ਪ੍ਰਧਾਨ ਮੰਤਰੀ ਦਫਤਰ
ਭੂਟਾਨ ਵਿੱਚ ਰੁਪੇ ਕਾਰਡ ਫੇਜ਼ 2 ਦੇ ਲਾਂਚ ਲਈ ਵਰਚੁਅਲ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਬਿਆਨ
Posted On:
20 NOV 2020 3:51PM by PIB Chandigarh
Your Excellency ਲਯੋਨਛੇਨ ਡਾ. ਲੋਟੇ ਸ਼ੇਰਿੰਗ,
ਭੂਟਾਨ ਅਤੇ ਭਾਰਤ ਨਾਲ ਜੁੜੇ ਸਾਰੇ ਵਿਸ਼ਿਸ਼ਠ ਅਤਿਥੀਗਣ,
ਨਮਸਕਾਰ!
ਸਾਰੇ ਭਾਰਤੀਆਂ ਦੀ ਤਰ੍ਹਾਂ, ਮੇਰੇ ਮਨ ਵਿੱਚ ਵੀ ਭੂਟਾਨ ਦੇ ਲਈ ਵਿਸ਼ੇਸ਼ ਪਿਆਰ ਅਤੇ ਮਿੱਤਰਤਾ ਹੈ, ਅਤੇ ਇਸ ਲਈ ਜਦੋਂ ਵੀ ਤੁਹਾਨੂੰ ਮਿਲਦਾ ਹਾਂ, ਇੱਕ ਖ਼ਾਸ ਆਪਣੇਪਣ ਦੀ ਅਨੁਭੂਤੀ ਹੁੰਦੀ ਹੈ!
ਭਾਰਤ ਅਤੇ ਭੂਟਾਨ ਦੇ ਵਿਸ਼ਿਸ਼ਟ ਸਬੰਧ, ਸਾਡੀ ਵਿਸ਼ੇਸ਼ ਮਿੱਤਰਤਾ, ਨਾ ਸਿਰਫ ਦੋਹਾਂ ਰਾਸ਼ਟਰਾਂ ਦੇ ਲਈ ਅਮੁੱਲ ਹਨ, ਬਲਕਿ ਵਿਸ਼ਵ ਦੇ ਲਈ ਇੱਕ ਬੇਜੋੜ੍ਹ ਉਦਾਹਰਣ ਵੀ ਹੈ।
ਪਿਛਲੇ ਸਾਲ ਮੇਰੀ ਭੂਟਾਨ ਯਾਤਰਾ ਅਨੇਕ ਸਮ੍ਰਿਤੀਆਂ (ਯਾਦਾਂ) ਨਾਲ ਭਰੀ ਪਈ ਹੈ। ਇੱਕ ਪ੍ਰਕਾਰ ਨਾਲ ਇੱਕ ਇੱਕ ਮਿੰਟ ਕੋਈ ਨਾ ਕੋਈ ਨਵੀਂ ਘਟਨਾ ਨਵੀਂ ਉਮੰਗ, ਨਵਾਂ ਉਤਸ਼ਾਹ ਉਹ ਯਾਤਰਾ ਆਪਣੇ ਆਪ ਵਿੱਚ ਬਹੁਤ ਹੀ ਯਾਦਗਾਰ ਸੀ। ਅਸੀਂ ਆਪਣੇ ਸਹਿਯੋਗ ਵਿੱਚ ਡਿਜੀਟਲ, ਪੁਲਾੜ ਅਤੇ emerging technologies ਜਿਹੇ ਨਵਾਂ ਖੇਤਰਾਂ ਨੂੰ ਸ਼ਾਮਲ ਕਰਨ ਦੇ ਲਈ ਮਹੱਤਵਪੂਰਨ ਪਹਿਲ ਲਈ ਸੀ।
21ਵੀਂ ਸਦੀ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ, ਅਤੇ ਵਿਸ਼ੇਸ਼ ਕਰਕੇ ਸਾਡੀ ਯੁਵਾ ਪੀੜ੍ਹੀਆਂ ਦੇ ਲਈ, ਇਹ ਕਨੈਕਟੀਵਿਟੀ ਦੇ ਨਵੇਂ ਸੂਤਰ ਹੋਣਗੇ। ਮੇਰੀ ਭੂਟਾਨ ਯਾਤਰਾ ਦੇ ਦੌਰਾਨ ਅਸੀਂ ਦੋਹਾਂ ਦੇਸ਼ਾਂ ਦੇ ਦਰਮਿਆਨ RuPay Card ਪ੍ਰੋਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ।
ਇਸ ਨਾਲ ਭਾਰਤੀ ਨਾਗਰਿਕਾਂ ਨੂੰ ਭਾਰਤੀ ਬੈਂਕਾਂ ਦੁਆਰਾ ਜਾਰੀ ਕੀਤੇ cards ਨਾਲ ਭੂਟਾਨ ਵਿੱਚ ਭੁਗਤਾਨ ਕਰਨ ਦੀ ਸੁਵਿਧਾ ਮਿਲੀ ਸੀ। ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਭੂਟਾਨ ਵਿੱਚ ਹੁਣ ਤੱਕ 11,000 ਸਫਲ RuPay ਟ੍ਰਾਂਜੈਕਸ਼ਨਾਂ ਹੋ ਚੁੱਕੀਆਂ ਹਨ। ਅਗਰ ਕੋਵਿਡ-19 ਮਹਾਮਾਰੀ ਨਾ ਹੁੰਦੀ ਤਾਂ ਇਹ ਅੰਕੜਾ ਜ਼ਰੂਰ ਹੀ ਇਸ ਤੋਂ ਵੀ ਬਹੁਤ ਅਧਿਕ ਹੁੰਦਾ।
ਅੱਜ ਅਸੀਂ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਦੂਸਰਾ ਪੜਾਅ ਸ਼ੁਰੂ ਕਰ ਰਹੇ ਹਾਂ। ਅਤੇ ਇਸ ਦੇ ਨਾਲ ਅਸੀਂ RuPay network ਵਿੱਚ ਭੂਟਾਨ ਦਾ ਇੱਕ full partner ਦੇ ਤੌਰ ‘ਤੇ ਸੁਆਗਤ ਕਰਦੇ ਹਾਂ। ਇਸ ਉਪਲਬਧੀ ਦੇ ਲਈ ਜਿਨ੍ਹਾਂ ਭੂਟਾਨੀ ਅਤੇ ਭਾਰਤੀ ਅਧਿਕਾਰੀਆਂ ਨੇ ਮਿਹਨਤ ਕੀਤੀ ਹੈ, ਮੈਂ ਉਨਾਂ ਸਭ ਦਾ ਅਭਿਨੰਦਨ ਕਰਦਾ ਹਾਂ।
ਅੱਜ ਦੇ ਬਾਅਦ, ਭੂਟਾਨ ਨੈਸ਼ਨਲ ਬੈਂਕ ਦੁਆਰਾ ਜਾਰੀ ਕੀਤੇ ਗਏ RuPay cards ਦੇ ਕਾਰਡ ਧਾਰਕ ਭਾਰਤ ਵਿੱਚ 1 ਲੱਖ ਤੋਂ ਅਧਿਕ ਏਟੀਐੱਮ ਅਤੇ 20 ਲੱਖ ਤੋਂ ਅਧਿਕ Points of Sale ਟਰਮੀਨਲਾਂ ਦੀ ਸੁਵਿਧਾ ਦੀ ਵਰਤੋਂ ਕਰ ਸਕਣਗੇ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਭੂਟਾਨ ਦੇ ਯਾਤਰੀਆਂ ਨੂੰ ਭਾਰਤ ਵਿੱਚ ਸਿੱਖਿਆ, ਸਿਹਤ, ਤੀਰਥ ਯਾਤਰਾ ਜਾਂ ਫਿਰ ਟੂਰਿਜ਼ਮ ਵਿੱਚ ਬਹੁਤ ਸਹੂਲਤ ਰਹੇਗੀ।
ਇਸ ਨਾਲ ਭੂਟਾਨ ਵਿੱਚ ਡਿਜੀਟਲ ਟ੍ਰਾਂਜੈਕਸ਼ਨ ਵਧਾਉਣ ਵਿੱਚ ਵੀ ਮਦਦ ਮਿਲੇਗੀ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ ਡਿਜੀਟਲ ਟ੍ਰਾਂਜੈਕਸ਼ਨ ਵਿੱਚ ਵਾਧੇ ਨਾਲ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਆਇਆ ਹੈ।
Excellencies, Friends,
Space sector ਸਾਡੇ ਦਰਮਿਆਨ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਇੱਕ ਬਹੁਤ ਹੀ ਮਹੱਤਵਪੂਰਨ ਇੱਕ ਦੂਸਰਾ ਖੇਤਰ ਹੈ। ਭਾਰਤ ਨੇ ਸਪੇਸ ਟੈਕਨੋਲੋਜੀ ਦਾ ਉਪਯੋਗ ਸਦਾ ਵਿਕਾਸ ਦੇ ਉਦੇਸ਼ ਦੀ ਪੂਰਤੀ ਦੇ ਲਈ ਕੀਤਾ ਹੈ। ਭਾਰਤ ਅਤੇ ਭੂਟਾਨ ਇਸ ਉਦੇਸ਼ ਨੂੰ ਸਾਂਝਾ ਕਰਦੇ ਹਨ।
ਪਿਛਲੇ ਵਰ੍ਹੇ ਮੈਂ ਭੂਟਾਨ ਵਿੱਚ ਸਾਊਥ ਏਸ਼ੀਆ ਸੈਟੇਲਾਈਟ ਦੇ ਉਪਯੋਗ ਦੇ ਲਈ ਗਰਾਊਂਡ ਅਰਥ ਸਟੇਸ਼ਨ ਦਾ ਉਦਘਾਟਨ ਕੀਤਾ ਸੀ। ਮੈਨੂੰ ਖੁਸ਼ੀ ਹੈ ਕਿ ਇਸ ਸਟੇਸ਼ਨ ਦੀ ਮਦਦ ਨਾਲ ਭੂਟਾਨ broadcasting ਅਤੇ disaster management ਦੇ ਲਈ ਸਾਊਥ ਏਸ਼ੀਆ satellite ਦਾ ਹੋਰ ਪ੍ਰਭਾਵੀ ਉਪਯੋਗ ਕਰ ਪਾ ਰਿਹਾ ਹੈ।
ਕੱਲ੍ਹ ਅਸੀਂ peaceful uses of outer space ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਇੱਕ ਫ੍ਰੇਮਵਰਕ ਦਸਤਾਵੇਜ਼ ‘ਤੇ ਹਸਤਾਖਰ ਕੀਤੇ। ਇਸ ਨਾਲ ਦੋਹਾਂ ਦੇਸ਼ਾਂ ਦੀਆਂ ਵਿਭਿੰਨ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਦਾ ਮਾਰਗ ਖੁੱਲ੍ਹੇਗਾ।
ਭਾਰਤ ਨੇ ਹਾਲ ਹੀ ਵਿੱਚ ਆਪਣੇ ਪੁਲਾੜ ਖੇਤਰ ਨੂੰ private enterprise ਦੇ ਲਈ ਖੋਲ੍ਹਿਆ ਹੈ, ਬਹੁਤ ਵੱਡਾ ਰਿਫਾਰਮ ਕੀਤਾ ਹੈ। ਇਸ ਨਾਲ capacity, innovation ਅਤੇ skills ਨੂੰ ਹੁਲਾਰਾ ਮਿਲੇਗਾ।
ਮੈਨੂੰ ਇਸ ਗੱਲ ਦੀ ਵਿਸ਼ੇਸ਼ ਖੁਸ਼ੀ ਹੈ ਕਿ ਅਗਲੇ ਸਾਲ ਇਸਰੋ ਦੁਆਰਾ ਭੂਟਾਨ ਦੀ ਸੈਟੇਲਾਈਟ ਨੂੰ ਪੁਲਾੜ ਵਿੱਚ ਭੇਜਣ ਦੇ ਲਈ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
ਇਸ ਦੇ ਲਈ ਭੂਟਾਨ ਦੇ ਚਾਰ ਹੋਣਹਾਰ ਯੁਵਾ space engineers ਦਸੰਬਰ ਵਿੱਚ ਇਸਰੋ ਜਾਣਗੇ। ਮੈਂ ਚਾਰੇ ਨੌਜਵਾਨਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਮੈਂ ਜਾਣਦਾ ਹਾਂ ਕਿ His Majesty ਭੂਟਾਨ ਨਰੇਸ਼ ਆਪਣੇ ਦੇਸ਼ ਦੇ ਵਿਕਾਸ ਵਿੱਚ space technology ਦਾ ਉਪਯੋਗ ਵਧਾਉਣਾ ਮਨ ਤੋਂ ਅਤੇ ਕਾਫੀ ਇੱਛਾ ਵੀ ਰੱਖਦੇ ਹਨ ਅਤੇ ਉਸ ਨੂੰ ਪ੍ਰੋਤਸਾਹਨ ਵੀ ਦਿੰਦੇ ਹਨ ਅਤੇ ਉਨ੍ਹਾਂ ਦਾ ਆਪਣਾ ਇੱਕ vision ਹੈ।
ਉਨ੍ਹਾਂ ਦੇ ਇਸ vision ਨੂੰ ਸਾਕਾਰ ਕਰਨ ਦੇ ਲਈ ਭਾਰਤ ਆਪਣਾ ਅਨੁਭਵ ਅਤੇ ਆਪਣੀਆਂ ਸੁਵਿਧਾਵਾਂ ਸਾਂਝੀਆਂ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਰਹੇਗਾ। ਇਸੇ ਤਰ੍ਹਾਂ ਭੂਟਾਨ ਵਿੱਚ ਇੱਕ ICT-enabled knowledge-based society ਇਸ ਦਾ ਨਿਰਮਾਣ ਕਰਨ ਦੇ ਉਦੇਸ਼ ਦਾ ਵੀ ਅਸੀਂ ਸਮਰਥਨ ਕਰਦੇ ਹਾਂ। ਮੈਂ ਭੂਟਾਨ ਦੇ ਲਈ ਥਰਡ ਇੰਟਰਨੈਸ਼ਨਲ ਇੰਟਰਨੈੱਟ ਗੇਟਵੇ ਉਪਲਬਧ ਕਰਵਾਉਣ ਲਈ ਬੀਐੱਸਐੱਨਐੱਲ ਦੇ ਨਾਲ agreement ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ।
Excellencies, Friends,
ਵੈਸੇ ਤਾਂ ਚੰਗਾ ਹੁੰਦਾ ਅਗਰ ਅਸੀਂ ਇਸ ਖੁਸ਼ੀ ਦੇ ਅਵਸਰ ‘ਤੇ ਵਿਅਕਤੀਗਤ ਤੌਰ ‘ਤੇ ਮਿਲ ਕੇ ਇਕੱਠੇ ਮਿਲ ਕੇ ਇੱਕ ਸਮਾਰੋਹ ਦੇ ਸਮਸਵਰੂਪ ਵਿੱਚ ਇਸ ਅਵਸਰ ਨੂੰ ਮਨਾ ਪਾਉਂਦੇ। ਲੇਕਿਨ ਕੋਰੋਨਾ ਦੇ ਕਾਰਨ ਇਹ ਸੰਭਵ ਨਹੀਂ ਹੋ ਪਾ ਰਿਹਾ ਹੈ।
ਲੇਕਿਨ ਦੂਸਰੀ ਤਰਫ ਦੇਖੋ ਤਾਂ ਇੱਕ ਤਰ੍ਹਾਂ ਨਾਲ ਇਹ ਉਚਿਤ ਵੀ ਹੈ ਕਿ technology ਦੇ ਖੇਤਰ ਵਿੱਚ ਇਨ੍ਹਾਂ initiatives ਦਾ ਉਲਾਸ ਵੀ ਅਸੀਂ technology ਦੀ ਹੀ ਮਦਦ ਨਾਲ ਮਨਾ ਰਹੇ ਹਾਂ!
ਭੂਟਾਨ ਦੀ ਜਨਤਾ ਅਤੇ ਸਰਕਾਰ ਨੇ COVID ਦੇ ਸੰਕਟ ਨਾਲ ਨਿਪਟਣ ਵਿੱਚ ਜੋ ਧੀਰਜ ਅਤੇ ਅਨੁਸ਼ਾਸਨ ਦਿਖਾਇਆ ਹੈ, ਮੈਂ ਉਸ ਦਾ ਅਭਿਨੰਦਨ ਕਰਦਾ ਹਾਂ। ਅਤੇ ਆਪ ਸਭ ਦੀ ਚੰਗੀ ਸਿਹਤ ਅਤੇ ਸਫਲਤਾ ਦੀ ਮੇਰੀ ਤਰਫੋਂ, ਇੱਕ ਸੌ ਤੀਹ ਕਰੋੜ ਹਿੰਦੁਸਤਾਨ ਵਾਸੀਆਂ ਦੀ ਤਰਫੋਂ, ਮੈਂ ਆਪ ਸਭ ਦੇ ਲਈ ਉੱਤਮ ਸਿਹਤ ਅਤੇ ਸਫਲਤਾ ਦੀ ਕਾਮਨਾ ਕਰਦਾ ਹਾਂ।
ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਕਠਿਨ ਸਮੇਂ ਵਿੱਚ ਅਸੀਂ ਭੂਟਾਨ ਦੇ ਨਾਲ ਖੜ੍ਹੇ ਹਾਂ, ਅਤੇ ਤੁਹਾਡੀ ਜ਼ਰੂਰਤਾਂ ਸਾਡੇ ਲਈ ਸਦਾ ਉੱਚਤਮ ਪ੍ਰਾਥਮਿਕਤਾ ਰਹਿਣਗੀਆਂ।
ਆਪ ਸਭ ਦਾ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਧੰਨਵਾਦ! Royal Family ਦੀ ਉੱਤਮ ਸਿਹਤ ਦੀ ਕਾਮਨਾ ਕਰਦੇ ਹੋਏ
ਤਾਸ਼ੀ ਦੇਲਕ!
***
ਡੀਐੱਸ/ਏਕੇਪੀ
(Release ID: 1674583)
Visitor Counter : 109
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam