ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸਰਕਾਰ ਪੈਨਸ਼ਨਰਾਂ ਨੂੰ ਜ਼ਿੰਦਗੀ ਵਿੱਚ “ਆਤਮਨਿਰਭਰ” ਬਣਨ ਵਿੱਚ ਸਹਾਇਤਾ ਕਰ ਰਹੀ ਹੈ: ਡਾ. ਜਿਤੇਂਦਰ ਸਿੰਘ

ਕੇਂਦਰੀ ਰਾਜ ਮੰਤਰੀ, ਜਿਤੇਂਦਰ ਸਿੰਘ ਨੇ ਪੈਨਸ਼ਨਰਾਂ ਲਈ "ਕੋਵਿਡ ​​-19 ਮਹਾਮਾਰੀ ਵਿੱਚ ਵਿਚਾਰਾਂ ਅਤੇ ਧਿਆਨ ਦੀ ਸ਼ਕਤੀ" ਵਿਸ਼ੇ ‘ਤੇ ਇੰਟਰੈਕਟਿਵ ਪ੍ਰੋਗਰਾਮ ਨੂੰ ਸੰਬੋਧਨ ਕੀਤਾ

Posted On: 10 NOV 2020 5:28PM by PIB Chandigarh

ਕੇਂਦਰੀ ਰਾਜ ਮੰਤਰੀ,  ਉੱਤਰ ਪੂਰਬੀ ਖੇਤਰ ਦੇ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ, ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ, ਪੈਨਸ਼ਨਜ਼ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੁਆਰਾ ਪੈਨਸ਼ਨਰਾਂ ਲਈ ਡਿਜੀਟਲ ਲਾਈਫ ਸਰਟੀਫਿਕੇਟ ਨੂੰ ਉਤਸ਼ਾਹਿਤ ਕਰਕੇ ਪੈਨਸ਼ਨਰਾਂ ਨੂੰ "ਆਤਮਨਿਰਭਰ" ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਰਟੀਫੀਕੇਟ ਪੈਨਸ਼ਨਰਾਂ ਵਲੋ ਆਪਣੇ ਘਰ ਤੋਂ ਵੀ ਆਪਣੀ ਸੁਵਿਧਾ ਅਨੁਸਾਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਕੋਵਿਡ-19 ਮਹਾਮਾਰੀ ਕਾਰਨ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਕਾਰਨ, ਸਰਕਾਰ ਨੇ 1 ਨਵੰਬਰ, 2020 ਤੋਂ 31 ਦਸੰਬਰ 2020 ਤੱਕ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਲਈ ਮੌਜੂਦਾ ਸਮਾਂ-ਸੀਮਾਂ ਵਿੱਚ ਢਿੱਲ ਦਿੱਤੀ ਹੈ।

 


 

ਡੀਓਪੀਪੀਡਬਲਿਊ ਦੁਆਰਾ ਅੱਜ ਇੱਥੇ “ਕੋਵਿਡ​​-19 ਮਹਾਮਾਰੀ ਵਿੱਚ ਵਿਚਾਰਾਂ ਅਤੇ ਧਿਆਨ ਦੀ ਸ਼ਕਤੀ" ਵਿਸ਼ੇ ‘ਤੇ ਆਯੋਜਿਤ, ਬ੍ਰਹਮ ਕੁਮਾਰੀ ਸਿਸਟਰ ਸ਼ਿਵਾਨੀ ਦੇ ਇੱਕ ਇੰਟਰੈਕਟਿਵ ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੈਨਸ਼ਨਰਜ਼ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ, ਜੋ ਕਿ ਸਭ ਤੋਂ ਕਮਜ਼ੋਰ ਸਮੂਹ ਹਨ ਨੂੰ, ਕੋਵਿਡ -19 ਮਹਾਮਾਰੀ ਦੇ ਮੱਚੇਨਜ਼ਰ, ਡਾਕਟਰੀ ਦੇਖਭਾਲ਼ ਤੋਂ ਇਲਾਵਾ ਮਦਦਗਾਰ ਹੱਥ ਅਤੇ ਹਮਦਰਦੀ ਦੇ ਕੰਨਾਂ ਦੀ ਜ਼ਰੂਰਤ ਹੈ ਅਤੇ ਅਜਿਹੇ ਪ੍ਰੋਗਰਾਮਾਂ ਨਾਲ ਉਨ੍ਹਾਂ ਦੇ ਮਾਨਸਿਕ ਤਣਾਅ ਦੇ ਪੱਧਰ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸਰੀਰਕ ਬਿਮਾਰੀ ਤੋਂ ਵੀ ਬਚਾਏਗੀ।


 

ਆਪਣੀ ਗੱਲ ਕਹਿਣ ਵਿੱਚ ਬ੍ਰਹਮ ਕੁਮਾਰੀ ਸਿਸਟਰ ਸ਼ਿਵਾਨੀ ਦੀ ਖਾਸ ਸ਼ੈਲੀ ਦੀ ਸ਼ਲਾਘਾ ਕਰਦਿਆਂ ਸ੍ਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਬਜ਼ੁਰਗ ਨਾਗਰਿਕਾਂ ਕੋਲ ਸਮਾਜ ਨੂੰ ਦੇਣ ਲਈ ਹਮੇਸ਼ਾਂ ਬਹੁਤ ਸਾਰੀਆਂ ਪੇਸ਼ਕਸ਼ਾਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਕੀਮਤੀ ਤਜ਼ਰਬੇ ਸਮਾਜ ਵਿੱਚ ਤਬਦੀਲੀਆਂ ਲਿਆ ਸਕਦੇ ਹਨ।  ਉਨ੍ਹਾਂ ਕਿਹਾ, ਖੁਸ਼ਹਾਲੀ ਦੀ ਕੁੰਜੀ ਇਸੇ ਵਿੱਚ ਹੈ ਕਿ ਜੋ ਸਾਡੇ ਕੋਲ ਹੈ ਉਸ ਲਈ ਸ਼ੁਕਰਾਨਾ ਕਰੀਏ ਅਤੇ ਸਵੈ-ਸੰਤੁਸ਼ਟ ਹੋਈਏ, ਜਿਹਾ ਕਿ ਸਾਰੇ ਪ੍ਰਾਚੀਨ ਸ਼ਾਸਤ੍ਰਾਂ ਵਿੱਚ ਦਰਜ ਹੈ ਅਤੇ ਹੁਣ ਇਹ ਵਿਗਿਆਨ ਦੁਆਰਾ ਵੀ ਸਵੀਕਾਰ ਕੀਤਾ ਗਿਆ ਹੈ ਕਿ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ, ਬਿਮਾਰੀਆਂ ਨਾਲ ਲੜਨ ਅਤੇ ਬਿਹਤਰ ਸਰੀਰਕ ਸਿਹਤ ਵੱਲ ਅਗਵਾਈ ਕਰਦੀ ਹੈ।


 

ਬ੍ਰਹਮ ਕੁਮਾਰੀ ਸਿਸਟਰ ਸ਼ਿਵਾਨੀ ਦੁਆਰਾ ਆਪਣੇ ਸੰਬੋਧਨ ਵਿੱਚ ਦਿੱਤੇ, ਜੀਵਨ ਵਿੱਚ ਸਕਾਰਾਤਮਕਤਾ ਪੈਦਾ ਕਰਨ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ, ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਦੇ ਇਸ ਦੌਰ ਵਿੱਚ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਲਿਆਉਂਦੇ ਰਹਿਣਾ ਜ਼ਰੂਰੀ ਹੈ ਕਿਉਂਕਿ ਵਿਅਕਤੀ ਨੂੰ ਆਪਣੇ ਆਪ ਨੂੰ ਨਕਾਰਾਤਮਕ ਵਿਚਾਰਾਂ ਤੋਂ ਮੁਕਤ ਰਖਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਹਾਲਾਂਕਿ ਔਸਤ ਜੀਵਨਕਾਲ ਭਾਰਤ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਵਧਿਆ ਹੈ ਪਰ ਵਿਅਕਤੀ ਨੂੰ ਜੀਵਨ ਨੂੰ ਸਾਲਾਂ ਵਿੱਚ ਨਹੀਂ, ਬਲਕਿ ਸਾਲਾਂ ਵਿੱਚ ਜੀਵਨ ਜੋੜਨਾ ਚਾਹੀਦਾ ਹੈ।


 

ਇਸ ਤੋਂ ਪਹਿਲਾਂ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਬ੍ਰਹਮ ਕੁਮਾਰੀ ਸਿਸਟਰ ਸ਼ਿਵਾਨੀ ਨੇ ਕੋਵਿਡ -19 ਮਹਾਮਾਰੀ ਦੇ ਇਸ ਦੌਰ ਵਿੱਚ ਆਪਣੇ ਆਪ ਨੂੰ ਸਕਾਰਾਤਮਕ ਵਿਚਾਰਾਂ ਨਾਲ ਊਰਜਾਵਾਨ ਰੱਖਣ ਅਤੇ ਇੱਕ ਜਗਮਗਾਂਉਂਦੇ ਦੀਵੇ ਦੀ ਤਰ੍ਹਾਂ ਦੂਸਰੇ ਦੀਵਿਆਂ ਨੂੰ ਵੀ ਊਰਜਾ ਪ੍ਰਦਾਨ ਕਰਨ ਲਈ ਉਤਸ਼ਾਹਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਸੰਸਕਾਰਾਂ ਦੁਆਰਾ, ਨਾ ਸਿਰਫ ਉਹ ਆਪਣੀ ਭਾਵਨਾਤਮਕ ਤੰਦਰੁਸਤੀ ਦਾ ਧਿਆਨ ਰੱਖ ਸਕਦੇ ਹਨ, ਬਲਕਿ ਘਰ ਅਤੇ ਸਮਾਜ ਵਿੱਚ ਹਰੇਕ ਦੀ ਭਾਵਨਾਤਮਕ ਸ਼ਕਤੀ ਵਿੱਚ ਯੋਗਦਾਨ ਪਾ ਸਕਦੇ ਹਨ, ਕਿਉਂਕਿ ਉਹ ਵੱਡੇ ਪੱਧਰ 'ਤੇ ਸਮਾਜ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਨੌਜਵਾਨ ਮੈਂਬਰਾਂ ਨੂੰ ਬਿਨਾਂ ਸ਼ਰਤ ਭਾਵਨਾਤਮਕ ਸਹਾਇਤਾ, ਸਥਿਰਤਾ, ਉਮੀਦ ਅਤੇ ਪਿਆਰ ਪ੍ਰਦਾਨ ਕਰਦੇ ਹਨ।


 

ਇਸ ਔਨਲਾਈਨ ਸਮਾਰੋਹ ਵਿੱਚ ਸਕੱਤਰ (ਪੈਨਸ਼ਨ ਐਂਡ ਪੈਨਸ਼ਨਰਜ਼ ਵੈੱਲਫੇਅਰ) ਡਾ. ਕਸ਼ਤ੍ਰਾਪਤੀ ਸ਼ਿਵਾਜੀ ਅਤੇ ਸ਼੍ਰੀ ਸੰਜੀਵ ਨਰਾਇਣ ਮਾਥੁਰ, ਜੁਆਂਇੰਟ ਸਕੱਤਰ (ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ) ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਅਤੇ ਪੈਨਸ਼ਨਰਜ਼ ਐਸੋਸੀਏਸ਼ਨਾਂ ਦੇ ਅਹੁਦੇਦਾਰ ਮੌਜੂਦ ਸਨ।


 

ਇਸ ਪ੍ਰੋਗਰਾਮ ਦਾ ਉਦੇਸ਼ ਬਜ਼ੁਰਗ ਪੈਨਸ਼ਨਰਜ਼ ਨੂੰ ਕੋਰੋਨਾ ਮਹਾਮਾਰੀ ਦੇ ਦੌਰਾਨ ਮਾਨਸਿਕ ਤੰਦਰੁਸਤੀ ਬਾਰੇ ਸੰਵੇਦਨਸ਼ੀਲ ਕਰਨਾ ਸੀ। ਡੀਓਪੀਪੀਡਬਲਿਊ ਦੁਆਰਾ ਪੈਨਸ਼ਨਰਾਂ ਦੇ ਸਿਹਤ ਮੁੱਦਿਆਂ ਨੂੰ ਹੱਲ ਕਰਨ ਲਈ ਪ੍ਰੋਗਰਾਮਾਂ ਦੇ ਆਯੋਜਨ ਲਈ ਅਤਿਰਿਕਤ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ, ਪੈਨਸ਼ਨਰਜ਼ ਐਸੋਸੀਏਸ਼ਨਾਂ ਦੀ ਸਹਾਇਤਾ ਨਾਲ ਪੂਰੇ ਭਾਰਤ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੂੰ ਜੋੜ ਕੇ ਕੋਵਿਡ -19 ਲਈ ਸਲਾਹ-ਮਸ਼ਵਰਾ ਦੇਣਾ, ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਯੋਗਾ ਸੈਸ਼ਨ ਅਤੇ ਸਮੁੱਚੀ ਸਿਹਤ ਲਈ ਪ੍ਰੋਗਰਾਮ ਸ਼ਾਮਲ ਹਨ।



 

              ********



 

ਐੱਸਐੱਨਸੀ / ਐੱਸਐੱਸ



(Release ID: 1671826) Visitor Counter : 164