ਵਿੱਤ ਮੰਤਰਾਲਾ

ਵਿੱਤ ਮੰਤਰਾਲੇ ਨੇ ਸਲਾਨਾ ਬਜਟ 2021—22 ਲਈ ਵਿਚਾਰ/ਸੁਝਾਅ/ਪ੍ਰਸਤਾਵ ਮੰਗੇ ਹਨ

Posted On: 13 NOV 2020 4:16PM by PIB Chandigarh

ਕਈ ਸਾਲਾਂ ਤੋਂ ਵਿੱਤ ਮੰਤਰਾਲਾ ਨੋਰਥ ਬਲਾਕ ਵਿੱਚ ਉਦਯੋਗ/ਵਣਜ ਐਸੋਸੀਏਸ਼ਨਾਂ , ਵਪਾਰ ਜੱਥੇਬੰਦੀਆਂ ਅਤੇ ਮਾਹਿਰਾਂ ਤੋਂ ਸਲਾਨਾ ਬਜਟ ਲਈ ਵਿਚਾਰ ਜਾਨਣ ਲਈ ਬਜਟ ਤੋਂ ਪਹਿਲਾਂ ਮਸ਼ਵਰੇ ਕਰਦਾ ਰਿਹਾ ਹੈ ਮਹਾਮਾਰੀ ਦੀ ਸਥਿਤੀ ਕਾਰਨ ਮੰਤਰਾਲੇ ਨੇ ਵੱਖ ਵੱਖ ਹਿੱਸਿਆਂ ਤੋਂ ਪ੍ਰੀਬਜਟ ਮਸ਼ਵਰੇ ਇੱਕ ਵੱਖਰੇ ਫਾਰਮੈਟ ਵਿੱਚ ਕਰਨ ਲਈ ਸੁਝਾਅ ਪ੍ਰਾਪਤ ਕੀਤੇ ਹਨ ਇਸ ਅਨੁਸਾਰ ਇਹ ਫੈਸਲਾ ਕੀਤਾ ਗਿਆ ਹੈ ਕਿ ਵੱਖ ਵੱਖ ਸੰਸਥਾਵਾਂ/ਮਾਹਿਰਾਂ ਤੋਂ ਸੁਝਾਅ ਲੈਣ ਲਈ ਇੱਕ ਸਮਰਪਿਤ ਮੇਲ ਬਣਾਈ ਜਾਵੇ ਇਸ ਸਬੰਧ ਵਿੱਚ ਜਲਦੀ ਹੀ ਇੱਕ ਵਿਸ਼ੇਸ਼ ਕਮਿਊਨਿਕੇਸ਼ਨ ਜਾਰੀ ਕੀਤੀ ਜਾਵੇਗੀ


ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸਲਾਨਾ ਬਜਟ 2021—22 ਦੇ ਮਸ਼ਵਰਿਆਂ ਲਈ ਭਾਰਤ ਦੇ ਲੋਕਾਂ ਦੇ ਨੇੜੇ ਜਾ ਕੇ ਉਹਨਾਂ ਦੀ ਹੋਰ ਸ਼ਮੂਲੀਅਤ ਵਧਾਈ ਜਾਵੇ ਅਤੇ ਇਸ ਨੂੰ ਲੋਕ ਤੰਤਰੀਕ ਬਣਾਇਆ ਜਾਵੇ ਸਰਕਾਰ ਨੇ ਇੱਕ ਮਾਈਕ੍ਰੋ ਸਾਈਟ (ਆਨਲਾਈਨ ਪੋਰਟਲ) ਮਾਈਗੋਵ ਪਲੇਟਫਾਰਮ ਤੇ ਸ਼ੁਰੂ ਕੀਤੀ ਹੈ , ਜੋ 15 ਨਵੰਬਰ 2020 ਤੋਂ ਲਾਈਵ ਹੋ ਜਾਵੇਗੀ ਅਤੇ ਬਜਟ ਲਈ ਵਿਚਾਰ ਪ੍ਰਾਪਤ ਕਰੇਗੀ ਆਮ ਜਨਤਾ ਨੂੰ ਆਪਣੇ ਵਿਅਕਤੀਗਤ ਸਮਰੱਥਾ ਵਿੱਚ ਮਾਈਗੋਵ ਤੇ ਪੰਜੀਕ੍ਰਿਤ ਕਰਕੇ 2021—22 ਬਜਟ ਲਈ ਆਪਣੇ ਵਿਚਾਰ ਦੇ ਸਕਦੇ ਹਨ ਇਹਨਾਂ ਦਿੱਤੇ ਵਿਚਾਰਾਂ ਦਾ ਵਧੇਰੇ ਮੁਲਾਂਕਣ ਭਾਰਤ ਸਰਕਾਰ ਦੇ ਸੰਬੰਧਤ ਮੰਤਰਾਲੇ/ਵਿਭਾਗ ਕਰਨਗੇ ਜੇ ਜ਼ਰੂਰਤ ਹੋਈ ਤਾਂ ਵਿਅਕਤੀਆਂ ਨਾਲ ਪੰਜੀਕ੍ਰਿਤ ਕਰਨ ਵੇਲੇ ਮੁਹੱਈਆ ਕੀਤੇ ਗਏ ਮੋਬਾਇਲ ਨੰਬਰ/ਮੇਲ ਰਾਹੀਂ ਸੰਪਰਕ ਕਰਕੇ ਉਹਨਾਂ ਵਿਚਾਰਾਂ ਬਾਰੇ ਸਪਸ਼ਟੀਕਰਨ ਲਿਆ ਜਾ ਸਕਦਾ ਹੈ ਪੋਰਟਲ 30 ਨਵੰਬਰ 2020 ਤੱਕ ਖੁੱਲ੍ਹਾ ਰਹੇਗਾ

 

 

ਆਰ ਐੱਮ / ਕੇ ਐੱਮ ਐੱਨ
 



(Release ID: 1672709) Visitor Counter : 161