ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਰੇਲਟੇਲ ਨੂੰ ਆਪਣੀਆਂ ਸਿਹਤ ਸੁਵਿਧਾਵਾਂ ਵਿੱਚ ਐੱਚਐੱਮਆਈਐੱਸ ਲਾਗੂ ਕਰਨ ਦਾ ਕਾਰਜ ਸੌਂਪਿਆ ਹੈ

Posted On: 10 NOV 2020 4:29PM by PIB Chandigarh

ਭਾਰਤੀ ਰੇਲਵੇ ਨੇ ਹਸਪਤਾਲ ਪ੍ਰਬੰਧਨ ਨੂੰ ਇੱਕ ਸਿੰਗਲ ਆਰਕੀਟੈਕਟਰ ‘ਤੇ ਲਿਆਉਣ ਦੇ ਉਦੇਸ਼ ਨਾਲ ਅਤੇ ਸੰਚਾਲਨ ਨੂੰ ਸਹਿਜ ਬਣਾਉਣ ਦੇ ਲਈ ਹਸਪਤਾਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਨੂੰ ਲਾਗੂ ਕਰਨ ਦਾ ਕਾਰਜ ਰੇਲਟੇਲ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (“ਰੇਲਟੇਲ”) ਨੂੰ ਸੌਂਪਿਆ ਹੈ, ਇਹ ਸਿਸਟਮ ਹਸਪਤਾਲ ਪ੍ਰਸ਼ਾਸਨ ਅਤੇ ਰੋਗੀ ਸਿਹਤ ਸੇਵਾ ਵਿੱਚ ਸੁਧਾਰ ਦੇ ਲਈ ਭਾਰਤ ਭਰ ਵਿੱਚ ਸਾਰੀਆਂ 125 ਸਿਹਤ ਸੁਵਿਧਾਵਾਂ ਅਤੇ 650 ਪੌਲੀਕਲੀਨਿਕਸ ਦੇ ਲਈ ਏਕੀਕ੍ਰਿਤ ਕਲੀਨਿਕਲ ਇਨਫਰਮੇਸ਼ਨ ਸਿਸਟਮ ਉਪਲਬਧ ਕਰਾਵੇਗੀ।

 

ਵਿਭਾਗਾਂ ਅਤੇ ਪ੍ਰਯੋਗਸ਼ਾਲਾਵਾਂ ਦੇ ਅਨੁਸਾਰ ਕਲੀਨਿਕਲ ਡੇਟਾ ਨੂੰ ਕਸਟਮਾਈਜ਼ ਕਰਨ, ਮਲਟੀ ਹਾਸਪਿਟਲ ਕੰਸਲਟੇਸ਼ਨ, ਮੈਡੀਕਲ ਅਤੇ ਹੋਰ ਉਪਕਰਣਾਂ ਦੇ ਨਾਲ ਨਿਰਵਿਘਨ ਇੰਟਰਫੇਸ ਆਦਿ ਸਾਫਟਵੇਅਰ ਦੀਆਂ ਵਿਸ਼ੇਸ਼ਤਾਵਾਂ ਅਤੇ ਮਰੀਜ਼ਾਂ ਨੂੰ ਉਨ੍ਹਾਂ ਦੇ ਮੋਬਾਈਲ ਡਿਵਾਇਸ 'ਤੇ ਪੂਰੀ ਗੋਪਨੀਅਤਾ ਦੇ ਨਾਲ, ਆਪਣੇ ਸਾਰੇ ਮੈਡੀਕਲ ਰਿਕਾਰਡ ਐਕਸੈੱਸ ਕਰਨ ਦਾ ਲਾਭ ਹੋਵੇਗਾ

 

ਰੇਲਟੇਲ ਅਤੇ ਰੇਲਵੇ ਮੰਤਰਾਲੇ ਨੇ ਕਾਰਜ ਦੇ ਲਾਗੂਕਰਨ ਦੇ ਤੌਰ-ਤਰੀਕਿਆਂ ਦੇ ਸਬੰਧ ਵਿੱਚ ਇੱਕ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ ਹਨ ਖੁੱਲ੍ਹੇ ਸਰੋਤ ‘ਤੇ ਅਧਾਰਿਤ ਹਸਪਤਾਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਚਐੱਮਆਈਐੱਸ) ਸਾਫਟਵੇਅਰ ਨੂੰ ਕਲਾਊਡ 'ਤੇ ਡਿਪਲਾਇ ਕੀਤਾ ਜਾਣਾ ਹੈ

 

ਇਸ ਐਲਾਨ ‘ਤੇ ਬੋਲਦੇ ਹੋਏ, ਭਾਰਤੀ ਰੇਲਵੇ ਬੋਰਡ ਦੇ ਚੇਅਰਮੈਨ, ਸ਼੍ਰੀ ਵਿਨੋਦ ਕੁਮਾਰ ਯਾਦਵ ਨੇ ਕਿਹਾ, “ਅਸੀਂ ਸਾਰੇ ਖੇਤਰਾਂ ਵਿੱਚ ਡਿਜੀਟਲਾਈਜ਼ੇਸ਼ਨ ਕਰ ਰਹੇ ਹਾਂ ਅਤੇ ਲਗਾਤਾਰ ਬਦਲਾਅ ਦੇ ਦੌਰ ਵਿੱਚੋਂ ਗੁਜਰ ਰਹੇ ਹਾਂ। ਹਸਪਤਾਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਚਐੱਮਆਈਐੱਸ) ਪਲੈਟਫਾਰਮ ਯੂਨੀਕ ਮੈਡੀਕਲ ਆਈਡੈਂਟਿਟੀ ਸਿਸਟਮ ਨਾਲ ਜੁੜਿਆ ਹੋਵੇਗਾ। ਆਰਟੀਫਿਸ਼ਲ ਇੰਟੈਲੀਜੈਂਸ 'ਤੇ ਅਧਾਰਿਤ ਇੱਕ ਸੈਂਟਰ ਆਵ੍ ਐਕਸੀਲੈਂਸ ਪ੍ਰਕਿਰਿਆ ਅਧੀਨ ਹੈ ਜੋ ਇਨ੍ਹਾਂ ਤਕਨੀਕੀ ਤਬਦੀਲੀਆਂ ਨੂੰ ਡ੍ਰਾਈਵ ਕਰੇਗਾ ਚਾਹੇ ਇਹ ਆਰਟੀਫਿਸ਼ਲ ਇੰਟੈਲੀਜੈਂਸ, ਡੇਟਾ ਵਿਸ਼ਲੇਸ਼ਣ ਜਾਂ ਐਪ ਅਧਾਰਿਤ ਸੇਵਾਵਾਂ ਹੋਣ। ਰੇਲਟੇਲ ਨਾਲ ਸਾਡਾ ਰਣਨੀਤਕ ਸਬੰਧ ਹਮੇਸ਼ਾ ਯੋਗਤਾ 'ਤੇ ਅਧਾਰਿਤ ਰਿਹਾ ਹੈ ਅਤੇ ਰੇਲਟੇਲ ਸਾਨੂੰ ਵੀਡੀਓ ਨਿਗਰਾਨੀ ਪ੍ਰਣਾਲੀ, ਈ-ਆਫਿਸ ਸੇਵਾਵਾਂ, ਕੰਟੈਂਟ ਔਨ ਡਿਮਾਂਡ, ਭਾਰਤ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਜਿਹੇ ਵਿਭਿੰਨ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਲਗਾਤਾਰ ਮਦਦ ਕਰ ਰਿਹਾ ਹੈ। ”

 

ਇਸ ਕਾਰਜ ਦੀ ਵੰਡ ਦੇ ਅਵਸਰ ‘ਤੇ ਬੋਲਦੇ ਹੋਏ, ਰੇਲਟੇਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਪੁਨੀਤ ਚਾਵਲਾ ਨੇ ਕਿਹਾ, “ਦੱਖਣ ਮੱਧ ਰੇਲਵੇ ਵਿੱਚ ਹਸਪਤਾਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਨੂੰ ਲਾਗੂ ਕਰਨਾ ਪ੍ਰੂਫ ਆਵ੍ ਕੰਸੈਪਟ ਦੇ ਰੂਪ ਵਿੱਚ ਪਹਿਲਾਂ ਹੀ ਸਥਾਪਿਤ ਕੀਤਾ ਜਾ ਚੁੱਕਿਆ ਹੈ ਅਤੇ ਇਸ ਦਾ ਪੜਾਅਵਾਰ ਤਰੀਕੇ ਨਾਲ ਸਰਬ ਭਾਰਤੀ ਪੱਧਰ ‘ਤੇ ਡਿਪਲਾਇਮੈਂਟ ਕੀਤਾ ਜਾ ਰਿਹਾ ਹੈ। ਰਿਕਾਰਡ ਰੱਖਣ ਦੇ ਰਵਾਇਤੀ ਰੂਪਾਂ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ ਅਤੇ ਟੈਕਨੋਲੋਜੀ ਦਾ ਏਕੀਕਰਣ, ਸਕੇਲ, ਲਾਗਤ ਸਮਰੱਥਾਵਾਂ, ਉਪਯੋਗ ਵਿੱਚ ਅਸਾਨੀ ਤੇ ਹੋਰ ਲਾਭਾਂ ਨੂੰ ਪ੍ਰਾਪਤ ਕਰਨ ਦਾ ਇੱਕੋ-ਇੱਕ ਤਰੀਕਾ ਹੈ

ਰੇਲਟੇਲ, ਆਈਸੀਟੀਐੱਸ ਸੇਵਾਵਾਂ ਅਤੇ ਸਮਾਧਾਨ ਜਿਹੇ ਐੱਮਪੀਐੱਲਐੱਸ-ਵੀਪੀਐੱਨ, ਲੀਜ਼ਡ ਲਾਈਨ ਸਰਵਿਸਿਜ਼, HD ਵੀਡੀਓ ਕਾਨਫਰੰਸ, ਈ-ਆਫਿਸ ਅਤੇ ਡੇਟਾ ਸੈਂਟਰ ਸਰਵਿਸਿਜ਼, ਵੱਡੇ ਨੈੱਟਵਰਕਾਂ ਦਾ ਹਾਰਡਵੇਅਰ ਸਿਸਟਮ ਇੰਟੀਗ੍ਰੇਸ਼ਨ, ਸਾਫਟਵੇਅਰ ਅਤੇ ਡਿਜੀਟਲ ਸੇਵਾਵਾਂ ਦਾ ਵਿਵਿਧ ਪੋਰਟਫੋਲੀਓ ਉਪਲਬਧ ਕਰਵਾਉਂਦਾ ਹੈ

 

******

ਡੀਜੇਐੱਨ



(Release ID: 1671777) Visitor Counter : 208