ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ ਦੀ ਕਟਕ ਸ਼ਾਖਾ ਦੇ ਦਫ਼ਤਰ–ਤੇ–ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕਰਨਗੇ
Posted On:
09 NOV 2020 7:54PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਨਵੰਬਰ, 2020 ਨੂੰ ਸ਼ਾਮੀਂ 4:30 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕਟਕ ’ਚ ‘ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ’ (ਆਈਟੀਏਟੀ-ITAT) ਦੇ ਅਤਿ–ਆਧੁਨਿਕ ਦਫ਼ਤਰ–ਤੇ–ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕਰਨਗੇ। ਕੇਂਦਰੀ ਕਾਨੂੰਨ ਮੰਤਰੀ, ਕੇਂਦਰੀ ਪੈਟਰੋਲੀਅਮ ਮੰਤਰੀ, ਓਡੀਸ਼ਾ ਦੇ ਮੁੱਖ ਮੰਤਰੀ, ਓਡੀਸ਼ਾ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਜੱਜ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਵੀ ਇਸ ਸਮਾਰੋਹ ਦੌਰਾਨ ਮੌਜੂਦ ਰਹਿਣਗੇ। ਇਸ ਮੌਕੇ ਆਈਟੀਏਟੀ ਬਾਰੇ ਈ–ਕੌਫ਼ੀ ਟੇਬਲ ਬੁੱਕ ਵੀ ਜਾਰੀ ਕੀਤੀ ਜਾਵੇਗੀ।
ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ, ਜਿਸ ਨੂੰ ਆਈਟੀਏਟੀ ਵਜੋਂ ਵੀ ਜਾਣਿਆ ਜਾਂਦਾ ਹੈ, ਸਿੱਧੇ ਟੈਕਸਾਂ ਦੇ ਖੇਤਰਾਂ ਦੀ ਇੱਕ ਮਹੱਤਵਪੂਰਨ ਵਿਧਾਨਕ ਇਕਾਈ ਹੈ ਤੇ ਤੱਥਾਂ ਦੇ ਆਧਾਰ ਉੱਤੇ ਦਿੱਤੇ ਗਏ ਇਸ ਦੇ ਆਦੇਸ਼ਾਂ ਨੂੰ ਅੰਤਿਮ ਮੰਨਿਆ ਜਾਂਦਾ ਹੈ। ਇਸ ਵੇਲੇ ਇਸ ਦੇ ਮੁਖੀ ਸ੍ਰੀ ਜਸਟਿਸ (ਸੇਵਾ–ਮੁਕਤ) ਪੀ.ਪੀ. ਭੱਟ ਹਨ, ਜੋ ਪਹਿਲਾਂ ਝਾਰਖੰਡ ਹਾਈ ਕੋਰਟ ਅਤੇ ਗੁਜਰਾਤ ਹਾਈ ਕੋਰਟ ਦੇ ਜੱਜ ਰਹਿ ਚੁੱਕੇ ਹਨ। 25 ਜਨਵਰੀ, 1941 ਨੂੰ ਸਥਾਪਤ ਕੀਤਾ ਗਿਆ ਆਈਟੀਏਟੀ ਪਹਿਲਾ ਟ੍ਰਿਬਿਊਨਲ ਸੀ ਤੇ ਇਸ ਨੂੰ ‘ਮਦਰ ਟ੍ਰਿਬਿਊਨਲ’ ਵਜੋਂ ਜਾਣਿਆ ਜਾਂਦਾ ਹੈ। 1941 ’ਚ ਇਸ ਦੀ ਸ਼ੁਰੂਆਤ ਦਿੱਲੀ, ਬੰਬਈ ਤੇ ਕਲਕੱਤਾ ਸਥਿਤ ਤਿੰਨ ਬੈਂਚਾਂ ਨਾਲ ਹੋਈ ਸੀ ਤੇ ਹੁਣ ਇਸ ਦੇ 63 ਬੈਂਚ ਤੇ ਦੋ ਸਰਕਟ ਬੈਂਚ ਹਨ, ਜੋ ਭਾਰਤ ਦੇ 30 ਸ਼ਹਿਰਾਂ ਵਿੱਚ ਮੌਜੂਦ ਹਨ।
ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ (ਆਈਟੀਏਟੀ) ਦੇ ਕਟਕ ਬੈਂਚ ਦੀ ਸਥਾਪਨਾ ਤੇ ਸ਼ੁਰੂਆਤ 23 ਮਈ, 1970 ਤੋਂ ਹੋਈ ਸੀ। ਕਟਕ ਬੈਂਚ ਦਾ ਅਧਿਕਾਰ–ਖੇਤਰ ਸਮੁੱਚੇ ਓਡੀਸ਼ਾ ਲਈ ਹੈ। 50 ਤੋਂ ਵੀ ਵੱਧ ਸਾਲਾਂ ਤੱਕ ਇਹ ਕਿਰਾਏ ਦੇ ਇੱਕ ਪਰਿਸਰ ’ਚ ਚੱਲਦਾ ਰਿਹਾ ਸੀ। ਆਈਟੀਏਟੀ, ਕਟਕ ਦਾ ਨਵਾਂ ਬਣਿਆ ਦਫ਼ਤਰ–ਤੇ–ਰਿਹਾਇਸ਼ੀ ਕੰਪਲੈਕਸ; ਓਡੀਸ਼ਾ ਦੀ ਰਾਜ ਸਰਕਾਰ ਦੁਆਰਾ ਸਾਲ 2015 ’ਚ ਮੁਫ਼ਤ ਅਲਾਟ ਕੀਤੀ ਜ਼ਮੀਨ ਦੇ 1.60 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਦਫ਼ਤਰੀ ਕੰਪਲੈਕਸ ਦਾ ਤਿਆਰ ਹੋਇਆ ਕੁੱਲ ਖੇਤਰ 3 ਮੰਜ਼ਿਲਾਂ ਵਿੱਚ 1938 ਵਰਗ ਮੀਟਰ ਹੈ, ਭਾਵ ਇਸ ਦਾ ਅਦਾਲਤੀ ਕਮਰਾ ਕਾਫ਼ੀ ਖੁੱਲ੍ਹਾ ਹੈ, ਅਤਿ–ਆਧੁਨਿਕ ਰਿਕਾਰਡ ਰੂਮ ਹੈ, ਬੈਂਚ ਦੇ ਮੈਂਬਰਾਂ ਲਈ ਬਹੁਤ ਵਧੀਆ ਸਹੂਲਤਾਂ ਨਾਲ ਲੈਸ ਚੈਂਬਰ ਹਨ, ਲਾਇਬਰੇਰੀ ਰੂਮ, ਸੁਵਿਧਾਵਾਂ ਨਾਲ ਲੈਸ ਆਧੁਨਿਕ ਕਾਨਫ਼ਰੰਸ ਹਾਲ, ਆਪੋ–ਆਪਣੇ ਮੁਕੱਦਮਿਆਂ ਲਈ ਆਉਣ–ਜਾਣ ਵਾਲਿਆਂ ਲਈ ਕਾਫ਼ੀ ਜਗ੍ਹਾ ਹੈ, ਵਕੀਲਾਂ, ਚਾਰਟਰਡ ਅਕਾਊਂਟੈਂਟਸ ਲਈ ਬਾਰ ਰੂਮ ਆਦਿ ਹਨ।
****
ਏਪੀ/ਵੀਜੇ
(Release ID: 1671530)
Visitor Counter : 226
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam