ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਛਠ ਪੂਜਾ ਦੀ ਪੂਰਵ ਸੰਧਿਆ ’ਤੇ ਵਧਾਈਆਂ ਦਿੱਤੀਆਂ

Posted On: 19 NOV 2020 5:11PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਛਠ ਪੂਜਾ ਦੀ ਪੂਰਵ ਸੰਧਿਆ ’ਤੇ ਸਾਥੀ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਆਸਥਾ ਦੇ ਪਾਵਨ ਮਹਾਪਰਵ, ਛਠ ਪੂਜਾ ਦੇ ਮੌਕੇ ’ਤੇ ਮੈਂ ਦੇਸ਼ ਅਤੇ ਵਿਦੇਸ਼ ਵਿੱਚ ਵਸੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਛਠ ਪੂਜਾ ਵਿੱਚ ਸੂਰਜ ਉਪਾਸਨਾ ਦੇ ਨਾਲ ਹੀ ਨਦੀਆਂ, ਤਲਾਬਾਂ ਅਤੇ ਸਾਰੇ ਜਲ ਸਰੋਤਾਂ ਦੀ ਅਰਾਧਨਾ ਦੇ ਮਾਧਿਅਮ ਨਾਲ ਕੁਦਰਤ ਦੇ ਪ੍ਰਤੀ ਆਪਣੀ ਸ਼ਰਧਾ ਅਤੇ ਕ੍ਰਿਤੱਗਤਾ ਵਿਅਕਤ ਕਰਨ ਦੀ ਪਰੰਪਰਾ ਰਹੀ ਹੈ। 

 

ਆਓ, ਛਠ ਪੂਜਾ ਦੇ ਸ਼ੁਭ ਅਵਸਰ ’ਤੇ ਕੁਦਰਤ ਅਤੇ ਵਾਤਾਵਰਣ ਦੀ ਸੁਰੱਖਿਆ ਦਾ ਸੰਕਲਪ ਲਈਏ ਅਤੇ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤਿਉਹਾਰ ਮਨਾਈਏ। ਮੇਰੀ ਕਾਮਨਾ ਹੈ ਕਿ ਇਸ ਵਰ੍ਹੇ ਛਠ ਮਈਆ ਸਾਰੇ ਦੇਸ਼ਵਾਸੀਆਂ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਦਾ ਅਸ਼ੀਰਵਾਦ ਪ੍ਰਦਾਨ ਕਰਨ।”  

 

ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਪੜ੍ਹਣ ਲਈ ਇੱਥੇ ਕਲਿੱਕ ਕਰੋ


 

***


ਡੀਐੱਸ/ਏਕੇਪੀ



(Release ID: 1674127) Visitor Counter : 89