ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਰਚੁਅਲ ਗਲੋਬਲ ਇਨਵੈਸਟਰ ਰਾਊਂਡਟੇਬਲ ਦੀ ਪ੍ਰਧਾਨਗੀ ਕੀਤੀ

ਭਾਰਤ ਵਿੱਚ ਨਿਵੇਸ਼ਕਾਂ ਲਈ ਲੋਕਤੰਤਰ, ਵੱਡੀ ਗਿਣਤੀ ’ਚ ਆਬਾਦੀ, ਮੰਗ ਦੇ ਨਾਲ–ਨਾਲ ਵਿਭਿੰਨਤਾ ਹੈ: ਪ੍ਰਧਾਨ ਮੰਤਰੀ


ਸਿਰਫ਼ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ, ਬਲਕਿ ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਨਿਵੇਸ਼ ਕਰਨ ਦਾ ਸੱਦਾ


ਭਾਰਤ ਭਰੋਸੇਯੋਗਤਾ ਨਾਲ ਮੁਨਾਫ਼ਿਆਂ, ਲੋਕਤੰਤਰ ਨਾਲ ਮੰਗ, ਪ੍ਰਦੂਸ਼ਣ–ਮੁਕਤ ਪਹੁੰਚ ਨਾਲ ਚਿਰਸਥਾਈਯੋਗਤਾ ਨਾਲ ਸਥਿਰਤਾ ਤੇ ਵਿਕਾਸ ਦਾ ਯਕੀਨ ਦਿਵਾਉਂਦਾ ਹੈ: ਪ੍ਰਧਾਨ ਮੰਤਰੀ


ਸਰਕਾਰ ਉਹ ਸਭ ਕਰੇਗੀ ਜੋ ਕੁਝ ਭਾਰਤ ਨੂੰ ਵਿਸ਼ਵ ਵਿਕਾਸ ਮੁੜ ਉਭਾਰਨ ਦਾ ਇੰਜਣ ਬਣਾਉਣ ਲਈ ਚਾਹੀਦਾ ਹੈ: ਪ੍ਰਧਾਨ ਮੰਤਰੀ


ਪਿਛਲੇ ਸਾਲ ਦੇ ਮੁਕਾਬਲੇ ਪਿਛਲੇ 5 ਮਹੀਨਿਆਂ ’ਚ 13% ਵਾਧਾ ਹੋਇਆ: ਪ੍ਰਧਾਨ ਮੰਤਰੀ


ਆਤਮਨਿਰਭਰ ਭਾਰਤ ਮਹਿਜ਼ ਕੋਈ ਦ੍ਰਿਸ਼ਟੀ ਨਹੀਂ, ਬਲਕਿ ਬਹੁਤ ਯੋਜਨਾਬੱਧ ਆਰਥਿਕ ਰਣਨੀਤੀ ਹੈ: ਪ੍ਰਧਾਨ ਮੰਤਰੀ

Posted On: 05 NOV 2020 8:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਚੁਅਲ ਗਲੋਬਲ ਇਨਵੈਸਟਰ ਰਾਊਂਡਟੇਬਲਦੀ ਪ੍ਰਧਾਨਗੀ ਕੀਤੀ।

 

ਇਸ ਰਾਊਂਡਟੇਬਲ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੁੱਚੇ ਵਰ੍ਹੇ ਦੌਰਾਨ ਭਾਰਤ ਨੇ ਆਲਮੀ ਮਹਾਮਾਰੀ ਨਾਲ ਬਹਾਦਰੀ ਨਾਲ ਜੰਗ ਲੜੀ ਹੈ, ਵਿਸ਼ਵ ਨੇ ਭਾਰਤ ਦੇ ਰਾਸ਼ਟਰੀ ਚਰਿੱਤਰ ਤੇ ਭਾਰਤ ਦੀਆਂ ਅਸਲ ਤਾਕਤਾਂ ਨੂੰ ਵੇਖਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੇ ਜ਼ਿੰਮੇਵਾਰੀ ਦੀ ਭਾਵਨਾ, ਤਰਸ ਦੀ ਭਾਵਲਾ, ਰਾਸ਼ਟਰੀ ਏਕਤਾ ਤੇ ਨਵਾਚਾਰ ਦੀ ਚਿਣਗ ਜਿਹੀਆਂ ਉਹ ਸਾਰੀਆਂ ਖ਼ੂਬੀਆਂ ਸਫ਼ਲਤਾਪੂਰਬਕ ਬਾਹਰ ਲਿਆਂਦੀਆਂ ਹਨ, ਜਿਨ੍ਹਾਂ ਲਈ ਭਾਰਤੀ ਪ੍ਰਸਿੱਧ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਸ ਮਹਾਮਾਰੀ ਦੌਰਾਨ ਵਾਇਰਸ ਨਾਲ ਲੜਦਿਆਂ ਆਰਥਿਕ ਸਥਿਰਤਾ ਨੂੰ ਯਕੀਨੀ ਬਣਾ ਕੇ ਵਰਨਣਯੋਗ ਸਬਰ ਵਿਖਾਇਆ ਹੈ। ਉਨ੍ਹਾਂ ਨੇ ਇਸ ਸਬਰ ਨੂੰ ਭਾਰਤ ਦੀਆਂ ਪ੍ਰਣਾਲੀਆਂ, ਲੋਕਾਂ ਦੀ ਹਮਾਇਤ ਤੇ ਸਰਕਾਰੀ ਨੀਤੀਆਂ ਦੀ ਸਥਿਰਤਾ ਦੀ ਤਾਕਤ ਦੱਸਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਅਜਿਹੇ ਨਵਭਾਰਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਪੁਰਾਣੇ ਅਭਿਆਸਾਂ ਤੋਂ ਮੁਕਤ ਹੈ ਅਤੇ ਅੱਜ ਭਾਰਤ ਬਿਹਤਰੀ ਲਈ ਤਬਦੀਲ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਤਮਨਿਰਭਰ ਬਣਨ ਲਈ ਭਾਰਤ ਦੀ ਖੋਜ ਮਹਿਜ਼ ਕੋਈ ਦ੍ਰਿਸ਼ਟੀਕੋਣ ਨਹੀਂ ਹੈ, ਬਲਕਿ ਬਹੁਤ ਸੋਚੀਸਮਝੀ ਆਰਥਿਕ ਰਣਨੀਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਇੱਕ ਅਜਿਹੀ ਰਣਨੀਤੀ ਹੈ, ਜਿਸ ਦਾ ਉਦੇਸ਼ ਭਾਰਤ ਨੂੰ ਵਿਸ਼ਵਪੱਧਰ ਉੱਤੇ ਨਿਰਮਾਣ ਦਾ ਮੁੱਖ ਕੇਂਦਰ ਬਣਾਉਣ ਲਈ ਦੇਸ਼ ਦੇ ਕਾਰੋਬਾਰਾਂ ਦੀਆਂ ਸਮਰੱਥਾਵਾਂ ਤੇ ਕਾਮਿਆਂ ਦੇ ਹੁਨਰਾਂ ਦੀ ਵਰਤੋਂ ਕਰਨਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦਾ ਉਦੇਸ਼ ਇਨੋਵੇਸ਼ਨਾਂ ਲਈ ਭਾਰਤ ਨੂੰ ਵਿਸ਼ਵਕੇਂਦਰ ਬਣਾਉਣ ਵਾਸਤੇ ਦੇਸ਼ ਦੀ ਤਾਕਤ ਦੀ ਵਰਤੋਂ ਕਰਨਾ ਤੇ ਆਪਣੇ ਅਥਾਹ ਮਾਨਵ ਸੰਸਾਧਨਾਂ ਤੇ ਉਨ੍ਹਾਂ ਦੀਆਂ ਪ੍ਰਤਿਭਾਵਾਂ ਦੀ ਵਰਤੋਂ ਵਿਸ਼ਵ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਕਰਨਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਿਵੇਸ਼ਕ ਅਜਿਹੀਆਂ ਕੰਪਨੀਆਂ ਵੱਲ ਵਧ ਰਹੇ ਹਨ, ਜਿਹੜੀਆਂ ਉੱਚ ਪਰਿਆਵਰਣਕ, ਸਮਾਜਿਕ ਤੇ ਸ਼ਾਸਨ (ਈਐੱਸਜੀ) ਮਾਮਲਿਆਂ ਵਿੱਚ ਮੋਹਰੀ ਹਨ। ਉਨ੍ਹਾਂ ਕਿਹਾ ਕਿ ਭਾਰਤ ਅਜਿਹਾ ਰਾਸ਼ਟਰ ਹੈ, ਜਿੱਥੇ ਅਜਿਹੀਆਂ ਪ੍ਰਣਾਲੀਆਂ ਤੇ ਕੰਪਨੀਆਂ ਮੌਜੂਦ ਹਨ, ਜਿਨ੍ਹਾਂ ਦੀ ESG ਸਕੋਰ ਰੈਂਕਿੰਗ ਬਹੁਤ ਉਚੇਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਈਐੱਸਜੀ ਉੱਤੇ ਸਮਾਨ ਰੂਪ ਵਿੱਚ ਧਿਆਨ ਕੇਂਦ੍ਰਿਤ ਕਰਦਿਆਂ ਵਿਕਾਸ ਦੇ ਰਾਹ ਉੱਤੇ ਅੱਗੇ ਵਧ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੋਲ ਨਿਵੇਸ਼ਕਾਂ ਲਈ ਲੋਕਤੰਤਰ, ਵੱਡੀ ਆਬਾਦੀ, ਮੰਗ ਦੇ ਨਾਲਨਾਲ ਵਿਭਿੰਨਤਾ ਹੈ। ਉਨ੍ਹਾਂ ਕਿਹਾ,‘ ਸਾਡੀ ਵਿਭਿੰਨਤਾ ਅਜਿਹੀ ਹੈ ਕਿ ਤੁਹਾਨੂੰ ਇੱਕ ਬਜ਼ਾਰ ਵਿੱਚ ਬਹੁਭਾਂਤ ਦੇ ਹੋਰ ਬਜ਼ਾਰ ਮਿਲਣਗੇ। ਇਨ੍ਹਾਂ ਦੀਆਂ ਜੇਬਾਂ ਦੇ ਆਕਾਰ ਕਈ ਪ੍ਰਕਾਰ ਦੇ ਹਨ ਤੇ ਭਾਂਤਭਾਂਤ ਦੀਆਂ ਤਰਜੀਹਾਂ ਹਨ। ਇੱਥੇ ਮੌਸਮ ਕਈ ਪ੍ਰਕਾਰ ਦੇ ਹਨ ਤੇ ਵਿਕਾਸ ਦੇ ਪੱਧਰ ਵੀ ਅਨੇਕ ਹਨ।

 

ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਸਰਕਾਰ ਦੀ ਪਹੁੰਚ ਅਜਿਹੇ ਮੁੱਦਿਆਂ ਲਈ ਦੀਰਘਕਾਲੀਨ ਤੇ ਚਿਰਸਥਾਈ ਹੱਲ ਲੱਭਣ ਦੀ ਹੈ ਕਿ ਤਾਂ ਜੋ ਨਿਵੇਸ਼ਕ ਨੂੰ ਆਪਣੇ ਫ਼ੰਡਾਂ ਲਈ ਭਰੋਸਾ ਮਿਲੇ ਤੇ ਲੰਮੇ ਸਮੇਂ ਤੱਕ ਸਰਬੋਤਮ ਕਿਸਮ ਦੇ ਤੇ ਸੁਰੱਖਿਅਤ ਮੁਨਾਫ਼ੇ ਹੁੰਦੇ ਰਹਿਣ। ਉਨ੍ਹਾਂ ਨਿਰਮਾਣ ਦੀ ਸੰਭਾਵਨਾ ਤੇ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਦੁਆਰਾ ਕੀਤੀਆਂ ਪਹਿਲਾਂ ਦੀ ਸੂਚੀ ਗਿਣਵਾਈ।

 

ਉਨ੍ਹਾਂ ਕਿਹਾ,‘ ਅਸੀਂ ਨਿਰਮਾਣ ਦੀ ਆਪਣੀ ਸੰਭਾਵਨਾ ਵਿੱਚ ਸੁਧਾਰ ਲਿਆਉਣ ਲਈ ਕਈ ਪਹਿਲਾਂ ਕੀਤੀਆਂ ਹਨ। ਅਸੀਂ ਜੀਐੱਸਟੀ ਦੇ ਰੂਪ ਵਿੱਚ ਇੱਕ ਰਾਸ਼ਟਰ ਤੇ ਇੱਕ ਟੈਕਸ ਪ੍ਰਣਾਲੀਲਾਗੂ ਕੀਤੀ ਹੈ, ਇੱਥੇ ਕਾਰਪੋਰੇਟ ਟੈਕਸ ਦਰਾਂ ਸਭ ਤੋਂ ਘੱਟ ਹਨ ਅਤੇ ਨਵੀਂਆਂ ਨਿਰਮਾਣ ਇਕਾਈਆਂ ਨੂੰ ਵਧੇਰੇ ਪ੍ਰੋਤਸਾਹਨ ਦਿੱਤੇ ਜਾਂਦੇ ਹਨ, ਆਮਦਨਟੈਕਸ ਦੇ ਮੁੱਲਾਂਕਣ ਤੇ ਅਪੀਲ ਲਈ ਫ਼ੇਸਲੈੱਸ ਸ਼ਾਸਨ ਹੈ, ਕਾਮਿਆਂ ਲਈ ਨਵਾਂ ਕਾਨੂੰਨੀ ਢਾਂਚਾ ਲਾਗੂ ਕੀਤਾ ਗਿਆ ਹੈ, ਜਿੱਥੇ ਕਾਮਿਆਂ ਦੀ ਭਲਾਈ ਤੇ ਰੋਜ਼ਗਾਰਦਾਤਿਆਂ ਲਈ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਵਿੱਚ ਸੰਤੁਲਨ ਕਾਇਮ ਰੱਖਿਆ ਗਿਆ ਹੈ, ਵਿਸ਼ੇਸ਼ ਖੇਤਰਾਂ ਲਈ ਸਬੰਧਿਤ ਪ੍ਰੋਤਸਾਹਨ ਯੋਜਨਾਵਾਂ ਹਨ, ਨਿਵੇਸ਼ਕਾਂ ਦੀ ਮਦਦ ਲਈ ਇੱਕ ਅਧਿਕਾਰਪ੍ਰਾਪਤ ਸੰਸਥਾਗਤ ਪ੍ਰਬੰਧ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਅਧੀਨ 1.5 ਟ੍ਰਿਲੀਅਨ ਡਾਲਰ ਨਿਵੇਸ਼ ਕਰਨ ਦੀ ਇੱਕ ਉਦੇਸ਼ਮੁਖੀ ਯੋਜਨਾ ਹੈ। ਉਨ੍ਹਾਂ ਇਸ ਪਾਈਪਲਾਈਨ ਅਧੀਨ ਭਾਰਤ ਵਿੱਚ ਯੋਜਨਾਬੱਧ ਕੀਤੇ ਵਿਭਿੰਨ ਸਮਾਜਿਕ ਤੇ ਆਰਥਿਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੂਚੀ ਗਿਣਵਾਈ, ਜਿਨ੍ਹਾਂ ਦਾ ਉਦੇਸ਼ ਦੇਸ਼ ਵਿੱਚ ਤੇਜ਼ ਰਫ਼ਤਾਰ ਆਰਥਿਕ ਵਿਕਾਸ ਤੇ ਗ਼ਰੀਬੀ ਦਾ ਖ਼ਾਤਮਾ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਰਾਜਮਾਰਗਾਂ, ਰੇਲਵੇਜ਼, ਮੈਟਰੋਜ਼, ਜਲਮਾਰਗਾਂ, ਹਵਾਈ ਅੱਡਿਆਂ ਸਮੇਤ ਬੁਨਿਆਦੀ ਢਾਂਚੇ ਦੀ ਵੱਡੇ ਪੱਧਰ ਉੱਤੇ ਉਸਾਰੀ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵਮੱਧ ਵਰਗ ਲਈ ਕਰੋੜਾਂ ਕਿਫ਼ਾਇਤੀ ਮਕਾਨਾਂ ਦੀ ਉਸਾਰੀ ਦੀ ਯੋਜਨਾ ਵੀ ਹੈ। ਉਨ੍ਹਾਂ ਸਿਰਫ਼ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ, ਬਲਕਿ ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਸ਼ਹਿਰਾਂ ਦੇ ਵਿਕਾਸ ਲਈ ਮਿਸ਼ਨਮੋਡ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਵਿੱਤੀ ਖੇਤਰ ਦੇ ਵਿਕਾਸ ਲਈ ਸਮੁੱਚ ਨੂੰ ਕਲਾਵੇ ਵਿੱਚ ਲੈਣ ਵਾਲੀ ਰਣਨੀਤੀ ਬਾਰੇ ਵਿਸਤਾਰਪੂਰਬਕ ਦੱਸਿਆ। ਉਨ੍ਹਾਂ ਵਿੱਤੀ ਖੇਤਰ ਦੇ ਵਿਕਾਸ ਲਈ ਬੈਂਕਿੰਗ ਖੇਤਰ ਵਿੱਚ ਕੀਤੇ ਗਏ ਵਿਆਪਕ ਸੁਧਾਰ, ਵਿੱਤੀ ਬਜ਼ਾਰਾਂ ਦੀ ਮਜ਼ਬੂਤੀ, ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰ ਲਈ ਏਕੀਕ੍ਰਿਤ ਅਥਾਰਟੀ, ਸਿੱਧੇ ਵਿਦੇਸ਼ੀ ਨਿਵੇਸ਼ ਲਈ ਸਭ ਤੋਂ ਵੱਧ ਉਦਾਰਵਾਦੀ ਸ਼ਾਸਨਾਂ ਵਿੱਚੋਂ ਇੱਕ, ਵਿਦੇਸ਼ੀ ਪੂੰਜੀ ਲਈ ਵਧੀਆ ਟੈਕਸ ਸ਼ਾਸਨ, ਬੁਨਿਆਦੀ ਢਾਂਚਾ ਨਿਵੇਸ਼ ਟ੍ਰੱਸਟ ਤੇ ਰੀਅਲ ਇਸਟੇਟ ਨਿਵੇਸ਼ ਟ੍ਰੱਸਟ ਜਿਹੇ ਨਿਵੇਸ਼ ਵਾਹਨਾਂ ਲਈ ਲਈ ਵਾਜਬ ਨੀਤੀ ਸ਼ਾਸਨ, ਵਿੱਤੀ ਅਸਮਰੱਥਾ ਤੇ ਦੀਵਾਲੀਆਪਣ ਜ਼ਾਬਤੇ ਦਾ ਲਾਗੂਕਰਣ, ਸਿੱਧੇ ਲਾਭ ਟ੍ਰਾਂਸਫ਼ਰ ਤੇ ਰੂਪੇਅ ਕਾਰਡਾਂ ਤੇ ਭੀਮਯੂਪੀਆਈ ਜਿਹੀਆਂ ਫ਼ਿਨਟੈੱਕ ਆਧਾਰਤ ਭੁਗਤਾਨ ਪ੍ਰਣਾਲੀਆਂ ਰਾਹੀਂ ਵਿੱਤੀ ਸਸ਼ਕਤੀਕਰਣ ਜਿਹੀਆਂ ਕੁਝ ਪ੍ਰਮੁੱਖ ਪਹਿਲਾਂ ਗਿਣਵਾਈਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨੋਵੇਸ਼ਨ ਤੇ ਡਿਜੀਟਲ ਦੁਆਲੇ ਪਹਿਲਾਂ ਸਦਾ ਸਰਕਾਰੀ ਨੀਤੀਆਂ ਤੇ ਸੁਧਾਰ ਦਾ ਕੇਂਦਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਅਜਿਹੇ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਵਿਸ਼ਵ ਦੇ ਦੇ ਸਟਾਰਟਅੱਪਸ ਤੇ ਯੂਨੀਕੌਰਨਜ਼ ਸਭ ਤੋਂ ਵੱਧ ਗਿਣਤੀ ਵਿੱਚ ਹਨਤੇ ਉਹ ਹਾਲੇ ਵੀ ਬਹੁਤ ਤੇਜ਼ ਰਫ਼ਤਾਰ ਨਾਲ ਪ੍ਰਫ਼ੁੱਲਤ ਹੋ ਰਹੇ ਹਨ। ਉਨ੍ਹਾਂ ਨਿਜੀ ਉੱਦਮਾਂ ਨੂੰ ਪ੍ਰਫ਼ੁੱਲਤ ਕਰਨ ਦੇ ਯੋਗ ਬਣਾਉਣ ਲਈ ਸਰਕਾਰ ਦੀਆਂ ਪਹਿਲਾਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦਾ ਹਰੇਕ ਖੇਤਰ ਨਿਰਮਾਣ, ਬੁਨਿਆਦੀ ਢਾਂਚੇ, ਟੈਕਨੋਲੋਜੀ, ਖੇਤੀਬਾੜੀ, ਵਿੱਤ ਤੇ ਸਿਹਤ ਅਤੇ ਸਿੱਖਿਆ ਜਿਹੇ ਸਮਾਜਿਕ ਖੇਤਰਾਂ ਵੱਲ ਵੇਖ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਵਿੱਚ ਕੀਤੇ ਗਏ ਹਾਲੀਆ ਸੁਧਾਰਾਂ ਨਾਲ ਭਾਰਤ ਦੇ ਕਿਸਾਨਾਂ ਨਾਲ ਭਾਈਵਾਲੀ ਪਾਉਣ ਦੀਆਂ ਨਵੀਂਆਂ ਉਤੇਜਨਾਪੂਰਣ ਸੰਭਾਵਨਾਵਾਂ ਦੇ ਰਾਹ ਖੁੱਲ੍ਹੇ ਹਨ। ਉਨ੍ਹਾਂ ਦੂਰਦ੍ਰਿਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਟੈਕਨੋਲੋਜੀ ਤੇ ਆਧੁਨਿਕ ਪ੍ਰੋਸੈੱਸਿੰਗ ਸਮਾਧਾਨਾਂ ਦੀ ਮਦਦ ਨਾਲ ਭਾਰਤ ਛੇਤੀ ਹੀ ਖੇਤੀਬਾੜੀ ਬਰਾਮਦ ਦੇ ਧੁਰੇ ਵਜੋਂ ਉੱਭਰੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਨਾਲ ਇੱਥੇ ਵਿਦੇਸ਼ੀ ਯੂਨੀਵਰਸਿਟੀਜ਼ ਦੇ ਕੈਂਪਸ ਸਥਾਪਿਤ ਕਰਨ ਦੇ ਮੌਕੇ ਪੈਦਾ ਹੋਏ ਹਨ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਵਿਸ਼ਵ ਨਿਵੇਸ਼ਕ ਭਾਈਚਾਰੇ ਨੇ ਭਾਰਤ ਦੇ ਭਵਿੱਖ ਚ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ ਪਿਛਲੇ ਪੰਜ ਮਹੀਨਿਆਂ ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਦੀ ਆਮਦ ਵਿੱਚ 13% ਵਾਧਾ ਦਰਜ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਭਾਰਤ ਨੂੰ ਇੱਕ ਅਜਿਹੇ ਸਥਾਨ ਵਜੋਂ ਪੇਸ਼ ਕੀਤਾ, ਜੋ ਅਜਿਹਾ ਹੋਵੇਗਾ ਕਿ ਜਿੱਥੇ ਹਰੇਕ ਨੂੰ ਭਰੋਸੇਯੋਗਤਾ ਨਾਲ ਮੁਨਾਫ਼ੇ ਮਿਲਣਗੇ, ਲੋਕਤੰਤਰ ਨਾਲ ਮੰਗ ਹੋਵੇਗੀ, ਚਿਰਸਥਾਈਯੋਗਤਾ ਨਾਲ ਸਥਿਰਤਾ ਹੋਵੇਗੀ ਤੇ ਪ੍ਰਦੂਸ਼ਣਮੁਕਤ ਪਹੁੰਚ ਨਾਲ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਕਾਸ ਵਿੱਚ ਸਹਿਕਿਰਿਆ ਨਾਲ ਵਿਸ਼ਵਪੱਧਰੀ ਆਰਥਿਕ ਮੁੜਉਭਾਰ ਲਿਆਉਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਕਿਸੇ ਵੀ ਪ੍ਰਾਪਤੀ ਦਾ ਕਈ ਗੁਣਾ ਅਸਰ ਵਿਸ਼ਵ ਦੇ ਵਿਕਾਸ ਤੇ ਭਲਾਈ ਉੱਤੇ ਪਵੇਗਾ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਤੇ ਗੁੰਜਾਇਮਾਨ ਭਾਰਤ ਵਿਸ਼ਵ ਆਰਥਿਕ ਵਿਵਸਥਾ ਦੀ ਸਥਿਰਤਾ ਵਿੱਚ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਹ ਸਭ ਕਰੇਗੀ, ਜੋ ਕੁਝ ਭਾਰਤ ਨੂੰ ਵਿਸ਼ਵ ਵਿਕਾਸ ਉਭਾਰ ਦਾ ਇੰਜਣ ਬਣਨ ਲਈ ਲੋੜੀਂਦਾ ਹੋਵੇਗਾ।

 

ਇਸ ਸਮਾਰੋਹ ਤੋਂ ਬਾਅਦ ਸੀਪੀਪੀ ਇਨਵੈਸਟਮੈਂਟਸ ਦੇ ਪ੍ਰਧਾਨ ਤੇ ਸੀਈਓ ਸ਼੍ਰੀ ਮਾਰਕ ਮੈਕਿਨ ਨੇ ਕਿਹਾ ਕਿ ‘VGIR 2020 ਰਾਊਂਡਟੇਬਲ ਇੱਕ ਬੇਹੱਦ ਉਤਪਾਦਕ ਤੇ ਮਦਦਗਾਰ ਫ਼ੋਰਮ ਰਹੀ, ਜਿਸ ਨੇ ਸਾਨੂੰ ਸਰਕਾਰ ਦੀ ਉਹ ਦੂਰਦ੍ਰਿਸ਼ਟੀ ਸਮਝਣ ਵਿੱਚ ਮਦਦ ਕੀਤੀ, ਜਿਸ ਨਾਲ ਭਾਰਤ ਦੀ ਅਰਥਵਿਵਸਥਾ ਦੀ ਉਸਾਰੀ ਹੋਣੀ ਹੈ ਤੇ ਭਾਰਤ ਵਿੱਚ ਅੰਤਰਰਾਸ਼ਟਰੀ ਸੰਸਥਾਗਤ ਨਿਵੇਸ਼ ਦੇ ਵਿਕਾਸ ਦੀ ਰਫ਼ਤਾਰ ਤੇਜ਼ ਹੋਣੀ ਹੈ। ਭਾਰਤ ਸਾਡੀ ਲੰਮੇਦਿਸਹੱਦਿਆਂ ਦੇ ਨਿਵੇਸ਼ ਵਾਲੀ ਰਣਨੀਤੀ ਦੀ ਕੁੰਜੀ ਹੈ, ਵਿਕਾਸ ਬਜ਼ਾਰਾਂ ਉੱਤੇ ਕੇਂਦ੍ਰਿਤ ਹੈ ਤੇ ਸਾਡੀ ਸਾਰੇ ਬੁਨਿਆਦੀ ਢਾਂਚੇ, ਉਦਯੋਗਿਕ ਤੇ ਖਪਤਕਾਰ ਖੇਤਰਾਂ ਉੱਤੇ ਉਸਾਰੀ ਦੀ ਇੱਕ ਮਜ਼ਬੂਤ ਭੁੱਖ ਹੈ।

 

Caisse de dépôt et placement du Québec (CDPQ) ਦੇ ਪ੍ਰਧਾਨ ਅਤੇ ਸੀਈਓ ਸ਼੍ਰੀ ਚਾਰਲਸ ਐਮੋਂਡ ਨੇ ਭਾਰਤ ਬਾਰੇ ਗੱਲ ਕਰਦਿਆਂ ਕਿਹਾ,‘ਭਾਰਤਤ CDPQ ਲਈ ਇੱਕ ਅਹਿਮਹਮ ਬਜ਼ਾਰ ਹੈ ਅਸੀਂ ਅਖੁੱਟ ਸਰੋਤਾਂ, ਲੌਜਿਸਟਿਕਸ, ਵਿੱਤੀ ਸੇਵਾਵਾਂ ਤੇ ਟੈਕਨੋਲੋਜੀ ਨਾਲ ਯੋਗ ਸੇਵਾਵਾਂ ਉੱਤੇ ਕਈ ਅਰਬ ਨਿਵੇਸ਼ ਕੀਤੇ ਹਨ ਅਤੇ ਸਾਡਾ ਉਦੇਸ਼ ਆਉਣ ਵਾਲੇ ਸਾਲਾਂ ਵਿੱਚ ਆਪਣੀ ਹੋਂਦ ਨੂੰ ਮਜ਼ਬੂਤ ਕਰਨਾ ਹੈ। ਮੈਂ ਸੁਹਿਰਦਤਾ ਨਾਲ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਨ੍ਹਾਂ ਇਸ ਰਾਊਂਡਟੇਬਲ ਦੇ ਆਯੋਜਨ ਦੀ ਅਗਵਾਈ ਕੀਤੀ, ਜਿੱਥੇ ਵਿਸ਼ਵ ਪੱਧਰੀ ਨਿਵੇਸ਼ਕ ਤੇ ਵਪਾਰਕ ਆਗੂ ਭਾਰਤ ਦੀ ਇੱਕ ਮਜ਼ਬੂਤ ਅਰਥਵਿਵਸਥਾ ਵਿੱਚ ਮਦਦ ਲਈ ਮੌਕਿਆਂ ਬਾਰੇ ਵਿਚਾਰਵਟਾਂਦਰਾ ਕਰ ਸਕਣ।

 

ਟੀਚਰ ਰਿਟਾਇਰਮੈਂਟ ਸਿਸਟਮ ਆਵ੍ ਟੈਕਸਾਸ, ਅਮਰੀਕਾ ਦੇ ਮੁੱਖ ਨਿਵੇਸ਼ ਅਧਿਕਾਰੀ ਸ਼੍ਰੀ ਜੇਸ ਔਬੀ ਨੇ ਰਾਊਂਡਟੇਬਲ ਚ ਭਾਰਤ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ,‘ਮੈਂ 2020 ਵਰਚੁਅਲ ਗਲੋਬਲ ਇਨਵੈਸਟਰ ਰਾਊਂਡਟੇਬਲ ਵਿੱਚ ਹਿੱਸਾ ਲੈ ਕੇ ਖ਼ੁਸ਼ ਹਾਂ। ਪੈਨਸ਼ਨ ਫ਼ੰਡ ਦੇ ਨਿਵੇਸ਼ਕ ਆਪਣੀਆਂ ਸੰਪਤੀਆਂ ਦੇ ਪੋਰਟਫ਼ੋਲੀਓਜ਼ ਦੇ ਵੱਡੇ ਹਿੱਸੇ ਪ੍ਰਫ਼ੁੱਲਤ ਹੋਣ ਵਾਲੀਆਂ ਅਰਥਵਿਵਸਥਾਵਾਂ ਤੇ ਬਜ਼ਾਰਾਂ ਤੋਂ ਲਾਭ ਦੀ ਸੰਭਾਵਨਾ ਨਾਲ ਸਮਰਪਿਤ ਕਰਦੇ ਹਨ। ਭਾਰਤ ਦੁਆਰਾ ਕੀਤੇ ਗਏ ਢਾਂਚਾਗਤ ਸੁਧਾਰਾਂ ਨਾਲ ਭਵਿੱਖ ਵਿੱਚ ਅਜਿਹੇ ਉੱਚ ਵਿਕਾਸ ਲਈ ਇੱਕ ਮਜ਼ਬੂਤ ਨੀਂਹ ਮੁਹੱਈਆ ਹੋਣ ਦੀ ਸੰਭਾਵਨਾ ਹੈ।

 

****

 

ਵੀਆਰਆਰਕੇ/ਏਕੇ(Release ID: 1670502) Visitor Counter : 163