ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰਾਲੇ ਨੇ ਚਾਰ ਸਾਲ ਦੇ ਅਰਸੇ ਦੇ ਲਈ ਛੇ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ ਨੂੰ ਵਿੱਤੀ ਸਹਾਇਤਾ ਦੇ ਰੂਪ ਵਿੱਚ 67.32 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ
Posted On:
07 NOV 2020 4:38PM by PIB Chandigarh
ਖੇਡ ਮੰਤਰਾਲੇ ਨੇ ਛੇ ਕੇਂਦਰਾਂ ਨੂੰ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ (ਕੇਆਈਐੱਸਸੀਈ) ਦੇ ਰੂਪ ਵਿੱਚ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਕੇਂਦਰਾਂ ਨੂੰ 67.32 ਕਰੋੜ ਰੁਪਏ ਦੇ ਇਕਜੁੱਟ ਬਜਟ ਅਨੁਮਾਨ ਦੇ ਨਾਲ ਵਿੱਤੀ ਵਰ੍ਹੇ 2020-21 ਦੇ ਲਈ ਅਤੇ ਬਾਅਦ ਵਿੱਚ ਓਲੰਪਿਕ ਪੱਧਰ ਦੀ ਪ੍ਰਤਿਭਾਵਾਂ ਦੀ ਪਹਿਚਾਣ ਕਰਨ ਦੇ ਯਤਨ ਵਿੱਚ ਚਾਰ ਸਾਲ ਦੇ ਲਈ ਅੱਪਗ੍ਰੇਡ ਕੀਤਾ ਜਾਵੇਗਾ।
ਹਰੇਕ ਰਾਜ ਵਿੱਚ ਪਛਾਣੇ ਗਏ ਕੇਂਦਰਾਂ ਅਤੇ ਪ੍ਰਦਾਨ ਕੀਤੀ ਗਈ ਵਿੱਤੀ ਸਹਾਇਤਾ ਵਿੱਚ ਸ਼ਾਮਲ ਹਨ :
ਆਸਾਮ : ਰਾਜ ਖੇਡ ਅਕੈਡਮੀ ਸਾਰੂਸਾਜਾਈ- 7.96 ਕਰੋੜ ਰੁਪਏ
ਮੇਘਾਲਿਆ : ਜਵਾਹਰ ਲਾਲ ਨਹਿਰੂ ਖੇਡ ਕੰਪਲੈਕਸ, ਸ਼ਿਲੌਗ, ਮੇਘਾਲਿਆ-8.39 ਕਰੋੜ ਰੁਪਏ
ਦਮਨ ਅਤੇ ਦਿਉ : ਨਿਯੂ ਸਪੋਰਟਸ ਕੰਪਲੈਕਸ ਸਿਲਵਾਸਾ – 8.05 ਕਰੋੜ ਰੁਪਏ
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਰਾਜ ਅਕੈਡਮੀ – 19 ਕਰੋੜ ਰੁਪਏ
ਮਹਾਰਾਸ਼ਟਰ : ਸ਼੍ਰੀ ਸ਼ਿਵ ਛੱਤਰਪਤੀ ਖੇਡ ਕੰਪਲੈਕਸ ਬਾਲੇਵਾੜੀ, ਪੁਣੇ- 16 ਕਰੋੜ ਰੁਪਏ
ਸਿੱਕਮ : ਪਲਜੋਰ ਸਟੇਡੀਅਮ, ਗੰਗਟੋਕ- 7.91 ਕਰੋੜ ਰੁਪਏ
ਇਸ ਪਹਿਲ ਦੇ ਬਾਰੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਜ ਰਿਜਿਜੂ ਨੇ ਕਿਹਾ, "ਦੇਸ਼ ਭਰ ਵਿੱਚ ਖੇਡ ਉੱਤਮਤਾ ਦੇ ਕੇਂਦਰਾਂ ਦੀ ਸਿਰਜਣਾ ਭਾਰਤ ਨੂੰ ਓਲੰਪਿਕ 2028 ਵਿੱਚ ਚੋਟੀ ਦੇ 10 ਦੇਸ਼ਾਂ ਵਿੱਚੋਂ ਇੱਕ ਬਣਾਉਣ ਦੇ ਸਾਡੇ ਦ੍ਰਿਸ਼ਟੀਕੋਣ ਵੱਲ ਇੱਕ ਕਦਮ ਹੈ। ਜਦੋਂ ਤੱਕ ਅਸੀਂ ਵਿਸ਼ਵ ਪੱਧਰੀ ਵਿਸ਼ੇਸ਼ ਟ੍ਰੇਨਿੰਗ ਪ੍ਰਦਾਨ ਨਹੀਂ ਕਰ ਸਕਦੇ, ਅਸੀਂ ਅਥਲੀਟਾਂ ਤੋਂ ਓਲੰਪਿਕਸ ਖੇਡਾਂ ਵਿੱਚ ਪ੍ਰਦਰਸ਼ਨ ਵਿੱਚ ਉੱਤਮ ਹੋਣ ਦੀ ਉਮੀਦ ਨਹੀਂ ਕਰ ਸਕਦੇ। ਇਨ੍ਹਾਂ ਕੇਂਦਰਾਂ ਵਿੱਚ ਹਰੇਕ ਵਿੱਚ ਇੱਕ ਇੱਕ ਖਾਸ ਖੇਡ ਵਿੱਚ ਵਿਸ਼ਵ ਪੱਧਰੀ ਟ੍ਰੇਨਿੰਗ ਪ੍ਰਦਾਨ ਕੀਤਾ ਜਾਵੇਗਾ ਅਤੇ ਇਹ ਕੇਂਦਰ ਦੇਸ਼ ਵਿੱਚ ਉਸ ਖਾਸ ਖੇਡ ਦਾ ਇੱਕ ਪ੍ਰਮੁੱਖ ਕੇਂਦਰ ਬਣ ਜਾਵੇਗਾ ਜਿੱਥੇ ਉਸ ਖੇਡ ਦੇ ਕੁਲੀਨ ਅਥਲੀਟ ਟ੍ਰੇਨਿੰਗ ਦੇਣਗੇ। ਮੈਨੂੰ ਖੁਸ਼ੀ ਹੈ ਕਿ ਹਰੇਕ ਰਾਜ ਨੇ ਇਸ ਤਰ੍ਹਾ ਦੇ ਕੇਂਦਰ ਬਣਾਉਣ ਦੀ ਇਸ ਪਹਿਲ ਦਾ ਸਾਕਾਰਾਤਮਕਤਾ ਅਤੇ ਉਤਸ਼ਾਹ ਦੇ ਨਾਲ ਸਮਰਥਨ ਕੀਤਾ ਹੈ।"
ਉੱਤਮਤਾ ਦੇ ਕੇਂਦਰਾਂ ਦਾ ਸਮਰਥਨ, ਬੁਨਿਆਦੀ ਢਾਂਚੇ ਦਾ ਅੱਪਗ੍ਰੇਡੇਸ਼ਨ, ਖੇਡ ਵਿਗਿਆਨ ਕੇਂਦਰਾਂ ਦੀ ਸਥਾਪਨਾ ਅਤੇ ਫਿਜ਼ਿਓਥਰੈਪਿਸਟ, ਸ਼ਕਤੀ ਅਤੇ ਕੰਡੀਸ਼ਨਿੰਗ ਮਾਹਰਾਂ ਵਰਗੇ ਗੁਣਵੱਤਾ ਪ੍ਰਾਪਤ ਕੋਚਾਂ ਅਤੇ ਖੇਡ ਵਿਗਿਆਨ ਮਾਨਤ ਸੰਸਾਧਨਾਂ ਦੇ ਰੁਪ ਵਿੱਚ ਉਪਲੱਬਧ ਹੋਵੇਗਾ। ਖਿਡਾਰੀਆਂ ਨੂੰ ਉੱਚ ਗੁਣਵੱਤਾ ਵਾਲੇ ਉਪਕਰਣ ਵੀ ਪ੍ਰਦਾਨ ਕੀਤੇ ਜਾਣਗੇ। ਅਕਾਦਮੀ ਵਿੱਚ ਖੇਡ ਵਿਗਿਆਨ ਸਹਿਯੋਗ ਅਤੇ ਪ੍ਰਦਰਸ਼ਨ ਪ੍ਰਬੰਧਨ ਦੀ ਗੁਣਵੱਤਾ ਸੁਨਿਸ਼ਚਿਤ ਕਰਨ ਦੇ ਲਈ ਉੱਚ ਪ੍ਰਦਰਸ਼ਨ ਵਾਲੇ ਪ੍ਰਬੰਧਕ ਦੀ ਨਿਯੁਕਤੀ ਦਾ ਪ੍ਰਬੰਧ ਹੋਵੇਗਾ।
ਖੇਡ ਮੰਤਰਾਲਾ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮੌਜੂਦਾ ਖੇਡ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰ ਰਿਹਾ ਹੈ। ਇਸ ਦੇ ਲਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਲ ਸਾਂਝੇਦਾਰੀ ਕਰਕੇ ਅਤੇ ਪੂਰੇ ਦੇਸ਼ ਵਿੱਚ ਵਿੱਚ ਇੱਕ ਮਜ਼ਬੂਤ ਖੇਡ ਈਕੋਸਿਸਟਮ ਬਣਾਉਣ ਦੇ ਉਦੇਸ਼ ਨਾਲ ਕੇਆਈਐੱਸਸੀਈਜ਼ ਦਾ ਨਿਰਮਾਣ ਕਰ ਰਿਹਾ ਹੈ। ਹਰੇਕ ਕੇਆਈਐੱਸਸੀਈ ਨੂੰ 14 ਓਲੰਪਿਕ ਖੇਡਾਂ ਵਿੱਚ ਖਾਸ ਖੇਡ ਸਹਿਯੋਗ ਦੇ ਨਾਲ ਵਿਸਤ੍ਰਿਤ ਕੀਤਾ ਜਾਵੇਗਾ, ਜਿਸ ਵਿੱਚੋਂ ਰਾਜ ਜਾ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਵੱਧ ਤੋਂ ਵੱਧ ਤਿੰਨ ਖੇਡਾਂ ਦੇ ਲਈ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ।
*******
ਐੱਨਬੀ/ਓਏ
(Release ID: 1671161)
Visitor Counter : 155