ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਪਾਈਸ ਹੈਲਥ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਵੱਲੋਂ ਸਾਂਝੇ ਤੌਰ ਤੇ ਵਿਕਸਤ ਕੀਤੇ ਮੋਬਾਈਲ ਕੋਵਿਡ -19 ਆਰ ਟੀ -ਪੀ ਸੀ ਆਰ ਲੈਬ ਦਾ ਉਦਘਾਟਨ ਕੀਤਾ

ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਮੋਦੀ ਸਰਕਾਰ ਵਚਨਬੱਧ ਹੈ

ਕੋਵਿਡ -19 ਟੈਸਟਿੰਗ ਵਿੱਚ ਵਧੇਰੇ ਸਮਰੱਥਾ ਜੋੜਨ ਵਿੱਚ ਸਹਾਇਤਾ ਕਰੇਗਾ

Posted On: 23 NOV 2020 7:36PM by PIB Chandigarh

ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਵਿਖੇ ਸਪਾਈਸ ਹੈਲਥ ਅਤੇ ਆਈ ਸੀ ਐਮ ਆਰ ਵੱਲੋਂ ਸਾਂਝੇ ਤੌਰ ਤੇ ਲਾਂਚ ਕੀਤੀ ਗਈ ਇੱਕ ਮੋਬਾਈਲ ਕੋਵਿਡ-19 ਆਰ ਟੀ -ਪੀ ਸੀ ਆਰ  ਲੈਬ ਦਾ ਉਦਘਾਟਨ ਕੀਤਾ।  ਉਦਘਾਟਨ ਸਮਾਰੋਹ ਵਿਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਵੀ ਭਾਗ ਲਿਆ। ਉਦਘਾਟਨ ਸਮਾਰੋਹ ਵਿੱਚ ਡੀਐਚਆਰ ਦੇ ਸਕੱਤਰ ਅਤੇ ਆਈਸੀਐਮਆਰ ਦੇ ਡਾਇਰੈਕਟਰ ਜਨਰਲ, ਡਾ. ਬਲਰਾਮ ਭਾਰਗਵ, ਸਪਾਈਸ ਜੇਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਅਜੈ ਸਿੰਘ ਅਤੇ ਸਪਾਈਸ ਹੈਲਥ ਦੀ  ਸੀਈਓ, ਸ੍ਰੀਮਤੀ ਅਵਨੀ ਸਿੰਘ ਨੇ ਵੀ  ਹਿੱਸਾ ਲਿਆ।

C:\Users\dell\Desktop\image0018AFE.jpg

ਇਹ ਟੈਸਟਿੰਗ ਲੈਬ ਅਤੇ ਹੋਰ ਅਜਿਹੀਆਂ ਪ੍ਰਯੋਗਸ਼ਾਲਾਵਾਂ, ਜਿਨ੍ਹਾਂ ਨੂੰ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ, ਕੋਵਿਡ -19 ਦੀ ਟੈਸਟਿੰਗ ਵਿਚ ਵਧੇਰੇ ਸਮਰੱਥਾ ਜੋੜਨ ਵਿਚ ਸਹਾਇਤਾ ਕਰੇਗੀ। ਲੈਬ ਐਨਏਬੀਐਲ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਆਈਸੀਐਮਆਰ ਵੱਲੋਂ ਪ੍ਰਵਾਨਤ ਕੀਤੀ ਗਈ  ਹੈ।  ਕੋਵਿਡ  -19 ਟੈਸਟਿੰਗ ਲਈ ਆਰ ਟੀ-ਪੀਸੀਆਰ ਟੈਸਟ ਬਹੁਤ ਨਿਰਣਾਇਕ ਅਤੇ ਮਹੱਤਵਪੂਰਨ ਹੁੰਦੇ ਹਨ। ਇਹ ਟੈਸਟ 499 ਰੁਪਏ ਵਿਚ ਆਫ਼ਰ ਕੀਤੇ ਜਾਣਗੇ ਅਤੇ ਟੈਸਟਾਂ ਦੀ ਲਾਗਤ ਆਈਸੀਐਮਆਰ ਸਹਿਣ ਕਰੇਗੀ। ਪਹਿਲਕਦਮੀ ਕੋਵਿਡ-19 ਟੈਸਟਿੰਗ ਨੂੰ ਕਿਫਾਇਤੀ ਅਤੇ ਆਮ ਵਿਅਕਤੀ ਲਈ ਵਧੇਰੇ ਪਹੁੰਚਯੋਗ ਬਣਾਉਣ ਵੱਲ ਇੱਕ ਕਦਮ ਹੈ। 

 ਟੈਸਟ ਰਿਪੋਰਟ ਨਮੂਨਾ ਲਏ ਜਾਣ ਦੇ ਸਮੇਂ ਤੋਂ 6 ਤੋਂ 8 ਘੰਟਿਆਂ ਅੰਦਰ ਪ੍ਰਾਪਤ ਹੋਵੇਗੀ ਜਦਕਿ ਇਸਦੇ ਮੁਕਾਬਲੇ ਅਜਿਹੀਆਂ ਟੈਸਟ ਰਿਪੋਰਟਾਂ ਔਸਤਨ 24 ਤੋਂ 48 ਘੰਟਿਆਂ ਦਾ ਸਮਾਂ ਲੈਂਦੀਆਂ ਹਨ।

C:\Users\dell\Desktop\image002Q25I.jpg

ਸਪਾਈਸ ਹੈਲਥ ਨੇ ਦੇਸ਼ ਭਰ ਵਿੱਚ ਜਾਂਚ ਸਹੂਲਤਾਂ ਅਤੇ ਸੰਗ੍ਰਹਿ ਕੇਂਦਰ (ਪ੍ਰਯੋਗਸ਼ਾਲਾ) ਸਥਾਪਤ ਕਰਨ ਲਈ ਆਈਸੀਐਮਆਰ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਹਨ। ਸ਼ੁਰੂ ਕਰਨ ਲਈ ਪਹਿਲੀ ਟੈਸਟਿੰਗ  ਸਹੂਲਤ ਦਿੱਲੀ ਵਿਚ ਸਥਾਪਤ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਰਾਸ਼ਟਰੀ ਰਾਜਧਾਨੀ ਦੇ ਵੱਖ ਵੱਖ ਹਿੱਸਿਆਂ ਵਿੱਚ ਅਜਿਹੀਆਂ ਹੋਰ ਟੈਸਟਿੰਗ ਸਹੂਲਤਾਂ ਆਉਣਗੀਆਂ। ਪਹਿਲੇ ਪੜਾਅ ਵਿੱਚ 10 ਲੈਬਾਂ ਸਥਾਪਤ ਕਰਨ ਦੀ ਯੋਜਨਾ ਹੈ। ਸ਼ੁਰੂਆਤ ਵਿੱਚ, ਹਰੇਕ ਲੈਬ ਪ੍ਰਤੀ ਦਿਨ 1000 ਨਮੂਨਿਆਂ ਦੀ ਜਾਂਚ ਕਰਨ ਦੇ ਯੋਗ ਹੋਵੇਗੀ ਅਤੇ ਟੈਸਟਿੰਗ ਹੌਲੀ ਹੌਲੀ ਪ੍ਰਤੀ ਪ੍ਰਯੋਗਸ਼ਾਲਾ  ਪ੍ਰਤੀ ਦਿਨ 3,000 ਨਮੂਨਿਆਂ ਤਕ ਵਧਾਈ ਜਾਵੇਗੀ।  

-------------------------------- 

ਐਨ ਡਬਲਯੂ /ਆਰ ਕੇ /ਪੀ ਕੇ /ਏ ਵਾਈ /ਡੀ ਡੀ ਡੀ 


(Release ID: 1675204) Visitor Counter : 191