ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 19 ਨਵੰਬਰ ਨੂੰ ਬੰਗਲੁਰੂ ਟੈੱਕ ਸਮਿਟ, 2020 ਦਾ ਉਦਘਾਟਨ ਕਰਨਗੇ
Posted On:
17 NOV 2020 3:46PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 19 ਨਵੰਬਰ ਨੂੰ ਦੁਪਹਿਰ 12:00 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਬੰਗਲੁਰੂ ਟੈੱਕ ਸਮਿਟ, 2020’ ਦਾ ਉਦਘਾਟਨ ਕਰਨਗੇ।
‘ਬੰਗਲੁਰੂ ਟੈੱਕ ਸਮਿਟ’ 19 ਤਰੀਕ ਤੋਂ ਸ਼ੁਰੂ ਹੋ ਕੇ 21 ਨਵੰਬਰ, 2020 ਤੱਕ ਚਲੇਗਾ। ਇਹ ਸਿਖ਼ਰ–ਸੰਮੇਲਨ ਕਰਨਾਟਕ ਸਰਕਾਰ ਦੇ ਨਾਲ ‘ਕਰਨਾਟਕ ਇਨੋਵੇਸ਼ਨ ਐਂਡ ਟੈਕਨੋਲੋਜੀ ਸੁਸਾਇਟੀ’ (ਕੇਆਈਟੀਐੱਸ), ਕਰਨਾ ਸਰਕਾਰ ਦੇ ‘ਵਿਜ਼ਨ ਗਰੁੱਪ ਔਨ ਇਨਫ਼ਾਰਮੇਸ਼ਨ ਟੈਕਨੋਲੋਜੀ, ਬਾਇਓਟੈਕਨੋਲੋਜੀ ਐਂਡ ਸਟਾਰਟਅੱਪ, ਸੌਫ਼ਟਵੇਅਰ ਟੈਕਨੋਲੋਜੀ ਪਾਰਕਸ ਆਵ੍ ਇੰਡੀਆ’ (ਐੱਸਟੀਪੀਆਈ) ਅਤੇ ਐੱਮਐੱਮ ਐਕਟਿਵ ਸਾਇੰਸ–ਟੈੱਕ ਕਮਿਊਨੀਕੇਸ਼ਨਜ਼ ਦੁਆਰਾ ਆਯੋਜਿਤ ਕੀਤਾ ਗਿਆ ਹੈ।
ਬੰਗਲੁਰੂ ਟੈੱਕ ਸਮਿਟ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ, ਸ਼੍ਰੀ ਸਕੌਟ ਮੌਰੀਸਨ, ਸਵਿੱਸ ਕਨਫ਼ੈਡਰੇਸ਼ਨ ਦੇ ਉਪ–ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗਾਇ ਪਰਮੇਲਿਨ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ। ਉਨ੍ਹਾਂ ਤੋਂ ਇਲਾਵਾ, ਭਾਰਤ ਸਮੇਤ ਸਮੁੱਚੇ ਵਿਸ਼ਵ ਦੇ ਚਿੰਤਕ ਆਗੂ, ਉਦਯੋਗਿਕ ਕਪਤਾਨ, ਟੈਕਨੋਕ੍ਰੈਟਸ, ਖੋਜਕਾਰ, ਇਨੋਵੇਟਰਸ, ਨਿਵੇਸ਼ਕ, ਨੀਤੀ–ਘਾੜੇ ਤੇ ਸਿੱਖਿਆ–ਸ਼ਾਸਤਰੀ ਹਿੱਸਾ ਲੈਣਗੇ।
ਇਸ ਵਰ੍ਹੇ ਇਸ ਸਮਿਟ ਦਾ ਵਿਸ਼ਾ ‘ਅਗਲਾ ਹੁਣ ਹੈ’ ਹੈ। ਇਸ ਸਮਿਟ ਦੌਰਾਨ ਮਹਾਮਾਰੀ ਤੋਂ ਬਾਅਦ ਦੇ ਵਿਸ਼ਵ ’ਚ ਉੱਭਰ ਰਹੀਆਂ ਪ੍ਰਮੁੱਖ ਚੁਣੌਤੀਆਂ ਉੱਤੇ ਵਿਚਾਰ–ਵਟਾਂਦਰਾ ਹੋਵੇਗਾ ਤੇ ਇਸ ਦੌਰਾਨ ‘ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ’ਅਤੇ ‘ਬਾਇਓਟੈਕਨੋਲੋਜੀ’ ਦੇ ਖੇਤਰਾਂ ਵਿੱਚ ਪ੍ਰਮੁੱਖ ਟੈਕਨੋਲੋਜੀਆਂ ਅਤੇ ਨਵੀਆਂ ਖੋਜਾਂ ਦੇ ਅਸਰ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
****
ਡੀਐੱਸ/ਐੱਸਕੇਐੱਸ
(Release ID: 1673492)
Visitor Counter : 151
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam