ਬਿਜਲੀ ਮੰਤਰਾਲਾ

45 ਸਾਲ ਪੂਰੇ ਹੋਣ ਤੋਂ ਪਹਿਲਾਂ, ਐੱਨਟੀਪੀਸੀ ਨੇ ਕਿਹਾ ਕਿ ਭਾਰਤ ਦੇ ਬਿਜਲੀ ਖੇਤਰ ਨੂੰ ਤਬਦੀਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ
ਬਿਜਲੀ ਦੇ ਸਭ ਤੋਂ ਵੱਡੇ ਉਤਪਾਦਕ ਐੱਨਟੀਪੀਸੀ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰਨਾ ਸਭ ਤੋਂ ਵੱਡਾ ਸਨਮਾਨ ਹੈ; ਵਿਸ਼ਾਲ ਮੌਕਿਆਂ ਨਾਲ ਭਵਿੱਖ ਸੁਨਹਿਰੀ ਹੈ
ਜਨਤਕ ਸੈਕਟਰ ਦੀ ਇਹ ਇਕਾਈ ਅਗਲੇ ਦਹਾਕੇ ਦੇ ਅਰੰਭ ਵਿੱਚ ਅਖੁੱਟ ਸਰੋਤਾਂ ਦੇ ਜ਼ਰੀਏ 32,000 ਮੈਗਾਵਾਟ ਸਮਰੱਥਾ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ

Posted On: 06 NOV 2020 2:13PM by PIB Chandigarh
 

ਬਿਜਲੀ ਮੰਤਰਾਲੇ ਦੇ ਤਹਿਤ ਪਬਲਿਕ ਸੈਕਟਰ ਯੂਨਿਟ ਐੱਨਟੀਪੀਸੀ ਲਿਮਿਟਿਡ ਨੇ ਆਪਣੇ ਸਥਾਪਨਾ ਦਿਵਸ ਤੋਂ ਪਹਿਲਾਂ ਦੇਸ਼ ਦੇ ਨਿਰਮਾਣ ਅਤੇ ਊਰਜਾ ਨੂੰ ਵਧਾਉਣ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਹੈ। ਭਾਰਤ ਦਾ ਸਭ ਤੋਂ ਵੱਡਾ ਬਿਜਲੀ ਉਤਪਾਦਕ, ਜਿਸ ਨੇ 7 ਨਵੰਬਰ, 1975 ਨੂੰ ਆਪਣੀ ਉਦੇਸ਼ਪੂਰਨ ਯਾਤਰਾ ਸ਼ੁਰੂ ਕੀਤੀ ਅਤੇ ਦੇਸ਼ ਦੇ ਕੋਨੇ-ਕੋਨੇ ਨੂੰ ਰੋਸ਼ਨ ਕਰਨ ਵਿੱਚ ਇੱਕ ਸ਼ਾਨਦਾਰ ਯੋਗਦਾਨ ਪਾਇਆ ਹੈ, ਐੱਨਟੀਪੀਸੀ ਭਾਰਤ ਦੇ ਬਿਜਲੀ ਖੇਤਰ ਵਿੱਚ ਵਿਕਾਸ ਅਤੇ ਤਬਦੀਲੀ ਦੇ ਅਗਲੇ ਪੜਾਅ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਵਿਸ਼ਾਲ ਮੌਕਿਆਂ ਦੀ ਪੇਸ਼ਕਸ਼ ਕਰਦੀ ਹੈ।

ਸਥਾਪਨਾ ਦਿਵਸ ਸਮਾਗਮ ਨੂੰ ਕੋਵਿਡ ਸਥਿਤੀ ਦਰਮਿਆਨ ਔਨਲਾਈਨ ਪਲੈਟਫਾਰਮਾਂ ਅਤੇ ਸਮਾਜਿਕ ਦੂਰੀਆਂ ਨੂੰ ਕਾਇਮ ਰਖਦੇ ਹੋਏ ਮਨਾਇਆ ਜਾਵੇਗਾ, ਜਿਸ ਨੇ ਵਿਸ਼ਵ ਭਰ ਦੀਆਂ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਸਥਾਪਨਾ ਦਿਵਸ ਨੂੰ ਵੀ ਵਿਸ਼ੇਸ਼ ਬਣਾਉਂਦਾ ਹੈ, ਕਿਉਂਕਿ ਐੱਨਟੀਪੀਸੀਅਨਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਲੌਕਡਾਊਨ ਦੇ ਪੜਾਅ ਦੌਰਾਨ ਦੇਸ਼ ਨੂੰ ਨਿਰਵਿਘਨ ਬਿਜਲੀ ਸਪਲਾਈ ਨੂੰ ਸੁਨਿਸ਼ਚਿਤ ਕਰਨ ਲਈ ਚੌਵੀ ਘੰਟੇ ਕੰਮ ਕੀਤਾ। ਬਿਜਲੀ ਸਾਡੀ ਜਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਹੈ ਅਤੇ ਲੌਕਡਾਊਨ ਦੇ ਦੌਰਾਨ 24 X 7 ਇਸ ਦੀ ਉਪਲਬਧਤਾ ਨਿਰਵਿਘਨ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਅਤੇ ਜੀਵਨ ਬਚਾਉਣ ਦੇ ਉਪਕਰਣਾਂ ਦੀ ਨਿਰਵਿਘਨ ਕਾਰਜਸ਼ੀਲਤਾ ਦੀ ਸੁਵਿਧਾ ਲਈ ਅਤਿ ਸੰਵੇਦਨਸ਼ੀਲ ਸਾਬਤ ਹੋਈ। ਇਹ ਐੱਨਟੀਪੀਸੀ 'ਤੇ ਅਧਿਕ ਜ਼ਿੰਮੇਵਾਰੀ ਪਾਉਂਦਾ ਹੈ ਅਤੇ ਇਸ ਨੇ ਮੰਗ ਤੋਂ ਬਾਹਰ ਜਾ ਕੇ ਪੂਰਤੀ ਕੀਤੀ ਹੈ। ਹਰ ਕੋਈ ਡਾਕਟਰੀ ਪੇਸ਼ੇਵਰਾਂ ਅਤੇ ਜ਼ਰੂਰੀ ਸੇਵਾ ਪ੍ਰਦਾਤਾਵਾਂ ਸਮੇਤ ਫਰੰਟ-ਲਾਈਨ ਕੋਰੋਨਾ ਜੋਧਿਆਂ ਦੀ ਪ੍ਰਸ਼ੰਸਾ ਕਰ ਰਿਹਾ ਹੈ, ਪਰ ਮਹਾਮਾਰੀ ਨੇ ਵੀ ਬਿਜਲੀ ਇੰਜੀਨੀਅਰਾਂ ਨੂੰ ਨਵੇਂ ਹੀਰੋ ਦੇ ਰੂਪ ਵਿੱਚ ਸਥਾਪਿਤ ਕੀਤਾ।

ਐੱਨਟੀਪੀਸੀ ਪਿਛਲੇ 45 ਸਾਲਾਂ ਵਿੱਚ ਦੇਸ਼ ਵਿੱਚ ਬਿਜਲੀ ਖੇਤਰ ਝੰਡਾਬਰਦਾਰ ਰਹੀ ਹੈ। ਮੌਜੂਦਾ ਬਿਜਲੀ ਉਤਪਾਦਨ ਦੀ 62 ਗੀਗਾਵਾਟ ਦੀ ਸਮਰੱਥਾ ਤੋਂ, ਐੱਨਟੀਪੀਸੀ ਨੇ ਸਾਲ 2032 ਤੱਕ ਇੱਕ 130 ਗੀਗਾਵਾਟ ਦੀ ਸਮਰੱਥਾ ਵਾਲੀ ਕੰਪਨੀ ਬਣਨ ਦੀ ਯੋਜਨਾ ਬਣਾਈ ਹੈ। ਅਖੁੱਟ ਸਰੋਤਾਂ ਪ੍ਰਤੀ ਆਲਮੀ ਰੁਝਾਨ ਦੇ ਅਨੁਸਾਰ, ਇਹ ਊਰਜਾ ਦਾ ਸਾਫ਼-ਸੁਥਰਾ ਸਰੋਤ ਹੈ, ਐੱਨਟੀਪੀਸੀ ਨੇ ਅਖੁੱਟ ਸਰੋਤਾਂ ਦੇ ਜ਼ਰੀਏ 32,000 ਮੈਗਾਵਾਟ ਸਮਰੱਥਾ ਜਾਂ ਅਗਲੇ ਦਹਾਕੇ ਦੇ ਸ਼ੁਰੂ ਵਿੱਚ ਇਸ ਦੇ ਸਮੁੱਚੇ ਪਾਵਰ ਪੋਰਟਫੋਲੀਓ ਦਾ 25 ਫ਼ੀਸਦ ਪ੍ਰਾਪਤ ਕਰਨ ਦੀ ਯੋਜਨਾ ਬਣਾਈ ਹੈ। ਇਸ ਵੇਲੇ ਐੱਨਟੀਪੀਸੀ ਕੋਲ 2,404 ਮੈਗਾਵਾਟ ਆਰਈ ਪ੍ਰੋਜੈਕਟ ਚਲ ਰਹੇ ਹਨ, ਜਿਨ੍ਹਾਂ ਵਿੱਚੋਂ 237 ਮੈਗਾਵਾਟ ਐੱਨਟੀਪੀਸੀ ਦੇ ਮੌਜੂਦਾ ਸਟੇਸ਼ਨਾਂ 'ਤੇ ਭੰਡਾਰਾਂ ਵਿੱਚ ਚਲ ਰਹੇ ਸੋਲਰ ਪ੍ਰੋਜੈਕਟਾਂ ਵਿਚੋਂ ਆਉਂਦੀ ਹੈ। ਦਰਅਸਲ, ਦੇਸ਼ ਦਾ ਸਭ ਤੋਂ ਵੱਡਾ ਰਾਮਾਗੁੰਡਮ 100 ਮੈਗਾਵਾਟ ਦਾ ਫਲੋਟਿੰਗ ਸੋਲਰ, ਨਾਨ-ਪੀਪੀਏ ਮੋਡ ਦੇ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ।

ਅਖੁੱਟ ਸਰੋਤਾਂ ਵੱਲ ਹੌਲੀ-ਹੌਲੀ ਤਬਦੀਲੀ ਐੱਨਟੀਪੀਸੀ ਦੀ ਟਿਕਾਊ ਬਿਜਲੀ ਉਤਪਾਦਨ ਅਤੇ ਵਾਤਾਵਰਣ ਦੀ ਰਾਖੀ ਪ੍ਰਤੀ ਵਚਨਬੱਧਤਾ ਦਾ ਇੱਕ ਹਿੱਸਾ ਹੈ। ਇਸ ਦੇ ਨਾਲ ਹੀ, ਐੱਨਟੀਪੀਸੀ ਇਸ ਵੇਲੇ ਐੱਫਜੀਡੀ ਉਪਕਰਣਾਂ ਦੀ ਤੈਨਾਤੀ ਲਈ ਭਾਰੀ ਨਿਵੇਸ਼ ਕਰ ਰਹੀ ਹੈ, ਜਿਸ ਦੇ ਨਾਲ ਨੁਕਸਾਨਦੇਹ ਨਿਕਾਸ ਨੂੰ ਘਟਾਉਣ ਲਈ, ਇਸ ਦੇ ਵੱਖ-ਵੱਖ ਕੋਲਾ ਅਧਾਰਿਤ ਪਾਵਰ ਪਲਾਂਟਾਂ ਲਈ 60 ਗੀਗਾਵਾਟ ਤੋਂ ਵੱਧ ਸਮਰੱਥਾ ਐੱਫਜੀਡੀ ਲਈ ਪੇਸ਼ ਕੀਤੀ ਗਈ ਹੈ।

ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਐੱਨਟੀਪੀਸੀ ਨੇ ਸੈਕਟਰ ਲਈ ਬਹੁਤ ਸਾਰੇ 'ਪਹਿਲ ਅਧਾਰਤ' ਕਾਰਜ ਕੀਤੇ ਹਨ। ਐੱਨਟੀਪੀਸੀ ਖੇਤ ਵਿੱਚ ਫਸਲਾਂ ਦੀ ਰਹਿੰਦ-ਖੂਹੰਦ ਨੂੰ ਸਾੜਨ ਤੋਂ ਰੋਕਣ ਲਈ ਬਿਜਲੀ ਉਤਪਾਦਨ ਲਈ ਖੇਤੀ ਰਹਿੰਦ-ਖੂਹੰਦ ਦੀ ਵਰਤੋਂ ਵੱਲ ਕੰਮ ਕਰ ਰਹੀ ਹੈ। ਐੱਨਟੀਪੀਸੀ ਨੇ ਬਾਇਲਰਾਂ ਵਿੱਚ ਕੋਇਲੇ ਦੇ ਨਾਲ ਬਾਇਓਮਾਸ ਦੀਆਂ ਗੋਲੀਆਂ ਦੀ ਸਹਿ-ਫਾਇਰਿੰਗ ਦਾ ਸੰਚਾਲਨ ਕੀਤਾ ਹੈ।

ਐੱਨਟੀਪੀਸੀ ਬਿਜਲੀ ਪਲਾਂਟਾਂ ਨੇ ਸਿਫ਼ਰ ਤਰਲ ਨਿਕਾਸ ਪ੍ਰਣਾਲੀ ਅਤੇ ਮੀਂਹ ਦੇ ਪਾਣੀ ਨਾਲ ਸਿੰਚਾਈ ਪ੍ਰਣਾਲੀ ਲਾਗੂ ਕਰਕੇ ਪਾਣੀ ਦੀ ਖਪਤ ਵਿੱਚ ਵੀ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ। ਐੱਨਟੀਪੀਸੀ ਦਾ ਹੋਰ ਮਹੱਤਵਪੂਰਨ ਕੰਮ ਉੱਡਣ ਵਾਲੀ ਸੁਆਹ ਦੀ 100 ਫ਼ੀਸਦ ਵਰਤੋਂ ਦੀ ਦਿਸ਼ਾ ਵੱਲ ਇਸ ਦੇ ਯਤਨ ਕੀਤੇ ਹਨ।

ਕੋਵਡ 19 ਮਹਾਮਾਰੀ ਦੌਰਾਨ ਐੱਨਟੀਪੀਸੀ ਨੇ ਆਪਣੇ ਕਰਮਚਾਰੀਆਂ ਲਈ ਵੱਖ-ਵੱਖ ਲਰਨਿੰਗ ਐਂਡ ਡਿਵੈਲਪਮੈਂਟ (ਐੱਲ ਐਂਡ ਡੀ) ਦੀਆਂ ਪਹਿਲਾਂ ਨੂੰ ਅਪਣਾ ਕੇ ਇਸ ਦੀ ਬਿਹਤਰੀ ਲਈ ਵਚਨਬੱਧਤਾ ਨੂੰ ਕੀਤਾ ਹੈ।

ਭਾਰਤ ਦਾ ਸਭ ਤੋਂ ਵੱਡਾ ਬਿਜਲੀ ਨਿਰਮਾਤਾ ਡਿਜੀਟਲ ਵੈਬੀਨਾਰਾਂ ਅਤੇ ਔਨਲਾਈਨ ਕੋਰਸਾਂ ਨੂੰ ਅਪਣਾਉਂਦਾ ਹੈ ਜੋ ਨਵੇਂ ਟ੍ਰੇਨਿੰਗ ਦੇ ਮੌਡਿਊਲ ਲਾਗੂ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਾਰੇ ਟਿਕਾਣਿਆਂ ਤੋਂ ਕਰਮਚਾਰੀਆਂ ਤੱਕ ਪਹੁੰਚ ਕਰਦੇ ਹਨ। ਐੱਨਟੀਪੀਸੀ ਨੇ ਕਈ ਸੰਗਠਨਾਂ ਜਿਵੇਂ ਆਰਟ ਆਵ੍ ਲਿਵਿੰਗ, ਈਸ਼ਾ ਫਾਊਂਡੇਸ਼ਨ ਅਤੇ ਹੋਰ ਕਰਮਚਾਰੀਆਂ ਦੀ ਤੰਦਰੁਸਤੀ ਲਈ ਜੋੜਿਆ ਹੈ।

ਐੱਨਟੀਪੀਸੀ ਨੇ ਕੋਲਾ, ਗੈਸ, ਹਾਈਡ੍ਰੋ, ਸੂਰਜੀ ਅਤੇ ਹਵਾ ਵਿੱਚ ਆਪਣੀ ਪਹੁੰਚ ਦੀ ਮੌਜੂਦਗੀ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਬਾਇਓਮਾਸ, ਕੂੜੇ ਤੋਂ ਊਰਜਾ, ਗਤੀਸ਼ੀਲਤਾ ਵੱਲ ਵੀ ਪ੍ਰੇਰਿਤ ਕੀਤਾ ਹੈ ਅਤੇ ਹੁਣ ਇਸ ਤਹਿਤ ਉਦਯੋਗ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਨਟੀਪੀਸੀ ਆਪਣੇ ਵਿਕਾਸ ਨੂੰ ਰਾਸ਼ਟਰੀ ਤਰਜੀਹਾਂ ਅਤੇ ਵਿਸ਼ਵਵਿਆਪੀ ਤਬਦੀਲੀਆਂ ਨਾਲ ਇਕਸਾਰ ਕਰਕੇ ਵਿਕਾਸ ਕਰਨਾ ਜਾਰੀ ਰੱਖੇਗੀ।

****

ਆਰਸੀਜੇ / ਮੋਨਿਕਾ(Release ID: 1670687) Visitor Counter : 5