ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲੇ ਨੇ "ਅਜਾਇਬ ਘਰਾਂ , ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ" ਨੂੰ ਫਿਰ ਤੋਂ ਖੋਲ੍ਹਣ ਬਾਅਦ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਬਚਾਅ ਉਪਾਵਾਂ ਲਈ ਐੱਸ ਓ ਪੀਜ਼ ਜਾਰੀ ਕੀਤੇ ਹਨ

ਐੱਸ ਓ ਪੀਜ਼ ਅਨੁਸਾਰ ਅਜਾਇਬ ਘਰਾਂ , ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਨੂੰ 10 ਨਵੰਬਰ ਤੋਂ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ

Posted On: 05 NOV 2020 4:39PM by PIB Chandigarh

ਗ੍ਰਿਹ ਮੰਤਰਾਲੇ ਦੀਆਂ ਅਨਲਾਕ—5.0 ਤੇ ਅਧਾਰਿਤ ਦਿਸ਼ਾ ਨਿਰਦੇਸ਼ਾਂ ਅਤੇ ਸੱਭਿਆਚਾਰ ਤੇ ਕਲਾ ਉਦਯੋਗ ਦੇ ਵੱਖ ਵੱਖ ਭਾਗੀਦਾਰਾਂ ਵੱਲੋਂ ਮਿਲੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੱਭਿਆਚਾਰ ਮੰਤਰਾਲੇ ਨੇ ਹੁਣ "ਅਜਾਇਬ ਘਰਾਂ , ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ" ਲਈ ਵਿਸਥਾਰਿਤ ਐੱਸ ਪੀਜ਼ ਜਾਰੀ ਕੀਤੇ ਨੇ ਤਾਂ ਜੋ ਕੋਵਿਡ 19 ਦੇ ਫੈਲਾਅ ਲਈ ਬਚਾਅ ਉਪਾਵ ਕੀਤੇ ਜਾ ਸਕਣ
ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਜਿਹਨਾਂ ਵਿੱਚ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰਸ ਦਿੱਤੇ ਗਏ ਹਨ , ਨੂੰ ਅਜਾਇਬ ਘਰਾਂ , ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ (ਆਰਜ਼ੀ ਤੇ ਸਥਾਈ) ਦੇ ਪ੍ਰਬੰਧਕਾਂ ਦੇ ਨਾਲ ਨਾਲ ਇਹਨਾਂ ਜਗ੍ਹਾ ਤੇ ਆਉਣ ਵਾਲੇ ਦਰਸ਼ਕਾਂ ਵੱਲੋਂ ਪਾਲਣ ਕਰਨਾ ਜ਼ਰੂਰੀ ਹੈ ਅਜਾਇਬ ਘਰਾਂ , ਪ੍ਰਦਰਸ਼ਨੀਆਂ ਤੇ ਆਰਟ ਗੈਲਰੀਆਂ ਦੇ ਸਟਾਫ਼ ਅਤੇ ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਸਫਾਈ ਅਤੇ ਟਿਕਟਾਂ ਦੀ ਖਰੀਦ ਲਈ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕੰਟੇਨਮੈਂਨ ਜ਼ੋਨਾਂ ਅੰਦਰ ਕੋਈ ਵੀ ਅਜਾਇਬ ਘਰ ਤੇ ਆਰਟ ਗੈਲਰੀ ਮੁੜ ਤੋਂ ਨਹੀਂ ਖੁੱਲ੍ਹੇਗੀ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਜ਼ਮੀਨੀ ਪੱਧਰ ਦਾ ਮੁਲਾਂਕਣ ਕਰਨ ਤੋਂ ਬਾਅਦ ਆਪਣੇ ਅਨੁਸਾਰ ਵਧੇਰੇ ਉਪਾਅ ਦਾ ਪ੍ਰਸਤਾਵ ਕਰ ਸਕਦੀਆਂ ਹਨ ਗ੍ਰਿਹ ਮੰਤਰਾਲੇ , ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ , ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜਾਰੀ ਸਬੰਧਿਤ ਦਿਸ਼ਾ ਨਿਰਦੇਸ਼ਾਂ ਅਤੇ ਕੋਵਿਡ 19 ਪ੍ਰਬੰਧ ਲਈ ਕੌਮੀ ਦਿਸ਼ਾ ਨਿਰਦੇਸ਼ਾਂ ਨੂੰ ਇਹਨਾਂ ਸਾਰੀਆਂ ਗਤੀਵਿਧੀਆਂ ਦੌਰਾਨ ਅਤੇ ਆਪ੍ਰੇਸ਼ਨਸ ਲਈ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ ਇਹ ਦਿਸ਼ਾ ਨਿਰਦੇਸ਼ ਫੌਰੀ ਤੌਰ ਤੇ ਅਮਲ ਵਿੱਚ ਜਾਣਗੇ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ ਸੱਭਿਆਚਾਰ ਮੰਤਰਾਲੇ ਤਹਿਤ ਆਉਂਦੇ ਅਜਾਇਬ ਘਰ , ਪ੍ਰਦਰਸ਼ਨੀਆਂ ਤੇ ਆਰਟ ਗੈਲਰੀਆਂ 10 ਨਵੰਬਰ 2020 ਤੋਂ ਬਾਅਦ ਫਿਰ ਤੋਂ ਖੁੱਲ੍ਹ ਜਾਣਗੀਆਂ ਬਾਕੀ ਆਪਣੀ ਸਹੂਲਤ ਅਤੇ ਸਬੰਧਿਤ ਸੂਬਾ / ਸ਼ਹਿਰੀ / ਸਥਾਨਕ ਕਾਨੂੰਨ , ਨਿਯਮ ਅਤੇ ਰੈਗੂਲੇਸ਼ਨਸ , ਜਾਰੀ ਅਨਲਾਕ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੋਲ੍ਹੇ ਜਾ ਸਕਦੇ ਹਨ
ਕਿਰਪਾ ਕਰਕੇ "ਅਜਾਇਬ ਘਰਾਂ , ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ" ਲਈ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਬਚਾਅ ਉਪਾਵਾਂ ਬਾਰੇ ਐੱਸ ਪੀਜ਼ ਲਈ ਕਲਿੱਕ ਕਰੋ

 

https://static.pib.gov.in/WriteReadData/userfiles/SOPsMuseums&ArtGalleries5112020.pdf

 


  • 19 ਮਹਾਮਾਰੀ ਨੇ ਦੇਸ਼ ਭਰ ਵਿੱਚ ਅਜਾਇਬ ਘਰਾਂ ਤੇ ਕਲਾ ਖੇਤਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ , ਫਿਰ ਵੀ ਅਜਾਇਬ ਘਰ , ਆਰਟ ਗੈਲਰੀਆਂ ਹੌਲੀ ਹੌਲੀ ਆਪਣੇ ਆਪ੍ਰੇਸ਼ਨਸ ਨੂੰ ਚਲਾ ਕੇ ਆਪਣੇ ਪਰਿਸਰਾਂ ਨੂੰ ਫਿਰ ਤੋਂ ਖੋਲ੍ਹ ਰਹੇ ਹਨ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕੋਵਿਡ 19 ਦੀ ਟਰਾਂਸਮਿਸ਼ਨ ਨੂੰ ਰੋਕਣ ਅਤੇ ਸਟਾਫ ਅਤੇ ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ
    ਸੱਭਿਆਚਾਰ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਸਾਰੇ ਅਜਾਇਬ ਘਰਾਂ ਤੇ ਆਰਟ ਗੈਲਰੀਆਂ ਨੂੰ 17 ਮਾਰਚ 2020 ਦੇ ਹੁਕਮਾਂ ਅਨੁਸਾਰ ਬੰਦ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਬੰਦ ਹਨ ਕਿਉਂਕਿ ਤਿਉਹਾਰੀ ਮੌਸਮ ਗਿਆ ਹੈ , ਇਸ ਲਈ ਸਾਰੇ ਅਜਾਇਬ ਘਰਾਂ , ਆਰਟ ਗੈਲਰੀਆਂ ਨੂੰ 10 ਨਵੰਬਰ 2020 ਤੋਂ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਲੋਕ ਇੱਕ ਵਾਰ ਫਿਰ ਭਾਰਤ ਦੇ ਅਮੀਰ ਸੱਭਿਆਚਾਰ ਵਿਰਸੇ ਨੂੰ ਜਾਣ ਕੇ ਆਨੰਦ ਲੈ ਸਕਣ
    ਗ੍ਰਿਹ ਮੰਤਰਾਲੇ ਵੱਲੋਂ ਸਮੇਂ ਸਮੇਂ ਤੇ ਅਨਲਾਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਇਹ ਸਾਰੇ ਕੇਂਦਰ ਸਰਕਾਰ ਅਤੇ ਉਸ ਦੀਆਂ ਸੰਸਥਾਵਾਂ ਤੇ ਲਾਗੂ ਹੁੰਦੇ ਹਨ ਬਸ਼ਰਤ ਇਹ ਹੈ ਕਿ ਉਹ ਸੂਬਿਆਂ ਅਤੇ ਸ਼ਹਿਰਾਂ ਲਈ ਕੰਟੇਨਮੈਂਟ ਜ਼ੋਨਾਂ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਸ਼ਾਮਲ ਨਾ ਹੋਣ ਅਨਲਾਕ—4.0 ਦਿਸ਼ਾ ਨਿਰਦੇਸ਼ ਜੋ 30 ਅਗਸਤ 2020 ਨੂੰ ਜਾਰੀ ਕੀਤੇ ਗਏ ਸਨ , ਨੇ 21 ਸਤੰਬਰ 2020 ਤੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਪੈਂਦੇ ਸਮਾਜਿਕ / ਅਕਾਦਮਿਕ / ਸਪੋਰਟਸ / ਮਨੋਰੰਜਨ / ਸੱਭਿਆਚਾਰਕ / ਸਪੋਰਟਸ ਅਤੇ ਧਾਰਮਿਕ ਸਮਾਗਮਾਂ ਤੇ ਹੋਰ ਇਕੱਠਾਂ ਲਈ 100 ਵਿਅਕਤੀਆਂ ਤੱਕ ਸੀਮਤ ਕਰਨ ਲਈ ਕਿਹਾ ਸੀ ਬਸ਼ਰਤ ਇਹ ਕਿ ਸਾਰੇ ਕੋਵਿਡ 19 ਪ੍ਰੋਟੋਕੋਲ ਜਿਵੇਂ ਸਮਾਜਿਕ ਦੂਰੀ ਤੇ ਸੈਨੇਟਾਈਜ਼ ਕਰਨ ਆਦਿ ਦੀ ਪਾਲਣਾ ਕੀਤੀ ਜਾਵੇ
    ਅਨਲਾਕ 5.0 ਦੇ ਦਿਸ਼ਾ ਨਿਰਦੇਸ਼ ਗ੍ਰਿਹ ਮੰਤਰਾਲੇ ਵੱਲੋਂ 30 ਸਤੰਬਰ 2020 ਨੂੰ ਜਾਰੀ ਕੀਤੇ ਗਏ ਹਨ , ਜੋ ਇਸ ਵੇਲੇ ਵੀ ਲਾਗੂ ਹਨ (ਇਹਨਾਂ ਨੂੰ 30 ਨਵੰਬਰ 2020 ਤੱਕ ਵਧਾ ਦਿੱਤਾ ਗਿਆ ਹੈ) ਸੱਭਿਆਚਾਰ ਸੰਸਥਾਵਾਂ ਦੇ ਸਬੰਧ ਵਿੱਚ ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਸਬੰਧਿਤ ਹਿੱਸੇ ਫਿਰ ਤੋਂ ਹੇਠਾਂ ਦਿੱਤੇ ਜਾ ਰਹੇ ਹਨ
    (4) 15 ਅਕਤੂਬਰ 2020 ਤੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਸਿਨੇਮਾ ਹਾਲ / ਥਿਏਟਰਜ਼ / ਮਲਟੀ ਪਲੈਕਸੇਸ 50% ਸੀਟਿੰਗ ਸਮਰੱਥਾ ਨਾਲ ਖੋਲ੍ਹੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ , ਜਿਸ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਐੱਸ ਪੀ ਜਾਰੀ ਕੀਤੇ ਜਾਣਗੇ
    (5) 15 ਅਕਤੂਬਰ 2020 ਤੋਂ ਹੀ ਇੰਟਰਟੇਨਮੈਂਟ ਪਾਰਕਸ ਅਤੇ ਇਹੋ ਜਿਹੀਆਂ ਹੋਰ ਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਸ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਐੱਸ ਪੀ ਜਾਰੀ ਕਰੇਗਾ।
    (6) 15 ਅਕਤੂਬਰ 2020 ਤੋਂ ਕੰਟੇਨਮੈਂਟ ਜ਼ੋਨ ਦੇ ਬਾਹਰਵਾਰ ਖੇਤਰਾਂ ਵਿੱਚ ਕਾਰੋਬਾਰ ਤੋਂ ਕਾਰੋਬਾਰ (ਬੀ 2 ਬੀ) ਪ੍ਰਦਰਸ਼ਨੀਆਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ , ਜਿਸ ਲਈ ਵਣਜ ਵਿਭਾਗ ਐੱਸ ਪੀ ਜਾਰੀ ਕਰੇਗਾ
    (7) ਸਮਾਜਿਕ / ਅਕਾਦਮਿਕ / ਸਪੋਰਟਸ / ਮਨੋਰੰਜਨ / ਸਭਿਆਚਾਰ / ਧਾਰਮਿਕ / ਸਿਆਸੀ ਸਮਾਗਮ ਅਤੇ ਹੋਰ ਇਕੱਠਾਂ ਨੂੰ ਪਹਿਲਾਂ ਹੀ 100 ਵਿਅਕਤੀਆਂ ਤੱਕ ਸੀਮਤ ਕਰਕੇ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਪਰ ਇਹ ਸਭ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਹੋਣ ਅਜਿਹੇ ਇਕੱਠ ਜੋ 100 ਵਿਅਕਤੀਆਂ ਦੀ ਸੀਮਾ ਤੋਂ ਬਾਹਰ ਹੋਣ ਨੂੰ ਵੀ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਕਰਨ ਦੀ ਇਜਾਜ਼ਤ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ 15 ਅਕਤੂਬਰ 2020 ਨੂੰ ਇਜਾਜ਼ਤ ਦੇ ਸਕਦੀਆਂ ਹਨ ਅਤੇ ਇਹ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਹੀ ਖੋਲ੍ਹੇ ਜਾ ਸਕਦੇ ਹਨ
    () ਬੰਦ ਜਗ੍ਹਾਵਾਂ ਤੇ ਹਾਲ ਦੀ ਸਮਰੱਥਾ ਦੀ ਵੱਧ ਤੋਂ ਵੱਧ 50% ਤੱਕ ਇਜਾਜ਼ਤ ਦਿੱਤੀ ਜਾਵੇਗੀ ਅਤੇ 200 ਵਿਅਕਤੀਆਂ ਤੱਕ ਸੀਮਤ ਹੋਵੇਗੀ , ਮੂੰਹ ਤੇ ਮਾਸਕ ਪਾਉਣਾ , ਸਮਾਜਿਕ ਦੂਰੀ ਬਣਾਉਣਾ , ਥਰਮਲ ਸਕਰੀਨਿੰਗ ਦਾ ਪ੍ਰੋਵਿਜ਼ਨ ਅਤੇ ਹੱਥ ਧੋਣ ਅਤੇ ਸੈਨੇਟਾਈਜ਼ਰ ਲਾਜ਼ਮੀ ਹੋਣਗੇ
    () ਖੁੱਲੀਆਂ ਥਾਵਾਂ ਵਿੱਚ , ਖੁੱਲੀ ਜਗ੍ਹਾ / ਗਰਾਉਂਡ ਦੇ ਆਕਾਰ ਦੇ ਮੱਦੇਨਜ਼ਰ ਸਖ਼ਤੀ ਨਾਲ ਸਮਾਜਿਕ ਦੂਰੀ ਲਾਜ਼ਮੀ ਮਾਸਕ ਪਾ ਕੇ , ਥਰਮਲ ਸਕੈਨਿੰਗ ਲਈ ਪ੍ਰੋਵੀਜ਼ਨ ਅਤੇ ਹੱਥ ਧੋਣ ਤੇ ਸੈਨੇਟਾਈਜ਼ਰ ਲਾਜ਼ਮੀ ਹੋਣਗੇ
    ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੇ ਇਕੱਠਾਂ ਨੂੰ ਰੈਗੂਲੇਟ ਕਰਨ ਅਤੇ ਸਖ਼ਤੀ ਨਾਲ ਲਾਗੂ ਕਰਨ ਲਈ ਵਿਸਥਾਰਿਤ ਐੱਸ ਪੀਸ ਜਾਰੀ ਕਰਨਗੀਆਂ

     

ਐੱਨ ਬੀ / ਕੇ ਜੇ /
 


(Release ID: 1670424) Visitor Counter : 200