ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਦੀਪਾਵਲੀ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

प्रविष्टि तिथि: 13 NOV 2020 4:18PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦੀਪਾਵਲੀ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਸੰਦੇਸ਼ ਦਾ ਪੂਰਾ ਮੂਲ-ਪਾਠ ਨਿਮਨਲਿਖਿਤ ਹੈ-

 

ਪੁਰਬ-ਦੀਪਾਵਲੀ/ਦੀਵਾਲੀ ਦੇ ਪਾਵਨ ਅਵਸਰ ਤੇ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਪਰੰਪਰਾਗਤਹਰਸ਼-ਉਲਾਸ ਦੇ ਨਾਲ ਮਨਾਇਆ ਜਾਣ ਵਾਲਾ ਦੀਪਾਵਲੀ ਦਾ ਤਿਉਹਾਰ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਭਗਵਾਨ ਰਾਮ ਦੇ ਜੀਵਨ ਦੇ ਨੇਕ ਆਦਰਸ਼ਾਂ ਅਤੇ ਸਦਗੁਣਾਂ ਵਿੱਚ ਸਾਡੇ ਵਿਸ਼ਵਾਸ ਦੀ ਮੁੜ-ਪੁਸ਼ਟੀ ਕਰਦਾ ਹੈ। ਅੱਤਿਆਚਾਰੀ ਰਾਜਾ ਰਾਵਣ ਨੂੰ ਹਰਾਉਣ ਦੇ ਬਾਅਦ 14 ਸਾਲ ਦੇ ਬਨਵਾਸ ਤੋਂ ਅੱਜ ਹੀ ਦੇ ਦਿਨ ਸ਼੍ਰੀ ਰਾਮ, ਮਾਤਾ ਸੀਤਾ ਅਤੇ ਲਛਮਣ ਦੇ ਨਾਲ ਅਯੁੱਧਿਆ ਵਾਪਸ ਪਰਤੇ ਸਨ। ਇਹ ਭਗਵਾਨ ਰਾਮ ਦੇ ਜੀਵਨ ਅਤੇ ਕਰਮਾਂ ਵਿੱਚ ਨਿਹਿਤ ਪਵਿੱਤਰ ਅਤੇ ਸਿਧਾਂਤਕ ਵਿਚਾਰਾਂ ਦਾ ਉਤਸਵ ਵੀ ਹੈ। ਇਹ ਤਿਉਹਾਰ ਸਾਨੂੰ.ਯਾਦ ਦਿਵਾਉਂਦਾ ਹੈ ਕਿ ਸਾਨੂੰ ਆਸੁਰੀ ਸ਼ਕਤੀਆਂ ਦਾ ਨਿਰੰਤਰ ਦਮਨ ਕਰਨ ਅਤੇ ਸਮਾਜ ਵਿੱਚ ਭਲਾਈ ਤੇ ਸਦਭਾਵ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ।

 

ਦੀਪਾਵਲੀ ਦਾ ਤਿਉਹਾਰ ਨਾ ਕੇਵਲ ਭਾਰਤ ਵਿੱਚ ਬਲਕਿ ਪੂਰੇ ਵਿਸ਼ਵ ਵਿੱਚ ਵੱਡੇ ਪੈਮਾਨੇ ਤੇ ਮਨਾਇਆ ਜਾਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਉਤਸਵਾਂ ਵਿੱਚੋਂ ਇੱਕ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਦੀਪਾਵਲੀ ਨੂੰ ਬਹੁਤ ਧੂਮਧਾਮ ਅਤੇ ਪ੍ਰੇਮ ਨਾਲ ਮਨਾਉਂਦੇ ਹਨ।

 

ਦੀਪਾਵਲੀ ਦੀ ਰਾਤ ਵਿੱਚ ਸਮ੍ਰਿੱਧੀ ਦੀ ਦੇਵੀ ਲਕਸ਼ਮੀ ਦੀ ਪੂਜਾ ਕਰਨਾ ਵੀ ਇਸ ਤਿਉਹਾਰ ਦੇ ਮੁੱਖ ਅਨੁਸ਼ਠਾਨਾਂ (ਰਸਮਾਂ) ਵਿੱਚੋਂ ਇੱਕ ਹੈ।

 

ਦੀਪਾਵਲੀ ਹਮੇਸ਼ਾ ਪਰਿਵਾਰ ਅਤੇ ਮਿੱਤਰਾਂ ਦੇ ਇਕੱਠੇ ਆਉਣ ਅਤੇ ਜਸ਼ਨ ਮਨਾਉਣ ਦਾ ਤਿਉਹਾਰ ਹੈ। ਲੇਕਿਨ ਇਸ ਸਾਲ ਕੋਵਿਡ-19 ਦੇ ਪ੍ਰਸਾਰ ਦੇ ਕਾਰਨ ਸਾਨੂੰ ਜਿਸ ਬੇਮਿਸਾਲ ਸਿਹਤ ਐਮਰਜੈਂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੂੰ ਦੇਖਦੇ ਹੋਏ ਮੈਂ ਆਪਣੇ ਨਾਗਰਿਕਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਕੋਵਿਡ ਸਬੰਧੀ ਸਿਹਤ ਅਤੇ ਸਵੱਛਤਾ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਦੀਪਾਵਲੀ ਦਾ ਤਿਉਹਾਰ ਮਨਾਉਣ ।

 

ਇਹ ਤਿਉਹਾਰ ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰਕੇ ਗਿਆਨ ਅਤੇ ਆਤਮਗਿਆਨ ਦੀ ਜੋਤ ਜਗਾਉਂਦਾ ਹੈ। ਮੈਂ ਇਹ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਸਾਡੇ ਜੀਵਨ ਵਿੱਚ ਸ਼ਾਂਤੀ, ਸਦਭਾਵ, ਸਮ੍ਰਿੱਧੀ ਅਤੇ ਖੁਸ਼ੀਆਂ ਲੈ ਕੇ ਆਵੇ।

 

Click here to see Hindi Message

 

 

*****

 


ਐੱਮਐੱਸ/ਡੀਪੀ
 


(रिलीज़ आईडी: 1672727) आगंतुक पटल : 189
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Tamil , Telugu , Malayalam