ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੂੰ ਵਾਤਾਯਨ ਲਾਈਫਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ

Posted On: 19 NOV 2020 4:01PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" 21 ਨਵੰਬਰ 2020 ਨੂੰ ਇੱਕ ਵਰਚੂਅਲ ਸਮਾਗਮ ਵਿੱਚ ਵਾਤਾਯਨ ਲਾਈਫਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਹੋਣਗੇ । ਇਹ ਸਨਮਾਨ ਮੰਤਰੀ ਨੂੰ ਰਚਨਾਵਾਂ , ਕਵਿਤਾ ਤੇ ਹੋਰ ਸਾਹਿਤਿਕ ਰਚਨਾਵਾਂ ਲਈ ਸਨਮਾਨਿਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨਾਂ ਦੀ ਸੂਚੀ ਵਿੱਚ ਇੱਕ ਹੋਰ ਸਨਮਾਨ ਹੋਵੇਗਾ । ਸ਼੍ਰੀ ਪੋਖਰਿਯਾਲ ਪਹਿਲਾਂ ਸਾਹਿਤ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਕਈ ਐਵਾਰਡ ਪ੍ਰਾਪਤ ਕਰ ਚੁੱਕੇ ਹਨ , ਜਿਹਨਾਂ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਵੱਲੋਂ ਦਿੱਤਾ ਗਿਆ ਸਾਹਿਤਿਯ ਭਾਰਤੀ ਐਵਾਰਡ , ਸਾਬਕਾ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਵੱਲੋਂ ਦਿੱਤਾ ਗਿਆ ਸਾਹਿਤਿਯ ਗੌਰਵ ਸਨਮਾਨ , ਦੁਬਈ ਸਰਕਾਰ ਵੱਲੋਂ ਚੰਗਾ ਪ੍ਰਸ਼ਾਸਨ ਐਵਾਰਡ , ਮੌਰੀਸਿ਼ਅਸ ਵਿੱਚ ਭਾਤਰੀ ਮੂਲ ਦੇ ਵਿਅਕਤੀਆਂ ਦੀ ਵਿਸ਼ਵ ਸੰਸਥਾ ਵੱਲੋਂ ਦਿੱਤਾ ਗਿਆ ਆਉਟਸਟੈਂਡਿਗ ਐਚੀਵਮੈਂਟ ਐਵਾਰਡ ਅਤੇ ਹੋਰਨਾਂ ਤੋਂ ਇਲਾਵਾ ਯੁਕ੍ਰੇਨ ਵਿੱਚ ਵਾਤਾਵਰਣ ਸੁਰੱਖਿਆ ਲਈ ਕੀਤੇ ਕੰਮ ਲਈ ਐਵਾਰਡ ਸ਼ਾਮਲ ਹਨ । ਸ਼੍ਰੀ "ਨਿਸ਼ੰਕ" ਨੇਪਾਲ ਵੱਲੋਂ "ਹਿਮਲ ਗੌਰਵ ਸਨਮਾਨ" ਨਾਲ ਵੀ ਸਨਮਾਨਿਤ ਹੋ ਚੁੱਕੇ ਹਨ ।
ਸ਼੍ਰੀ "ਨਿਸ਼ੰਕ" ਦੀਆਂ ਕਹਾਣੀਆਂ ਦਾ ਸੰਗ੍ਰਹਿ "ਜਸਟ ਏ ਡਿਜ਼ਾਇਰ" ਜਿਸ ਦਾ ਪ੍ਰਕਾਸ਼ਨ ਐਫਰੋ ਏਸ਼ੀਅਨ ਸੰਸਥਾ ਹੈਮਬਰਗ ਨੇ ਕੀਤਾ ਹੈ , ਦਾ ਜਰਮਨ ਵਰਜ਼ਨ "ਨਿਉਰੇਨਵੋਨਸਚ" ਹੈ । ਉਹਨਾਂ ਦੀ ਪਹਿਲਕਦਮੀ "ਸਪਰਸ਼ ਗੰਗਾ" ਮੌਰੀਸਿ਼ਅਸ ਸਕੂਲ ਦੇ ਕੋਰੇਕਲਮ ਵਿੱਚ ਸ਼ਾਮਲ ਹੈ । ਉਹ ਸਮਾਜਿਕ ਗਤੀਵਿਧੀਆਂ ਵਿੱਚ ਕਾਫ਼ੀ ਸਰਗਰਮ ਹਨ । ਜਿਹਨਾਂ ਵਿੱਚ ਵਿਲੱਖਣ ਮੁਹਿੰਮ "ਸਵਰਨ ਗੰਗਾ" ਸ਼ਾਮਲ ਹੈ । ਸ਼੍ਰੀ ਪੋਖਰਿਯਾਲ ਨੇ ਉੱਤਰ ਪ੍ਰਦੇਸ਼ ਦੇ ਸੱਭਿਆਚਾਰ ਮੰਤਰੀ ਵਜੋਂ ਵਿਸ਼ਵ ਭਰ ਵਿੱਚ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਹਨ ।
ਸ਼੍ਰੀ ਪੋਖਰਿਯਾਲ ਕੋਲ ਆਨਰੇਰੀ ਡਾਕਟਰਲ ਡਿਗਰੀ , ਜੋ ਉੱਤਰਾਖੰਡ ਦੀ ਡੀਮਡ ਯੂਨੀਵਰਸਿਟੀ ਦੇ ਗ੍ਰਾਫਿਕ ਈਰਾ ਵਜੋਂ ਸਾਹਿਤ ਦੇ ਖੇਤਰ ਵਿੱਚ ਡੀਲੇਟ ਦੀ ਡਿਗਰੀ ਹੈ ।
ਸ਼੍ਰੀ ਪੋਖਰਿਯਾਲ ਨੇ ਵੱਖ ਵੱਖ ਮੁੱਦਿਆਂ ਤੇ 75 ਤੋਂ ਜਿ਼ਆਦਾ ਕਿਤਾਬਾਂ ਲਿਖੀਆਂ ਹਨ , ਜੋ ਕਈ ਰਾਸ਼ਟਰੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ । ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਤਹਿਤ ਮੰਤਰੀ ਨੇ ਵੱਖ ਵੱਖ ਪ੍ਰਕਿਰਿਆ ਰਾਹੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਅਗਵਾਈ ਕੀਤੀ ਹੈ , ਜਿਸ ਨੂੰ ਵਿਸ਼ਵ ਪੱਧਰ ਤੇ ਮਾਨਤਾ ਮਿਲੀ ਹੈ ।
ਵਾਤਾਯਨ ਇੰਟਰਨੈਸ਼ਨਲ ਐਵਾਰਡ ਲੰਡਨ ਵਿੱਚ ਵਾਤਾਯਨ ਯੂਕੇ ਸੰਸਥਾ ਵੱਲੋਂ ਦਿੱਤਾ ਜਾਂਦਾ ਹੈ ਤੇ ਇਹ ਸੰਸਥਾ ਕਵੀਆਂ , ਲੇਖਕਾਂ ਅਤੇ ਕਲਾਕਾਰਾਂ ਨੂੰ ਆਪੋ ਆਪਣੇ ਖੇਤਰਾਂ ਵਿੱਚ ਮਿਸਾਲੀ ਕੰਮ ਕਰਕੇ ਸਨਮਾਨਿਤ ਕਰਦੀ ਹੈ । ਪਹਿਲਾਂ ਕਈ ਉੱਘੇ ਵਿਦਵਾਨਾਂ ਜਿਵੇਂ ਪ੍ਰਸੂਨ ਜੋਸ਼ੀ , ਜਾਵੇਦ ਅਖ਼ਤਰ ਨੂੰ ਉਹਨਾਂ ਦੇ ਸਾਹਿਤਿਕ ਯੋਗਦਾਨ ਲਈ ਵਾਤਾਯਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ।
ਵਾਤਾਯਨ ਯੂਕੇ ਸਨਮਾਨ ਸਮਾਗਮ 21 ਨਵੰਬਰ ਨੁੰ ਭਾਰਤੀ ਸਮੇਂ ਅਨੁਸਾਰ ਰਾਤ ਦੇ 8 ਵਜੇ ਵਰਚੂਅਲ ਮਾਧਿਅਮ ਰਾਹੀਂ ਦਿੱਤਾ ਜਾਵੇਗਾ । ਇਸ ਮੌਕੇ ਤੇ ਲੰਡਨ ਦੇ ਨਹਿਰੂ ਸੈਂਟਰ ਦੇ ਡਾਇਰੈਕਟਰ ਤੇ ਪ੍ਰਸਿੱਧ ਲੇਖਕ ਡਾਕਟਰ ਅਮਿਸ਼ ਤ੍ਰਿਪਾਠੀ ਵਿਸ਼ੇਸ਼ ਮਹਿਮਾਨ ਹੋਣਗੇ । ਮੀਰਾ ਕੌਸਿ਼ਕ , ਚੇਅਰਮੈਨ ਵਾਤਾਯਨ , ਕਵੀ ਅਨਿਲ ਸ਼ਰਮਾ ਜੋਸ਼ੀ , ਵਾਈਸ ਚੇਅਰਮੈਨ ਹਿੰਦੀ ਬੋਰਡ ਆਗਰਾ ਅਤੇ ਅਦਿੱਤੀ ਮਹੇਸ਼ਵਰੀ ਐਗਜ਼ੀਕਿਊਟਿਵ ਡਾਇਰੈਕਟਰ ਵਾਣੀ ਪ੍ਰਕਾਸ਼ਨ ਵੀ ਇਸ ਮੌਕੇ ਸ਼ਾਮਲ ਹੋਣਗੇ ।

ਐੱਮ ਸੀ / ਕੇ ਪੀ / ਏ ਕੇ(Release ID: 1674097) Visitor Counter : 38