ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 9 ਨਵੰਬਰ ਨੂੰ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

Posted On: 07 NOV 2020 6:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 9 ਨਵੰਬਰ ਨੂੰ ਸਵੇਰੇ 10.30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 614 ਕਰੋੜ ਰੁਪਏ ਹੈ। ਆਯੋਜਨ ਦੌਰਾਨ ਪ੍ਰਧਾਨ ਮੰਤਰੀ ਇਨ੍ਹਾਂ ਪ੍ਰੋਜੈਕਟਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕਰਨਗੇ। ਇਸ ਮੌਕੇ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।

 

ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਸਾਰਨਾਥ ਲਾਈਟ ਐਂਡ ਸਾਊਂਡ ਸ਼ੋਅ, ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਰਾਮਨਗਰ ਦੀ ਅੱਪਗ੍ਰੇਡੇਸ਼ਨ, ਸੀਵਰੇਜ ਨਾਲ ਸਬੰਧਿਤ ਕਾਰਜ, ਗਊਆਂ ਦੀ ਸੰਭਾਲ਼ ਅਤੇ ਸੁਵਿਧਾ ਲਈ ਬੁਨਿਆਦੀ ਢਾਂਚਾ ਸੁਵਿਧਾਵਾਂ, ਬਹੁਉਦੇਸ਼ੀ ਬੀਜ ਭੰਡਾਰ ਹਾਊਸ, 100 ਮੀਟ੍ਰਿਕ ਟਨ ਦੇ ਖੇਤੀ ਉਪਜ ਗੁਦਾਮ, ਆਈਪੀਡੀਐੱਸ ਫੇਜ਼ 2, ਸੰਪੂਰਨਾਨੰਦ ਸਟੇਡੀਅਮ ਵਿੱਚ ਖਿਡਾਰੀਆਂ ਲਈ ਇੱਕ ਹਾਊਸਿੰਗ ਕੰਪਲੈਕਸ, ਵਾਰਾਣਸੀ ਸਿਟੀ ਸਮਾਰਟ ਲਾਈਟਿੰਗ ਕਾਰਜ, 105 ਆਂਗਨਵਾੜੀ ਕੇਂਦਰਾਂ ਅਤੇ 102 ਗਾਊ ਆਸਰਾ ਕੇਂਦਰ ਸ਼ਾਮਲ ਹਨ।

 

ਆਯੋਜਨ ਦੌਰਾਨ ਪ੍ਰਧਾਨ ਮੰਤਰੀ ਦਸ਼ਾਸ਼ਵਮੇਧ ਘਾਟ ਅਤੇ ਖਿੜਕੀਆ ਘਾਟ ਦੇ ਮੁੜ ਵਿਕਾਸ, ਪੀਏਸੀ ਪੁਲਿਸ ਫੋਰਸ ਲਈ ਬੈਰਕਾਂ, ਕਾਸ਼ੀ ਦੇ ਕੁਝ ਵਾਰਡਾਂ ਦਾ ਪੁਨਰਵਿਕਾਸ, ਬਨਿਯਾ ਬਾਗ਼ (Beniya Bagh) ਦੇ ਪੁਨਰਵਿਕਾਸ ਨਾਲ ਪਾਰਕਿੰਗ ਦੀ ਸੁਵਿਧਾ, ਗਿਰਿਜਾ ਦੇਵੀ ਸਾਂਸਕ੍ਰਿਤਿਕ ਸੰਕੁਲ, ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦਾ ਕਾਰਜ ਅਤੇ ਟੂਰਿਸਟ ਸਥਾਨਾਂ ਦੇ ਵਿਕਾਸ ਲਈ ਨੀਂਹ ਪੱਥਰ ਰੱਖਣਗੇ।

 

***

 

ਏਪੀ


(Release ID: 1671117) Visitor Counter : 112