ਪ੍ਰਧਾਨ ਮੰਤਰੀ ਦਫਤਰ

ਜੈਸਲਮੇਰ ਵਿੱਚ ਵਾਯੂ ਸੈਨਾ ਕਰਮੀਆਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 14 NOV 2020 7:30PM by PIB Chandigarh

ਸਾਥੀਓ,

 

ਜੈਸਲਮੇਰ ਏਅਰਬੇਸ ਤੇ ਮੈਨੂੰ ਕਈ ਵਾਰ ਆਉਣ ਦਾ ਅਵਸਰ ਤਾਂ ਆਇਆ ਹੈ ਲੇਕਿਨ ਪ੍ਰੋਗਰਾਮਾਂ ਦੀ ਲੜੀ ਅਜਿਹੀ ਰਹਿੰਦੀ ਹੈ ਕਿ ਨਾ ਕਦੇ ਰੁਕਣ ਦਾ, ਕਦੇ ਕਿਸੇ ਨਾਲ ਗੱਲ ਕਰਨ ਦਾ ਅਵਸਰ ਰਹਿੰਦਾ ਹੈ ਲੇਕਿਨ ਅੱਜ ਮੇਰਾ ਸੁਭਾਗ‍ ਹੈ ਕਿ ਮੈਨੂੰ ਐਕ‍ਸਕ‍ਲਿਊਸਿਵਲੀ ਆਪ ਸਭ ਦੇ ਦਰਮਿਆਨ ਸਮਾਂ ਅਤੇ ਦੀਪਾਵਲੀ ਦਾ ਪੁਰਬ ਮਨਾਉਣ ਦਾ ਅਵਸਰ ਮਿਲਿਆ ਹੈ। ਤੁਹਾਨੂੰ, ਤੁਹਾਡੇ ਪਰਿਵਾਰ ਦੇ ਹਰ ਮੈਂਬਰ ਨੂੰ ਦੀਪਾਵਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ

 

ਸਾਥੀਓ,

 

ਦੀਪਾਵਲੀ ਦੇ ਦਿਨ ਦਰਵਾਜੇ ਜਾਂ ਗੇਟ ਦੇ ਸਾਹਮਣੇ ਸ਼ੁਭ-ਲਾਭ ਜਾਂ ਤਾਂ ਰਿੱਧੀ-ਸਿੱਧੀ ਅਜਿਹੀ ਰੰਗੋਲੀ ਦੀ ਪਰੰਪਰਾ ਰਹੀ ਹੈ। ਇਸ ਦੇ ਪਿੱਛੇ ਸੋਚ ਇਹੀ ਹੁੰਦੀ ਹੈ ਕਿ ਦੀਪਾਵਲੀ ਤੇ ਸਾਡੇ ਇੱਥੇ ਸਮ੍ਰਿੱਧੀ ਆਵੇ ਹੁਣ ਜਿਸ ਤਰ੍ਹਾਂ ਘਰਾਂ ਵਿੱਚ ਦਰਵਾਜੇ ਹੁੰਦੇ ਹਨ ਉਂਝ ਹੀ ਤਾਂ ਰਾਸ਼ਟਰ ਦੀਆਂ ਸਾਡੀਆਂ ਸੀਮਾਵਾਂ ਸਾਡੇ ਰਾਸ਼ਟਰ ਦਾ ਇੱਕ ਤਰ੍ਹਾਂ ਨਾਲ ਦੁਆਰਾ ਹੁੰਦਾ ਹੈ। ਅਜਿਹੇ ਵਿੱਚ ਰਾਸ਼ਟਰ ਦੀ ਸਮ੍ਰਿੱਧੀ ਤੁਹਾਡੇ ਤੋਂ ਹੈ, ਰਾਸ਼ਟਰ ਦਾ ਸ਼ੁਭ-ਲਾਭ ਤੁਹਾਡੇ ਤੋਂ ਹੈ, ਰਾਸ਼ਟਰ ਦੀ ਰਿੱਧੀ-ਸਿੱਧੀ ਤੁਹਾਡੇ ਤੋਂ ਹੈ ਅਤੇ ਤੁਹਾਡੇ ਪਰਾਕ੍ਰਮ ਤੋਂ ਹੈ।

 

ਇਸ ਲਈ ਹੀ ਅੱਜ ਦੇਸ਼ ਦੇ ਹਰ ਘਰ ਵਿੱਚ ਆਪ ਸਾਰਿਆਂ ਦਾ ਗੌਰਵਗਾਨ ਕਰਦੇ ਹੋਏ ਤੁਹਾਡੇ ਲਈ ਦੀਵਾ ਜਗਾ ਕੇ ਲੋਕ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਰਹੇ ਹਨ ਦੀਪਾਵਲੀ ਦੇ ਇਹ ਦੀਵੇ ਤੁਹਾਡੇ ਪਰਾਕ੍ਰਮ ਦੀ ਰੋਸ਼ਨੀ ਵਿੱਚ ਜਗ-ਮਗ ਹੋ ਰਹੇ ਹਨ ਦੀਪਾਵਲੀ ਦੇ ਇਹ ਦੀਵੇ ਤੁਹਾਡੇ ਸਨਮਾਨ ਵਿੱਚ ਹਿੰਦੁਸਤਾਨ ਦੇ ਹਰ ਕੋਨੇ ਵਿੱਚ, ਹਰ ਪਰਿਵਾਰ ਵਿੱਚ ਪ੍ਰਜਵਲਿਤ ਹੋ ਰਹੇ ਹਨ ਮੈਂ ਇਨ੍ਹਾਂ ਭਾਵਨਾਵਾਂ ਦੇ ਨਾਲ ਹੀ ਅੱਜ ਤੁਹਾਡੇ ਦਰਮਿਆਨ ਹਾਂ ਤੁਹਾਨੂੰ, ਤੁਹਾਡੀ ਦੇਸ਼ ਭਗਤੀ ਨੂੰ, ਤੁਹਾਡੇ ਡਿਸਿਪਲਿਨ ਨੂੰ, ਦੇਸ਼ ਲਈ ਜੀਣ-ਮਰਨ ਦੇ ਤੁਹਾਡੇ ਜਜ਼ਬਿਆਂ ਨੂੰ, ਮੈਂ ਅੱਜ ਨਮਨ ਕਰਨ ਆਇਆ ਹਾਂ

 

ਸਾਥੀਓ,

 

ਅੱਜ ਅਗਰ ਭਾਰਤ ਦੇ ਵੈਸ਼ਵਿਕ ਪ੍ਰਭਾਵ ਨੂੰ ਦੇਖੀਏ ਤਾਂ ਉਹ ਆਰਥਿਕ, ਸੱਭਿਆਚਾਰਕ ਅਤੇ ਮਿਲਟਰੀ ਹਰ ਪੱਧਰ ਤੇ ਮਜ਼ਬੂਤ ਹੋ ਰਿਹਾ ਹੈ। ਅੱਜ ਵਿਸ਼ਵ ਭਰ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਵਧ ਰਿਹਾ ਹੈ। ਭਾਰਤ ਦੇ ਯੁਵਾ ਟੈਲੇਂਟ ਦਾ ਵੀ ਵਿਸ਼ਵ ਵਿੱਚ ਸਨਮਾਨ ਦਿਨੋ-ਦਿਨ ਵਧਦਾ ਹੀ ਚਲਾ ਜਾ ਰਿਹਾ ਹੈ ਅਤੇ ਅਗਰ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ਸੀਮਾ ਦੇ ਇਸ ਖੇਤਰ ਵਿੱਚ ਤਾਂ ਇਨ੍ਹਾਂ ਤਿੰਨਾਂ ਦੇ ਦਰਸ਼ਨ ਹੁੰਦੇ ਹਨ ਬੀਤੇ ਕੁਝ ਵਰ੍ਹਿਆਂ ਵਿੱਚ ਜਿਸ ਸਪੀਡ ਅਤੇ ਸਕੇਲ ਤੇ ਤੁਹਾਨੂੰ ਸਸ਼ਕਤ ਕਰਨ ਦੇ ਫੈਸਲੇ ਲਏ ਗਏ ਉਹ ਸਾਡੀ ਆਰਥਿਕ ਸ਼ਕਤੀ ਨੂੰ ਦਿਖਾਉਂਦਾ ਹੈ। ਆਪ ਸਾਰੇ ਅਲੱਗ-ਅਲੱਗ ਰਾਜਾਂ ਦੀਆਂ ਪਰੰਪਰਾਵਾਂ, ਉੱਥੋਂ ਦੀ ਵਿਵਿਧਤਾ ਨੂੰ ਸਮੇਟੇ ਹੋਏ ਹੈ।

 

ਦੁਨੀਆ ਦੀ ਸਭ ਤੋਂ ਵੱਡੀ ਮਿਲਟਰੀ ਸ਼ਕਤੀ ਵਿੱਚੋਂ ਇੱਕ ਦਾ ਨਿਰਮਾਣ ਕਰਦੇ ਹਨ ਸਾਡੀ ਸੈਨਾ ਦੀ ਤਾਕਤ ਅਜਿਹੀ ਹੈ ਕਿ ਜਦੋਂ ਵੀ ਕੋਈ ਟੇਢੀ ਨਜ਼ਰ ਸਾਡੀ ਤਰਫ਼ ਉਠਾਉਂਦਾ ਹੈ ਤਾਂ ਉਸ ਨੂੰ ਉਸੇ ਭਾਸ਼ਾ ਵਿੱਚ ਜਵਾਬ ਦੇਣ ਦਾ ਜਜ਼ਬਾ ਆਪ ਸਭ ਵਿੱਚ ਹੁੰਦਾ ਹੈ। ਇਹ ਉਹ ਗੱਲਾਂ ਹਨ ਉਹ ਭਾਰਤ ਦੀ ਸੈਨਾ ਨੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਹੋਰ ਜ਼ਿਆਦਾ ਵਿਸ਼ਵਾਸਯੋਗ ਬਣਾਉਂਦੀਆਂ ਹਨ। ਅੱਜ ਭਾਰਤ ਦੀਆਂ ਸੈਨਾਵਾਂ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੇ ਨਾਲ ਸਾਂਝੇ ਅਭਿਆਸ ਕਰ ਰਹੀਆਂ ਹਨ

 

ਆਤੰਕ ਦੇ ਖ਼ਿਲਾਫ਼ ਅਸੀਂ ਰਣਨੀਤਕ ਸਾਂਝੇਦਾਰੀਆਂ ਕਰ ਰਹੇ ਹਾਂ ਭਾਰਤ ਦੀਆਂ ਸੈਨਾਵਾਂ ਨੇ ਦਿਖਾਇਆ ਹੈ ਕਿ ਉਹ ਆਤੰਕ ਦੇ ਠਿਕਾਣਿਆਂ ਤੇ ਕਦੇ ਵੀ, ਕਿਤੇ ਵੀ ਸਟ੍ਰਾਈਕ ਕਰ ਸਕਦੇ ਹਨ ਇਹ ਵੀ ਭਾਰਤੀ ਮਿਲਟਰੀ ਬਲ (ਫੋਰਸ) ਹੀ ਹੈ ਜੋ ਦੁਨੀਆ ਦੇ ਹਰ ਕੋਨੇ ਵਿੱਚ ਪੀਸਕੀਪਿੰਗ ਮਿਸ਼ਨ ਦੀ ਅਗਵਾਈ ਕਰਦਾ ਹੈ। ਭਾਰਤੀ ਸੈਨਾ ਜਿੱਥੇ ਦੁਸ਼ਮਣਾਂ ਨੂੰ ਦਹਿਲਾਉਣ ਦੇ ਸਮਰੱਥ ਹੈ ਤਾਂ ਉੱਥੇ ਹੀ ਆਪਦਾਵਾਂ ਵਿੱਚ ਦੀਪਕ ਦੀ ਤਰ੍ਹਾਂ ਖ਼ੁਦ ਨੂੰ ਪ੍ਰਜਵਲਿਤ ਕਰਕੇ ਦੂਸਰਿਆਂ ਦੇ ਜੀਵਨ ਨੂੰ ਵੀ ਰੋਸ਼ਨ ਕਰ ਦਿੰਦੀ ਹੈ।

 

ਸਾਥੀਓ,

 

ਕੋਰੋਨਾ ਤੋਂ ਪ੍ਰਭਾਵਿਤ ਆਪਣੇ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਸੁਰੱਖਿਅਤ ਵਾਪਸ ਲਿਆਉਣ ਵਿੱਚ ਏਅਰਫੋਰਸ ਅਤੇ ਸਾਡੀ ਨੌ ਸੈਨਾ ਦੀ ਭੂਮਿਕਾ ਬਹੁਤ ਪ੍ਰਸ਼ੰਸਾਯੋਗ ਰਹੀ ਹੈ। ਕੋਰੋਨਾ ਸੰਕ੍ਰਮਣ ਦੇ ਦੌਰਾਨ ਜਦੋਂ ਵੁਹਾਨ ਜਾਣ ਦੀ ਚੁਣੌਤੀ ਸੀ ਅਤੇ ਉਸ ਦੀ ਭਿਆਨਕਤਾ ਦੀ ਹਾਲੇ ਤਾਂ ਸ਼ੁਰੂਆਤ ਸੀ ਅਤੇ ਵੁਹਾਨ ਵਿੱਚ ਇੱਧਰ-ਉੱਧਰ ਫਸੇ ਸਾਡੇ ਭਾਰਤੀਆਂ ਨੂੰ ਕੱਢਣਾ ਸੀ ਤਾਂ ਏਅਰਫੋਰਸ ਦੇ ਲੋਕ ਸਭ ਤੋਂ ਪਹਿਲਾਂ ਅੱਗੇ ਆਏ ਹਨ

 

ਕੁਝ ਅਜਿਹੇ ਦੇਸ਼ ਵੀ ਸਨ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਵੁਹਾਨ ਵਿੱਚ ਉਨ੍ਹਾਂ ਦੇ ਨਸੀਬ ਤੇ ਹੀ ਛੱਡ ਦਿੱਤਾ ਸੀ ਲੇਕਿਨ ਭਾਰਤ ਨੇ ਨਾ ਸਿਰਫ ਆਪਣੇ ਹਰ ਨਾਗਰਿਕ ਨੂੰ ਉੱਥੋਂ ਕੱਢਿਆ ਬਲਕਿ ਕਈ ਹੋਰ ਦੇਸ਼ਾਂ ਦੀ ਵੀ ਸਾਡੇ ਏਅਰਫੋਰਸ ਦੇ ਜਵਾਨਾਂ ਨੇ ਮਦਦ ਕੀਤੀ ਅਪਰੇਸ਼ਨ ਸਮੁਦਰ ਸੇਤੂ ਜ਼ਰੀਏ ਵੀ ਵਿਦੇਸ਼ਾਂ, ਜਿੱਥੇ ਹਜ਼ਾਰਾਂ ਭਾਰਤੀ ਸਾਡੀ ਨੌਸੇਨਾ ਦੇ ਕਾਰਨ ਸੁਰੱਖਿਅਤ ਭਾਰਤ ਪਰਤ ਆਏ ਹਨ। ਦੇਸ਼ ਹੀ ਨਹੀਂ ਬਲਕਿ ਮਾਲਦੀਵ, ਮਾਰੀਸ਼ਸ, ਅਫ਼ਗ਼ਾਨਿਸਤਾਨ ਤੋਂ ਲੈ ਕੇ ਕੁਵੈਤ, ਕਾਂਗੋ ਅਤੇ ਸਾਊਥ ਸੁਡਾਨ ਸਹਿਤ ਅਨੇਕ ਮਿੱਤਰ ਦੇਸ਼ਾਂ ਦੀ ਮਦਦ ਵਿੱਚ ਵੀ ਵਾਯੂ ਸੈਨਾ ਸਭ ਤੋਂ ਅੱਗੇ ਰਹੀ ਹੈ। ਵਾਯੂ ਸੈਨਾ ਦੇ ਸਹਿਯੋਗ ਨਾਲ ਹੀ ਸੰਕਟ ਦੇ ਸਮੇਂ ਵਿੱਚ ਸੈਂਕੜੇ ਟਨ ਦੀ ਰਾਹਤ ਸਮੱਗਰੀ ਜ਼ਰੂਰਤਮੰਦਾਂ ਤੱਕ ਸਮੇਂ ਤੇ ਪਹੁੰਚ ਪਾਈ ਹੈ।

 

ਸਾਥੀਓ,

 

ਕੋਰੋਨਾ ਕਾਲ ਵਿੱਚ ਤੁਸੀਂ ਸਾਰਿਆਂ ਦੇ ਇਨ੍ਹਾਂ ਕੋਸ਼ਿਸ਼ਾਂ ਦੀ ਬਹੁਤ ਚਰਚਾ ਤਾਂ ਨਹੀਂ ਹੋ ਪਾਈ ਅਤੇ ਇਸ ਲਈ ਮੈਂ ਅੱਜ ਵਿਸ਼ੇਸ਼ ਤੌਰ ਤੇ ਦੇਸ਼ ਦਾ ਧਿਆਨ ਇਸ ਤਰਫ਼ ਆਕਰਸ਼ਿਤ ਕਰ ਰਿਹਾ ਹਾਂ ਡੀਆਰਡੀਓ ਹੋਵੇ, ਸਾਡੀਆਂ ਤਿੰਨੋਂ ਸੈਨਾਵਾਂ ਹੋਣ, ਬੀਐੱਸਐੱਫ ਸਹਿਤ ਸਾਡੀਆਂ ਤਮਾਮ ਪੈਰਾਮਿਲਿਟਰੀ ਫੋਰਸਾਂ ਨੇ ਕੋਵਿਡ ਨਾਲ ਜੁੜੇ ਇਕੁਇਪਮੈਂਟ ਤੋਂ ਲੈ ਕੇ ਕੁਆਰੰਟੀਨ ਅਤੇ ਇਲਾਜ ਤੱਕ ਵਿੱਚ ਜਿਸ ਤਰ੍ਹਾਂ ਜੰਗੀ ਪੱਧਰ ਤੇ ਕੰਮ ਕੀਤਾ, ਉਹ ਬੇਮਿਸਾਲ ਹੈ। ਜਦੋਂ ਸ਼ੁਰੂਆਤ ਵਿੱਚ ਸੈਨੀਟਾਇਜ਼ਰ ਅਤੇ ਫੇਸ ਮਾਸਕ ਤੋਂ ਲੈ ਕੇ ਪੀਪੀਈ ਤੱਕ ਦੀ ਚੁਣੌਤੀ ਸੀ ਤਦ ਦੇਸ਼ ਦੀਆਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਬੀੜਾ ਆਪ ਸਭ ਨੇ ਉਠਾਇਆ ਪ੍ਰੋਟੈਕਸ਼ਨ ਕਿੱਟ ਹੋਵੇ, ਵੈਂਟੀਲੇਟਰਸ ਹੋਣ, ਮੈਡੀਕਲ ਆਕਸੀਜਨ ਨਾਲ ਜੁੜੀਆਂ ਸੁਵਿਧਾਵਾਂ ਹੋਣ, ਹਸਪਤਾਲ ਹੋਣ, ਹਰ ਪੱਧਰ ਤੇ ਆਪ ਸਭ ਨੇ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਇੰਨਾ ਹੀ ਨਹੀਂ ਜਦੋਂ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਭਿਆਨਕ ਚੱਕਰਵਾਤ ਆਏ ਤਦ ਵੀ ਤੁਸੀਂ ਮੁਸ਼ਕਿਲ ਵਿੱਚ ਫਸੇ ਨਾਗਰਿਕਾਂ ਦੀ ਮਦਦ ਕੀਤੀ, ਉਨ੍ਹਾਂ ਨੂੰ ਸਹਾਰਾ ਦਿੱਤਾ ਹੈ ਤੁਹਾਡੇ ਤਿਆਗ ਅਤੇ ਤਪੱਸਿਆ ਨਾਲ ਜਗਮਗਾਉਂਦੇ ਤੁਹਾਡੇ ਜੀਵਨ ਉਸੇ ਤੋਂ ਪ੍ਰੇਰਣਾ ਲੈਂਦੇ ਹੋਏ ਅੱਜ ਹਰ ਭਾਰਤੀ ਦੀਪਾਵਲੀ ਦੇ ਦੀਵੇ ਰੋਸ਼ਨ ਕਰੇ ਅਤੇ ਦੀਪਾਵਲੀ ਦੇ ਦੀਵੇ ਰੋਸ਼ਨ ਕਰਕੇ ਤੁਹਾਡਾ ਗੌਰਵਗਾਨ ਕਰ ਰਿਹਾ ਹੈ।

 

ਸਾਥੀਓ,

 

ਆਪ ਸਾਰਿਆਂ ਨੇ ਮਿਲ ਕੇ ਇਹ ਵੀ ਨਿਸ਼ਚਿਤ ਕੀਤਾ ਕਿ ਕੋਰੋਨਾ ਸੰਕ੍ਰਮਣ ਸਾਡੀਆਂ ਅਪਰੇਸ਼ਨਲ ਯੂਨਿਟਸ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਭਾਵਿਤ ਨਾ ਕਰ ਸਕੇ ਆਰਮੀ ਹੋਵੇ, ਨੇਵੀ ਹੋਵੇ, ਏਅਰਫੋਰਸ ਹੋਵੇ ਕਿਸੇ ਨੇ ਵੀ ਆਪਣੀਆਂ ਤਿਆਰੀਆਂ ਨੂੰ ਕੋਰੋਨਾ ਦੇ ਕਾਰਨ ਨਹੀਂ ਰੁਕਣ ਦਿੱਤਾ, ਨਾ ਥਮਣ ਦਿੱਤਾ। ਕੋਰੋਨਾ ਕਾਲ ਵਿੱਚ ਹੀ ਇੱਥੇ ਜੈਸਲਮੇਰ ਵਿੱਚ ਵੀ ਅਤੇ ਸਾਡੇ ਸਮੁੰਦਰ ਵਿੱਚ ਵੀ ਮਿਲਟਰੀ ਅਭਿਆਸ ਨਿਰੰਤਰ ਜਾਰੀ ਰਹੇ ਹਨ ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਦੇ ਅਨੇਕ ਦੇਸ਼ ਲਗਭਗ ਰੁਕ ਗਏ ਹੋਣ ਉਸ ਸਮੇਂ ਇਸ ਤੇਜ਼ੀ ਨਾਲ ਅੱਗੇ ਵਧਣਾ ਇੰਨਾ ਅਸਾਨ ਨਹੀਂ ਹੈ ਲੇਕਿਨ ਤੁਸੀਂ ਇਹ ਵੀ ਕਰਕੇ ਦਿਖਾਇਆ ਹੈ। ਕੋਰੋਨਾ ਕਾਲ ਵਿੱਚ ਹੀ ਆਧੁਨਿਕ ਅਸਤਰ -ਸ਼ਸਤਰ ਅਤੇ ਸਾਜ਼ੋ-ਸਮਾਨ ਦੀ ਡਿਲਿਵਰੀ ਅਤੇ ਇੰਡਕਸ਼ਨ ਦੋਨੋਂ ਤੇਜ਼ੀ ਨਾਲ ਹੋਏ ਹਨ ਇਹੀ ਉਹ ਸਮਾਂ ਰਿਹਾ ਜਦੋਂ 8 ਆਧੁਨਿਕ ਰਾਫੇਲ ਜਹਾਜ਼ ਦੇਸ਼ ਦੇ ਸੁਰੱਖਿਆ ਕਵਚ ਦਾ ਹਿੱਸਾ ਬਣੇ ਇਸੇ ਕੋਰੋਨਾ ਕਾਲ ਵਿੱਚ ਤੇਜਸ ਦੀ ਸਕੁਐਡਰਨ ਅਪਰੇਸ਼ਨਲਾਇਜ਼ ਹੋਈ ਅਪਾਚੇ ਅਤੇ ਚਿਨੂਕ ਹੈਲੀਕੌਪਟਰ ਦੀ ਪੂਰੀ ਤਾਕਤ ਵੀ ਇਸੇ ਦੌਰਾਨ ਸਾਨੂੰ ਮਿਲੀ। ਭਾਰਤ ਵਿੱਚ ਹੀ ਤਿਆਰ 2 ਆਧੁਨਿਕ ਪਣਡੁੱਬੀਆਂ ਵੀ ਕੋਰੋਨਾ ਕਾਲ ਵਿੱਚ ਹੀ ਨੌ ਸੈਨਾ ਨੂੰ ਪ੍ਰਾਪਤ ਹੋਈਆਂ ਹਨ

 

ਸਾਥੀਓ,

 

ਕੋਰੋਨਾ ਕਾਲ ਵਿੱਚ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਵਿਗਿਆਨੀਆਂ ਦੇ ਨਾਲ ਹੀ ਮਿਜ਼ਾਈਲਾਂ ਬਣਾਉਣ ਵਾਲੇ ਸਾਡੇ ਵਿਗਿਆਨੀਆਂ ਨੇ ਦੇਸ਼ ਦਾ ਧਿਆਨ ਖਿੱਚਿਆ ਹੈ। ਇਸ ਦੌਰਾਨ ਲਗਾਤਾਰ ਖ਼ਬਰਾਂ ਆਉਂਦੀਆਂ ਰਹੀਆਂ ਕਿ ਅੱਜ ਇਸ ਮਿਜ਼ਾਈਲ ਦਾ ਪਰੀਖਣ ਕੀਤਾ ਗਿਆ ਅੱਜ ਉਸ ਮਿਜ਼ਾਈਲ ਦੀ ਆਧੁਨਿਕ ਟੈਕਨੋਲੋਜੀ ਡਿਵੈਲਪ ਕੀਤੀ ਗਈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਬੀਤੇ ਕੁਝ ਮਹੀਨਿਆਂ ਵਿੱਚ ਹੀ ਦੇਸ਼ ਦੀ ਰਣਨੀਤਕ ਤਾਕਤ ਕਿੰਨੀ ਜ਼ਿਆਦਾ ਵਧ ਗਈ ਹੈ ਬੀਤੇ ਦੋ ਮਹੀਨੇ ਵਿੱਚ ਹੀ ਦੇਸ਼ ਵਿੱਚ ਅਨੇਕਾਂ ਮਿਜ਼ਾਈਲਾਂ ਦੇ ਸਫਲਤਾ ਪੂਰਵਕ ਟੈਸਟ ਹੋਏ ਹਨ। ਇੱਕ ਸਕਿੰਟ ਵਿੱਚ ਦੋ ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੇ ਹਾਈਪਰਸੌਨਿਕ ਡੈਮਨਸਟ੍ਰੇਟਰ ਵਹੀਕਲ ਦੇ ਸਫਲ ਪਰੀਖਣ ਨੇ ਭਾਰਤ ਨੂੰ ਦੁਨੀਆ ਦੇ ਤਿੰਨ-ਚਾਰ ਪ੍ਰਮੁੱਖ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਨੂੰ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਭਾਰਤ ਨੂੰ ਸ਼ਾਮਲ ਕਰ ਦਿੱਤਾ ਹੈ ਜਲ ਹੋਵੇ, ਥਲ ਹੋਵੇ, ਨਭ ਹੋਵੇ ਹਰ ਜਗ੍ਹਾ ਤੋਂ ਮਾਰ ਕਰਨ ਵਾਲੀਆਂ ਲੰਬੀ ਅਤੇ ਛੋਟੀ ਦੂਰੀ ਦੀਆਂ ਅਨੇਕ ਮਿਜ਼ਾਈਲਾਂ ਨੇ ਬੀਤੇ ਦਿਨੀਂ ਭਾਰਤ ਦੇ ਅਸਮਾਨ ਵਿੱਚ ਸੁਰੱਖਿਆ ਦੀ ਅਭੇਦ ਦੀਵਾਰ ਖੜ੍ਹੀ ਕਰ ਦਿੱਤੀ ਹੈ। ਇਸੇ ਕੋਰੋਨਾ ਕਾਲ ਵਿੱਚ ਸਾਡੇ ਵਿਗਿਆਨੀਆਂ ਨੇ ਭਾਰਤ ਨੂੰ ਫਾਇਰ ਪਾਵਰ ਦੇ ਮਾਮਲੇ ਵਿੱਚ ਦੁਨੀਆ ਦੀ ਸ੍ਰੇਸ਼ਠ ਤਾਕਤਾਂ ਵਿੱਚ ਸ਼ਾਮਲ ਕਰ ਦਿੱਤਾ ਹੈ।

 

ਸਾਥੀਓ,

 

ਆਧੁਨਿਕ ਯੁੱਧ ਸਾਜ਼ੋ-ਸਮਾਨ ਦੇ ਨਾਲ-ਨਾਲ ਦੇਸ਼ ਦੀਆਂ ਸਰਹੱਦਾਂ ਤੇ ਆਧੁਨਿਕ ਕਨੈਕਟੀਵਿਟੀ ਵਾਲੇ ਮੈਗਾ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਵੀ ਇਸੇ ਦੌਰਾਨ ਪੂਰੇ ਕੀਤੇ ਗਏ ਹਨ। ਅੱਜ ਅਟਲ ਟਨਲ ਲੱਦਾਖ ਦੀ ਕਨੈਕਟਿਵਿਟੀ ਦਾ ਬਹੁਤ ਵੱਡਾ ਮਾਧਿਅਮ ਬਣਿਆ ਹੈ। ਸਾਡੀਆਂ ਉੱਤਰੀ ਅਤੇ ਪੱਛਮੀ ਸੀਮਾਵਾਂ ਤੇ ਦਰਜਨਾਂ ਪੁਲ਼ ਅਤੇ ਲੰਬੀਆਂ- ਲੰਬੀਆਂ ਸੜਕਾਂ ਵੀ ਇਸ ਦੌਰਾਨ ਹੀ ਪੂਰੀ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ ਜਦੋਂ ਪੂਰੀ ਦੁਨੀਆ ਵਿੱਚ ਹੜਕੰਪ ਮਚਿਆ ਹੋਵੇ, ਹਰ ਕੋਈ ਆਪਣੇ ਜੀਵਨ ਨੂੰ ਲੈ ਕੇ ਪਰੇਸ਼ਾਨ ਹੋਵੇ ਉਸ ਪਰਿਸਥਿਤੀ ਵਿੱਚ ਦੇਸ਼ ਦੀ ਸੁਰੱਖਿਆ ਵਿੱਚ ਨਿਰੰਤਰ ਡਟੇ ਰਹੇ। ਕਿੱਥੇ ਰਹਿ ਕੇ ਕੰਮ ਕਰਕੇ ਤੁਸੀਂ ਲੋਕਾਂ ਨੇ ਦੇਸ਼ ਦਾ ਦਿਲ ਫਿਰ ਜਿੱਤ ਲਿਆ ਹੈ।

 

ਸਾਥੀਓ,

 

ਤੁਹਾਡੇ ਸਾਰਿਆਂ ਦੀ ਇਹੀ ਪ੍ਰਤੀਬੱਧਤਾ ਦੇਸ਼ ਨੂੰ ਰੱਖਿਆ, ਸੁਰੱਖਿਆ ਦੇ ਮਾਮਲੇ ਵਿੱਚ ਮਜ਼ਬੂਤ ਕਰ ਰਹੀ ਹੈ। ਅੱਜ ਦੇਸ਼ ਵਿੱਚ ਇੱਕ ਤਰਫ ਜਿੱਥੇ ਆਧੁਨਿਕ ਟੈਕ‍ਨੋਲੋਜੀ, ਆਧੁਨਿਕ ਸਾਜ਼ੋ-ਸਮਾਨ ਤੇ ਫੋਕਸ ਕੀਤਾ ਜਾ ਰਿਹਾ ਹੈ। ਉੱਥੇ ਹੀ ਡਿਫੈਂਸ ਰਿਫੋਰਮ ਤੇ ਵੀ ਓਤਨੀ ਹੀ ਗੰਭੀਰਤਾ ਨਾਲ ਕੰਮ ਹੋ ਰਿਹਾ ਹੈ। ਰੱਖਿਆ ਖੇਤਰ ਵਿੱਚ ਆਤ‍ਮਨਿਰਭਰਤਾ ਦੇ ਪਿੱਛੇ ਟੀਚਾ ਇਹੀ ਹੈ ਕਿ ਆਧੁਨਿਕ ਹਥਿਆਰਾਂ ਅਤੇ ਟੈਕ‍ਨੋਲੋਜੀ ਦੇ ਲਈ ਵਿਦੇਸ਼ਾਂ ਤੇ ਨਿਰਭਰਤਾ ਘੱਟ ਹੋਵੇ। ਇਸੇ ਨੂੰ ਦੇਖਦੇ ਹੋਏ ਸਾਡੀਆਂ ਤਿੰਨਾਂ ਸੈਨਾਵਾਂ ਨੇ ਮਿਲ ਕੇ ਇੱਕ ਪ੍ਰਸ਼ੰਸਾਯੋਗ ਫੈਸਲਾ ਲਿਆ ਹੈ। ਉਨ੍ਹਾਂ ਨੇ ਇਹ ਤੈਅ ਕੀਤਾ ਹੈ ਕਿ ਹੁਣ ਸੁਰੱਖਿਆ ਨਾਲ ਜੁੜੇ 100 ਤੋਂ ਜ਼ਿਆਦਾ ਸਾਜ਼ੋ-ਸਮਾਨ ਨੂੰ ਹੁਣ ਵਿਦੇਸ਼ ਤੋਂ ਨਹੀਂ ਸਾਡੇ ਦੇਸ਼ ਵਿੱਚੋਂ ਹੀ ਉਤ‍ਪਾਦਨ ਕੀਤਾ ਜਾਵੇਗਾ ਜਾਂ ਉਤ‍ਪਾਦਿਤ ਹੋ ਰਹੀਆਂ ਚੀਜ਼ਾਂ ਨੂੰ ਹੋਰ ਅੱਛਾ ਬਣਾਇਆ ਜਾਵੇਗਾ ਅਤੇ ਇੱਥੋਂ ਹੀ ਲਿਆ ਜਾਵੇਗਾ। ਕੋਸ਼ਿਸ਼ ਇਹ ਵੀ ਹੈ ਕਿ ਹੁਣ ਤੱਕ ਜੋ ਪੁਰਜੇ ਆਯਾਤ ਹੋ ਰਹੇ ਸਨ ਉਹ ਵੀ ਦੇਸ਼ ਵਿੱਚ ਹੀ ਬਣਨਗੇ। ਸਾਡੀਆਂ ਸੈਨਾਵਾਂ ਦੀ ਇਹ ਇੱਛਾ ਸ਼ਕਤੀ ਦੇਸ਼ ਦੇ ਹੋਰ ਲੋਕਾਂ ਨੂੰ ਵੀ ਲੋਕਲ ਦੇ ਲਈ ਵੋਕਲ ਹੋਣ ਦੀ ਪ੍ਰੇਰਣਾ ਦੇ ਰਹੀ ਹੈ

 

ਸਾਥੀਓ,

 

ਭਾਰਤ ਵਿੱਚ ਹਥਿਆਰ ਬਣਾਉਣ ਵਾਲੀਆਂ ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਆਉਣ ਇਸ ਦੇ ਲਈ ਰੱਖਿਆ ਖੇਤਰ ਵਿੱਚ ਐੱਫਡੀਆਈ ਦੀ ਲਿਮਿਟ ਨੂੰ ਵੀ ਵਧਾ ਕੇ 74% ਕੀਤਾ ਗਿਆ ਹੈ। ਭਾਰਤ ਵਿੱਚ ਜੋ ਕੰਪਨੀਆਂ ਆਉਣਾ ਚਾਹੁੰਦੀਆਂ ਹਨ ਉਨ੍ਹਾਂ ਦੇ ਲਈ ਇੱਥੇ ਬਿਹਤਰ ਸੁਵਿਧਾਵਾਂ ਮਿਲਣ ਇਸ ਦੇ ਲਈ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਦੋ ਵੱਡੇ ਡਿਫੈਂਸ ਕੌਰੀਡੋਰ ਤੇ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ

 

ਸਾਥੀਓ,

 

ਸੈਨਾ ਦੇ ਆਧੁਨਿਕੀਕਰਣ ਵਿੱਚ ਅਤੇ ਮਿਲਟਰੀ ਦੇ ਸਾਜ਼ੋ-ਸਮਾਨ ਦੀ ਆਤ‍ਮਨਿਰਭਰਤਾ ਵਿੱਚ ਸਭ ਤੋਂ ਵੱਡਾ ਰੋੜਾ ਪੁਰਾਣੇ ਸਮੇਂ ਦੀਆਂ ਪ੍ਰਕਿਰਿਆਵਾਂ ਰਹੀਆਂ ਹਨ। ਇਨ੍ਹਾਂ ਪ੍ਰਕਰਿਆਵਾਂ ਦੇ ਸਰਲੀਕਰਣ ਦੇ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਕੁਝ ਹੋਰ ਵੱਡੇ ਸੁਧਾਰ ਕੀਤੇ ਗਏ ਹਨ। ਹੁਣ ਜਿਹੇ ਪਹਿਲਾਂ ਟ੍ਰਾਇਲ ਅਤੇ ਟੈਸਟਿੰਗ ਦੀ ਪ੍ਰਕਿਰਿਆ ਬਹੁਤ ਜਟਿਲ ਸੀ। ਇਹ ਸਮਾਂ ਵੀ ਬਹੁਤ ਲਗਾਉਂਦੀਆਂ ਸਨ। ਇਸ ਨਾਲ ਰੱਖਿਆ ਖੇਤਰ ਵਿੱਚ ਉਪਕਰਣਾਂ ਦੀ ਇੰਨਡਕ‍ਸ਼ਨ ਵਿੱਚ ਬਹੁਤ ਦੇਰੀ ਲਗਦੀ ਸੀ। ਹੁਣ ਇਸ ਨੂੰ ਇਕਦਮ ਸਰਲ ਕੀਤਾ ਗਿਆ ਹੈ। ਸਾਡੀਆਂ ਤਿੰਨਾਂ ਸੈਨਾਵਾਂ ਦੇ ਦਰਮਿਆਨ ਤਾਲਮੇਲ ਹੋਰ ਵਧੇ, ਤੇਜ਼ੀ ਨਾਲ ਫੈਸਲੇ ਹੋਣ ਇਸ ਦੇ ਲਈ ਚੀਫ਼ ਆਵ੍ ਡਿਫੈਂਸ ਸ‍ਟਾਫ ਦੀ ਵਿਵਸਥਾ ਸਾਡੇ ਸਾਰਿਆਂ ਦੇ ਸਾਹਮਣੇ ਹੈ। ਇਤਨੇ ਘੱਟ ਸਮੇਂ ਵਿੱਚ ਹੀ ਦੇਸ਼ ਨੇ ਇਸ ਨਵੀਂ ਵਿਵਸਥਾ ਦਾ ਮਹੱਤਵ ਅਨੁਭਵ ਕਰ ਲਿਆ ਹੈ। ਇਤਨੇ ਘੱਟ ਸਮੇਂ ਵਿੱਚ ਇਸ ਨਵੀਂ ਵਿਵਸਥਾ ਦਾ ਮਜ਼ਬੂਤ ਹੋਣਾ ਸਾਡੀ ਸੈਨਾ, ਵਾਯੂ ਸੈਨਾ, ਨੌ ਸੈਨਾ ਦੀ ਪ੍ਰਤੀਬੱਧਤਾ ਦੇ ਕਾਰਨ ਹੀ ਸੰਭਵ ਹੋ ਰਿਹਾ ਹੈ ਅਤੇ ਇਸ ਲਈ ਸਾਡੀਆਂ ਤਿੰਨੋਂ ਸੈਨਾਵਾਂ ਅਭਿਨੰਦਨ ਦੀਆਂ ਅਧਿਕਾਰੀ ਹਨ। ਸਾਡੀਆਂ ਸੈਨਾਵਾਂ ਦੇ ਸਮੂਹਿਕ ਸੰਕਲ‍ਪ ਨੇ ਸੀਡੀਐੱਸ ਦੀ ਸਫਲਤਾ ਤੈਅ ਕਰ ਦਿੱਤੀ ਹੈ।

 

ਸਾਥੀਓ,

 

ਆਪ ਸਭ ਤੋਂ ਬਿਹਤਰ ਇਹ ਕੌਣ ਜਾਣ ਸਕਦਾ ਹੈ ਕਿ ਬਾਰਡਰ ਏਰੀਆ ਦੀਆਂ ਕੀ ਚੁਣੌਤੀਆਂ ਹੁੰਦੀਆਂ ਹਨ, ਇੱਥੇ ਕਿਤਨੀਆਂ ਮੁਸ਼ਕਿਲਾਂ ਆਉਂਦੀਆਂ ਹਨ। ਇਨ੍ਹਾਂ ਮੁਸ਼ਕਿਲਾਂ ਦੇ ਸਮਾਧਾਨ ਦੇ ਲਈ ਬਾਰਡਰ ਏਰੀਆ ਡਿਵੈਲਪਮੈਂਟ ਦੇ ਨਾਲ ਹੀ ਬਾਰਡਰ ਏਰੀਆ ਵਿੱਚ ਨੌਜਵਾਨਾਂ ਦੀ ਵਿਸ਼ੇਸ਼ ਟ੍ਰੇਨਿੰਗ ਵੀ ਉਤਨੀ ਹੀ ਜ਼ਰੂਰੀ ਹੈ। 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਕਿਹਾ ਸੀ ਕਿ ਦੇਸ਼ ਦੇ 100 ਤੋਂ ਜ਼ਿਆਦਾ ਸੀਮਾਵਰਤੀ ਜ਼ਿਲ੍ਹਿਆਂ ਵਿੱਚ ਐੱਨਸੀਸੀ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ ਵਿਸ਼ੇਸ਼ ਅਭਿਯਾਨ ਚਲਾਇਆ ਜਾਵੇਗਾ। ਸੀਮਾਵਰਤੀ ਅਤੇ ਸਮੁੰਦਰ ਨਾਲ ਲਗੇ ਇਨ੍ਹਾਂ ਖੇਤਰਾਂ ਵਿੱਚ ਲਗਭਗ 1 ਲੱਖ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਖਾਸ ਗੱਲ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਥਲ, ਸੈਨਾ, ਨੌ ਸੈਨਾ ਅਤੇ ਵਾਯੂ ਸੈਨਾ ਟ੍ਰੈਂਡ ਕਰੇਗੀ। ਯਾਨੀ, ਜਿੱਥੇ ਸੈਨਾ ਦਾ ਬੇਸ ਹੈ, ਉੱਥੇ ਸੈਨਾ ਟ੍ਰੇਨਿੰਗ ਦੇਵੇਗੀ, ਜਿੱਥੇ ਵਾਯੂ ਸੈਨਾ ਦਾ ਬੇਸ ਹੈ, ਉੱਥੇ ਵਾਯੂ ਸੈਨਾ ਅਤੇ ਜਿੱਥੇ ਨੇਵੀ ਦਾ ਬੇਸ ਹੈ, ਉੱਥੇ ਨੇਵੀ ਟ੍ਰੈਂਡ ਕਰੇਗੀ।

 

ਸਾਥੀਓ,

 

ਇਸ ਵਿੱਚ ਵੀ ਵੱਡੀ ਸੰਖਿਆ ਵਿੱਚ ਗਰਲਸ ਕੈਡਿਟ ਨੂੰ ਟ੍ਰੈਂਡ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਉਨ੍ਹਾਂ ਪ੍ਰਯਤਨਾਂ ਦਾ ਹਿੱਸਾ ਹੈ ਜਿਸ ਵਿੱਚ ਦੇਸ਼ ਦੀ ਆਤਮਨਿਰਭਰਤਾ ਅਤੇ ਆਤਮਵਿਸ਼ਵਾਸ ਨੂੰ ਵਧਾਉਣ ਦੇ ਲਈ ਬੇਟੀਆਂ ਦੀ ਭੂਮਿਕਾ ਨੂੰ ਵਿਸਤਾਰ ਦਿੱਤਾ ਜਾ ਰਿਹਾ ਹੈ। ਅੱਜ ਜਿਸ ਪ੍ਰਕਾਰ ਦੂਸਰੇ ਖੇਤਰਾਂ ਵਿੱਚ ਮਹਿਲਾਵਾਂ ਨੂੰ ਅੱਗੇ ਵਧਣ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਸਾਡੇ ਸੁਰੱਖਿਆ ਤੰਤਰ ਵਿੱਚ ਵੀ ਵਿਮਨ ਪਾਵਰ ਦੀ ਭੂਮਿਕਾ ਨੂੰ ਹੋਰ ਵਿਆਪਕ ਕੀਤਾ ਜਾ ਰਿਹਾ ਹੈ। ਅੱਜ ਵਾਯੂ ਸੈਨਾ ਅਤੇ ਨੌ ਸੈਨਾ ਵਿੱਚ ਮਹਿਲਾਵਾਂ ਨੂੰ ਕੌਮਬੇਟ ਰੋਲ ਦਿੱਤੇ ਜਾ ਰਹੇ ਹਨ। ਮਿਲਿਟਰੀ ਪੁਲਿਸ ਵਿੱਚ ਵੀ ਬੇਟੀਆਂ ਦੀ ਭਰਤੀ ਕੀਤਾ ਜਾ ਰਹੀ ਹੈ। ਬੀਐੱਸਐੱਫ ਤਾਂ ਉਨ੍ਹਾਂ ਅਗ੍ਰਣੀ ਸੰਸਥਾਵਾਂ ਵਿੱਚ ਹੈ ਜਿੱਥੇ ਬਾਰਡਰ ਸਿਕਿਉਰਿਟੀ ਵਿੱਚ ਮਹਿਲਾਵਾਂ ਦੀ ਭੂਮਿਕਾ ਦਾ ਲਗਾਤਾਰ ਵਿਸਤਾਰ ਹੋਇਆ ਹੈ। ਅਜਿਹੇ ਹੀ ਅਨੇਕ ਪ੍ਰਯਤਨ ਸਾਡੇ ਆਤਮਵਿਸ਼ਵਾਸ ਨੂੰ ਵਧਾਉਂਦੇ ਹਨ, ਦੇਸ਼ ਦੇ ਵਿਸ਼ਵਾਸ ਨੂੰ ਵਧਾਉਂਦੇ ਹਨ।

 

ਸਾਥੀਓ,

 

ਦੀਪਾਵਲੀ ਤੇ ਆਪ ਸਭ ਨੇ ਇੱਕ ਹੋਰ ਗੱਲ ਨੋਟ ਕੀਤੀ ਹੋਵੇਗੀ। ਜਦ ਅਸੀਂ ਦੀਵਾ ਜਲਾਉਂਦੇ ਹਾਂ ਤਾਂ ਅਕਸਰ ਇੱਕ ਦੀਵੇ ਨਾਲ ਬਾਕੀ ਦੀਵਿਆਂ ਨੂੰ ਵੀ ਰੋਸ਼ਨ ਕਰਦੇ ਹਾਂ। ਇੱਕ ਹੀ ਦੀਪ ਨਾਲ ਜਗੇ ਦੂਸਰਾ, ਜਗੇ ਦੀਪ ਹਜ਼ਾਰ ਆਪ ਵੀ ਇੱਕ ਦੀਵੇ ਦੀ ਤਰ੍ਹਾਂ ਪੂਰੇ ਦੇਸ਼ ਨੂੰ ਰੋਸ਼ਨ ਕਰਦੇ ਹੋ, ਉਸ ਨੂੰ ਊਰਜਾਵਾਨ ਬਣਾਉਂਦੇ ਹੋ। ਸੀਮਾ 'ਤੇ ਤੁਹਾਡੇ ਜਿਹੇ ਇੱਕ-ਇੱਕ ਸੈਨਿਕ ਦੇ ਸ਼ੌਰਯ ਨਾਲ ਦੇਸ਼ਵਾਸੀਆਂ ਵਿੱਚ ਰਾਸ਼ਟਰਭਗਤੀ ਦਾ ਜ਼ਜ਼ਬਾ ਬੁਲੰਦ ਹੁੰਦਾ ਹੈ। ਤੁਹਾਡੇ ਤੋਂ ਪ੍ਰੇਰਣਾ ਲੈ ਕੇ ਹਰ ਦੇਸ਼ਵਾਸੀ ਆਪਣੇ-ਆਪਣੇ ਤਰੀਕੇ ਨਾਲ ਰਾਸ਼ਟਰਹਿਤ ਦੇ ਲਈ ਅੱਗੇ ਆ ਰਿਹਾ ਹੈ। ਕੋਈ ਸਵੱਛਤਾ ਦੇ ਸੰਕਲਪ ਨਾਲ ਜੁੜ ਰਿਹਾ ਹੈ, ਕੋਈ ਭ੍ਰਸ਼ਟਾਚਾਰ ਦੇ ਵਿਰੁੱਧ ਮੁਹਿੰਮ ਨੂੰ ਅੱਗੇ ਵਧਾ ਰਿਹਾ ਹੈ, ਕੋਈ ਹਰ ਘਰ ਜਲ ਮਿਸ਼ਨ ਵਿੱਚ ਜੁਟਿਆ ਹੈ, ਕੋਈ ਟੀਬੀ ਮੁਕਤ ਭਾਰਤ ਦੇ ਲਈ ਕੰਮ ਕਰ ਰਿਹਾ ਹੈ, ਕੋਈ ਕੁਪੋਸ਼ਣ ਦੇ ਖ਼ਿਲਾਫ਼ ਅਭਿਯਾਨ ਨੂੰ ਸ਼ਕਤੀ ਦੇ ਰਿਹਾ ਹੈ, ਕੋਈ ਦੂਸਰਿਆਂ ਨੂੰ ਡਿਜੀਟਲ ਲੈਣ-ਦੇਣ ਸਿਖਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ।

 

ਸਾਥੀਓ,

 

ਹੁਣ ਤਾਂ ਆਤਮਨਿਰਭਰ ਭਾਰਤ ਅਭਿਯਾਨ ਨੂੰ ਦੇਸ਼ ਦੇ ਜਨ-ਜਨ ਨੇ ਅਪਣਾ ਅਭਿਯਾਨ ਬਣਾ ਲਿਆ ਹੈ। ਵੋਕਲ ਫੋਰ ਲੋਕਲ ਅੱਜ ਹਰ ਭਾਰਤੀ ਦਾ ਮਿਸ਼ਨ ਬਣ ਚੁੱਕਿਆ ਹੈ। ਅੱਜ ਇੰਡੀਆ ਫਸਟ, ਇੰਡੀਅਨ ਫਸਟ ਦਾ ਆਤਮਵਿਸ਼ਵਾਸ ਚਾਰੋਂ ਤਰਫ ਫੈਲ ਰਿਹਾ ਹੈ। ਇਹ ਸਭ ਕੁਝ ਸੰਭਵ ਹੋ ਪਾ ਰਿਹਾ ਹੈ ਤਾਂ ਉਸ ਦੇ ਪਿੱਛੇ ਤੁਹਾਡੀ ਤਾਕਤ ਹੈ, ਤੁਹਾਡੇ 'ਤੇ ਭਰੋਸਾ ਹੈ। ਜਦੋਂ ਦੇਸ਼ ਦਾ ਵਿਸ਼ਵਾਸ ਵਧਦਾ ਹੈ ਤਾਂ ਦੁਨੀਆ ਉਤਨੀ ਹੀ ਤੇਜ਼ੀ ਨਾਲ ਅੱਗੇ ਵੀ ਦੇਸ਼ ਨੂੰ ਵਧਦੀ ਦੇਖਦੀ ਹੈ। ਆਓ ਵਿਸ਼ਵਾਸ ਦੇ, ਆਤਮਵਿਸ਼ਵਾਸ ਦੇ ਇਸ ਸੰਕਲਪ ਨੂੰ ਸਿੱਧ ਕਰਨ ਦੇ ਲਈ ਅਸੀਂ ਸਭ ਅੱਗੇ ਵਧੀਏ। ਦੀਪਾਵਲੀ ਦੇ ਇਸ ਪਾਵਨ ਪੁਰਬ ਤੇ ਨਵੇਂ ਸੰਕਲਪਾਂ ਦੇ ਨਾਲ, ਨਵੇਂ ਜਜ਼ਬਿਆਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਮਿਲਾ ਕੇ, ਕਦਮ ਨਾਲ ਕਦਮ ਮਿਲਾ ਕੇ ਵੰਨ ਲਾਈਫ ਵੰਨ ਮਿਸ਼ਨ ਦੇ ਮੂਡ ਵਿੱਚ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਦੀ ਪਰਾਕਾਸ਼ਠਾ ਕਰਦੇ ਹੋਏ ਆਓ, 130 ਕਰੋੜ ਦਾ ਦੇਸ਼ ਅਸੀਂ ਸਾਰੇ ਮਿਲ ਕੇ ਚਲ ਪਈਏ ਅਤੇ ਮਾਂ ਭਾਰਤੀ ਨੂੰ ਜਿਸ ਰੂਪ ਵਿੱਚ ਸਮਰੱਥਾਵਾਨ, ਸਮ੍ਰਿੱਧ ਬਣਾਉਣਾ ਚਾਹੁੰਦੇ ਹਾਂ ਅਤੇ ਅਸੀਂ ਉਸ ਸੁਪਨੇ ਨੂੰ ਪੂਰਾ ਕਰੀਏ ਇਸੇ ਇੱਕ ਭਾਵਨਾ ਦੇ ਨਾਲ ਤੁਸੀਂ ਮੇਰੇ ਨਾਲ ਜੁੜ ਕੇ ਬੋਲੋ, ਭਾਰਤ ਮਾਤਾ ਕੀਜੈ, ਭਾਰਤ ਮਾਤਾ ਕੀਜੈ, ਭਾਰਤ ਮਾਤਾ ਕੀਜੈ। ਫਿਰ ਇੱਕ ਵਾਰ ਆਪ ਸਭ ਨੂੰ ਦੀਪਾਵਲੀ ਦੇ ਪੁਰਬ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ, ਧੰਨਵਾਦ।

 

***

 

ਡੀਐੱਸ/ਐੱਸਐੱਚ/ਟੀਐੱਸ



(Release ID: 1672985) Visitor Counter : 172