ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਉਨ੍ਹਾਂ ਨੇ ਲੋਕਾਂ ਨੂੰ ਦੀਵਾਲੀ ’ਤੇ ‘ਲੋਕਲ’ ਸਮਾਨ ਖਰੀਦਣ ਦੀ ਤਾਕੀਦ ਕੀਤੀ
ਵਾਰਾਣਸੀ ਦੀ ਕਨੈਕਟੀਵਿਟੀ ਹਮੇਸ਼ਾ ਹੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ :ਪ੍ਰਧਾਨ ਮੰਤਰੀ
Posted On:
09 NOV 2020 1:33PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ । ਪ੍ਰਧਾਨ ਮੰਤਰੀ ਨੇ ਅੱਜ 220 ਕਰੋੜ ਰੁਪਏ ਦੀ ਲਾਗਤ ਵਾਲੀਆਂ 16 ਯੋਜਨਾਵਾਂ ਲਾਂਚ ਕੀਤੀਆਂ ਅਤੇ ਸੂਚਿਤ ਕੀਤਾ ਕਿ ਵਾਰਾਣਸੀ ਵਿੱਚ 400 ਕਰੋੜ ਰੁਪਏ ਲਾਗਤ ਦੀਆਂ 14 ਯੋਜਨਾਵਾਂ ’ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ।
ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸਾਰਨਾਥ ਲਾਈਟ ਐਂਡ ਸਾਊਂਡ ਸ਼ੋਅ, ਲਾਲ ਬਹਾਦੁਰ ਸ਼ਾਸਤਰੀ ਹਸਪਤਾਲ, ਰਾਮਨਗਰ ਦੀ ਅੱਪਗ੍ਰੇਡੇਸ਼ਨ, ਸੀਵਰ ਨਾਲ ਸਬੰਧਿਤ ਕਾਰਜ, ਗਊਆਂ ਦੀ ਸੁਰੱਖਿਆ ਅਤੇ ਹਿਫਾਜ਼ਤ, ਬੁਨਿਆਦੀ ਢਾਂਚਾ ਸੁਵਿਧਾਵਾਂ, ਬਹੁ-ਉਦੇਸ਼ੀ ਬੀਜ ਸਟੋਰਹਾਊਸ, 100 ਮੀਟ੍ਰਿਕ ਟਨ ਦੇ ਖੇਤੀਬਾੜੀ ਉਪਜ ਵੇਅਰਹਾਊਸ, ਆਈਪੀਡੀਐੱਸ ਫੇਜ਼ 2, ਸੰਪੂਰਨਾਨੰਦ ਸਟੇਡੀਅਮ ਵਿੱਚ ਖਿਡਾਰੀਆਂ ਲਈ ਆਵਾਸ ਪਰਿਸਰ, ਵਾਰਾਣਸੀ ਸ਼ਹਿਰ ਵਿੱਚ ਸਮਾਰਟ ਲਾਈਟਿੰਗ ਕਾਰਜ ਦੇ ਨਾਲ-ਨਾਲ 105 ਆਂਗਨਵਾੜੀ ਕੇਂਦਰਾਂ ਅਤੇ 102 ਗਊ ਆਸ਼ਰਯ ਕੇਂਦਰ ਸ਼ਾਮਲ ਹਨ ।
ਇਸ ਆਯੋਜਨ ਵਿੱਚ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਰਾਣਸੀ ਵਿੱਚ ਟੂਰਿਜ਼ਮ ਸ਼ਹਿਰ ਦੀ ਵਿਕਾਸ ਯੋਜਨਾ ਦਾ ਇੱਕ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਕਾਸ ਆਪਣੇ ਆਪ ਵਿੱਚ ਇਸ ਗੱਲ ਦਾ ਉਦਾਹਰਣ ਹੈ ਕਿ ਵਾਰਾਣਸੀ ਨੇ ਕਿਸ ਤਰ੍ਹਾਂ ਗੰਗਾ ਨਦੀ ਦੀ ਸਫ਼ਾਈ, ਸਿਹਤ ਸੇਵਾਵਾਂ, ਸੜਕ, ਬੁਨਿਆਦੀ ਢਾਂਚਾ, ਟੂਰਿਜ਼ਮ, ਬਿਜਲੀ, ਯੁਵਾ, ਖੇਡਾਂ ਅਤੇ ਕਿਸਾਨ ਜਿਹੇ ਹਰ ਖੇਤਰ ਵਿੱਚ ਵਿਕਾਸ ਦੀ ਗਤੀ ਹਾਸਲ ਕੀਤੀ ਹੈ। ਉਨ੍ਹਾਂ ਨੇ ਅੱਜ ਇਹ ਐਲਾਨ ਕੀਤਾ ਕਿ ਗੰਗਾ ਕਾਰਜ ਯੋਜਨਾ ਦੇ ਤਹਿਤ ਸੀਵੇਜ ਟ੍ਰੀਟਮੈਂਟ ਪਲਾਂਟ ਪ੍ਰੋਜੈਕਟ ਦੇ ਨਵੀਨੀਕਰਨ ਦਾ ਕੰਮ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਵਾਰਾਣਸੀ ਵਿੱਚ ਘਾਟਾਂ ਦੀ ਸਜਾਵਟ, ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸੀਐੱਨਜੀ ਦੀ ਸ਼ੁਰੂਆਤ, ਦਸ਼ਾਸ਼ਵਮੇਧ ਘਾਟ ’ਤੇ ਟੂਰਿਜ਼ਮ ਪਲਾਜ਼ਾ ਜਿਹੇ ਬੁਨਿਆਦੀ ਢਾਂਚਾ ਕਾਰਜਾਂ ਨੂੰ ਸੂਚੀਬੱਧ ਕੀਤਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਗਾ ਨਦੀ ਲਈ ਕੀਤੇ ਗਏ ਇਹ ਪ੍ਰਯਤਨ ਕਾਸ਼ੀ ਲਈ ਸੰਕਲਪ ਭਰੇ ਅਤੇ ਨਵੇਂ ਅਵਸਰਾਂ ਦਾ ਮਾਰਗ ਖੋਲ੍ਹਣ ਵਾਲੇ ਹਨ । ਹੌਲ਼ੀ-ਹੌਲ਼ੀ ਇੱਥੇ ਘਾਟਾਂ ਦੀ ਸਥਿਤੀ ਸੁਧਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੰਗਾ ਘਾਟਾਂ ਦੀ ਸਾਫ਼-ਸਫਾਈ ਅਤੇ ਸੁੰਦਰਤਾ ਦੇ ਨਾਲ-ਨਾਲ ਸਾਰਨਾਥ ਨੂੰ ਵੀ ਇੱਕ ਨਵਾਂ ਸਰੂਪ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰਨਾਥ ਵਿੱਚ ਸ਼ੁਰੂ ਕੀਤਾ ਗਿਆ ਲਾਈਟ ਐਂਡ ਸਾਊਂਡ ਪ੍ਰੋਗਰਾਮ ਸਾਰਨਾਥ ਦੀ ਸੁੰਦਰਤਾ ਨੂੰ ਵਧਾਵੇਗਾ ।
ਪ੍ਰਧਾਨ ਮੰਤਰੀ ਨੇ ਅੱਜ ਇਹ ਐਲਾਨ ਕੀਤਾ ਕਿ ਕਾਸ਼ੀ ਦੇ ਜ਼ਿਆਦਾਤਰ ਹਿੱਸੇ ਨੂੰ ਬਿਜਲੀ ਦੀਆਂ ਲਟਕਦੀਆਂ ਤਾਰਾਂ ਦੀ ਸਮੱਸਿਆ ਤੋਂ ਵੀ ਮੁਕਤ ਕੀਤਾ ਜਾ ਰਿਹਾ ਹੈ। ਬਿਜਲੀ ਦੀਆਂ ਤਾਰਾਂ ਨੂੰ ਭੂਮੀਗਤ ਵਿਛਾਉਣ ਦੇ ਕਾਰਜ ਦਾ ਦੂਜਾ ਫੇਜ਼ ਅੱਜ ਪੂਰਾ ਹੋ ਗਿਆ ਹੈ। ਇਸ ਦੇ ਇਲਾਵਾ, ਸਮਾਰਟ ਐੱਲਈਡੀ ਲਾਈਟਾਂ ਸੜਕਾਂ ਨੂੰ ਜਗਮਗ ਕਰਨਗੀਆਂ ਅਤੇ ਸੁੰਦਰ ਬਣਾਉਣਗੀਆਂ ।
ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਵਾਰਾਣਸੀ ਦੀ ਕਨੈਕਟੀਵਿਟੀ ਹਮੇਸ਼ਾ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਕਿ ਕਾਸ਼ੀ ਦੇ ਲੋਕ ਅਤੇ ਟੂਰਿਸਟ ਟ੍ਰੈਫਿਕ ਜਾਮ ਦੇ ਕਾਰਨ ਆਪਣਾ ਸਮਾਂ ਬਰਬਾਦ ਨਾ ਕਰਨ । ਉਨ੍ਹਾਂ ਨੇ ਕਿਹਾ ਕਿ ਬਾਬਤਪੁਰ ਨੂੰ ਸ਼ਹਿਰ ਨਾਲ ਜੋੜਨ ਵਾਲੀ ਸੜਕ ਵੀ ਵਾਰਾਣਸੀ ਦੀ ਨਵੀਂ ਪਹਿਚਾਣ ਬਣ ਗਈ ਹੈ। ਉਨ੍ਹਾਂ ਨੇ ਵਾਰਾਣਸੀ ਹਵਾਈ ਅੱਡੇ ਵਿੱਚ ਦੋ ਪੈਸੰਜਰ ਬੋਰਡਿੰਗ ਪੁਲ਼ਾਂ ਦੀ ਸ਼ੁਰੂਆਤ ਨੂੰ ਅਤਿ ਜ਼ਰੂਰੀ ਦੱਸਦੇ ਹੋਏ ਕਿਹਾ ਕਿ ਛੇ ਸਾਲ ਪਹਿਲਾਂ ਵਾਰਾਣਸੀ ਹਵਾਈ ਅੱਡੇ ’ਤੇ ਪ੍ਰਤੀ ਦਿਨ 12 ਉਡਾਣਾਂ ਹੁੰਦੀਆਂ ਸਨ, ਹੁਣ ਉਡਾਣਾਂ ਦੀ ਸੰਖਿਆ ਵਧਕੇ ਪ੍ਰਤੀ ਦਿਨ 48 ਹੋ ਗਈ ਹੈ। ਇੱਥੇ ਰਹਿਣ ਵਾਲੇ ਅਤੇ ਇੱਥੇ ਆਉਣ ਵਾਲੇ ਦੋਹਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਆਧੁਨਿਕ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਵਾਰਾਣਸੀ ਸ਼ਹਿਰ ਵਿੱਚ ਕੀਤੇ ਗਏ ਸੜਕ ਬੁਨਿਆਦੀ ਢਾਂਚਾ ਕਾਰਜਾਂ ਨੂੰ ਸੂਚੀਬੱਧ ਕੀਤਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 6 ਵਰ੍ਹਿਆਂ ਦੇ ਦੌਰਾਨ ਵਾਰਾਣਸੀ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਬੇਮਿਸਾਲ ਕੰਮ ਕੀਤਾ ਗਿਆ ਹੈ। ਅੱਜ ਨਾ ਕੇਵਲ ਉੱਤਰ ਪ੍ਰਦੇਸ਼ ਬਲਕਿ ਇੱਕ ਤਰ੍ਹਾਂ ਨਾਲ ਪੂਰੇ ਪੂਰਵਾਂਚਲ ਲਈ ਸਿਹਤ ਸੁਵਿਧਾਵਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਵਾਰਾਣਸੀ ਖੇਤਰ ਵਿੱਚ ਰਾਮ ਨਗਰ ਸਥਿਤ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਦੇ ਆਧੁਨਿਕੀਕਰਨ ਜਿਹੇ ਸਿਹਤ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਕਾਰਜਾਂ ਨੂੰ ਸੂਚੀਬੱਧ ਕੀਤਾ ।
ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਕੀਤੀ ਕਿ ਅੱਜ ਵਾਰਾਣਸੀ ਵਿੱਚ ਚੌਤਰਫਾ ਵਿਕਾਸ ਹੋ ਰਿਹਾ ਹੈ ਅਤੇ ਪੂਰਵਾਂਚਲ ਸਹਿਤ ਪੂਰਾ ਪੂਰਬੀ ਭਾਰਤ ਇਸ ਦਾ ਲਾਭ ਉਠਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੂਰਵਾਂਚਲ ਦੇ ਲੋਕਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਦਿੱਲੀ ਅਤੇ ਮੁੰਬਈ ਨਹੀਂ ਜਾਣਾ ਪਵੇਗਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਰਾਣਸੀ ਅਤੇ ਪੂਰਵਾਂਚਲ ਦੇ ਕਿਸਾਨਾਂ ਲਈ ਅੰਤਰਰਾਸ਼ਟਰੀ ਚਾਵਲ ਸੰਸਥਾਨ ਕੇਂਦਰ, ਮਿਲਕ ਪ੍ਰੋਸੈੱਸਿੰਗ ਪਲਾਂਟ, ਪੇਰੀਸ਼ੇਬਲ ਕਾਰਗੋ ਕੇਂਦਰ ਜਿਹੇ ਭੰਡਾਰਨ ਤੋਂ ਲੈ ਕੇ ਟ੍ਰਾਂਸਪੋਰਟ ਤੱਕ ਦੀਆਂ ਵਿਭਿੰਨ ਸੁਵਿਧਾਵਾਂ ਜੁਟਾਈਆਂ ਗਈਆਂ ਹਨ । ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸੁਵਿਧਾਵਾਂ ਤੋਂ ਕਿਸਾਨਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਪ੍ਰਸੰਨਤਾ ਜਤਾਈ ਕਿ ਇਸ ਸਾਲ ਪਹਿਲੀ ਵਾਰ ਵਾਰਾਣਸੀ ਖੇਤਰ ਨਾਲ ਫ਼ਲਾਂ, ਸਬਜ਼ੀਆਂ ਅਤੇ ਝੋਨੇ ਦਾ ਵਿਦੇਸ਼ਾਂ ਨੂੰ ਨਿਰਯਾਤ ਕੀਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਅੱਜ ਲਾਂਚ ਕੀਤੇ ਗਏ 100 ਮੀਟ੍ਰਿਕ ਟਨ ਦੀ ਭੰਡਾਰਨ ਸਮਰੱਥਾ ਵਾਲਾ ਵੇਅਰਹਾਊਸ ਕਾਸ਼ੀ ਵਿੱਚ ਕਿਸਾਨਾਂ ਲਈ ਭੰਡਾਰਨ ਸੁਵਿਧਾਵਾਂ ਦਾ ਵਿਸਤਾਰ ਕਰੇਗਾ । ਉਨ੍ਹਾਂ ਨੇ ਕਿਹਾ ਕਿ ਜਾਂਸਾ ਵਿੱਚ ਬਹੁ-ਉਦੇਸ਼ੀ ਬੀਜ ਗੋਦਾਮ ਅਤੇ ਪ੍ਰਸਾਰ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡ ਦੇ ਗ਼ਰੀਬ ਅਤੇ ਕਿਸਾਨ ਆਤਮਨਿਰਭਰ ਭਾਰਤ ਅਭਿਯਾਨ ਦੇ ਸਭ ਤੋਂ ਵੱਡੇ ਥੰਮ੍ਹ ਹਨ ਅਤੇ ਉਹ ਹੀ ਸਭ ਤੋਂ ਵੱਡੇ ਲਾਭਾਰਥੀ ਵੀ ਹਨ । ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਕੀਤੇ ਗਏ ਖੇਤੀਬਾੜੀ ਸੁਧਾਰ ਕਿਸਾਨਾਂ ਨੂੰ ਸਿੱਧੇ ਹੀ ਲਾਭ ਪਹੁੰਚਾਉਣ ਵਾਲੇ ਹਨ । ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ, ਸਟਰੀਟ ਵੈਂਡਰਾਂ ਨੂੰ ਅਸਾਨ ਲੋਨ ਮਿਲ ਰਹੇ ਹਨ, ਤਾਕਿ ਉਹ ਮਹਾਮਾਰੀ ਦੇ ਬਾਅਦ ਆਪਣਾ ਕੰਮ ਫਿਰ ਤੋਂ ਸ਼ੁਰੂ ਕਰ ਸਕਣ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਅਤੇ ਘਰਾਂ ’ਤੇ ਕਾਨੂੰਨੀ ਅਧਿਕਾਰ ਪ੍ਰਦਾਨ ਕਰਨ ਦੇ ਲਈ, ‘ਸਵਾਮਿਤਵ ਯੋਜਨਾ’ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਸੰਪਤੀ ਕਾਰਡ ਜਾਰੀ ਹੋਣ ਦੇ ਬਾਅਦ, ਪਿੰਡਾਂ ਵਿੱਚ ਸੰਪਤੀ ਵਿਵਾਦ ਦੀ ਸੰਭਾਵਨਾ ਨਹੀਂ ਰਹੇਗੀ । ਹੁਣ ਪਿੰਡ ਦੇ ਘਰ ਜਾਂ ਜ਼ਮੀਨ ’ਤੇ ਬੈਂਕ ਤੋਂ ਲੋਨ ਲੈਣਾ ਅਸਾਨ ਹੋ ਜਾਵੇਗਾ ।
ਪ੍ਰਧਾਨ ਮੰਤਰੀ ਨੇ ਦੀਵਾਲੀ, ਗੋਵਰਧਨ ਪੂਜਾ ਅਤੇ ਭਾਈ ਦੂਜ ’ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਦੀਵਾਲੀ ਲਈ ‘ਲੋਕਲ’ ਸਮਾਨ ਨੂੰ ਹੁਲਾਰਾ ਦੇਣ ਅਤੇ ‘ਲੋਕਲ’ ਸਮਾਨ ਦਾ ਵੀ ਮਾਣ ਦੇ ਨਾਲ ਪ੍ਰਚਾਰ ਕਰਨ ਇਸ ਨਾਲ ਸਥਾਨਕ ਪਹਿਚਾਣ ਮਜ਼ਬੂਤ ਹੋਵੇਗੀ ।
******
ਡੀਐੱਸ/ਏਕੇ
(Release ID: 1671534)
Visitor Counter : 265
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam