ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐਮਐਸਐਮਈ/ਉਦਯਮ ਰਜਿਸਟ੍ਰੇਸ਼ਨ ਦਾ ਨਵਾਂ ਆਨਲਾਈਨ ਸਿਸਟਮ ਸਮਾਂ ਅਤੇ ਤਕਨਾਲੋਜੀ ਦੀ ਪ੍ਰੀਖਿਆ ਹੈ

ਪੂਰੀ ਤਰ੍ਹਾਂ ਸਹਿਜ ਅਤੇ ਨਿਰਵਿਘਨ ਪ੍ਰਣਾਲੀ, ਸਥਿਰਤਾ ਅਤੇ ਲਚਕੀਲਾਪਣ ਵੀ ਦਰਸਾਉਂਦੀ ਹੈ

1 ਜੁਲਾਈ 2020 ਨੂੰ ਲਾਂਚ ਕੀਤੀ ਗਈ ਇਸ ਪ੍ਰਣਾਲੀ ਵਿੱਚ 11 ਲੱਖ ਤੋਂ ਵੱਧ ਐਮਐਸਐਮਈ ਪਹਿਲਾਂ ਤੋਂ ਹੀ ਰਜਿਸਟਰਡ ਹਨ

ਇਸ ਵਿਚੋਂ 9.26 ਲੱਖ ਤੋਂ ਵੱਧ ਰਜਿਸਟਰੇਸ਼ਨਾਂ ਪੈਨ ਨੰਬਰ ਨਾਲ ਹੋਈਆਂ

ਇਸ ਵਿੱਚ 1.80 ਲੱਖ ਤੋਂ ਵੱਧ ਪੁਰਾਣੇ ਯੂ ਏ ਐਮ ਧਾਰਕ ਵੀ ਸ਼ਾਮਲ ਹਨ; 1.73 ਲੱਖ ਉੱਦਮ ਮਹਿਲਾਵਾਂ ਦੀ ਮਾਲਕੀ ਵਾਲੇ ਹਨ
ਐਮਐਸਐਮਈ ਮੰਤਰਾਲੇ ਨੇ ਉਦਯਮ ਰਜਿਸਟ੍ਰੇਸ਼ਨ ਨੂੰ ਵਧਾਉਣ ਲਈ ਵਿਸ਼ੇਸ਼ ਮੁਹਿੰਮਾਂ ਦੀ ਸ਼ੁਰੂਆਤ ਕੀਤੀ

ਪੈਨ ਅਤੇ ਜੀਐਸਟੀ ਤੋਂ ਬਿਨਾਂ ਰਜਿਸਟ੍ਰੇਸ਼ਨ 31.3.2021 ਤੱਕ ਤਬਦੀਲੀ ਪ੍ਰਬੰਧ ਵਜੋਂ ਹੈ

Posted On: 07 NOV 2020 10:30AM by PIB Chandigarh

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਵੱਲੋਂ 1 ਜੁਲਾਈ 2020 ਨੂੰ ਤਤਕਾਲ ਪ੍ਰਭਾਵ ਨਾਲ ਲਾਂਚ ਕੀਤੀ ਗਈ ਐਮਐਸਐਮਈ / ਉਦਯਮ ਰਜਿਸਟ੍ਰੇਸ਼ਨ ਦੀ ਨਵੀਂ ਆਨਲਾਈਨ ਪ੍ਰਣਾਲੀ ਸਮੇਂ ਅਤੇ ਟੈਕਨੋਲੋਜੀ ਦੀ ਪ੍ਰੀਖਿਆ ਤੇ ਖਰੀ ਉਤਰੀ ਹੈ ਕਿਉਂਜੋ ਹੁਣ ਤੱਕ 11 ਲੱਖ ਤੋਂ ਵੱਧ ਐਮਐਸਐਮਈ'ਜ ਨੇ ਸਫਲਤਾਪੂਰਵਕ ਆਪਣੇ ਆਪ ਨੂੰ ਇਸ ਵਿੱਚ ਰਜਿਸਟਰ ਕਰਵਾ ਚੁਕੇ ਹਨ।

ਇਹ ਵੇਰਵਾ ਦਿੱਤਾ ਜਾ ਸਕਦਾ ਹੈ ਕਿ ਐਮਐਸਐਮਈ ਮੰਤਰਾਲੇ ਨੇ 1 ਜੁਲਾਈ 2020 ਨੂੰ ਤਤਕਾਲੀ ਪ੍ਰਭਾਵ ਨਾਲ ਐਮਐਸਐਮਈ'ਜ ਦੀ ਪਰਿਭਾਸ਼ਾ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਸੋਧ ਕੀਤੀ ਸੀ। ਇਸਨੇ ਐਮਐਸਐਮਈ / ਉਦਯਮ ਰਜਿਸਟਰੇਸ਼ਨ ਇੱਕ ਨਵਾਂ ਪੋਰਟਲ (https://udyamregmission.gov.in) ਵੀ ਲਾਂਚ ਕੀਤਾ। ਉਸ ਵੇਲੇ ਤੋਂ ਲੈ ਕੇ, ਪੋਰਟਲ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ। ਸਭ ਤੋਂ ਪਹਿਲਾਂ, ਇਹ ਪੋਰਟਲ ਸੀਬੀਡੀਟੀ ਅਤੇ ਜੀਐਸਟੀ ਨੈਟਵਰਕਸ ਦੇ ਨਾਲ-ਨਾਲ ਜੀਈਐੱਮ ਦੇ ਨਾਲ ਵੀ ਨਿਰਵਿਘਨ ਰੂਪ ਵਿੱਚ ਏਕੀਕ੍ਰਿਤ ਹੈ। ਇਹ ਨੋਟ ਕੀਤਾ ਜਾ ਸਕਦਾ ਹੈ ਕਿ ਇਸ ਏਕੀਕਰਣ ਨਾਲ, ਹੁਣ ਐਮਐਸਐਮਈ ਰਜਿਸਟਰੇਸ਼ਨ ਇੱਕ ਬਿਲਕੁਲ ਕਾਗਜ਼ ਰਹਿਤ ਅਭਿਆਸ ਬਣ ਗਈ ਹੈ।

ਮੰਤਰਾਲੇ ਨੇ ਆਪਣੀਆਂ ਸਾਰੀਆਂ ਫੀਲਡ ਸੰਸਥਾਵਾਂ, ਜਿਵੇਂ ਕਿ ਐਮਐਸਐਮਈ-ਵਿਕਾਸ ਸੰਸਥਾਨ, ਐਮਐਸਐਮਈ ਟੈਕਨੋਲੋਜੀ ਸੈਂਟਰ, ਐਨ ਐਸ ਆਈ ਸੀ, ਕੇ ਵੀ ਆਈ ਸੀ, ਕੋਇਰ ਬੋਰਡ ਆਦਿ ਨੂੰ ਉਦਯਮ ਰਜਿਸਟ੍ਰੇਸ਼ਨ ਲਈ ਉੱਦਮੀਆਂ ਨੂੰ ਪੂਰਾ ਸਹਿਯੋਗ ਤੇ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਤਰ੍ਹਾਂ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਜ਼ਿਲ੍ਹਾ ਉਦਯੋਗ ਕੇਂਦਰਾਂ ਨੂੰ ਐਮਐਸਐਮਈ'ਜ਼ ਦੀ ਜਲਦੀ ਰਜਿਸਟ੍ਰੇਸ਼ਨ ਵਿੱਚ ਤੇਜੀ ਲਿਆਉਣ ਦੀ ਬੇਨਤੀ ਕੀਤੀ ਗਈ ਹੈ। ਰਜਿਸਟਰੇਸ਼ਨ ਨਾਲ ਸਬੰਧਤ ਐਮਐਸਐਮਈ'ਜ਼ ਦੀਆਂ ਸ਼ਿਕਾਇਤਾਂ ਚੈਂਪੀਅਨ ਪਲੇਟਫਾਰਮ ਵੱਲੋਂ ਕੇਂਦਰੀ ਕੰਟਰੋਲ ਰੂਮ ਅਤੇ ਦੇਸ਼ ਭਰ ਦੇ 68 ਰਾਜ ਕੰਟਰੋਲ ਰੂਮਾਂ ਦੇ ਨੈਟਵਰਕ ਰਾਹੀਂ ਸੰਭਾਲੀਆਂ ਹੈਂਡਲ ਕੀਤੀਆਂ ਜਾਂਦੀਆਂ ਹਨ।


31 ਅਕਤੂਬਰ, 2020 (10 ਲੱਖ ਤੋਂ ਵੱਧ) ਤੱਕ ਰਜਿਸਟਰੇਸ਼ਨਾਂ ਦੇ ਵਿਸ਼ਲੇਸ਼ਣ ਦੇ ਅਨੁਸਾਰ, ਰੁਝਾਨ ਅਤੇ ਵਿਆਪਕ ਤਸਵੀਰ ਹੇਠਾਂ ਦਿੱਤੀ ਗਈ ਹੈ: -

* 3.72 ਲੱਖ ਉੱਦਮ ਨਿਰਮਾਣ ਸ਼੍ਰੇਣੀ ਦੇ ਅਧੀਨ ਰਜਿਸਟਰਡ ਕੀਤੇ ਗਏ ਜਦੋਂ ਕਿ ਸੇਵਾ ਸੈਕਟਰ ਦੇ ਅਧੀਨ 6.31 ਲੱਖ ਉੱਦਮ ਰਜਿਸਟਰਡ ਕੀਤੀ ਗਏ।

*ਸੂਖਮ ਉੱਦਮਾਂ ਦੀ ਹਿੱਸੇਦਾਰੀ 93.17% ਹੈ ਜਦੋਂ ਕਿ ਛੋਟੇ ਅਤੇ ਦਰਮਿਆਨੇ ਉੱਦਮਾਂ ਦਾ ਹਿੱਸਾ ਕ੍ਰਮਵਾਰ 5.62% ਅਤੇ 1.21% ਹੈ।

* 7.98 ਲੱਖ ਉੱਦਮ ਪੁਰਸ਼ਾਂ ਦੀ ਮਲਕੀਅਤ ਹਨ ਜਦਕਿ 1.73 ਲੱਖ ਉੱਦਮ ਮਹਿਲਾਵਾਂ ਦੀ ਮਾਲਕੀ ਵਾਲੇ ਹਨ।

* 11,188 ਉੱਦਮ ਦਿਵਯਾਂਗਜਨ ਉੱਦਮੀਆਂ ਦੀ ਮਲਕੀਅਤ ਵਾਲੇ ਹਨ।

*ਰਜਿਸਟਰੇਸ਼ਨਾਂ ਦੇ ਚੋਟੀ ਦੇ ਜਿਹੜੇ 5 ਉਦਯੋਗਿਕ ਸੈਕਟਰ ਹਨ, ਉਨ੍ਹਾਂ ਵਿੱਚ - ਭੋਜਨ ਉਤਪਾਦ, ਟੈਕਸਟਾਈਲ, ਲਿਬਾਸ, ਫੈਬਰਿਕੇਟਡ ਮੈਟਲ ਉਤਪਾਦ ਅਤੇ ਮਸ਼ੀਨਰੀ ਅਤੇ ਉਪਕਰਣ ਦੇ ਸੈਕਟਰ ਸ਼ਾਮਲ ਹਨ ।

* 1,01,03,512 ਵਿਅਕਤੀਆਂ ਨੂੰ ਇਨ੍ਹਾਂ ਰਜਿਸਟਰਡ ਇਕਾਈਆਂ ਵੱਲੋਂ ਰੋਜ਼ਗਾਰ ਦਿੱਤਾ ਗਿਆ ਹੈ।

* ਉਦਯਮ ਰਜਿਸਟਰੇਸ਼ਨਾਂ ਲਈ 5 ਪ੍ਰਮੁੱਖ ਰਾਜ ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਹਨ।

* ਪੈਨ ਤੋਂ ਬਿਨਾ ਰਜਿਸਟ੍ਰੇਸ਼ਨ ਦੀ ਇੱਕ ਤਬਦੀਲੀ ਦੀ ਵਿਵਸਥਾ ਦੇ ਤੌਰ ਤੇ 31.03.2021 ਤੱਕ ਦੀ ਇਜ਼ਾਜਤ ਦਿੱਤੀ ਗਈ ਹੈ।

ਇਸੇ ਤਰ੍ਹਾਂ ਜੀਐਸਟੀ ਨੰਬਰ ਤੋਂ ਬਿਨਾਂ ਰਜਿਸਟਰੇਸ਼ਨ ਵੀ ਇਕ ਤਬਦੀਲੀ ਦੀ ਵਿਵਸਥਾ ਦੇ ਤੌਰ ਤੇ 31.03.2021 ਤੱਕ ਦੀ ਆਗਿਆ ਹੈ।

ਉਹ ਉੱਦਮ ਜੋ ਅਜੇ ਰਜਿਸਟਰਡ ਨਹੀਂ ਹਨ, ਨੂੰ ਐਮਐਸਐਮਈ ਮੰਤਰਾਲੇ ਅਤੇ ਹੋਰ ਸਰਕਾਰੀ ਏਜੰਸੀਆਂ ਦੇ ਲਾਭ ਲੈਣ ਲਈ ਆਪਣੇ ਆਪ ਨੂੰ ਰਜਿਸਟਰਡ ਕਰਨਾ ਚਾਹੀਦਾ ਹੈ। ਰਜਿਸਟ੍ਰੇਸ਼ਨ ਮੁਫਤ ਹੈ ਅਤੇ ਸਿਰਫ ਸਰਕਾਰੀ ਪੋਰਟਲ 'ਤੇ .gov.in ਦਰਸਾਉਂਦੀਆਂ ਕੀਤੀ ਜਾਣੀ ਚਾਹੀਦੀ ਹੈ।

ਉੱਦਮੀਆਂ ਨੂੰ ਫਿਰ ਤੋਂ ਜਾਅਲੀ ਅਤੇ ਗੁੰਮਰਾਹ ਕਰਨ ਵਾਲੀਆਂ ਏਜੰਸੀਆਂ ਅਤੇ ਵੈਬਸਾਈਟਾਂ / ਪੋਰਟਲਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਸਹਾਇਤਾ ਲਈ, ਉੱਦਮੀ ਕਿਸੇ ਵੀ ਨੇੜਲੇ ਜ਼ਿਲਾ ਉਦਯੋਗਿਕ ਕੇਂਦਰਾਂ (ਡੀਆਈਸੀ'ਜ) ਜਾਂ ਮੰਤਰਾਲੇ ਦੇ ਚੈਂਪੀਅਨਜ਼ 'ਕੰਟਰੋਲ ਰੂਮਾਂ' ਤੇ ਸੰਪਰਕ ਕਰ ਸਕਦੇ ਹਨ ਜਾਂ ਸਾਡੇ ਪੋਰਟਲ https://champions.gov.in 'ਤੇ ਲਿਖ ਸਕਦੇ ਹਨ.

--------------------

RCJ/RNM/IA

ਆਰ ਸੀ ਜੇ / ਆਰ ਐਨ ਐਮ / ਆਈ ਏ


(Release ID: 1671128) Visitor Counter : 205