ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿੱਲ ਇੰਡੀਆ ਨੇ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਤਹਿਤ 6 ਰਾਜਾਂ ਦੇ 116 ਜ਼ਿਲ੍ਹਿਆਂ ਦੀ ਪਛਾਣ ਕਰਦਿਆਂ 3 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਟ੍ਰੇਨਿੰਗ ਦਿੱਤੀ

Posted On: 12 NOV 2020 5:32PM by PIB Chandigarh

•          ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) 2016-2020 ਦੇ ਕੇਂਦਰ ਸਪਾਂਸਰ ਅਤੇ ਕੇਂਦਰ ਪ੍ਰਬੰਧਿਤ (ਸੀਐੱਸਸੀਐੱਮ) ਹਿੱਸੇ ਤਹਿਤ ਮੰਗ ਸੰਚਾਲਿਤ ਹੁਨਰ ਦਾ ਸੰਚਾਲਨ ਕੀਤਾ ਜਾ ਰਿਹਾ ਹੈ

•          200 ਤੋਂ ਵੱਧ ਟ੍ਰੇਨਿੰਗ ਭਾਈਵਾਲ 6 ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਟ੍ਰੇਨਿੰਗ ਦੇ ਰਹੇ ਹਨ

 

ਮਾਣਯੋਗ ਪ੍ਰਧਾਨ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਏ) ਨੇ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ (ਜੀਕੇਆਰਏ) ਤਹਿਤ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਓਡੀਸਾ, ਮੱਧ ਪ੍ਰਦੇਸ਼ ਅਤੇ ਝਾਰਖੰਡ ਦੇ 116 ਜ਼ਿਲ੍ਹਿਆਂ ਤੋਂ 3 ਲੱਖ ਪ੍ਰਵਾਸੀ ਮਜ਼ਦੂਰਾਂ ਦੀ ਹੁਨਰ ਟ੍ਰੇਨਿੰਗ ਸ਼ੁਰੂ ਕੀਤੀ ਹੈ।

 

ਇਸ ਪਹਿਲ ਦਾ ਉਦੇਸ਼ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) 2016-2020 ਦੇ ਕੇਂਦਰੀ ਸਪਾਂਸਰ ਅਤੇ ਕੇਂਦਰ ਪ੍ਰਬੰਧਿਤ (ਸੀਐੱਮਸੀਐੱਮ) ਹਿੱਸੇ ਤਹਿਤ ਮੰਗ ਸੰਚਾਲਿਤ ਕੌਸ਼ਲ ਅਤੇ ਓਰੀਐਂਟੇਸ਼ਨ ਜ਼ਰੀਏ ਕੋਵਿਡ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਆਬਾਦੀ ਨੂੰ ਤਾਕਤ ਦੇਣਾ ਹੈ। ਸਬੰਧਿਤ ਜ਼ਿਲ੍ਹਾ ਕਲੈਕਟਰਾਂ/ਜ਼ਿਲ੍ਹਾ ਮੈਜਿਸਟਰੇਟਾਂ/ਡਿਪਟੀ ਕਮਿਸ਼ਨਰਾਂ ਦੇ ਸਹਿਯੋਗ ਨਾਲ ਐੱਮਐੱਸਡੀਈ 125 ਦਿਨਾਂ ਦੇ ਅੰਦਰ ਹੁਨਰ ਟ੍ਰੇਨਿੰਗ ਲਈ ਇਨ੍ਹਾਂ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਉਲੀਕ ਰਿਹਾ ਹੈ। ਟ੍ਰੇਨਿੰਗ ਪਹਿਲਾਂ ਹੀ ਪਛਾਣੇ ਗਏ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਸ਼ੁਰੂ ਹੋ ਚੁੱਕੀ ਹੈ ਅਤੇ ਮਹੀਨੇ ਦੌਰਾਨ ਹੌਲੀ ਹੌਲੀ ਹੋਰ ਹਿੱਸਿਆਂ ਵਿੱਚ ਫੈਲੇਗੀ।

 

ਰਾਸ਼ਟਰੀ ਕੌਸ਼ਲ ਵਿਕਾਸ ਕਾਰਪੋਰੇਸ਼ਨ (ਐੱਨਐੱਸਡੀਸੀ), ਐੱਮਐੱਸਡੀਈ ਦੀ ਅਗਵਾਈ ਹੇਠ ਮੌਜੂਦਾ ਟ੍ਰੇਨਿੰਗ ਪ੍ਰਦਾਤਿਆਂ ਅਤੇ ਪ੍ਰੋਜੈਕਟ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਪੀਐੱਮਕੇਵੀਵਾਈ 2016-20 ਜਾਂ ਰਾਜ ਦੀਆਂ ਯੋਜਨਾਵਾਂ ਅਧੀਨ ਕਰ ਰਹੀ ਹੈ। ਇੱਕ ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਾਰਟ ਟਰਮ ਟ੍ਰੇਨਿੰਗ (ਐੱਸਟੀਟੀ) ਪ੍ਰੋਗਰਾਮ ਅਧੀਨ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਹੋਰ 1.5 ਲੱਖ ਪ੍ਰਵਾਸੀ ਕਾਮੇ ਟ੍ਰੇਨਿੰਗ ਤੋਂ ਪਹਿਲਾਂ ਪਛਾਣ ਸਕੀਮ ਤਹਿਤ ਪ੍ਰਮਾਣਿਤ ਹੋਣਗੇ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸਥਾਨਕ ਨੌਕਰੀਆਂ ਲਈ ਇਕੱਤਰਤਾ ਦੀ ਮੰਗ ਅਤੇ ਟ੍ਰੇਨਿੰਗ ਦੇ ਉਦੇਸ਼ ਨਾਲ ਪਰਤੇ ਪ੍ਰਵਾਸੀਆਂ ਦੀ ਲਾਮਬੰਦੀ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕੀਤੀ ਜਾ ਰਹੀ ਹੈ। ਕੌਸ਼ਲ ਮੰਤਰਾਲਾ ਸਥਾਨਕ ਉਦਯੋਗਾਂ ਦੀ ਮੰਗ ਅਨੁਸਾਰ ਵੱਖ-ਵੱਖ ਨੌਕਰੀਆਂ ਦੀਆਂ ਭੂਮਿਕਾਵਾਂ ਅਤੇ ਹੁਨਰ ਟ੍ਰੇਨਿੰਗ ਦਾ ਪ੍ਰਬੰਧਨ ਕਰਨ ਦੇ ਆਪਣੇ ਯਤਨਾਂ ਨੂੰ ਨਿਰਦੇਸ਼ ਦੇ ਰਿਹਾ ਹੈ ਜਿਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਿਫਾਰਸ਼ ਕੀਤੀ ਗਈ ਹੈ।

 

ਗ੍ਰਾਮੀਣ ਵਿਕਾਸ ਲਈ ਕੌਸ਼ਲ ਅਤੇ ਉੱਦਮਤਾ ਨੂੰ ਪ੍ਰੋਤਸਾਹਨ ਦੇਣ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਕਿਹਾ, ‘‘ਹੁਨਰ ਸਸ਼ਕਤੀਕਰਨ ਜ਼ਰੀਏ ਗ੍ਰਾਮੀਣ ਵਿਕਾਸ ਸਕਿੱਲ ਇੰਡੀਆ ਮਿਸ਼ਨ ਦਾ ਇੱਕ ਮੁੱਖ ਤੱਤ ਹੈ ਕਿਉਂਕਿ ਕੁੱਲ ਕਰਮਚਾਰੀਆਂ ਦਾ 70 ਫੀਸਦੀ ਗ੍ਰਾਮੀਣ ਭਾਰਤ ਤੋਂ ਆਉਂਦਾ ਹੈ। ਉਦਯੋਗ ਦੀਆਂ ਬਦਲਦੀਆਂ ਜ਼ਰੂਰਤਾਂ ਨਾਲ ਗ੍ਰਾਮੀਣ ਕਾਰਜਸ਼ਕਤੀ ਬਣਾਉਣ ਦੀ ਦਿਸ਼ਾ ਨੂੰ ਸਕਿੱਲ ਈਕੋਸਿਸਟਮ ਵਿੱਚ ਵਿਭਿੰਨ ਭਾਗੀਦਾਰਾਂ ਵਿਚਕਾਰ ਸਹਿਜ ਤਾਲਮੇਲ ਦੀ ਲੋੜ ਹੁੰਦੀ ਹੈ। ਸਾਨੂੰ ਕਾਮਿਆਂ ਦੇ ਪ੍ਰਵਾਸ ਦੇ ਬਾਅਦ ਪ੍ਰਭਾਵਾਂ ਨੂੰ ਸਹੀ ਕਰਨ ਲਈ ਖੇਤਰੀ ਪੱਧਰਾਂ ਤੇ ਉਦਯੋਗ ਸਬੰਧਿਤ ਨੌਕਰੀਆਂ ਦੀ ਸਿਰਜਣਾ ਦੀ ਜ਼ਰੂਰਤ ਨੂੰ ਪੂਰਾ ਕਰਦਿਆਂ ਆਪਣੇ ਆਪ ਦੀ ਮੁੜ ਲਾਮਬੰਦੀ ਅਦੇ ਇੱਕ ਦੂਸਰੇ ਦੇ ਪੂਰਕ ਹੋਣ ਦੀ ਲੋੜ ਹੈ। ਅਸੀਂ ਪ੍ਰਵਾਸੀ ਹੁਨਰਮੰਦ ਕਾਮਿਆਂ ਲਈ ਬਿਹਤਰ ਅਤੇ ਟਿਕਾਊ ਰੋਜ਼ੀ ਰੋਟੀ ਦੇ ਮੌਕੇ ਪੈਦਾ ਕਰਨ ਲਈ ਸਥਾਨਕ ਮੰਗ ਅਧਾਰਿਤ ਕੌਸ਼ਲ ਵਿਕਾਸ ਪ੍ਰੋਗਰਾਮ ਤੇ ਕੇਂਦ੍ਰਿਤ ਹੋਣ ਲਈ ਪ੍ਰਤੀਬੱਧ ਹਾਂ ਜਿਨ੍ਹਾਂ ਦੀ ਸਮੂਹਿਕ ਤਾਕਤ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਬਣਦੀ ਹੈ।’’

 

ਇਨ੍ਹਾਂ ਪਛਾਣੇ ਗਏ ਜ਼ਿਲ੍ਹਿਆਂ ਵਿੱਚ ਹੁਨਰ ਟ੍ਰੇਨਿੰਗ ਅਤੇ ਓਰੀਐਂਟੇਸ਼ਨ ਪ੍ਰੋਗਰਾਮਾਂ ਨੇ ਹੁਨਰ ਇੰਡੀਆ ਪੋਰਟਲ ਤੇ ਟ੍ਰੇਨਿੰਗ ਪ੍ਰਦਾਤਿਆਂ ਦੀ ਮਾਨਤਾ ਅਤੇ ਮਾਨਤਾ ਤੋਂ ਬਾਅਦ ਅਤੇ ਪ੍ਰਣਾਲੀ ਅਧਾਰਿਤ ਟੀਚਿਆਂ ਦੀ ਪ੍ਰਵਾਨਗੀ ਸ਼ੁਰੂ ਕਰ ਦਿੱਤੀ ਹੈ। ਜੌਬ ਰੋਲਜ਼ ਜਿਹੜੇ ਇਨ੍ਹਾਂ 6 ਰਾਜਾਂ ਵਿੱਚ ਮੰਗੇ ਜਾਂਦੇ ਹਨ, ਉਨ੍ਹਾਂ ਵਿੱਚ ਸਹਾਇਕ ਇਲੈਕਟ੍ਰੀਸ਼ਨ, ਸਵੈ ਰੋਜ਼ਗਾਰ ਪ੍ਰਾਪਤ ਟੇਲਰ, ਪ੍ਰਚੂਨ ਵਿਕਰੇਤਾ ਸਹਾਇਕ, ਕਸਟਮਰ ਕੇਅਰ ਐਗਜ਼ੈਕਟਿਵ (ਕਾਲ ਸੈਂਟਰ), ਸਿਲਾਈ ਮਸ਼ੀਨ ਅਪਰੇਟਰ ਅਤੇ ਜਨਰਲ ਡਿਪਟੀ ਸਹਾਇਕ ਸ਼ਾਮਲ ਹਨ। ਕਿਉਂਕਿ ਜੀਕੇਆਰਏ ਸ਼ਾਰਟ ਟਰਮ ਟ੍ਰੇਨਿੰਗ (ਐੱਸਟੀਟੀ) ਦਾ ਹਿੱਸਾ ਹੈ, ਐੱਸਟੀਟੀ-ਸੀਐੱਸਸੀਐੱਮ-ਪੀਐੱਮਕੇਵੀਵਾਈ 2016-2020 ਅਨੁਸਾਰ ਯੋਗ ਉਮੀਦਵਾਰਾਂ ਲਈ ਸਾਰੇ ਲਾਭ ਲਾਗੂ ਹਨ। ਯੋਗ ਉਮੀਦਵਾਰ ਦਿਸ਼ਾ-ਨਿਰਦੇਸ਼, ਬੋਰਡਿੰਗ ਅਤੇ ਰਿਹਾਇਸ਼, ਪੋਸਟ ਪਲੇਸਮੈਂਟ ਸਹਾਇਤਾ, ਸਹਾਇਕ ਏਡਜ਼ ਅਤੇ ਹੋਰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਰਥਨ ਲਈ ਸਿੱਧੇ ਲਾਭ ਟ੍ਰਾਂਸਫਰ (ਡੀਬੀਟੀ) ਪ੍ਰਾਪਤ ਕਰ ਰਹੇ ਹਨ। ਸਕਿੱਲ ਇੰਡੀਆ ਦੀ ਪ੍ਰਮੁੱਖ ਪੀਐੱਮਕੇਵੀਵਾਈ ਸਕੀਮ ਅਧੀਨ ਸ਼ਾਰਟ ਟਰਮ ਟ੍ਰੇਨਿੰਗ (ਐੱਸਟੀਟੀ) ਦਾ ਉਦੇਸ਼ ਸਕੂਲ/ਕਾਲਜ ਛੱਡਣ ਵਾਲੇ ਜਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਖ ਵੱਖ ਸੈਕਟਰਾਂ ਅਤੇ ਨੌਕਰੀਆਂ ਦੀਆਂ ਭੂਮਿਕਾਵਾਂ ਲਈ ਹੁਨਰ ਟ੍ਰੇਨਿੰਗ ਪ੍ਰਦਾਨ ਕਰਨਾ ਹੈ। ਟ੍ਰੇਨਿੰਗ ਪ੍ਰੋਗਰਾਮ ਦੀ ਮਿਆਦ ਜੌਬ ਰੋਲ ਅਨੁਸਾਰ ਵੱਖ ਵੱਖ ਹੁੰਦੀ ਹੈ ਜੋ 150 ਤੋਂ 300 ਘੰਟਿਆਂ ਦਰਮਿਆਨ ਹੁੰਦੀ ਹੈ। ਪ੍ਰਰਾਇਰ ਲਰਨਿੰਗ (ਆਰਪੀਐੱਲ) ਪ੍ਰੋਗਰਾਮ ਦੀ ਪਛਾਣ ਇੱਕ ਰਸਮੀ ਸੈਟਿੰਗ ਤੋਂ ਬਾਹਰ ਹਾਸਲ ਸਿੱਖਣ ਦੇ ਮੁੱਲ ਨੂੰ ਪਛਾਣਦੀ ਹੈ ਅਤੇ ਕਿਸੇ ਵਿਅਕਤੀ ਦੇ ਹੁਨਰ ਲਈ ਇੱਕ ਸਰਕਾਰੀ ਪ੍ਰਮਾਣ ਪੱਤਰ ਪ੍ਰਦਾਨ ਕਰਦੀ ਹੈ। ਉਮੀਦਵਾਰ ਡਿਜੀਟਲ ਅਤੇ ਵਿੱਤੀ ਸਾਖਰਤਾ ਦੀਆਂ ਧਾਰਨਾਵਾਂ ਲਈ ਐਕਸਪੋਜਰ ਅਤੇ ਤਿੰਨ ਸਾਲਾਂ ਲਈ ਮੁਫ਼ਤ ਦੁਰਘਟਨਾ ਬੀਮਾ ਕਵਰੇਜ਼ ਪ੍ਰਾਪਤ ਕਰਦੇ ਹਨ। ਆਰਪੀਐੱਲ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਕਿਸੇ ਉਮੀਦਵਾਰ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਹਰ ਸਫਲਤਾਪੂਰਬਕ ਪ੍ਰਮਾਣਤ ਉਮੀਦਵਾਰ ਨੂੰ 500 ਰੁਪਏ ਪ੍ਰਾਪਤ ਹੁੰਦੇ ਹਨ।

 

ਕੌਸ਼ਲ ਮੰਤਰਾਲੇ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵਾਈਵਾਈ) 2016-2020 ਅਧੀਨ ਹੁਣ ਤੱਕ 92 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਹੈ।

 

****

 

ਵਾਈਬੀ/ਐੱਸਕੇ



(Release ID: 1672469) Visitor Counter : 159