ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸ਼੍ਰੀ ਸੰਜੇ ਧੋਤ੍ਰੇ ਨੇ ਇਕ ਵੀਡੀਓ ਸੰਦੇਸ਼ ਰਾਹੀਂ ਇੰਡੀਆ ਮੋਬਾਈਲ ਕਾਂਗਰਸ 2020 ਦੇ ਚੌਥੇ ਸੰਸਕਰਣ ਐਲਾਨ ਕੀਤਾ

8 ਤੋਂ 10 ਦਸੰਬਰ ਤਕ ਹੋਣ ਵਾਲੇ ਵਰਚੁਅਲ ਅਵਤਾਰ ਵਿੱਚ 50 ਤੋਂ ਵੱਧ ਹਿੱਸਾ ਲੈਣ ਵਾਲੀਆਂ ਕੰਪਨੀਆਂ, 3000 ਤੋਂ ਵੱਧ ਸੀ ਐਕਸ ਉ ਪੱਧਰ ਦੇ ਡੈਲੀਗੇਟ ਅਤੇ 15000 ਤੋਂ ਵੱਧ ਵਿਜ਼ਟਰ ਸ਼ਾਮਲ ਹੋਣਗੇ

Posted On: 09 NOV 2020 5:17PM by PIB Chandigarh

ਸਿਖਿਆ ਮੰਤਰਾਲੇ ਵਿੱਚ ਰਾਜ ਮੰਤਰੀ; ਸੰਚਾਰ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਅੱਜ ਇਕ ਵੀਡੀਓ ਸੰਦੇਸ਼ ਰਾਹੀਂ ਇੰਡੀਆ ਮੋਬਾਈਲ ਕਾਂਗਰਸ (ਆਈਐਮਸੀ) 2020 ਦੇ ਚੌਥੇ ਸੰਸਕਰਣ  ਕੀਤਾ। ਆਈਐਮਸੀ 2020,  8-10 ਦਸੰਬਰ ਲਈ ਨਿਰਧਾਰਤ ਕੀਤਾ ਗਿਆ ਹੈ, ਅਤੇ ਚੱਲ ਰਹੀ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਵਰਚੁਅਲ ਤੌਰ ਤੇ ਆਯੋਜਿਤ ਕੀਤਾ ਜਾਵੇਗਾ। 

C:\Users\dell\Desktop\WhatsAppImage2020-11-09at5.36.46PMFT9R.jpeg

 

ਦੂਰਸੰਚਾਰ ਵਿਭਾਗ (ਡੀ.ਓ.ਟੀ.) ਅਤੇ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ.ਏ.ਟੀ.) ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤੇ ਜਾਣ ਵਾਲੇ ਇਸ ਪ੍ਰਤਿਸ਼ਠਿਤ ਸਮਾਗਮ ਵਿਚ 50 ਤੋਂ ਵੱਧ  ਹਿੱਸਾ ਲੈਣ ਵਾਲੇ ਦੇਸ਼, 110 ਤੋਂ ਵੱਧ ਗਲੋਬਲ ਸਪੀਕਰ, ਸਟਾਰਟ-ਅਪਸ ਸ਼ਾਮਲ ਹੋਣਗੇ ਅਤੇ 30 ਤੋਂ ਜਿਆਦਾ ਘੰਟੇ ਦੀ ਸਮਗਰੀ ਪੇਸ਼ ਕੀਤੀ ਜਾਵੇਗੀ। ਤਿੰਨ ਦਿਨਾਂ ਤੋਂ ਵੀ ਵੱਧ ਦੇ ਸਮੇਂ ਤਕ ਚਲਣ ਵਾਲੇ ਇਸ ਪ੍ਰੋਗਰਾਮ ਵਿੱਚ 15000 ਤੋਂ ਵੱਧ ਵਿਜੀਟਰਾਂ ਦੇ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ । 

 ਇਸ ਸਾਲ ਆਈਐਮਸੀ ਦਾ ਥੀਮ ਬਣਨ ਜਾ ਰਿਹਾ ਹੈ - "ਇਨਕਲੁਸਿਵ ਇਨੋਵੇਸ਼ਨ - ਸਮਾਰਟ ਆਈ ਸਿਕਿਓਰ ਆਈ ਸਸਟੇਨੇਬਲ"I ਆਈਐਮਸੀ 2020 ਦਾ ਉਦੇਸ਼ ਆਤਮਨਿਰਭਰ ਭਾਰਤ (ਮੇਕ ਇਨ ਇੰਡੀਆ - ਸਥਾਨਕ ਨਿਰਮਾਣ ਨੂੰ ਉਤਸ਼ਾਹਤ ਕਰਨ ਅਤੇ 'ਮੇਕ ਫਾਰ ਵਰਲਡ' ਨੂੰ ਉਤਸ਼ਾਹਿਤ ਕਰਨ, ਅੰਤਰਰਾਸ਼ਟਰੀ ਖੇਤਰੀ ਸਹਿਯੋਗ ਨੂੰ ਉਤਸ਼ਾਹਤ ਕਰਨ, ਸਤਤ ਭਾਰਤ - ਸਨਾਤਨ ਭਾਰਤ (ਡਿਜੀਟਲ ਇਨਕਲੁਸੀਵਿਟੀ) ਨੂੰ ਉਤਸ਼ਾਹਤ ਕਰਨ ਲਈ ਮਾਨਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਤਕਰੀਬਨ 6 ਲੱਖ ਪਿੰਡਾਂ ਨੂੰ ਆਪਟੀਕਲ ਫਾਈਬਰ ਅਤੇ ਟਿਕਾਉ ਵਿਕਾਸ ਨਾਲ ਜੋੜਨ ਲਈ  ਸਮਗਰ ਭਾਰਤ - ਸਕਸ਼ਮ ਭਾਰਤ (ਉੱਦਮਤਾ ਅਤੇ ਨਵੀਨਤਾ) ਨੂੰ ਉਤਸ਼ਾਹਿਤ ਕਰਨਾ, ਵਿਦੇਸ਼ੀ ਅਤੇ ਸਥਾਨਕ ਨਿਵੇਸ਼ ਚਲਾਉਣਾ, ਦੂਰਸੰਚਾਰ ਅਤੇ ਉਭਰਦੇ ਟੈਕਨਾਲੌਜੀ ਸੈਕਟਰਾਂ ਵਿੱਚ ਖੋਜ ਅਤੇ ਵਿਕਾਸ (ਆਰ ਐਂਡ ਡੀ) ਨੂੰ ਉਤਸ਼ਾਹਤ ਕਰਨਾ ਅਤੇ ਸਹਾਇਕ ਰੈਗੂਲੇਟਰੀ ਅਤੇ ਨੀਤੀਗਤ ਢਾਂਚੇ ਦੀ ਸਹਾਇਤਾ ਕਰਨਾ ਹੈ।    

ਇਸ ਸਾਲ ਪ੍ਰਮੁੱਖ ਹਿੱਸੇਦਾਰਾਂ ਵਿੱਚ ਡੈਲ ਟੈਕਨੋਲੋਜੀਜ਼, ਰਿਬਨ ਕਮਿਉਨੀਕੇਸ਼ਨਸ  ਅਤੇ ਰੈਡ ਹੈੱਟ ਸ਼ਾਮਲ ਹਨ। ਇਸ ਸਾਲ ਭਾਰਤ ਦੇ ਸਭ ਤੋਂ ਵੱਡੇ ਟੈਕਨੋਲੋਜੀ ਸਮਾਗਮ ਵਿੱਚ ਵਿਸ਼ਵ ਭਰ ਦੇ ਕੁਝ ਚੋਟੀ ਦੇ ਉਦਯੋਗਪਤੀਆਂ, ਰੈਗੂਲੇਟਰਾਂ ਅਤੇ ਨੀਤੀ ਨਿਰਮਾਤਾਵਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸ ਵਿਚ ਵੱਖ-ਵੱਖ ਮੰਤਰਾਲਿਆਂ, ਟੈਲਕੋ ਸੀਈਓਜ਼, ਗਲੋਬਲ ਸੀਈਓਜ਼ ਅਤੇ ਐਸਜੀ ਪ੍ਰਸਾਰਣ ਦੇ ਮਾਹਰ, ਐਸਜੀ ਐਂਟਰਪ੍ਰਾਈਜ਼ ਸਲਿਉਸ਼ਨਜ਼, ਓਟੀਟੀ, ਅਤੇ ਸਸਟੇਨੇਬਲ ਫਿਉਚਰਿਸਟਸ, ਉਦਯੋਗ ਦੇ ਮੁੱਦਿਆਂ, ਚੁਣੌਤੀਆਂ, ਭਵਿੱਖ ਦੇ ਰੁਝਾਨਾਂ ਅਤੇ ਮੌਕਿਆਂ ਬਾਰੇ ਵਿਚਾਰ-ਵਟਾਂਦਰੇ ਲਈ ਮਹਾਮਾਰੀ ਦੀ ਰੌਸ਼ਨੀ ਵਿਚ ਵਰਚੁਅਲ ਸ਼ਾਮਲ ਹਨ। 

ਏਸ਼ੀਆ ਦਾ ਸਭ ਤੋਂ ਵੱਡਾ ਡਿਜੀਟਲ ਟੈਕਨਾਲੋਜੀ ਫੋਰਮ ਮੰਨੇ ਜਾਂਦੇ, ਆਈਐਮਸੀ ਨੇ ਉਦਯੋਗ, ਸਰਕਾਰ, ਅਕਾਦਮਿਕਤਾ ਅਤੇ ਹੋਰ ਵਾਤਾਵਰਣ ਪ੍ਰਣਾਲੀ ਨਾਲ ਜੁੜੀਆਂ ਕੰਪਣੀਆਂ ਨੂੰ ਐਸ ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, (ਏ ਆਈ), ਇੰਟਰਨੇਟ ਆਫ ਥਿੰਗਜ (ਆਈ ਉ ਟੀ), ਡਾਟਾ ਅਨੇਲਸਿਸ, ਕਲਾਉਡ ਅਤੇ ਐਜ ਕੰਪਿਉਟਿੰਗ , ਓਪਨ ਸੋਰਸ ਟੈਕ, ਡਾਟਾ ਪ੍ਰਾਈਵੇਸੀ ਅਤੇ ਸਾਈਬਰ ਸਕਿਉਰਿਟੀ, ਸਮਾਰਟ ਸਿਟੀਜ਼ ਅਤੇ ਆਟੋਮੇਸਨ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਅਤੇ ਇਕੱਠੇ ਕਰਨ ਵਰਗੇ ਆਧੁਨਿਕ ਥੀਮਾਂ ਨਾਲ ਆਪਣੇ ਆਪ ਨੂੰ ਇਕ ਮੋਹਰੀ ਪਲੇਟਫਾਰਮ ਵੱਜੋਂ ਸਥਾਪਤ ਕੀਤਾ ਹੈ।  

ਸਮਾਗਮ ਦਾ ਉਦਘਾਟਨ ਕਰਨ ਮੌਕੇ ਆਪਣੇ ਸੰਬੋਧਨ ਵਿੱਚ ਮਾਨਯੋਗ ਸੰਚਾਰ, ਸਿੱਖਿਆ ਅਤੇ ਇਲੈਕਟ੍ਰੋਨਿਕ੍ਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਕਿਹਾ, “ਸਾਡਾ ਪੱਕਾ ਵਿਸ਼ਵਾਸ ਹੈ ਕਿ ਇੰਡੀਆ ਮੋਬਾਈਲ ਕਾਂਗਰਸ 2020 ਤਕਨਾਲੋਜੀ ਨਾਲ ਚੱਲਣ ਵਾਲੀਆਂ ਪਹਿਲਕਦਮੀਆਂ ਲਈ ਇਕ ਮੁੱਖ ਪ੍ਰਦਰਸ਼ਨ ਹੋਵੇਗੀ। ਦੂਰ ਸੰਚਾਰ ਵਾਤਾਵਰਨ ਪ੍ਰਣਾਲੀ ਦੇ ਸਾਰੇ ਹਿੱਸੇਦਾਰਾਂ ਨੂੰ ਇਕੱਠੇ ਲਿਆਉਂਦਾ ਹੈ ਅਤੇ ਨੀਤੀ ਨਿਰਮਾਤਾਵਾਂ, ਰੈਗੂਲੇਟਰਾਂ ਅਤੇ ਉਦਯੋਗ ਨਾਲ ਸਬੰਧਤ ਮਹੱਤਵਪੂਰਣ ਵਿਸ਼ਿਆਂ 'ਤੇ ਮਹੱਤਵਪੂਰਣ ਵਿਚਾਰ ਵਟਾਂਦਰੇ ਲਈ ਸਹੀ ਮੰਚ ਪ੍ਰਦਾਨ ਕਰਦਾ ਹੈ। ਇੰਡੀਆ ਮੋਬਾਈਲ ਕਾਂਗਰਸ ਇਕ ਅਜਿਹਾ ਮੰਚ ਹੈ, ਜਿੱਥੇ ਭਾਰਤ ਸਰਕਾਰ ਅਤੇ ਦੂਰਸੰਚਾਰ ਉਦਯੋਗ ਦੇ ਯਤਨਾਂ ਨੂੰ ਇਕ ਵਧੀਆ ਤੇ ਢੁਕਵਾਂ ਪ੍ਰਦਰਸ਼ਨ ਹੀ ਨਹੀ ਦਿੱਤਾ ਗਿਆ ਹੈ ਬਲਕਿ ਸਾਡੇ ਦੇਸ਼ ਨੂੰ ਹੀ ਨਹੀਂ, ਬਲਕਿ ਵਿਆਪਕ ਤੌਰ 'ਤੇ ਵਿਸ਼ਵ ਲਈ ਵੀ ਇਹ ਇਕ ਬੇਹਤਰੀਨ ਹੈ । " ਸ਼੍ਰੀ ਅੰਸ਼ੂ ਪ੍ਰਕਾਸ਼, ਚੇਅਰਮੈਨ, ਡੀ.ਸੀ.ਸੀ ਅਤੇ ਸਕੱਤਰ (ਟੀ), ਦੂਰਸੰਚਾਰ ਵਿਭਾਗ, ਸੰਚਾਰ ਮੰਤਰਾਲਾ, ਭਾਰਤ ਸਰਕਾਰ ਅਤੇ ਸ਼੍ਰੀਮਤੀ ਅਨੀਤਾ ਪ੍ਰਵੀਨ, ਵਧੀਕ ਸਕੱਤਰ (ਟੀ), ਦੂਰ ਸੰਚਾਰ ਮੰਤਰਾਲਾ , ਭਾਰਤ ਸਰਕਾਰ ਅਤੇ ਸ਼੍ਰੀ ਅਜੈ ਪੁਰੀ ਚੇਅਰਮੈਨ ਸੀਓਏਟੀ, ਸੀਓਓ ਭਾਰਤੀ ਏਅਰਟੈਲ ਨੇ ਵੀ ਇਸ ਮੌਕੇ ਸਨਮਾਨਤ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।

ਕੋਟ (ਸੀ ਉ ਏ ਟੀ ) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਡਾ ਐਸ ਪੀ ਕੋਛੜ ਨੇ ਕਿਹਾ, “ਅਸੀਂ ਆਪਣੇ ਮਾਣਯੋਗ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਦੇ ਇਸ ਮਹਾਨ ਸਮਾਗਮ ਨੂੰ ਚੌਥੇ ਸਾਲ ਵਿੱਚ ਸਫਲਤਾਪੂਰਵਕ ਪਹੁੰਚਾਉਣ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਸਹਿਯੋਗ, ਯਤਨਾਂ ਅਤੇ ਮਾਰਗ ਦਰਸ਼ਨ ਲਈ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਪਾਏ ਗਏ ਵੱਡੇ ਯੋਗਦਾਨ, ਯਤਨਾਂ ਅਤੇ ਉਪਰਾਲਿਆਂ ਅਤੇ ਸਮੁੱਚੇ ਉਦਯੋਗ ਨੂੰ ਇਕ ਸੁਵਿਧਾਜਨਕ ਵਾਤਾਵਰਣ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ।  ਇਸ ਸਾਰੀ ਸਹਾਇਤਾ ਨਾਲ ਇੰਡੀਆ ਮੋਬਾਈਲ ਕਾਂਗਰਸ ਨੇ ਆਪਣੇ ਆਪ ਨੂੰ ਦੱਖਣੀ ਏਸ਼ੀਆ ਵਿਚ ਸਭ ਤੋਂ ਵੱਡੇ ਟੈਕਨੋਲੋਜੀ ਈਵੈਂਟ ਅਤੇ ਭਾਰਤ ਨੂੰ ਸਭ ਤੋਂ ਵੱਡੇ ਡਿਜੀਟਲ ਟੈਕਨੋਲੋਜੀ ਸਪੇਸ ਅਤੇ ਨੈੱਟਵਰਕਿੰਗ ਈਵੈਂਟ ਵਜੋਂ ਸਥਾਪਤ ਕੀਤਾ ਹੈ।  ਸਾਨੂੰ ਪੂਰਾ ਯਕੀਨ ਹੈ ਕਿ ਸਾਰੇ ਹਿੱਸੇਦਾਰ ਇਸ ਪਲੇਟਫਾਰਮ ਦਾ ਉਪਯੋਗ ਨਵੀਆਂ ਟੈਕਨੋਲੋਜੀਆਂ ਦੀ ਲਾਂਚ ਅਤੇ ਰੀਲੀਜ਼ ਲਈ ਕਰਨਗੇ। ਸਰਕਾਰ ਅਤੇ ਉਦਯੋਗ, ਦੋਵਾਂ ਦੇ ਅਧਿਕਾਰੀ ਅਤੇ ਸੀਨੀਅਰ ਨੀਤੀ ਘਾੜੂ ਮੌਜੂਦ ਰਹਿਣਗੇ ਅਤੇ ਟੈਕ ਕੰਪਨੀਆਂ ਇਸ ਮਾਰਕੀਟ ਈਵੈਂਟ ਦੌਰਾਨ ਈਕੋਸਿਸਟਮ ਤੇ ਵਧੀਆ ਪ੍ਰਦਰਸ਼ਨ ਕਰਨਗੀਆਂ, ਜਿਸਦੀ ਉਨ੍ਹਾਂ ਵੱਲੋਂ ਪੇਸ਼ਕੇਸ਼ ਕੀਤੀ ਜਾ ਸਕਦੀ ਹੈ।  "

ਸੀਓਏਆਈ ਬਾਰੇ ਕੁਝ ਖਾਸ 

ਸੀਓਏਆਈ 1995 ਵਿੱਚ ਇੱਕ ਰਜਿਸਟਰਡ, ਗੈਰ-ਸਰਕਾਰੀ ਸੁਸਾਇਟੀ ਦੇ ਰੂਪ ਵਿੱਚ ਗਠਿਤ ਕੀਤੀ ਗਈ ਸੀ। ਸੀਓਏਆਈ ਦਾ ਵਿਜ਼ਨ ਭਾਰਤ ਨੂੰ ਮੋਬਾਈਲ ਸੰਚਾਰ ਬੁਨਿਆਦੀ ਢਾਂਚੇ, ਉਤਪਾਦਾਂ ਅਤੇ ਸੇਵਾਵਾਂ ਦੇ ਵਿਸ਼ਵਵਿਆਪੀ ਲੀਡਰ ਵਜੋਂ ਸਥਾਪਤ ਕਰਨਾ ਹੈ ਅਤੇ ਬਰਾਡਬੈਂਡ ਸਮੇਤ 100 ਪ੍ਰਤੀਸ਼ਤ ਦੀ ਰਾਸ਼ਟਰੀ ਟੈਲੀ ਘਣਤਾ ਪ੍ਰਾਪਤ ਕਰਨਾ ਹੈ। ਐਸੋਸੀਏਸ਼ਨ ਆਧੁਨਿਕ ਸੰਚਾਰ ਦੀ ਉੱਨਤੀ ਅਤੇ ਭਾਰਤ ਦੇ ਲੋਕਾਂ ਨੂੰ ਨਵੀਨਤਾਕਾਰੀ ਅਤੇ ਕਿਫਾਇਤੀ ਮੋਬਾਈਲ ਸੰਚਾਰ ਸੇਵਾਵਾਂ ਦੇ ਲਾਭ ਪ੍ਰਦਾਨ ਕਰਨ ਲਈ ਸਮਰਪਿਤ ਹੈ। 

*******

ਆਰਸੀਜੇ / ਐਮ


(Release ID: 1671556) Visitor Counter : 287