ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 21 ਨਵੰਬਰ ਨੂੰ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ, ਗਾਂਧੀਨਗਰ ਦੀ 8ਵੀਂ ਕਨਵੋਕੇਸ਼ਨ ’ਚ ਸ਼ਾਮਲ ਹੋਣਗੇ

Posted On: 19 NOV 2020 7:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਨਵੰਬਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੀ 8ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ। ਇਸ ਕਨਵੋਕੇਸ਼ਨ ਮੌਕੇ ਲਗਭਗ 2,600 ਵਿਦਿਆਰਥੀ ਆਪਣੀਆਂ ਸਬੰਧਿਤ ਡਿਗਰੀਆਂ/ਡਿਪਲੋਮੇ ਹਾਸਲ ਕਰਨਗੇ।

 

ਇਸ ਕਨਵੋਕੇਸ਼ਨ ਦੌਰਾਨ ਪ੍ਰਧਾਨ ਮੰਤਰੀ ’45 ਐੱਮਡਬਲਿਊ ਪ੍ਰੋਡਕਸ਼ਨ ਪਲਾਂਟ ਆਵ੍ ਮੋਨੋਕ੍ਰਿਸਟਲਾਈਨ ਸੋਲਰ ਫ਼ੋਟੋ ਵੋਲਟੇਅਕ ਪੈਨਲ’ ਅਤੇ ‘ਸੈਂਟਰ ਆਵ੍ ਐਕਸੇਲੈਂਸ ਔਨ ਵਾਟਰ ਟੈਕਨੋਲੋਜੀ’ ਦਾ ਨੀਂਹ–ਪੱਥਰ ਰੱਖਣਗੇ। ਇਸ ਕਨਵੋਕੇਸ਼ਨ ਮੌਕੇ ਹੀ ਪ੍ਰਧਾਨ ਮੰਤਰੀ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ’ਚ ‘ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ – ਟੈਕਨੋਲੋਜੀ ਬਿਜ਼ਨੇਸ ਇਨਕਿਊਬੇਸ਼ਨ,’ ‘ਟ੍ਰਾਂਸਲੇਸ਼ਨਲ ਰਿਸਰਚ ਸੈਂਟਰ’ ਅਤੇ ‘ਸਪੋਰਟਸ ਕੰਪਲੈਕਸ’ ਦਾ ਉਦਘਾਟਨ ਵੀ ਕਰਨਗੇ।

 

***

 

ਡੀਐੱਸ/ਐੱਸਐੱਚ



(Release ID: 1674215) Visitor Counter : 131