ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ 17 ਨਵੰਬਰ 2020 ਨੂੰ ਤੀਸਰੇ ਸਲਾਨਾ ਬਲੂਮਬਰਗ ਨਿਊ ਇਕੌਨਮੀ ਫੋਰਮ ਨੂੰ ਸੰਬੋਧਨ ਕਰਨਗੇ

Posted On: 17 NOV 2020 12:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਭਾਰਤੀ ਸਮੇਂ ਅਨੁਸਾਰ ਅੱਜ ਸ਼ਾਮ 6:30 ਵਜੇ ਤੀਸਰੇ ਸਲਾਨਾ ਬਲੂਮਬਰਗ ਨਿਊ ਇਕੌਨਮੀ ਫੋਰਮ ਦੀ ਬੈਠਕ ਨੂੰ ਸੰਬੋਧਨ ਕਰਨਗੇ।

 

ਬਲੂਮਬਰਗ ਨਿਊ ਇਕੌਨਮੀ ਫੋਰਮ ਦੀ ਸਥਾਪਨਾ ਸ਼੍ਰੀ ਮਿਸ਼ੇਲ ਬਲੂਮਬਰਗ ਨੇ ਸਾਲ 2018 ਵਿੱਚ ਕੀਤੀ ਸੀ। ਇਹ ਫੋਰਮ ਵਿਸ਼ਵ ਅਰਥਵਿਵਸਥਾ ਦੇ ਇਤਿਹਾਸਿਕ ਟਰਾਂਜ਼ਿਸ਼ਨ ਦੇ ਸਮੇਂ ਉਸ ਦੇ ਸਾਹਮਣੇ ਮੌਜੂਦ ਗੰਭੀਰ ਚੁਣੌਤੀਆਂ ਲਈ ਕਾਰਵਾਈ ਯੋਗ ਸਮਾਧਾਨ ਸੁਝਾਉਣ ਵਾਸਤੇ ਆਲਮੀ ਸਮੁਦਾਇ ਦੇ ਨੇਤਾਵਾਂ ਨੂੰ ਸਲਾਹ-ਮਸ਼ਵਰੇ ਦੇ ਲਈ ਮੰਚ ਉਪਲੱਬਧ‍ ਕਰਵਾਉਂਦਾ ਹੈ। ਫੋਰਮ ਦੀ ਪਹਿਲੀ ਉਦਘਾਟਨੀ ਬੈਠਕ ਸਿੰਗਾਪੁਰ ਵਿੱਚ ਅਤੇ ਦੂਸਰੀ ਸਲਾਨਾ ਬੈਠਕ ਬੀਜਿੰਗ ਵਿੱਚ ਹੋਈ ਸੀ। ਇਨ੍ਹਾਂ ਵਿੱਚ ਆਲਮੀ ਅਰਥਵਿਵਸਥਾ ਪ੍ਰਬੰਧਨ, ਵਪਾਰ ਅਤੇ ਨਿਵੇਸ਼, ਟੈਕਨੋਲੋਜੀ, ਪੂੰਜੀ ਬਜ਼ਾਰ, ਸ਼ਹਿਰੀਕਰਨ, ਜਲਵਾਯੂ ਪਰਿਵਰਤਨ ਅਤੇ ਤਾਲਮੇਲ ਜਿਹੇ ਵਿਸ਼ਿਆਂ ’ਤੇ ਗੱਲਬਾਤ ਹੋਈ ਸੀ।

 

ਇਸ ਸਾਲ ਆਲਮੀ ਅਰਥਵਿਵਸਥਾ ਕੋਵਿਡ-19 ਮਹਾਮਾਰੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਫੋਰਮ ਦੀ ਬੈਠਕ ਵਿੱਚ ਸਲਾਹ-ਮਸ਼ਵਰਾ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ  ਦੇ ਉਪਾਅ ਕਰਨ ਅਤੇ ਭਵਿੱਖ ਦੇ ਲਈ ਰਣਨੀਤੀ ਤਿਆਰ ਕਰਨ ’ਤੇ ਕੇਂਦ੍ਰਿਤ ਰਹੇਗਾ। 

 

***

ਡੀਐੱਸ/ਐੱਸਐੱਚ(Release ID: 1673417) Visitor Counter : 228