ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਆਈ ਆਈ ਟੀ ਬੋਂਬੇ ਵੱਲੋਂ ਆਯੋਜਿਤ ਪ੍ਰੋਗਰਾਮ ਰਾਸ਼ਟਰੀ ਸਿੱਖਿਆ ਦਿਵਸ ਦਾ ਵਰਚੂਅਲੀ ਉਦਘਾਟਨ ਕੀਤਾ
ਐੱਨ ਈ ਪੀ 2020 ਦੇ ਲਾਗੂ ਹੋਣ ਨਾਲ ਦੇਸ਼ ਦਾ ਸਿੱਖਿਆ ਸਿਸਟਮ ਬਦਲ ਜਾਵੇਗਾ- ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ"
Posted On:
10 NOV 2020 4:35PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਰਾਸ਼ਟਰੀ ਸਿੱਖਿਆ ਦਿਵਸ ਪ੍ਰੋਗਰਾਮ ਦਾ ਵਰਚੂਅਲੀ ਉਦਘਾਟਨ ਕੀਤਾ । ਇਹ ਪ੍ਰੋਗਰਾਮ ਇੰਡੀਅਨ ਇੰਸਟੀਚਿਊਟ ਆਫ ਬੋਂਬੇ ਵੱਲੋਂ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ । 11 ਨਵੰਬਰ ਨੂੰ ਮੌਲਾਨਾ ਅਬੁਲ ਕਲਾਮ ਦੀ ਜਨਮ ਵਰ੍ਹੇਗੰਢ ਰਾਸ਼ਟਰੀ ਸਿੱਖਿਆ ਦਿਵਸ ਦੇ ਤੌਰ ਤੇ ਮਨਾਈ ਜਾਂਦੀ ਹੈ । ਇਸਰੋ ਦੇ ਸਾਬਕਾ ਚੇਅਰਮੈਨ ਤੇ ਨਵੀਂ ਸਿੱਖਿਆ ਨੀਤੀ ਦਾ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਡਾਕਟਰ ਕੇ ਕਸਤੂਰੀ ਰੰਜਨ ਇਸ ਮੌਕੇ ਤੇ ਗੈਸਟ ਆਫ ਆਨਰ ਸਨ ।
https://t.co/2YR6wsMXsu?amp=1
- ਏਕਤਾ ਦਿਵਸ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ,"ਭਾਰਤ ਵਿੱਚ ਪੜ੍ਹੋ , ਭਾਰਤ ਵਿੱਚ ਰਹੋ ਅਤੇ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਰਾਹੀਂ , ਅਸੀਂ ਭਾਰਤ ਨੂੰ ਸਿੱਖਿਆ ਲਈ ਇੱਕ ਵਿਸ਼ਵ ਹੱਬ ਵਜੋਂ ਸਥਾਪਿਤ ਕਰਨ ਲਈ ਵਚਨਬੱਧ ਹਾਂ । ਸਿੱਖਿਆ ਦੇ ਮਿਆਰੀਕਰਨ ਨੂੰ ਯਕੀਨੀ ਬਣਾਉਣ ਲਈ , ਇਹ ਵੀ ਜ਼ਰੂਰੀ ਹੈ ਕਿ ਅਸੀਂ ਸਹਿਯੋਗ, ਤਾਲਮੇਲ ਤੇ ਵਿਸ਼ਵ ਦੀਆਂ ਮੋਹਰੀ ਯੂਨੀਵਰਸਿਟੀਆਂ ਦੇ ਨਾਲ ਸਮਝੌਤੇ ਕਰਕੇ ਅੱਗੇ ਵਧੀਏ । ਇਹ ਐੱਨ ਈ ਪੀ 2020 ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਵਿਸ਼ਵ ਦੀਆਂ ਸਿਰਕੱਢ 100 ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਕੈਂਪਸ ਸਥਾਪਿਤ ਕਰਨ ਲਈ ਸੱਦਾ ਦਿੱਤਾ ਗਿਆ ਹੈ"।
ਸ਼੍ਰੀ ਪੋਖਰਿਯਾਲ ਨੇ ਇਹ ਉਜਾਗਰ ਕੀਤਾ ਕਿ ਆਈ ਆਈ ਟੀ ਬੋਂਬੇ ਇੱਕ ਵਿਸ਼ਵ ਦੀ ਤਕਨਾਲੋਜੀ ਸੰਸਥਾ ਹੈ ਜੋ ਬਦਲਾਅ ਵਾਲੀ ਸਿੱਖਿਆ ਨਾਲ ਆਗੂ ਅਤੇ ਇੰਨੋਵੇਟਰਸ ਮੁਹੱਈਆ ਕਰਦੀ ਹੈ ਅਤੇ ਉਦਯੋਗ ਅਤੇ ਸਮਾਜ ਲਈ ਨਵੀਂ ਜਾਣਕਾਰੀ ਪੈਦਾ ਕਰਦੀ ਹੈ । ਐੱਨ ਈ ਪੀ 2020 ਦੇ ਲਾਗੂ ਹੋਣ ਨਾਲ ਦੇਸ਼ ਦਾ ਸਿੱਖਿਆ ਸਿਸਟਮ ਬਦਲ ਜਾਵੇਗਾ । ਮੰਤਰੀ ਨੇ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਉਹਨਾਂ ਵੱਲੋਂ ਭਾਰਤ ਲਈ ਖੋਜ ਅਤੇ ਵਿਕਾਸ ਨੂੰ ਸਮਰਪਿਤ ਹੋ ਕੇ ਇਸ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਵਧਾਈ ਦਿੱਤੀ । ਉਹਨਾਂ ਨੇ ਵਿਦਿਆਰਥੀਆਂ ਨੂੰ ਸਾਇੰਸ ਅਤੇ ਤਕਨਾਲੋਜੀ ਨੂੰ ਭਾਰਤੀ ਲੋਕਾਂ ਦੇ ਫਾਇਦੇ ਲਈ ਵਰਤਣ ਦੀ ਅਪੀਲ ਕੀਤੀ । ਉਹਨਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਉਸਾਰੀ ਦੀਆਂ ਪਹਿਲਕਦਮੀਆਂ ਵਿੱਚ ਯੋਗਦਾਨ ਪਾਉਣ ਲਈ ਕਿਹਾ , ਕਿਉਂਕਿ ਅਸੀਂ ਵਿਸ਼ਵ ਦਾ ਮਨੁੱਖੀ ਪੂੰਜੀ ਦੇ ਅਰਥਾਂ ਵਿੱਚ ਸਭ ਤੋਂ ਰਾਸ਼ਟਰ ਹਨ ।
ਡਾਇਰੈਕਟਰ ਪ੍ਰੋਫੈਸਰ ਸੁਭਾਸ਼ੀਸ ਚੌਧਰੀ ਨੇ ਆਈ ਆਈ ਟੀ ਬੋਂਬੇ ਰਿਸਰਚ ਐਕਸੇਲੈਂਸ ਐਵਾਰਡ 2019 ਪ੍ਰਦਾਨ ਕੀਤੇ । ਆਈ ਆਈ ਟੀ ਬੋਂਬੇ ਰਿਸਰਚ ਐਕਸੇਲੈਂਸ ਐਵਾਰਡਸ ਪਿਛਲੇ ਕਈ ਸਾਲਾਂ ਤੋਂ ਆਈ ਆਈ ਟੀ ਬੋਂਬੇ ਫੈਕਲਟੀ ਦੇ ਖੋਜ ਅਤੇ ਵਿਕਾਸ ਯਤਨਾਂ ਦੀ ਮਾਨਤਾ ਲਈ ਸਥਾਪਿਤ ਕੀਤੇ ਗਏ ਸਨ ।
1. ਖੋਜ ਪਬਲਿਕੇਸ਼ਨ ਐਵਾਰਡ (ਪੰਜ ਐਵਾਰਡ) :— ਇਹ ਐਵਾਰਡ ਅਸਲ ਖੋਜ ਨਤੀਜਿਆਂ ਲਈ ਪ੍ਰਕਾਸ਼ਨਾਵਾਂ ਲਈ ਸਭ ਦੇ ਸੁਝਾਅ ਅਤੇ ਹੋਰ ਕਈ ਕਿਸਮਾਂ ਜਿਵੇਂ , ਪ੍ਰਦਰਸ਼ਨੀਆਂ (ਉਦਾਹਰਣ ਦੇ ਤੌਰ ਤੇ ਡਿਜ਼ਾਈਨ , ਫਿਲਮ) ਦੀ ਮਾਨਤਾ ਲਈ ਦਿੱਤੇ ਜਾਂਦੇ ਹਨ ।
2. ਖੋਜ ਜਾਣਕਾਰੀ ਐਵਾਰਡ (ਤਿੰਨ ਐਵਾਰਡ) :— ਇਹ ਐਵਾਰਡ ਮੋਨੋਗ੍ਰਾਫਸ / ਪੁਸਤਕਾਂ / ਰਿਵਿਊ ਚੈਪਟਰਸ / ਰਿਵਿਊ ਪੇਪਰਸ ਰਾਹੀਂ ਖੋਜ ਸਬੰਧੀ ਜਾਣਕਾਰੀ ਦੇ ਉਮਦਾ ਯਤਨਾਂ ਦੀ ਮਾਨਤਾ ਲਈ ਦਿੱਤੇ ਜਾਂਦੇ ਹਨ ।
3 ਅਰਲੀ ਰਿਸਰਚ ਐਚੀਵਰ ਐਵਾਰਡ (ਤਿੰਨ ਐਵਾਰਡ):— ਇਹ ਐਵਾਰਡ ਉਹਨਾਂ ਨੌਜਵਾਨ ਖੋਜਾਰਥੀਆਂ ਨੂੰ ਦਿੱਤੇ ਜਾਂਦੇ ਹਨ , ਜਿਹਨਾਂ ਨੂੰ ਪਹਿਲਾਂ ਹੀ ਆਲਾ ਦਰਜੇ ਦਾ ਅਸਲੀ ਕੰਮ ਕਰਨ ਦੀਆਂ ਸੰਭਾਵਨਾਵਾਂ ਦਿਖਾਈਆਂ ਹੁੰਦੀਆਂ ਹਨ ।
ਆਈ ਆਈ ਟੀ ਬੋਂਬੇ ਦੇ ਡਾਇਰੈਕਟਰ ਪ੍ਰੋਫੈਸਰ ਸੁਭਾਸ਼ੀਸ ਚੌਧਰੀ ਨੇ ਕਿਹਾ ,"ਸਿੱਖਿਆ ਮੰਤਰਾਲੇ ਵੱਲੋਂ ਤਿਆਰ ਕੀਤੀ ਗਈ ਰਾਸ਼ਟਰੀ ਸਿੱਖਿਆ ਪੋਲਿਸੀ 2020 ਦਾ ਬਹੁਤ ਵਿਆਪਕ ਸਕੋਪ ਹੈ । ਅਸੀਂ ਆਸ ਕਰਦੇ ਹਾਂ ਕਿ ਇਹ ਦੇਸ਼ ਦੇ ਸਾਰੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਲਈ ਇੱਕ ਵੱਡਾ ਹੁਲਾਰਾ ਦੇਵੇਗੀ । ਆਈ ਆਈ ਟੀ ਬੋਂਬੇ ਵਿੱਚ ਅਸੀਂ ਇਸ ਨੀਤੀ ਦਸਤਾਵੇਜ਼ ਦੀ ਆਤਮਾ ਦੇ ਮੁੱਖ ਬਿੰਦੂਆਂ ਰਾਹੀਂ ਮਿਆਰੀ ਵਿਦਿਆ ਪ੍ਰਦਾਨ ਕਰਨ ਅਤੇ ਖੋਜ ਵਿੱਚ ਉੱਦਮਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ । ਜਿਵੇਂ ਕਿ ਅਸੀਂ ਰਾਸ਼ਟਰੀ ਸਿੱਖਿਆ ਦਿਵਸ ਮਨਾ ਰਹੇ ਹਾਂ , ਅਸੀਂ ਮਿਆਰੀ ਸਿੱਖਿਆ ਮੁਹੱਈਆ ਕਰਨ ਅਤੇ ਖੋਜ ਵਿੱਚ ਸ਼ਾਨਦਾਰ ਕੰਮ ਕਰਨ ਵਿੱਚ ਵਚਨਬੱਧਤਾ ਦੁਹਰਾਉਂਦੇ ਹਾਂ" ।
ਮੁੱਖ ਮਹਿਮਾਨ ਨੇ ਆਈ ਆਈ ਟੀ ਬੋਂਬੇ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਜੈ ਕਿਸ਼ਨ ਨਾਇਰ ਨੂੰ ਪ੍ਰੋਫੈਸਰ ਕ੍ਰਿਤੀ ਰਿਮਮ ਰਿਦਮ ਐਵਾਰਡ ਫੋਰ ਕ੍ਰਿਏਟਿਵ ਰਿਸਰਚ 2019 ਨਾਲ ਸਨਮਾਨਿਤ ਕੀਤਾ । ਇਹ ਐਵਾਰਡ ਉਹਨਾਂ ਨੂੰ ਉਹਨਾਂ ਦੀ ਮਹੱਤਵਪੂਰਨ ਖੋਜ ਦੇ ਯੋਗਦਾਨ ਲਈ ਦਿੱਤਾ ਗਿਆ , ਜਿਸ ਵਿੱਚ ਉਹਨਾਂ ਨੇ "ਅਨ ਸਰਟੇਨਟੀ ਮੈਨੇਜਮੈਂਟ ਇਨ ਦਾ ਸਮਾਰਟ ਰਿਨਿਊਏਬਲ ਰਿੱਚ ਪਾਵਰ ਗ੍ਰਿਡ" ਬਾਰੇ ਖੋਜ ਕੀਤੀ ਸੀ । ਇਹ ਐਵਾਰਡ ਆਈ ਆਈ ਟੀ ਬੋਂਬੇ ਦੇ ਫਿਜੀਕਸ ਵਿਭਾਗ ਦੇ ਪ੍ਰੋਫੈਸਰ ਵਰੁਣ ਪੇਲਰਾਓ ਨੂੰ ਉਹਨਾਂ ਦੀ ‘ਇਲੈਕਟ੍ਰੋ ਮੈਗਨੈਟਿਕ ਕਾਉਂਟਰ ਪਾਰਟਸ ਟੂ ਗ੍ਰੈਵਿਟੇਸ਼ਨਲ ਵੇਵ ਸੋਰਸੇਸ’ ਦੇ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਗਿਆ । ਇਸ ਸਨਮਾਨ ਵਿੱਚ ਇੱਕ ਸਾਈਟੇਸ਼ਨ ਅਤੇ ਇੱਕ—ਇੱਕ ਲੱਖ ਰੁਪਏ ਨਗਦ ਇਨਸੈਂਟਿਵ ਵਜੋਂ ਦਿੱਤਾ ਜਾਂਦਾ ਹੈ ਅਤੇ ਇਹ ਪ੍ਰੋਫੈਸਰ ਜਿਯੰਤ ਆਰ ਹਰੀਸਤਾ ਆਈ ਆਈ ਐੱਸ ਸੀ ਬੈਂਗਲੋਰ ਵੱਲੋਂ ਦਿੱਤੀ ਜਾਂਦੀ ਐਂਡੋਨਮੈਂਟ ਗਰਾਂਟ ਵਿੱਚੋਂ ਦਿੱਤੇ ਜਾਂਦੇ ਹਨ ।
ਗੈਸਟ ਆਫ ਆਨਰ ਡਾਕਟਰ ਕੇ ਕਸਤੂਰੀ ਰੰਜਨ ਨੇ ਆਪਣੇ ਸੰਬੋਧਨ ਵਿੱਚ ਕਿਹਾ ,"ਰਾਸ਼ਟਰੀ ਸਿੱਖਿਆ ਨੀਤੀ 2020 ਸਿੱਖਿਆ ਲਈ ਇੱਕਜੁਟਤਾ ਪਰ ਲਚਕੀਲੀ ਪਹੁੰਚ ਦੀ ਪ੍ਰਤੀਨਿਧਤਾ ਕਰਦੀ ਹੈ l ਇਹ ਦਿਮਾਗ ਅੰਦਰ ਸਿੱਖਿਆ ਸਬੰਧੀ ਵੱਖ ਵੱਖ ਪੜਾਵਾਂ ਦੀ ਅੰਤਰਜੁੱਟਤਾ ਨੂੰ ਵੀ ਧਿਆਨ ਵਿੱਚ ਰੱਖਦੀ ਹੈ , ਅਤੇ ਕਿਵੇਂ ਇਹ ਲਗਾਤਾਰ , ਮਿਲ ਕੇ ਦੇਸ਼ ਲਈ ਸਿੱਖਿਆ ਦੇ ਰੋਡ ਮੈਪ ਦੇ ਅਮਲ ਤੱਕ ਪਹੁੰਚ ਯੋਗ ਹੈ"। ਇਸ ਉਦਘਾਟਨ ਤੋਂ ਬਾਅਦ ਰਾਸ਼ਟਰੀ ਸਿੱਖਿਆ ਨੀਤੀ 2020 ਬਾਰੇ ਇੱਕ ਵਰਕਸ਼ਾਪ ਕਰਵਾਈ ਗਈ । ਇਸ ਵਰਕਸ਼ਾਪ ਵਿੱਚ ਪ੍ਰੋਫੈਸਰ ਬੀ ਐੱਨ ਜਗਤਾਪ , ਆਈ ਆਈ ਟੀ ਬੋਂਬੇ , ਡਾਕਟਰ ਜੈ ਤੀਰਥ "ਜੈਰੀ ਰਾਓ" , ਉੱਦਮੀ , ਵੀ ਬੀ ਐੱਚ ਸੀ ਅਤੇ ਐੱਚ ਐੱਫ ਸੀ ਦੇ ਬਾਨੀ ਅਤੇ ਪ੍ਰੋਫੈਸਰ ਧਰੁਬਾ ਜੇ ਸੈਕੀਆ , ਟੀ ਆਈ ਐੱਫ ਆਰ , ਐਕਸ ਵੀ ਸੀ , ਕੋਟਨ ਕਾਲੇਜ ਸਟੇਟ ਯੂਨੀਵਰਸਿਟੀ, ਸ਼ਾਮਲ ਹੋਏ ।
ਖੋਜ ਪਬਲਿਕੇਸ਼ਨ ਐਵਾਰਡਸ :—
Sr. No.
|
Awardee (Prof.)
|
Department/Centre
|
Theme Title
|
-
|
MaheswaranShanmugam
|
Chemistry
|
Influence of diamagnetic ion on slow relaxation of magnetization of lanthanide ion
|
-
|
NutanLimaye
|
Computer Science and Engineering
|
Exploring the Frontiers of Algebraic Computations
|
-
|
Rajneesh Bharadwaj
|
Mechanical Engineering
|
Complex fluid droplets on engineered surfaces
|
-
|
SoumyoMukherji* and SuparnaMukherji%
|
*Biosciences and Bioengineering & % Environmental Science and Engineering
|
Synthesis and Immobilization of Silver Nanoparticles, and their Application in Water Disinfection
|
-
|
SubhankarKarmakar
|
Environmental Science and Engineering
|
Precipitation extremes and urban flood management
|
ਖੋਜ ਜਾਣਕਾਰੀ ਐਵਾਰਡ :-
S. No.
|
Awardee (Prof.)
|
Department/Centre
|
Title / Details
|
-
|
Hetu C. Sheth
|
Earth Sciences
|
Monograph: A Photographic Atlas of Flood Basalt Volcanism; Springer, New York (2018), 363
|
-
|
Parinda Vasa
|
Physics
|
Strong light-matter interaction in quantum emitter/metal hybrid nanostructures; ACS Photonics 5(1) (2018), pp. 2-23
|
-
|
Raghavan B. Sunoj
|
Chemistry
|
Mechanistic Insights on Cooperative Catalysis through Computational Quantum Chemical Methods; ACS Catalysis. 5, (2015) 480−503
|
ਅਰਲੀ ਰਿਸਰਚ ਐਚੀਵਰ ਐਵਾਰਡ :-
Sr.
No.
|
Awardee (Prof.)
|
Department/Centre
|
-
|
Pradip P. Kalbar
|
Centre for Urban Science and Engineering
|
-
|
ShobhnaKapoor
|
Chemistry
|
-
|
VarunBhalerao
|
Physics
|
ਐੱਨ ਬੀ / ਕੇ ਪੀ / ਏ ਕੇ
(Release ID: 1671783)
Visitor Counter : 227