ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਦੇਸ਼ ਦੀਆਂ ਤੇਜ਼ੀ ਨਾਲ ਬਦਲ ਰਹੀਆਂ ਭਵਿੱਖ ਦੀਆਂ ਜ਼ਰੂਰਤਾਂ ਲਈ ਕੰਮ ਕਰ ਰਿਹਾ ਹੈ: ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਡੀਐੱਸਟੀ ਸਕੱਤਰ

“ਇਹ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ ਕਿ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਦਾਇਰਾ ਬਹੁਤ ਵਿਸ਼ਾਲ ਹੈ ਅਤੇ ਕੋਰਪੋਰੇਟ, ਨੀਤੀ ਨਿਰਮਾਤਾਵਾਂ ਅਤੇ ਸੰਸਥਾਵਾਂ ਲਈ ਇਹ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਲਈ ਕੀਤੀ ਜਾਵੇ:” ਕ੍ਰਿਸ਼ਣਾਮੂਰਤੀ ਸੁਬਰਾਮਨੀਅਮ, ਮੁੱਖ ਆਰਥਿਕ ਸਲਾਹਕਾਰ (ਸੀਈਏ), ਭਾਰਤ ਸਰਕਾਰ

Posted On: 09 NOV 2020 3:00PM by PIB Chandigarh


ਡੀਐੱਸਟੀ ਦੀ 50ਵੇਂ ਵਰ੍ਹੇ ਨੂੰ ਮਨਾਉਣ ਲਈ ਹਾਲ ਹੀ ਵਿੱਚ ਆਯੋਜਿਤ ਗਏ ਇੱਕ ਵੈਬੀਨਾਰ ਵਿੱਚ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਵਰਤੋਂ ਕਰਦੇ ਹੋਏ ਇਨੋਵੇਸ਼ਨ, ਸਟਾਰਟਅੱਪ, ਨਵੀਆਂ ਨੌਕਰੀਆਂ ਅਤੇ ਧਨ ਪੈਦਾ ਕਰਨ ਉੱਤੇ ਬਹੁਤ ਜ਼ੋਰ ਦਿੰਦੇ ਹੋਏ ਡੀਐੱਸਟੀ ਦੁਆਰਾ ਦੇਸ਼ ਦੀਆਂ ਭਵਿੱਖ ਦੀਆਂ ਤੇਜ਼ੀ ਨਾਲ ਅਤੇ ਵੱਡੇ ਪੱਧਰ ‘ਤੇ ਬਦਲ ਰਹੀਆਂ ਜ਼ਰੂਰਤਾਂ ਲਈ ਕੰਮ ਕੀਤਾ ਜਾ ਰਿਹਾ ਹੈ।

ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ) ਅਤੇ ਵਿਗਿਆਨ ਪ੍ਰਸਾਰ ਦੁਆਰਾ ਡੀਐੱਸਟੀ ਗੋਲਡਨ ਜੁਬਲੀ ਡਿਸਕੋਰਸ ਸੀਰੀਜ਼ - "ਮਹਾਮਾਰੀ ਦਾ ਦੂਸਰਾ ਪੱਖ" ਦੇ ਹਿੱਸੇ ਵਜੋਂ ਆਯੋਜਿਤ ਕੀਤੇ ਗਏ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ, ਪ੍ਰੋਫੈਸਰ ਸ਼ਰਮਾ ਨੇ ਕਿਹਾ “ਡੀਐੱਸਟੀ ਦੁਆਰਾ ਵਿਗਿਆਨ ਅਤੇ ਟੈਕਨੋਲੋਜੀ ਦੇ ਸਾਰੇ ਖੇਤਰਾਂ ਵਿੱਚ ਸਮਰੱਥਾ, ਯੋਗਤਾ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ।  ਪਿਛਲੇ ਪੰਜ ਸਾਲਾਂ ਵਿੱਚ, ਸਾਡਾ ਬਜਟ ਦੁੱਗਣਾ ਹੋ ਗਿਆ ਹੈ, ਅਤੇ ਜਿਸ ਸਦਕਾ ਅਸੀਂ ਖੁਸ਼ਹਾਲ ਭਵਿੱਖ ਲਈ ਇਨੋਵੇਸ਼ਨ ਦੀ ਵਰਤੋਂ ਕਰਦਿਆਂ ਦੇਸ਼ ਦੀ ਮਦਦ ਕਰਨ ਲਈ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰਾਂ ਵਿੱਚ ਹੋਰ ਖੋਜ ਕਰਨ ਦੇ ਯੋਗ ਹਾਂ।”

ਇਸ ਮੌਕੇ ਬੋਲਦੇ ਹੋਏ, ਡਾ. ਕ੍ਰਿਸ਼ਣਾਮੂਰਤੀ ਸੁਬਰਾਮਨੀਅਮ, ਮੁੱਖ ਆਰਥਿਕ ਸਲਾਹਕਾਰ (ਸੀਈਏ), ਭਾਰਤ ਸਰਕਾਰ ਨੇ ਰਾਸ਼ਟਰ-ਨਿਰਮਾਣ ਅਤੇ ਆਰਥਿਕ ਤਰੱਕੀ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਭੂਮਿਕਾ ਅਤੇ ਤੇਜ਼ ਗਤੀ ਨਾਲ ਬਦਲ ਰਹੀ ਦੁਨੀਆ ਵਿੱਚ ਅੱਗੇ ਵਧਣ ਦੇ ਰਾਹ ਬਾਰੇ ਵਿਚਾਰ ਵਟਾਂਦਰਾ ਕੀਤਾ।

ਰਾਸ਼ਟਰ ਨਿਰਮਾਣ ਵਿੱਚ ਡੀਐੱਸਟੀ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ, “ਇਨੋਵੇਸ਼ਨ ਆਰਥਿਕ ਵਿਕਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਸੀਂ ਹੁਣ ਤੱਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਪਰ ਜਦੋਂ ਅਸੀਂ ਅਗਲੇ 50 ਸਾਲਾਂ ਦੀ ਕਲਪਨਾ ਕਰਦੇ ਹਾਂ, ਇਹ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ ਕਿ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਬਹੁਤ ਵਿਸ਼ਾਲ ਦਾਇਰਾ ਹੈ ਅਤੇ ਇਹ ਕੋਰਪੋਰੇਟ, ਨੀਤੀ ਨਿਰਮਾਤਾਵਾਂ ਅਤੇ ਸੰਸਥਾਵਾਂ ਲਈ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਦੇਸ਼ ਦੀਆਂ ਸਮੱਸਿਆਵਾਂ ਦੇ ਪ੍ਰਸੰਗ ਵਿੱਚ ਖੋਜ ਨੂੰ ਲਾਗੂ ਕਰਕੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਲਈ ਕੀਤੀ ਜਾਵੇ। ਖੋਜੀ ਇਨੋਵੇਸ਼ਨ ਅਗਾਂਹ-ਵਧੂ ਹੈ ਅਤੇ ਇਸ ਵਿੱਚ ਅਸਫਲਤਾਵਾਂ ਸ਼ਾਮਲ ਹੋ ਸਕਦੀਆਂ ਹਨ। ਮੋਹਰੀ ਨਤੀਜੇ ਹਾਸਲ ਕਰਨ ਲਈ ਅਸਫਲਤਾ ਬਰਦਾਸ਼ਤ ਕੀਤੀ ਜਾਣੀ ਚਾਹੀਦੀ ਹੈ।"

ਉਨ੍ਹਾਂ ਕੁਝ ਯੂਰੋਪੀਅਨ ਅਤੇ ਹੋਰ ਦੇਸ਼ਾਂ ਵਰਗੀ ਮਹਾਮਾਰੀ ਦੀ ਦੂਸਰੀ ਅਤੇ ਤੀਸਰੀ ਲਹਿਰ ਦੇ ਗੰਭੀਰ ਨਤੀਜਿਆਂ ਤੋਂ ਬਚਣ ਲਈ ਸਮਾਜਿਕ ਦੂਰੀ ਨੂੰ ਕਾਇਮ ਰੱਖਣ ਲਈ ਸਖਤ ਤੌਰ ‘ਤੇ ਮਾਸਕਿੰਗ, ਸੈਨੇਟਾਈਜ਼ਰਸ ਦੀ ਵਰਤੋਂ ਅਤੇ ਵਾਰ-ਵਾਰ ਹੱਥ ਧੋਣ, ਭੀੜ ਤੋਂ ਬਚਣ, ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਦੇ ਕੋਵਿਡ-19 ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਵਧੇਰੇ ਚੌਕਸ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

G:\Surjeet Singh\November\9 November\unnamed.jpg

 


 

 

********


 

 ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1671535) Visitor Counter : 132