ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਪਿਛਲੇ 8 ਦਿਨਾਂ ਤੋਂ ਰੋਜ਼ਾਨਾ 50 ਲੱਖ ਤੋਂ ਘੱਟ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ

ਐਕਟਿਵ ਕੇਸਾਂ ਦੀ ਦਰ ਚ ਗਿਰਾਵਟ ਦਾ ਰੁਝਾਨ ਜਾਰੀ

Posted On: 15 NOV 2020 12:30PM by PIB Chandigarh

ਭਾਰਤ ਵਿੱਚ ਲਗਾਤਾਰ 8ਵੇਂ ਦਿਨ 50 ਹਜ਼ਾਰ ਤੋਂ ਘੱਟ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ । ਪਿਛਲੇ 24 ਘੰਟਿਆਂ ਦੌਰਾਨ ਭਾਰਤ ਚ ਸਿਰਫ਼ 41 ਹਜ਼ਾਰ ਵਿਅਕਤੀਆਂ ਚ ਕੋਰੋਨਾ ਦੇ ਲੱਛਣ ਪਾਏ ਗਏ ਹਨ । ਇਸ ਤੋਂ ਪਹਿਲਾਂ 7 ਨਵੰਬਰ ਨੂੰ ਰੋਜ਼ਾਨਾ ਨਵੇਂ ਕੇਸਾਂ ਦੇ ਅੰਕੜੇ ਨੇ 50 ਹਜ਼ਾਰ ਦੀ ਗਿਣਤੀ ਨੂੰ ਪਾਰ ਕੀਤਾ ਸੀ । ਵੱਖ-ਵੱਖ ਆਬਾਦੀ ਸਮੂਹਾਂ ਵਿੱਚ ਕੋਵਿਡ ਦੇ ਵਿਵਹਾਰ ਤੇ ਝਾਤ ਮਾਰੀਏ ਤਾਂ ਇਹ ਰੁਝਾਨ ਵਧੇਰੇ ਮਹੱਤਤਾ ਰੱਖਦਾ ਹੈ ਕਿਉਂਜੋ ਯੂਰਪ ਅਤੇ ਅਮਰੀਕਾ ਦੇ ਬਹੁਤ ਸਾਰੇ ਦੇਸ਼ ਆਪਣੇ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਸਾ ਰਹੇ ਹਨ ।

 

C:\Users\dell\Desktop\image001UJA2.jpg

 

ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ 42,156 ਨਵੀਂ ਰਿਕਵਰੀ ਦਰਜ ਕੀਤੀ ਗਈ ਹੈ ਜਿਸ ਨਾਲ ਐਕਟਿਵ ਕੇਸਾਂ ਦਾ ਭਾਰ ਹੋਰ ਸੁੰਗੜ ਗਿਆ ਹੈ । ਭਾਰਤ ਵਿੱਚ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 4,79, 216 ਤੇ ਖੜ੍ਹੀ ਹੈ ਜਿਹੜੀ ਭਾਰਤ ਵਿੱਚ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦਾ 5.44 ਫੀਸਦ ਬਣਦੀ ਹੈ ।

 

ਭਾਰਤ ਦੇ 15 ਸੂਬੇ /ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੇ ਨੇ ਜਿਥੇ ਕੌਮੀ ਔਸਤ ਨਾਲੋਂ ਪ੍ਰਤੀ ਮਿਲੀਅਨ ਘੱਟ (6,387) ਮਾਮਲੇ ਸਾਹਮਣੇ ਆਏ ਹਨ ।

 

C:\Users\dell\Desktop\image002LEAG.jpg

ਹਰ 24 ਘੰਟਿਆਂ ਦੇ ਚੱਕਰ ਵਿੱਚ ਨਵੇਂ ਪੁਸ਼ਟੀ ਵਾਲੇ ਕੇਸਾਂ ਦੇ ਮੁਕਾਬਲੇ ਨਵੀਂ ਰਿਕਵਰੀ ਦੇ ਅੰਕੜੇ ਵਿੱਚ ਸੁਧਾਰ ਹੋਇਆ ਹੈ । ਇਹ ਅੰਕੜਾ ਸੁਧਰ ਕੇ 93.09 ਫੀਸਦ ਹੋ ਗਿਆ ਹੈ । ਕੁੱਲ ਰਿਕਵਰੀ ਵਾਲੇ ਮਾਮਲੇ ਹੁਣ 82,05,728 ਤੇ ਖੜ੍ਹੇ ਹਨ । ਕੁੱਲ ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧ ਰਿਹਾ ਹੈ ਅਤੇ ਉਹ 77,26,512 ਦੇ ਪੱਧਰ ਤੇ ਪਹੁੰਚ ਗਿਆ ਹੈ ।

 

ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 79.91 ਫੀਸਦ ਮਾਮਲੇ 10 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ ।

 

ਦਿੱਲੀ ਵਿੱਚ ਕੋਵਿਡ ਤੋਂ 7,117 ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ ਹੈ । ਇਸ ਤੋਂ ਬਾਅਦ ਕੇਰਲ ਚ ਰੋਜ਼ਾਨਾ ਦੀ ਰਿਕਵਰੀ 6,793 ਦਰਜ ਕੀਤੀ ਗਈ ਹੈ ਜਦਕਿ ਪੱਛਮੀ ਬੰਗਾਲ ਵਿੱਚ 4,479 ਨਵੀ ਰਿਕਵਰੀ ਹੋਈ ਹੈ ।

 

C:\Users\dell\Desktop\image00376EY.jpg

 

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਚ 10 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 82.87 ਫੀਸਦ ਦਾ ਯੋਗਦਾਨ ਪਾਇਆ ਜਾ ਰਿਹਾ ਹੈ ।

 

ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 7,340 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ । ਕੇਰਲ ਵਿੱਚ 6,357 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਮਹਾਰਾਸ਼ਟਰ ਵਿੱਚ ਕੱਲ੍ਹ 4,237 ਨਵੇਂ ਕੇਸ ਸਾਹਮਣੇ ਆਏ ਸਨ ।

C:\Users\dell\Desktop\image004O1OK.jpg

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 447 ਮਾਮਲਿਆਂ ਵਿੱਚ 10 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਿੱਸੇਦਾਰੀ 85.01 ਫੀਸਦ ਦਰਜ ਕੀਤੀ ਗਈ ।

 

23.5 ਫੀਸਦ ਨਵੀਆਂ ਮੌਤਾਂ ਮਹਾਰਾਸ਼ਟਰ ਵਿਚ ਹਨ, ਜਿਥੇ 105 ਮੌਤਾਂ ਹੋਈਆਂ । ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਲੜੀਵਾਰ 96 ਅਤੇ 53 ਮੌਤਾਂ ਹੋਈਆਂ ।

C:\Users\dell\Desktop\image0056PCS.jpg

21 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਤਾਂ ਦੀ ਔਸਤ ਦਰ ਕੌਮੀ ਔਸਤ ਪ੍ਰਤੀ ਮਿਲੀਅਨ ਪਿੱਛੇ 94 ਤੋਂ ਘੱਟ ਹੈ ।

C:\Users\dell\Desktop\image006NAQ8.jpg

 

**

ਐਮ ਵੀ



(Release ID: 1673082) Visitor Counter : 114