ਰੱਖਿਆ ਮੰਤਰਾਲਾ

ਸੈਨਿਕ ਸਕੂਲਾਂ ਲਈ ਦਾਖਲਾ (ਅਕਾਦਮਿਕ ਸੈਸ਼ਨ 2021-22)

Posted On: 07 NOV 2020 8:59AM by PIB Chandigarh

ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) 23 ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਫੈਲੇ 33 ਸੈਨਿਕ ਸਕੂਲਾਂ ਵਿੱਚ ਕਲਾਸ ਛੇਵੀਂ ਅਤੇ ਨੌਵੀਂ ਦੇ ਦਾਖਲੇ ਲਈ ਆਲ ਇੰਡੀਆ ਸੈਨਿਕ ਸਕੂਲ ਦਾਖਲਾ ਪ੍ਰੀਖਿਆ -2021 (ਏ.ਆਈ.ਐੱਸ. ਐੱਸ.ਈ. ਈ.),10 ਜਨਵਰੀ, 2021 (ਐਤਵਾਰ) ਨੂੰ ਆਯੋਜਿਤ ਕਰ ਰਹੀ ਹੈ। ਅਰਜ਼ੀਆਂ ਦੀ ਆਨਲਾਈਨ ਪ੍ਰਕਿਰਿਆ, ਜੋ 20 ਅਕਤੂਬਰ 2020 ਨੂੰ ਸ਼ੁਰੂ ਹੋਈ ਸੀ, 19 ਨਵੰਬਰ 2020 ਨੂੰ ਬੰਦ ਹੋਵੇਗੀ ਉਮੀਦਵਾਰਾਂ ਨੂੰ ਵੈਬਸਾਈਟ https://aissee.nta.nic.in 'ਤੇ ਰਜਿਸਟਰ ਹੋਣ ਤੋਂ ਬਾਅਦ ਆਪਣੀਆਂ ਅਰਜ਼ੀਆਂ ਜਮ੍ਹਾ ਕਰਨੀਆਂ ਹਨ। ਇੱਕ ਵਿਸਥਾਰ ਜਾਣਕਾਰੀ ਬੁਲੇਟਿਨ ਐਨਟੀਏ ਦੀ ਸਾਈਟ www.nta.ac.in ਤੇ ਵੀ ਉਪਲਬਧ ਹੈ। ਵਿੱਦਿਅਕ ਸੈਸ਼ਨ 2021-22 ਤੋਂ, ਓਬੀਸੀ-ਐਨਸੀਐਲ ਸ਼੍ਰੇਣੀ ਲਈ ਦਾਖਲੇ ਵਿਚ ਰਿਜ਼ਰਵੇਸ਼ਨ ਸ਼ੁਰੂ ਕੀਤੀ ਗਈ ਹੈ। ਸਾਰੇ 33 ਸੈਨਿਕ ਸਕੂਲਾਂ ਵਿੱਚ ਹੁਣ ਛੇਵੀਂ ਜਮਾਤ ਵਿੱਚ ਲੜਕੀਆਂ ਵੀ ਦਾਖਲਾ ਲੈਣ ਦੇ ਯੋਗ ਹਨ।

***

ਏਬੀਬੀ / ਨਾਮਪੀ / ਰਾਜੀਬ

 



(Release ID: 1670970) Visitor Counter : 123