ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਤਿੰਨ ਨਵੇਂ ਸੂਚਨਾ ਕਮਿਸ਼ਨਰਾਂ ਨੂੰ ਅੱਜ ਅਹੁਦੇ ਦੀ ਸਹੁੰ ਚੁਕਾਈ ਗਈ

Posted On: 07 NOV 2020 2:34PM by PIB Chandigarh

ਮੁੱਖ ਸੂਚਨਾ ਕਮਿਸ਼ਨਰ, ਸ਼੍ਰੀ ਵਾਈ. ਕੇ. ਸਿਨਹਾ ਨੇ ਅੱਜ ਕੇਂਦਰੀ ਸੂਚਨਾ ਕਮਿਸ਼ਨ ਵਿੱਚ ਆਯੋਜਿਤ ਸਹੁੰ ਚੁੱਕ ਸਮਾਗਮ ਵਿੱਚ ਸੂਚਨਾ ਕਮਿਸ਼ਨਰਾਂ ਸ਼੍ਰੀ ਹੀਰਾ ਲਾਲ ਸਮਾਰੀਯਾ, ਸ਼੍ਰੀਮਤੀ ਸਰੋਜ ਪੁੰਹਾਨੀ ਅਤੇ ਸ਼੍ਰੀ ਉਦੈ ਮਾਹੂਰਕਰ ਨੂੰ ਅਹੁਦੇ ਦੀ ਸਹੂੰ ਚੁਕਾਈ। ਉਨ੍ਹਾਂ ਦੇ ਸ਼ਮਾਲ ਹੋਣ ਨਾਲ ਕੇਂਦਰੀ ਕਮਿਸ਼ਨ ਵਿੱਚ ਮੁੱਖ ਸੂਚਨਾ ਕਮਿਸ਼ਨਰ ਸਮੇਤ ਸੂਚਨਾ ਕਮਿਸ਼ਨਰਾਂ ਦੀ ਕੁੱਲ ਗਿਣਤੀ 8 ਹੋ ਗਈ ਹੈ।

 

 

 

ਸ਼੍ਰੀ ਹੀਰਾ ਲਾਲ ਸਮਾਰੀਯਾ, ਇੱਕ ਸਾਬਕਾ ਆਈਏਐੱਸ ਅਧਿਕਾਰੀ, ਸੇਵਾਮੁਕਤ ਹੋਣ ਤੋਂ ਪਹਿਲਾਂ, ਭਾਰਤ ਸਰਕਾਰ ਵਿੱਚ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਸਕੱਤਰ ਸਨ। ਉਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਉਨ੍ਹਾਂ ਦੀ ਮੁਹਾਰਤ ਦੇ ਖੇਤਰ ਪ੍ਰਸ਼ਾਸਨ ਅਤੇ ਗਵਰਨੈਂਸ ਹਨ।

 

ਸ਼੍ਰੀਮਤੀ ਸਰੋਜ ਪੁੰਹਾਨੀ, ਇੱਕ ਆਈਏ ਅਤੇ ਏਐੱਸ ਅਧਿਕਾਰੀ, ਕੇਂਦਰੀ ਸੂਚਨਾ ਕਮਿਸ਼ਨ ਵਿੱਚ ਸੂਚਨਾ ਕਮਿਸ਼ਨਰ ਵਜੋਂ ਸ਼ਾਮਲ ਹੋਣ ਤੋਂ ਪਹਿਲਾ, ਭਾਰਤ ਸਰਕਾਰ ਵਿੱਚ ਡਿਪਟੀ ਕੰਟਰੋਲਰ ਅਤੇ ਆਡੀਟਰ ਜਨਰਲ (ਐੱਚਆਰ ਅਤੇ ਟ੍ਰੇਨਿੰਗ) ਦੇ ਅਹੁਦੇ 'ਤੇ ਸਨ। ਉਨ੍ਹਾਂ ਨੇ ਹਿਊਮੈਨਟੀਜ਼ ਵਿੱਚ ਬੈਚਲਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਉਨ੍ਹਾਂ ਦੀ ਮੁਹਾਰਤ ਦੇ ਖੇਤਰ ਪ੍ਰਸ਼ਾਸਨ ਅਤੇ ਗਵਰਨੈਂਸ ਹਨ।

 

 

 

ਸ਼੍ਰੀ ਉਦੈ ਮਾਹੂਰਕਰ, ਇੱਕ ਅਨੁਭਵੀ ਪੱਤਰਕਾਰ, ਕੇਂਦਰੀ ਸੂਚਨਾ ਕਮਿਸ਼ਨ ਵਿੱਚ ਸੂਚਨਾ ਕਮਿਸ਼ਨਰ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ, ਇੱਕ ਪ੍ਰਮੁੱਖ ਮੀਡੀਆ ਹਾਊਸ ਵਿੱਚ ਸੀਨੀਅਰ ਡਿਪਟੀ ਐਡੀਟਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੇ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਤੋਂ ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਪੁਰਾਤੱਤਵ ਵਿੱਚ ਗਰੈਜੂਏਸ਼ਨ ਕੀਤੀ ਹੋਈ ਹੈ। ਮੀਡੀਆ ਵਿੱਚ ਵਿਸ਼ਾਲ ਅਨੁਭਵ ਉਨ੍ਹਾਂ ਦੀ ਮੁਹਾਰਤ ਹੈ।

 

 

 

<><><><><>

 

ਐੱਸਐੱਨਸੀ



(Release ID: 1671048) Visitor Counter : 105