ ਕਰਾਂਗੇ ਅਤੇ ਕਿਸੇ ਨਾ ਕਿਸੇ ਇੱਕ ਵਿਅਕਤੀ ਨੂੰ ਕੰਮ ਦੇਣਾ ਪਵੇਗਾ। ਇਨ੍ਹਾਂ ਕਮੇਟੀਆਂ ਦੀਆਂ Regular ਬੈਠਕਾਂ ਹੋਣ, ਉਨ੍ਹਾਂ ਦੀ ਟ੍ਰੇਨਿੰਗ ਹੋਵੇ, ਉਨ੍ਹਾਂ ਦੀ ਮੌਨੀਟਰਿੰਗ ਹੋਵੇ, ਅਤੇ ਜੋ ਔਨਲਾਈਨ ਟ੍ਰੇਨਿੰਗ ਹੁੰਦੀ ਹੈ, ਉਹ ਵੀ ਸ਼ੁਰੂ ਹੋਵੇ। ਸਾਨੂੰ ਸਾਡੇ ਰੋਜ਼ਮੱਰਾ ਦੇ ਕੰਮ ਦੇ ਨਾਲ ਕੋਰੋਨਾ ਨਾਲ ਲੜਦੇ-ਲੜਦੇ ਵੀ ਇਸ ਇੱਕ ਵਿਵਸਥਾ ਨੂੰ ਵਿਕਸਿਤ ਤੁਰੰਤ ਕਰਨਾ ਪਵੇਗਾ। ਇਹ ਮੇਰੀ ਤਾਕੀਦ ਰਹੇਗੀ।

 

ਜੋ ਵੀ ਸਵਾਲ ਤੁਸੀਂ ਕਹੇ ਹਨ- ਕਿਹੜੀ ਵੈਕਸੀਨ ਕਿਤਨੀ ਕੀਮਤ 'ਤੇ ਆਵੇਗੀ, ਇਹ ਵੀ ਤੈਅ ਨਹੀਂ ਹੈ। ਮੂਲ ਭਾਰਤੀ ਵੈਕਸੀਨ ਅਜੇ ਦੋ ਮੈਦਾਨ ਵਿੱਚ ਅੱਗੇ ਹੈ। ਲੇਕਿਨ ਬਾਹਰ ਦੇ ਨਾਲ ਮਿਲ ਕੇ ਸਾਡੇ ਲੋਕ ਕੰਮ ਕਰ ਰਹੇ ਹਨ। ਦੁਨੀਆ ਵਿੱਚ ਜੋ ਵੈਕਸੀਨ ਬਣ ਰਹੀ ਹੈ ਉਹ ਵੀ manufacturing ਦੇ ਲਈ ਭਾਰਤ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਨ, ਕੰਪਨੀਆਂ ਦੇ ਨਾਲ। ਲੇਕਿਨ ਇਨ੍ਹਾਂ ਸਾਰੇ ਵਿਸ਼ਿਆਂ ਵਿੱਚ, ਅਸੀਂ ਜਾਣਦੇ ਹਾਂ ਕਿ 20 ਸਾਲਾਂ ਤੋਂ ਮੰਨ ਲਓ ਕਿ ਕੋਈ ਦਵਾਈ popular ਹੋ ਗਈ ਹੈ, 20 ਸਾਲਾਂ ਤੋਂ ਲੱਖਾਂ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਲੇਕਿਨ ਕੁਝ ਲੋਕਾਂ ਨੂੰ ਉਸ ਦਾ ਰਿਐਕਸ਼ਨ ਆਉਂਦਾ ਹੈ, ਅੱਜ ਵੀ ਆਉਂਦਾ ਹੈ, 20 ਸਾਲ ਦੇ ਬਾਅਦ ਵੀ ਆਉਂਦਾ ਹੈ, ਤਾਂ ਅਜਿਹਾ ਇਸ ਵਿੱਚ ਵੀ ਸੰਭਵ ਹੈ। ਫੈਸਲਾ ਵਿਗਿਆਨਕ ਤਰਾਜੂ 'ਤੇ ਹੀ ਤੋਲਿਆ ਜਾਣਾ ਚਾਹੀਦਾ ਹੈ। ਫੈਸਲਾ ਉਸ ਦੀਆਂ ਜੋ authorities ਹਨ ਉਨ੍ਹਾਂ authorities ਦੀ certified ਵਿਵਸਥਾ ਨਾਲ ਹੀ ਹੋਣਾ ਚਾਹੀਦਾ ਹੈ।

 

ਅਸੀਂ ਲੋਕ ਸਮਾਜ-ਜੀਵਨ ਬਾਰੇ ਚਿੰਤਾ ਕਰਦੇ ਹਾਂ ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਵਿਗਿਆਨੀ ਨਹੀਂ ਹਾਂ। ਅਸੀਂ ਇਸ ਦੀ expertise ਨਹੀਂ ਹਾਂ। ਤਾਂ ਸਾਨੂੰ ਦੁਨੀਆ ਵਿੱਚੋਂ ਜੋ ਵਿਵਸਥਾ ਦੇ ਤਹਿਤ ਚੀਜ਼ਾਂ ਆਉਂਦੀਆਂ ਹਨ ਆਖਿਰਕਾਰ ਉਨ੍ਹਾਂ ਨੂੰ ਹੀ ਸਵੀਕਾਰ ਕਰਨਾ ਪਵੇਗਾ। ਲੇਕਿਨ ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਜੋ ਵੀ ਯੋਜਨਾ ਤੁਹਾਡੇ ਮਨ ਵਿੱਚ ਹੈ, ਖ਼ਾਸ ਕਰਕੇ ਵੈਕਸੀਨ ਦੇ ਸਬੰਧ ਵਿੱਚ, ਕਿਸ ਤਰ੍ਹਾਂ ਤੁਸੀਂ delivery ਨੀਚੇ ਤੱਕ ਲੈ ਕੇ ਜਾਵੋਗੇ- ਤੁਸੀਂ ਜਿਤਨਾ ਜਲਦੀ ਬਹੁਤ ਡਿਟੇਲ ਪਲਾਨ ਕਰਕੇ ਲਿਖ ਕੇ ਭੇਜੋਗੇ ਤਾਂ ਫੈਸਲਾ ਕਰਨ ਵਿੱਚ ਸੁਵਿਧਾ ਹੋਵੇਗੀ ਅਤੇ ਤੁਹਾਡੇ ਵਿਚਾਰਾਂ ਦੀ ਤਾਕਤ ਇਸ ਵਿੱਚ ਬਹੁਤ ਹੈ। ਰਾਜਾਂ ਦਾ ਅਨੁਭਵ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਉੱਥੋਂ ਤੋਂ ਇਹ ਚੀਜ਼ਾਂ ਅੱਗੇ ਵਧਣ ਵਾਲੀਆਂ ਹਨ। ਅਤੇ ਇਸੇ ਲਈ ਮੈਂ ਚਾਹੁੰਦਾ ਹਾਂ ਕਿ ਤੁਹਾਡਾ ਬਹੁਤ ਹੀ ਇੱਕ ਪ੍ਰਕਾਰ ਨਾਲ proactive participation ਇਸ ਵਿੱਚ ਬਣੇ, ਇਹ ਮੇਰੀ ਉਮੀਦ ਹੈ।

 

ਲੇਕਿਨ ਮੈਂ ਪਹਿਲਾਂ ਹੀ ਕਿਹਾ ਹੈ ਕਿ ਵੈਕਸੀਨ ਆਪਣੀ ਜਗ੍ਹਾ 'ਤੇ ਹੈ, ਉਹ ਕੰਮ ਹੋਣਾ ਹੈ, ਕਰਾਂਗੇ। ਲੇਕਿਨ ਕੋਰੋਨਾ ਦੀ ਲੜਾਈ ਜ਼ਰਾ ਵੀ ਢਿੱਲੀ ਨਹੀਂ ਪੈਣੀ ਚਾਹੀਦੀ, ਥੋੜ੍ਹੀ ਜਿਹੀ ਵੀ ਢਿਲਾਈ ਨਹੀਂ ਆਉਣੀ ਚਾਹੀਦੀ। ਇਹੀ ਮੇਰੀ ਆਪ ਸਭ ਤੋਂ request ਹੈ।

 

ਅੱਜ ਤਮਿਲ ਨਾਡੂ ਅਤੇ ਪੁਦੂਚੇਰੀ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਦਾ ਮੈਨੂੰ ਅਵਸਰ ਮਿਲਿਆ। ਆਂਧਰ ਨਾਲ ਮੈਂ ਫੋਨ ਨਹੀਂ ਕਰ ਸਕਿਆ ਸਾਂ ਸਵੇਰੇ। ਇੱਕ ਸਾਇਕਲੋਨ ਸਾਡੇ ਪੂਰਬੀ ਤਟ 'ਤੇ ਐਕਟਿਵ ਹੋਇਆ ਹੈ। ਉਹ ਕੱਲ੍ਹ, ਸ਼ਾਇਦ ਤਮਿਲ ਨਾਡੂ, ਪੁਦੂਚੇਰੀ ਅਤੇ ਆਂਧਰ ਦੇ ਕੁਝ ਹਿੱਸਿਆਂ, ਉੱਥੇ ਅੱਗੇ ਵਧ ਰਿਹਾ ਹੈ। ਭਾਰਤ ਸਰਕਾਰ ਦੀਆਂ ਸਾਰੀਆਂ ਟੀਮਾਂ ਬਹੁਤ ਐਕਟਿਵ ਹਨ, ਸਭ ਲੋਕ ਗਏ ਹਨ।

 

ਮੈਂ ਅੱਜ ਦੋ ਆਦਰਯੋਗ ਮੁੱਖ ਮੰਤਰੀਆਂ ਨਾਲ ਗੱਲ ਕੀਤੀ, ਆਂਧਰ ਦੇ ਮੁੱਖ ਮੰਤਰੀ ਜੀ ਨਾਲ ਹੁਣੇ ਇਸ ਤੋਂ ਬਾਅਦ ਗੱਲ ਕਰਾਂਗਾ। ਲੇਕਿਨ ਸਭ ਦੇ ਲਈ ਪੂਰੀ ਤਰ੍ਹਾਂ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ ਅਤੇ ਪਹਿਲਾ ਕੰਮ ਖ਼ਾਲੀ ਕਰਵਾਉਣਾ, ਲੋਕਾਂ ਨੂੰ ਬਚਾਉਣਾ, ਇਸ 'ਤੇ ਸਾਡਾ ਜ਼ੋਰ ਰਹੇ।

 

ਫਿਰ ਇੱਕ ਵਾਰ ਮੈਂ ਆਪ ਸਭ ਦਾ ਬਹੁਤ ਆਭਾਰੀ ਹਾਂ, ਆਪ ਸਭ ਨੇ ਸਮਾਂ ਕੱਢਿਆ। ਲੇਕਿਨ ਮੈਂ ਤਾਕੀਦ ਕਰਾਂਗਾ ਕਿ ਤੁਸੀਂ ਜਲਦੀ ਮੈਨੂੰ ਕੁਝ ਨਾ ਕੁਝ ਜਾਣਕਾਰੀ ਭੇਜੋ।

 

ਧੰਨਵਾਦ !

 

*****

 

ਡੀਐੱਸ/ਐੱਸਐੱਚ/ਐੱਨਐੱਸ



(Release ID: 1675531) Visitor Counter : 118