ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਦਾ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਸੁਪਰਕੰਪਿਊਟਰ ਪਰਮ-ਸਿੱਧੀ ਦੁਨੀਆ ਦੇ ਚੋਟੀ ਦੇ 500 ਸਭ ਤੋਂ ਸ਼ਕਤੀਸ਼ਾਲੀ ਨਾਨ-ਡਿਸਟ੍ਰੀਬਿਊਟਿਡ ਕੰਪਿਊਟਰ ਪ੍ਰਣਾਲੀਆਂ ਵਿੱਚੋਂ 63ਵੇਂ ਸਥਾਨ ‘ਤੇ ਹੈ

Posted On: 18 NOV 2020 3:10PM by PIB Chandigarh

ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ (ਐੱਨਐੱਸਐੱਮ) ਅਧੀਨ ਸੀ-ਡੈਕ ਵਿਖੇ ਸਥਾਪਿਤ ਉੱਚ ਪ੍ਰਫੋਰਮੈਂਸ ਕੰਪਿਊਟਿੰਗ-ਆਰਟੀਫਿਸ਼ਲ ਇੰਟੈਲੀਜੈਂਸ (ਐੱਚਪੀਸੀ-ਏਆਈ) ਸੁਪਰਕੰਪਿਊਟਰ ਪਰਮ-ਸਿੱਧੀ ਨੇ 16 ਨਵੰਬਰ 2020 ਨੂੰ ਜਾਰੀ ਦੁਨੀਆਂ ਦੇ ਚੋਟੀ ਦੇ 500 ਸਭ ਤੋਂ ਸ਼ਕਤੀਸ਼ਾਲੀ ਨਾਨ-ਡਿਸਟ੍ਰੀਬਿਊਟਿਡ ਕੰਪਿਊਟਰ ਪ੍ਰਣਾਲੀਆਂ ਵਿੱਚ 63ਵੀਂ ਗਲੋਬਲ ਰੈਂਕਿੰਗ ਪ੍ਰਾਪਤ ਕੀਤੀ ਹੈ।


 

ਏਆਈ ਪ੍ਰਣਾਲੀ ਅਡਵਾਂਸਡ ਮਟੀਰੀਅਲ, ਕੰਪਿਊਟੇਸ਼ਨਲ ਕੈਮਿਸਟਰੀ ਅਤੇ ਐਸਟ੍ਰੋਫਿਜ਼ਿਕਸ, ਅਤੇ ਕਈ ਖੇਤਰਾਂ ਵਿੱਚ ਐਪਲੀਕੇਸ਼ਨ ਵਿਕਾਸ ਪੈਕੇਜਾਂ ਨੂੰ ਮਜ਼ਬੂਤ ​​ਬਣਾਏਗੀ। ਮਿਸ਼ਨ ਤਹਿਤ ਪਲੇਟੈਫਾਰਮ ‘ਤੇ ਡਰੱਗ ਡਿਜ਼ਾਇਨ ਅਤੇ ਬਚਾਅਪੱਖੀ ਸਿਹਤ ਦੇਖਭਾਲ਼ ਪ੍ਰਣਾਲੀ ਲਈ ਕਈ ਪੈਕੇਜ ਤਿਆਰ ਕੀਤੇ ਜਾ ਰਹੇ ਹਨ। ਮੁੰਬਈ, ਦਿੱਲੀ, ਚੇਨਈ, ਪਟਨਾ ਅਤੇ ਗੁਵਾਹਟੀ ਵਰਗੇ ਹੜ੍ਹ ਪ੍ਰਭਾਵਿਤ ਮੈਟਰੋ ਸ਼ਹਿਰਾਂ ਲਈ ਹੜ੍ਹ ਦੇ ਪੂਰਵਅਨੁਮਾਨ ਬਾਰੇ ਪੈਕੇਜ ਵਿਕਸਿਤ ਕੀਤਾ ਜਾ ਰਿਹਾ ਹੈ। ਇਹ, ਤੇਜ਼ੀ ਨਾਲ ਸਿਮੂਲੇਸ਼ਨਾਂ, ਮੈਡੀਕਲ ਇਮੇਜਿੰਗ, ਜੀਨੋਮ ਸੀਕੁਐਨਸਿੰਗ ਅਤੇ ਭਵਿੱਖਬਾਣੀ ਦੁਆਰਾ, ਕੋਵਿਡ -19 ਵਿਰੁੱਧ ਲੜਾਈ ਲਈ ਆਰਐਂਡਡੀ ਨੂੰ ਤੇਜ਼ ਕਰੇਗੀ ਅਤੇ ਇਹ ਭਾਰਤੀ ਜਨਤਾ ਅਤੇ ਸਟਾਰਟ-ਅੱਪਸ ਅਤੇ ਖਾਸ ਕਰਕੇ ਐੱਮਐੱਸਐੱਮਈ ਲਈ ਇੱਕ ਵਰਦਾਨ ਹੈ।


 

ਇਹ ਐਪਲੀਕੇਸ਼ਨ ਡਿਵੈਲਪਰਾਂ ਲਈ ਇੱਕ ਵਰਦਾਨ ਹੈ ਅਤੇ ਐੱਨਸੀਐੱਮਆਰਡਬਲਿਊਐੱਫ ਅਤੇ ਆਈਆਈਟੀਐੱਮ ਦੁਆਰਾ ਮੌਸਮ ਦੀ ਭਵਿੱਖਬਾਣੀ ਸਬੰਧੀ ਪੈਕੇਜਾਂ ਦੀ ਟੈਸਟਿੰਗ, ਤੇਲ ਅਤੇ ਗੈਸ ਦੀ ਰਿਕਵਰੀ ਲਈ ਭੂ-ਖੋਜ ਪੈਕਜ;  ਏਅਰੋ ਡਿਜ਼ਾਇਨ ਅਧਿਐਨ ਲਈ ਪੈਕੇਜ;  ਕੰਪਿਊਟੇਸ਼ਨਲ ਭੌਤਿਕੀ ਅਤੇ ਗਣਿਤ ਦੀਆਂ ਐਪਲੀਕੇਸ਼ਨਾਂ ਅਤੇ ਇੱਥੋਂ ਤੱਕ ਕਿ ਸਿੱਖਿਆ ਲਈ ਔਨਲਾਈਨ ਕੋਰਸਾਂ ਵਿੱਚ ਸਹਾਇਤਾ ਕਰੇਗਾ।


 

5.267 ਪੇਟਾਫਲੌਪਜ਼ ਦੀ ਆਰਪੀਕ ਅਤੇ 4.6 ਪੇਟਾਫਲੌਪਜ਼ ਆਰਮੈਕਸ (ਸਸਟੇਂਡ) ਦੇ ਨਾਲ ਇਸ ਸੁਪਰ ਕੰਪਿਊਟਰ ਦੀ ਕਲਪਨਾ ਸੀ-ਡੈਕ ਦੁਆਰਾ ਕੀਤੀ ਗਈ ਸੀ ਅਤੇ ਇਹ ਰਾਸ਼ਟਰੀ ਸੁਪਰਕੰਪਿਊਟਰ ਮਿਸ਼ਨ-ਐੱਨਐੱਸਐੱਮ ਅਧੀਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਹਿਯੋਗ ਨਾਲ ਸੰਯੁਕਤ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ।

 

    

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ “ਇਹ ਇੱਕ ਪਹਿਲੀ ਇਤਿਹਾਸਕ ਗੱਲ ਹੈ। ਅੱਜ ਭਾਰਤ ਦਾ ਸੁਪਰਕੰਪਿਊਟਰ ਬੁਨਿਆਦੀ ਢਾਂਚਾ,  ਦੁਨੀਆ ਦੇ ਸਭ ਤੋਂ ਵੱਡੇ ਸੁਪਰਕੰਪਿਊਟਰ ਬੁਨਿਆਦੀ ਢਾਂਚਿਆਂ ਵਿੱਚੋਂ ਇੱਕ ਹੈ ਅਤੇ ਅੱਜ ਪਰਮ ਸਿੱਧੀ-ਏਆਈ ਨੂੰ ਹਾਸਲ ਹੋਈ ਰੈਂਕਿੰਗ ਨਾਲ ਇਹ ਸਾਬਿਤ ਵੀ ਹੋ ਗਿਆ ਹੈ।”


 

ਪ੍ਰੋ. ਸ਼ਰਮਾ ਨੇ ਅੱਗੇ ਕਿਹਾ “ਮੈਂ ਸੱਚਮੁੱਚ ਮੰਨਦਾ ਹਾਂ ਕਿ ਪਰਮ ਸਿੱਧੀ-ਏਆਈ, ਸਾਡੀਆਂ ਰਾਸ਼ਟਰੀ ਅਕਾਦਮਿਕ ਅਤੇ ਆਰਐਂਡਡੀ ਸੰਸਥਾਵਾਂ ਦੇ ਨਾਲ-ਨਾਲ ਦੇਸ਼ ਵਿਚ ਫੈਲੇ ਅਤੇ ਰਾਸ਼ਟਰੀ ਗਿਆਨ ਨੈੱਟਵਰਕ (ਐੱਨਕੇਐੱਨ) ਅਤੇ ਨੈਸ਼ਨਲ ਸੁਪਰ ਕੰਪਿਊਟਰ ਗਰਿੱਡ ਦੇ ਨੈੱਟਵਰਕ ਨਾਲ ਜੁੜੇ ਉਦਯੋਗਾਂ ਅਤੇ ਸਟਾਰਟ-ਅੱਪਸ ਨੂੰ ਤਾਕਤ ਦੇਣ ਵਿਚ ਬਹੁਤ ਸਹਾਈ ਹੋਵੇਗਾ।” 


 

1.jpg    2.jpg


 

ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਪਰਮ ਸਿੱਧੀ-ਏਆਈ ਦੇ ਪ੍ਰਵੇਸ਼ ਦੇ ਨਾਲ, ਦੇਸ਼ ਵਿੱਚ ਵਿਗਿਆਨਕ ਅਤੇ ਟੈਕਨੋਲੋਜੀ ਵਰਗ ਸਿਹਤ, ਖੇਤੀਬਾੜੀ, ਸਿੱਖਿਆ, ਊਰਜਾ, ਸਾਈਬਰ ਸੁਰੱਖਿਆ, ਸਪੇਸ, ਏਆਈ ਐਪਲੀਕੇਸ਼ਨਾਂ, ਮੌਸਮ ਅਤੇ ਜਲਵਾਯੂ ਮਾਡਲਿੰਗ, ਸ਼ਹਿਰਾਂ ਦੀ ਯੋਜਨਾ ਬਣਾਉਣ ਜਹੀਆਂ ਬਹੁ-ਅਨੁਸ਼ਾਸਨੀ ਵਿਸ਼ਾਲ ਚੁਣੌਤੀਆਂ ਦੇ ਹੱਲ ਲਈ ਹੋਰ ਸਮਰੱਥ ਅਤੇ ਸਸ਼ਕਤ ਹੋਵੇਗਾ।”


 

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ “ਇਹ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਜ਼ਰੀਏ ਆਤਮਨਿਰਭਰਤਾ ਦੀ ਸਾਡੀ ਯਾਤਰਾ ਵਿੱਚ ਮਹੱਤਵਪੂਰਨ ਕੜੀ ਹੈ।”


 

ਪਰਮ ਸਿੱਧੀ ਸੁਪਰਕੰਪਿਊਟਰ ਸੀ-ਡੈਕ ਦੇ ਸਵਦੇਸ਼ੀ ਵਿਕਸਿਤ ਐੱਚਪੀਸੀ-ਏਆਈ ਇੰਜਣ, ਸੋਫਟਵੇਅਰ ਫਰੇਮਵਰਕ ਅਤੇ ਕਲਾਊਡ ਪਲੇਟੈਫਾਰਮ ਦੇ ਨਾਲ, ਐੱਨਵੀਆਈਡੀਆਈਏ ਡੀਜੀਐੱਕਸ ਸੁਪਰ-ਪੀਓਡੀ (NVIDIA DGX SuperPOD) ਰੈਫਰੈਂਸ ਆਰਕੀਟੈਕਚਰ ਨੈੱਟਵਰਕਿੰਗ ‘ਤੇ ਬਣਾਇਆ ਗਿਆ ਹੈ। ਇਹ ਡੀਪ ਲਰਨਿੰਗ, ਵਿਜ਼ੂਅਲ ਕੰਪਿਊਟਿੰਗ, ਵਰਚੁਅਲ ਰਿਐਲਿਟੀ, ਐਕਸਲਰੇਟਿਡ ਕੰਪਿਊਟਿੰਗ ਅਤੇ ਗ੍ਰਾਫਿਕਸ ਵਰਚੁਅਲਾਈਜੇਸ਼ਨ ਵਿੱਚ ਮਦਦਗਾਰ ਸਾਬਿਤ ਹੋਵੇਗਾ।


 

              ********





 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1673903) Visitor Counter : 210