ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 16 ਨਵੰਬਰ ਨੂੰ ਜੈਨ–ਆਚਾਰਿਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ ਮੌਕੇ ‘ਸ਼ਾਂਤੀ ਦੀ ਪ੍ਰਤਿਮਾ’ ਦਾ ਉਦਘਾਟਨ ਕਰਨਗੇ
Posted On:
14 NOV 2020 5:41PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 16 ਨਵੰਬਰ, 2020 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਜੈਨ–ਆਚਾਰਿਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ ਮੌਕੇ ‘ਸ਼ਾਂਤੀ ਦੀ ਪ੍ਰਤਿਮਾ’ ਦਾ ਉਦਘਾਟਨ ਕਰਨਗੇ।
ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ (1870–1954) ਨੇ ਭਗਵਾਨ ਮਹਾਵੀਰ ਜੀ ਦੇ ਸੰਦੇਸ਼ ਦਾ ਪਸਾਰ ਕਰਨ ਲਈ ਨਿਸ਼ਕਾਮ ਢੰਗ ਅਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਦਿਆਂ ਇੱਕ ਜੈਨ ਸੰਤ ਵਜੋਂ ਬਹੁਤ ਸਾਦਾ ਜੀਵਨ ਬਤੀਤ ਕੀਤਾ ਸੀ। ਉਨ੍ਹਾਂ ਜਨ–ਸਾਧਾਰਣ ਦੀ ਭਲਾਈ ਲਈ ਅਣਥੱਕ ਕਾਰਜ ਕੀਤੇ ਸਨ, ਸਿੱਖਿਆ ਦਾ ਪਸਾਰ ਕੀਤਾ, ਸਮਾਜਿਕ ਬੁਰਾਈਆਂ ਦਾ ਖ਼ਾਤਮਾ ਕੀਤਾ, ਪ੍ਰੇਰਣਾਦਾਇਕ ਸਾਹਿਤ (ਕਵਿਤਾ, ਲੇਖ, ਧਾਰਮਿਕ ਭਜਨ ਤੇ ਸਤਵਾਣ) ਦੀ ਸਿਰਜਣਾ ਕੀਤੀ ਅਤੇ ਆਜ਼ਾਦੀ ਦੇ ਸੁਤੰਤਰਤਾ ਸੰਗ੍ਰਾਮ ਅਤੇ ਸਵਦੇਸ਼ੀ ਲਹਿਰ ਦਾ ਸਰਗਰਮੀ ਨਾਲ ਸਮਰਥਨ ਕੀਤਾ। ਉਨ੍ਹਾਂ ਦੀ ਪ੍ਰੇਰਣਾ ਸਦਕਾ ਕਾਲਜਾਂ, ਸਕੂਲਾਂ ਤੇ ਅਧਿਐਨ–ਕੇਂਦਰਾਂ ਸਮੇਤ 50 ਤੋਂ ਵੱਧ ਪ੍ਰਮੁੱਖ ਵਿੱਦਿਅਕ ਅਦਾਰੇ ਇਸ ਵੇਲੇ ਕਈ ਰਾਜਾਂ ਵਿੱਚ ਚਲ ਰਹੇ ਹਨ। ਉਨ੍ਹਾਂ ਦੇ ਸਨਮਾਨ ਵਿੱਚ ਜਿਹੜੀ ਪ੍ਰਤਿਮਾ ਤੋਂ ਪਰਦਾ ਹਟਾਇਆ ਜਾਣਾ ਹੈ, ਉਸ ਦਾ ਨਾਮ ‘ਸ਼ਾਂਤੀ ਦੀ ਪ੍ਰਤਿਮਾ’ ਰੱਖਿਆ ਗਿਆ ਹੈ। ਕੁੱਲ 151 ਇੰਚ ਲੰਬੀ ਇਹ ਪ੍ਰਤਿਮਾ ਅਸ਼ਟਧਾਤੂ ਭਾਵ 8 ਧਾਤਾਂ ਨਾਲ ਬਣਾਈ ਗਈ ਹੈ ਤੇ ਤਾਂਬੇ ਦੀ ਮਾਤਰਾ ਸਭ ਤੋਂ ਵੱਧ ਹੈ ਅਤੇ ਇਸ ਨੂੰ ਰਾਜਸਥਾਨ ਦੇ ਪਾਲੀ ਵਿਖੇ ਸਥਿਤ ਵਿਜੈ ਵੱਲਭ ਸਾਧਨਾ ਕੇਂਦਰ ’ਚ ਸਥਾਪਿਤ ਕੀਤਾ ਜਾ ਰਿਹਾ ਹੈ।
****
ਏਪੀ
(Release ID: 1672964)
Visitor Counter : 154
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam