PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
04 NOV 2020 5:56PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਵਿੱਚ ਐਕਟਿਵ ਕੇਸਾਂ ਦੀ ਸੰਖਿਆ 5,33,787 ਹੈ।
-
ਠੀਕ ਹੋਏ ਮਰੀਜ਼ਾਂ ਦੀ ਸੰਖਿਆ 76.5 ਲੱਖ ਤੋਂ ਅਧਿਕ ਹੈ।
-
ਰਾਸ਼ਟਰੀ ਰਿਕਵਰੀ ਦਰ 92 ਪ੍ਰਤੀਸ਼ਤ (92.09 ਪ੍ਰਤੀਸ਼ਤ) ਤੋਂ ਪਾਰ ਹੋ ਗਈ ਹੈ।
-
ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਤੋਂ 53,357 ਮਰੀਜ਼ ਠੀਕ ਹੋਏ ਹਨ ਜਦਕਿ 46,253 ਨਵੇਂ ਕੇਸ ਸਾਹਮਣੇ ਆਏ ਹਨ।
-
ਪਿਛਲੇ 24 ਘੰਟਿਆਂ ਵਿੱਚ, 12,09,609 ਟੈਸਟ ਕਰਨ ਦੇ ਨਾਲ ਟੈਸਟਾਂ ਦੀ ਕੁੱਲ ਸੰਖਿਆ 11.3 ਕਰੋੜ ਹੋ ਗਈ ਹੈ।
-
ਮਹਿਲਾਵਾਂ ਦੀ ਅਗਵਾਈ ਵਿੱਚ 6 ਸਟਾਰਟ ਅੱਪਸ ਨੇ ਕੋਵਿਡ-19 ਸ਼੍ਰੀ ਸ਼ਕਤੀ ਚੈਲੰਜ ਵਿੱਚ ਜਿੱਤ ਦਰਜ ਕੀਤੀ।
#Unite2FightCorona
#IndiaFightsCorona
ਭਾਰਤ ਲਗਾਤਾਰ ਘੱਟ ਐਕਟਿਵ ਕੇਸਾਂ ਦਾ ਰੁਝਾਨ ਕਾਇਮ ਰੱਖ ਰਿਹਾ ਹੈ, ਐਕਟਿਵ ਕੇਸ ਛੇਵੇਂ ਦਿਨ 6 ਲੱਖ ਤੋਂ ਘੱਟ ਹਨ, ਰਿਕਵਰੀ ਦੀ ਦਰ 92 ਫ਼ੀਸਦੀ ਤੋਂ ਪਾਰ
ਹਰ ਰੋਜ਼ ਕੋਵਿਡ ਦੇ ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਹਨ ਅਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦੇ ਨਾਲ, ਭਾਰਤ ਵਿੱਚ ਐਕਟਿਵ ਮਾਮਲਿਆਂ ਦਾ ਹੇਠਾਂ ਆਉਣ ਦਾ ਰੁਝਾਨ ਲਗਾਤਾਰ ਜਾਰੀ ਹੈ। ਐਕਟਿਵ ਕੇਸਾਂ ਦਾ ਭਾਰ ਅੱਜ ਲਗਾਤਾਰ 6 ਵੇਂ ਦਿਨ 6 ਲੱਖ ਤੋਂ ਤੋਂ ਹੇਠਾਂ ਹੈ। ਭਾਰਤ ਵਿੱਚ ਐਕਟਿਵ ਕੇਸਾਂ ਦਾ ਭਾਰ ਅੱਜ 5,33,787 ਹੈ। ਇਸ ਸਮੇਂ ਐਕਟਿਵ ਮਾਮਲੇ ਦੇਸ਼ ਦੇ ਕੁਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 6.42 ਫ਼ੀਸਦੀ ਬਣਦੇ ਹਨ। 16 ਪ੍ਰਦੇਸ਼ਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਕੇਸ ਕੌਮੀ ਅੋਸਤ ਨਾਲੋਂ ਘੱਟ ਹਨ। ਕੁੱਲ ਰਿਕਵਰ ਕੀਤੇ ਕੇਸ 76.5 ਲੱਖ (76,56,478) ਤੋਂ ਵੱਧ ਹਨ, ਜਿਸ ਨਾਲ ਐਕਟਿਵ ਮਾਮਲਿਆਂ ਦੇ ਸਬੰਧ ਵਿਚ ਅੰਤਰ ਹੋਰ ਵਧਿਆ ਹੈ। ਇਕ ਹੋਰ ਪ੍ਰਾਪਤੀ ਤਹਿਤ , ਕੌਮੀ ਸਿਹਤਯਾਬ ਦਰ ਵਿੱਚ ਹੋਰ ਸੁਧਾਰ ਹੋਇਆ ਹੈ , ਜੋ ਹੁਣ 92 ਫ਼ੀਸਦੀ (92.09 ਫ਼ੀਸਦੀ) ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 53,357 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ , ਜਦੋਂ ਕਿ ਨਵੇਂ ਪੁਸ਼ਟੀ ਵਾਲੇ ਕੇਸ 46,253 ਹਨ। 17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਿਕਵਰੀ ਰੇਟ ਰਾਸ਼ਟਰੀ ਅੋਸਤ ਨਾਲੋਂ ਵਧੇਰੇ ਹੈ। ਦੇਸ਼ ਦੀ ਪ੍ਰੀਖਣ ਸਮਰੱਥਾ ਤੇਜ਼ੀ ਨਾਲ ਵੱਧ ਰਹੀ ਹੈ। ਕੁੱਲ ਟੈਸਟਾਂ ਦੀ ਗਿਣਤੀ ਅੱਜ ਤਕਰੀਬਨ 11.3 ਕਰੋੜ (11,29,98,959) ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 12,09,609 ਟੈਸਟ ਕੀਤੇ ਗਏ। 25 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਅੋਸਤ ਨਾਲੋਂ ਪ੍ਰਤੀ ਮਿਲੀਅਨ ਵਧੇਰੇ ਟੈਸਟ ਕੀਤੇ ਜਾ ਰਹੇ ਹਨ। 80 ਫ਼ੀਸਦੀ ਦਰਜ ਕੀਤੇ ਗਏ ਨਵੇਂ ਸਿਹਤਯਾਬ ਮਾਮਲੇ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਮੰਨੇ ਜਾ ਰਹੇ ਹਨ। ਕੇਰਲ ਨੇ ਇੱਕ ਦਿਨ ਵਿੱਚ 8,000 ਤੋਂ ਜ਼ਿਆਦਾ ਸਿਹਤਯਾਬ ਮਾਮਲੇ ਦਰਜ ਕਰਕੇ ਵੱਡਾ ਯੋਗਦਾਨ ਪਾਇਆ ਹੈ। ਇਸ ਤੋਂ ਬਾਅਦ ਕਰਨਾਟਕ 7,000 ਤੋਂ ਵੱਧ ਦੀ ਰਿਕਵਰੀ ਦਰਜ ਕਰਵਾ ਰਿਹਾ ਹੈ। ਨਵੇਂ ਪੁਸ਼ਟੀ ਕੀਤੇ ਗਏ ਕੇਸਾਂ ਵਿਚੋਂ 76 ਫ਼ੀਸਦੀ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ। ਕੇਰਲ, ਅਤੇ ਦਿੱਲੀ ਨੇ ਨਵੇਂ ਕੇਸਾਂ ਵਿੱਚ ਸਭ ਤੋਂ ਵੱਧ 6,000, ਕੇਸਾਂ ਦਾ ਯੋਗਦਾਨ ਪਾਇਆ ਹੈ। ਮਹਾਰਾਸ਼ਟਰ ਵਿੱਚ 4,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ 514 ਕੇਸਾਂ ਵਿੱਚ ਮੌਤਾਂ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 80 ਫ਼ੀਸਦੀ ਮੌਤਾਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ (120 ਮੌਤਾਂ) ਹੋਈਆਂ ਹਨ। ਭਾਰਤ ਵਿੱਚ ਮੌਤ ਦਰ 1.49 ਫ਼ੀਸਦੀ ਤੇ ਖੜ੍ਹੀ ਹੈ। 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਤ ਦੀ ਦਰ ਪ੍ਰਤੀ ਮਿਲੀਅਨ ਕੌਮੀ ਅੋਸਤ ਨਾਲੋਂ ਘੱਟ ਹੈ।
https://pib.gov.in/PressReleseDetail.aspx?PRID=1669975
ਮੰਤਰੀ ਮੰਡਲ ਨੇ ਭਾਰਤ ਅਤੇ ਇਜ਼ਰਾਈਲ ਦਰਮਿਆਨ ਸਿਹਤ ਅਤੇ ਮੈਡੀਸਿਨ ਦੇ ਖੇਤਰ ਦੇ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਇਜ਼ਰਾਈਲ ਦਰਮਿਆਨ ਸਿਹਤ ਅਤੇ ਮੈਡੀਸਿਨ ਦੇ ਖੇਤਰ ਦੇ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਨਿਮਨਲਿਖਤ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ: ਡਾਕਟਰਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦਾ ਅਦਾਨ-ਪ੍ਰਦਾਨ ਅਤੇ ਟ੍ਰੇਨਿੰਗ; ਮਾਨਵ ਸੰਸਾਧਨ ਵਿਕਾਸ ਅਤੇ ਸਿਹਤ ਦੇਖਭਾਲ਼ ਸੁਵਿਧਾਵਾਂ ਸਥਾਪਿਤ ਕਰਨ ਵਿੱਚ ਸਹਾਇਤਾ; ਫਾਰਮਾਸਿਊਟੀਕਲ,ਮੈਡੀਕਲ ਉਪਕਰਣਾਂ ਅਤੇ ਕੌਸਮੈਟਿਕਸ ਦੇ ਨਿਯਮ ਸਬੰਧੀ ਜਾਣਕਾਰੀ ਦਾ ਅਦਾਨ-ਪ੍ਰਦਾਨ; ਜਲਵਾਯੂ ਸਬੰਧੀ ਖਤਰੇ ਦੇ ਸਾਹਮਣੇ ਨਾਗਰਿਕਾਂ ਦੀ ਸਿਹਤ ਦੀ ਨਾਜ਼ੁਕਤਾ ਦਾ ਮੁੱਲਾਂਕਣ ਅਤੇ ਨਿਯੰਤਰਣ ਅਤੇ ਅਨੁਕੂਲਨ ਦੇ ਉਦੇਸ਼ ਨਾਲ ਜਨ-ਸਿਹਤ ਸਬੰਧੀ ਕਾਰਵਾਈਆਂ ਬਾਰੇ ਮੁਹਾਰਤ ਨੂੰ ਸਾਂਝਾ ਕਰਨਾ; ਜਲਵਾਯੂ ਅਨੁਕੂਲ ਬੁਨਿਆਦੀ ਢਾਂਚੇ ਦੇ ਨਾਲ-ਨਾਲ 'ਗਰੀਨ ਹੈਲਥਕੇਅਰ' (ਅਜੀਬ ਜਲਵਾਯੂ ਦੇ ਅਨੁਰੂਪ ਹਸਪਤਾਲ) ਦੇ ਵਿਕਾਸ ਲਈ ਸਹਾਇਤਾ ਉਪਲਬਧ ਕਰਾਉਣ ਹੇਤੁ ਮੁਹਾਰਤ ਨੂੰ ਸਾਂਝਾ ਕਰਨਾ; ਵਿਭਿੰਨ ਪ੍ਰਾਸੰਗਿਕ ਖੇਤਰਾਂ ਵਿੱਚ ਆਪਸੀ ਖੋਜ ਨੂੰ ਪ੍ਰੋਤਸਾਹਨ ਦੇਣਾ; ਅਤੇ ਸਹਿਯੋਗ ਦਾ ਹੋਰ ਕੋਈ ਖੇਤਰ ਜਿਸ ਦਾ ਆਪਸੀ ਨਿਰਣਾ ਕੀਤਾ ਜਾਵੇ।
https://pib.gov.in/PressReleseDetail.aspx?PRID=1670008
ਮੰਤਰੀ ਮੰਡਲ ਨੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਦਰਮਿਆਨ ਮੈਡੀਕਲ ਉਤਪਾਦਾਂ ਦੀ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸੈਂਟਰਲ ਡ੍ਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀਡੀਐੱਸਸੀਓ), ਭਾਰਤ ਅਤੇ ਯੂਨਾਈਟਿਡ ਕਿੰਗਡਮ ਮੈਡੀਕਲ ਅਤੇ ਸਿਹਤ ਦੇਖਭਾਲ਼ ਉਤਪਾਦਨ ਰੈਗੂਲੇਸ਼ਨ ਏਜੰਸੀ (ਯੂਕੇ ਐੱਮਐੱਚਆਰਏ) ਦਰਮਿਆਨ ਮੈਡੀਕਲ ਉਤਪਾਦਾਂ ਦੀ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੇ ਅਨੁਰੂਪ ਮੈਡੀਕਲ ਉਤਪਾਦ ਰੈਗੂਲੇਸ਼ਨ ਸਬੰਧੀ ਮਾਮਲਿਆਂ ਵਿੱਚ ਸਾਰਥਿਕ ਸਹਿਯੋਗ ਅਤੇ ਸੈਂਟਰਲ ਡ੍ਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀਡੀਐੱਸਸੀਓ) ਭਾਰਤ ਅਤੇ ਯੂਨਾਈਟਿਡ ਕਿੰਗਡਮ ਮੈਡੀਕਲ ਅਤੇ ਸਿਹਤ ਦੇਖਭਾਲ਼ ਉਤਪਾਦਨ ਰੈਗੂਲੇਸ਼ਨ ਏਜੰਸੀ (ਯੂਕੇ ਐੱਮਐੱਚਆਰਏ) ਦਰਮਿਆਨ ਸੂਚਨਾਵਾਂ ਦੇ ਅਦਾਨ-ਪ੍ਰਦਾਨ ਵਿੱਚ ਮਦਦ ਮਿਲੇਗੀ।
https://pib.gov.in/PressReleseDetail.aspx?PRID=1670014
ਪ੍ਰਧਾਨ ਮੰਤਰੀ 5 ਨਵੰਬਰ ਨੂੰ ਵਰਚੁਅਲ ਗਲੋਬਲ ਇਨਵੈਸਟਰ ਰਾਉਂਡਟੇਬਲ ਦੀ ਪ੍ਰਧਾਨਗੀ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਨਵੰਬਰ,2020 ਨੂੰ ਵਰਚੁਅਲ ਗਲੋਬਲ ਇਨਵੈਸਟਰ ਰਾਉਂਡਟੇਬਲ (ਵੀਜੀਆਈਆਰ) ਦੀ ਪ੍ਰਧਾਨਗੀ ਕਰਨਗੇ। ਵੀਜੀਆਈਆਰ ਦਾ ਆਯੋਜਨ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਤੇ ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ (ਨੈਸ਼ਨਲ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਫੰਡ) ਦੁਆਰਾ ਕੀਤਾ ਜਾ ਰਿਹਾ ਹੈ। ਇਹ, ਪ੍ਰਮੁੱਖ ਗਲੋਬਲ ਸੰਸਥਾਗਤ ਨਿਵੇਸ਼ਕਾਂ, ਭਾਰਤੀ ਕਾਰੋਬਾਰੀ ਲੀਡਰਾਂ ਅਤੇ ਭਾਰਤ ਸਰਕਾਰ ਦੇ ਸਭ ਤੋਂ ਉੱਚੇ ਪੱਧਰ ਦੇ ਫੈਸਲੇ ਲੈਣ ਵਾਲਿਆਂ ਅਤੇ ਵਿੱਤੀ ਮਾਰਕੀਟ ਰੈਗੂਲੇਟਰਾਂ ਵਿਚਕਾਰ ਵਿਸ਼ੇਸ਼ ਵਿਚਾਰ ਵਟਾਂਦਰੇ ਦਾ ਇੱਕ ਅਵਸਰ ਹੈ। ਇਸ ਮੌਕੇ ਕੇਂਦਰੀ ਵਿੱਤ ਮੰਤਰੀ, ਕੇਂਦਰੀ ਵਿੱਤ ਰਾਜ ਮੰਤਰੀ, ਆਰਬੀਆਈ ਗਵਰਨਰ ਅਤੇ ਹੋਰ ਪਤਵੰਤੇ ਵੀ ਮੌਜੂਦ ਹੋਣਗੇ। ਰਾਉਂਡਟੇਬਲ ਮੌਕੇ ਲਗਪਗ 6 ਟ੍ਰਿਲੀਅਨ ਅਮਰੀਕੀ ਡਾਲਰ ਦੀ ਕੁੱਲ ਸੰਪਤੀ ਦੇ ਪ੍ਰਬੰਧਨ ਵਾਲੇ ਵਿਸ਼ਵ ਦੇ ਚੋਟੀ ਦੇ ਵੀਹ ਪੈਨਸ਼ਨ ਅਤੇ ਸੋਵੇਰਿਨ ਵੈੱਲਥ ਫੰਡ ਸ਼ਮੂਲੀਅਤ ਕਰਨਗੇ। ਇਹ ਗਲੋਬਲ ਸੰ ਸਥਾਗਤ ਨਿਵੇਸ਼ਕ ਅਮਰੀਕਾ, ਯੂਰਪ, ਕੈਨੇਡਾ, ਕੋਰੀਆ, ਜਾਪਾਨ, ਮੱਧ ਪੂਰਬ, ਆਸਟ੍ਰੇਲੀਆ ਅਤੇ ਸਿੰਗਾਪੁਰ ਸਮੇਤ ਪ੍ਰਮੁੱਖ ਖੇਤਰਾਂ ਦੀ ਨੁਮਾਇੰਦਗੀ ਕਰਦੇਹਨ। ਈਵੈਂਟ ਵਿੱਚ ਇਨ੍ਹਾਂ ਫੰਡਾਂ ਦੇ ਮੁੱਖ ਫੈਸਲੇ ਲੈਣ ਵਾਲੇ ਸੀਈਓਜ਼ ਅਤੇ ਸੀਆਈਓਜ਼ ਵਲੋਂ ਸ਼ਮੂਲੀਅਤ ਕੀਤੀਜਾਏਗੀ। ਇਨ੍ਹਾਂ ਵਿੱਚੋਂ ਕੁਝ ਨਿਵੇਸ਼ਕ ਪਹਿਲੀ ਵਾਰ ਭਾਰਤ ਸਰਕਾਰ ਨਾਲ ਜੁੜਨਗੇ। ਗਲੋਬਲ ਨਿਵੇਸ਼ਕਾਂ ਤੋਂ ਇਲਾਵਾ, ਰਾਉਂਡਟੇਬਲ ਵਿੱਚ ਕਈ ਚੋਟੀ ਦੇ ਭਾਰਤੀ ਵਪਾਰਕ ਲੀਡਰਾਂ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀ।
https://pib.gov.in/PressReleseDetail.aspx?PRID=1669799
ਮਹਿਲਾਵਾਂ ਦੀ ਅਗਵਾਈ ਵਿੱਚ 6 ਸਟਾਰਟ ਅੱਪਸ ਨੇ ਕੋਵਿਡ-19 ਸ਼੍ਰੀ ਸ਼ਕਤੀ ਚੈਲੰਜ ਵਿੱਚ ਜਿੱਤ ਦਰਜ ਕੀਤੀ, ਇਸ ਮੁਕਾਬਲੇ ਨੂੰ ਮਾਈ ਗੌਵ ਨੇ ਸੰਯੁਕਤ ਰਾਸ਼ਟਰ ਮਹਿਲਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ
ਮਹਿਲਾਵਾਂ ਦੀ ਅਗਵਾਈ ਵਿੱਚ ਛੇ ਸਟਾਰਟ ਅੱਪਸ ਨੇ ਸੰਯੁਕਤ ਰਾਸ਼ਟਰ ਮਹਿਲਾ ਦੇ ਸਹਿਯੋਗ ਨਾਲ ਮਾਈ ਗੌਵ ਦੁਆਰਾ ਆਯੋਜਿਤ ਕੋਵਿਡ-19 ਸ਼੍ਰੀ ਸ਼ਕਤੀ ਚੈਲੰਜ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ ਹੈ। ਮਹਿਲਾਵਾਂ ਨੂੰ ਸਟਾਰਟਅੱਪ ਸਮਾਧਾਨ ਲਈ ਪ੍ਰੋਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ, ਇਨੋਵੇਟਿਡ ਸਮਾਧਾਨਾਂ ਨਾਲ ਕੋਵਿਡ-19 ਦੇ ਖਿਲਾਫ਼ ਲੜਾਈ ਵਿੱਚ ਮਦਦ ਕਰ ਸਕਦੇ ਹਨ ਜਾਂ ਉਨ੍ਹਾਂ ਸਮੱਸਿਆਵਾਂ ਨੂੰ ਹਲ ਕਰ ਸਕਦੇ ਹਨ ਜੋ ਵੱਡੀ ਸੰਖਿਆ ਵਿੱਚ ਮਹਿਲਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਮਾਈ ਗੌਵ ਨੇ ਸੰਯੁਕਤ ਰਾਸ਼ਟਰ ਮਹਿਲਾਵਾਂ ਦੇ ਨਾਲ ਮਿਲ ਕੇ ਕੋਵਿਡ-19 ਸ਼੍ਰੀ ਸ਼ਕਤੀ ਚੈਲੰਜ ਅਪ੍ਰੈਲ 2020 ਵਿੱਚ ਸ਼ੁਰੂ ਕੀਤਾ ਸੀ। ਇਹ ਮਾਈ ਗੌਵ ਦੇ ਇਨੋਵੇਟ ਮੰਚ ‘ਤੇ ਸ਼ੁਰੂ ਕੀਤੀ ਗਈ ਇੱਕ ਅਨੌਖੀ ਚੁਣੌਤੀ ਸੀ ਜਿਸ ਨੇ ਮਹਿਲਾਵਾਂ ਦੀ ਅਗਵਾਈ ਵਿੱਚ ਸਟਾਰਟ ਅੱਪਸ ਦੇ ਨਾਲ-ਨਾਲ ਅਜਿਹੇ ਸਟਾਰਟ ਅੱਪਸ ਦੇ ਵੀ ਆਵੇਦਨ ਮੰਗੇ , ਜਿਨ੍ਹਾਂ ਦੇ ਕੋਲ ਅਜਿਹੇ ਸਮਾਧਾਨ ਹਨ ਜੋ ਵੱਡੀ ਸੰਖਿਆ ਵਿੱਚ ਮਹਿਲਾਵਾਂ ਦੁਆਰਾ ਸਾਹਮਣਾ ਕੀਤੇ ਜਾਣ ਵਾਲੇ ਮੁੱਦਿਆਂ ਨੂੰ ਹੱਲ ਕਰਦੇ ਹਨ। ਚੈਲੰਜ ਦੋ ਪੜਾਵਾਂ ਵਿੱਚ ਲਾਗੂ ਕੀਤਾ ਗਿਆ ਸੀ : ਵਿਚਾਰ ਮੰਚ ਅਤੇ ਅਵਧਾਰਣਾ ਦੇ ਪ੍ਰਮਾਣ (ਪੀਓਸੀ) ਸਟੇਜ। ਇਸ ਚੁਣੋਤੀ ਨੂੰ ਦੇਸ਼ ਭਰ ਤੋਂ ਕੁੱਲ 1265 ਐਂਟਰੀਆਂ ਦੇ ਨਾਲ ਜ਼ਬਰਦਸਤ ਪ੍ਰਤੀਕਿਰਿਆ ਮਿਲੀ।
https://pib.gov.in/PressReleseDetail.aspx?PRID=1669816
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਮਹਾਰਾਸ਼ਟਰ: ਜਿਵੇਂ ਕਿ ਮਹਾਰਾਸ਼ਟਰ ਵਿੱਚ ਭਾਰਤ ਵਿਚਲੇ ਕੋਵਿਡ-19 ਕੇਸਾਂ ਦਾ ਵੱਡਾ ਹਿੱਸਾ ਹੈ, ਪਿਛਲੇ 15 ਦਿਨਾਂ ਵਿੱਚ ਨਵੇਂ ਕੇਸਾਂ ਦੀ ਗਿਣਤੀ ਲਗਭਗ ਅੱਧੀ ਰਹਿ ਗਈ ਹੈ ਅਤੇ ਮੌਤਾਂ ਵੀ ਘੱਟ ਹੋ ਰਹੀਆਂ ਹਨ। ਸਰਕਾਰੀ ਅਧਿਕਾਰੀਆਂ ਅਤੇ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਕੇਸਾਂ ਅਤੇ ਮੌਤਾਂ ਵਿੱਚ ਇਸ ਗਿਰਾਵਟ ਦੇ ਕਈ ਕਾਰਨ ਹਨ-ਪਿਛਲੇ ਕੁਝ ਮਹੀਨਿਆਂ ਤੋਂ ਲੜੀਵਾਰ ਟੈਸਟਿੰਗ ਦਾ ਨਤੀਜਾ, ਆਬਾਦੀ ਦਾ ਵੱਡਾ ਹਿੱਸਾ ਪਹਿਲਾਂ ਹੀ ਵਾਇਰਸ ਦੀ ਚਪੇਟ ਵਿੱਚ ਆ ਚੁੱਕਾ ਹੈ, ਇਸ ਦਾ ਸੰਭਾਵਿਤ ਤੌਰ ’ਤੇ ਕਮਜ਼ੋਰ ਹੋਣਾ, ਅਤੇ ਹੌਲੀ-ਹੌਲੀ ਅਨਲੌਕ ਦੀ ਪ੍ਰਕਿਰਿਆ ਆਦਿ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਨਵਰੀ ਵਿੱਚ ਸਰਦੀਆਂ ਅਤੇ ਦੀਵਾਲੀ ਦੇ ਪ੍ਰਭਾਵ ਦੇ ਕਾਰਨ ਕੋਵਿਡ-19 ਦੇ ਕੇਸ ਵਧ ਸਕਦੇ ਹਨ, ਕਿਉਂਕਿ ਅਦਾਰਿਆਂ ਦੇ ਮੁੜ ਖੁੱਲ੍ਹਣ ਕਾਰਨ ਅਨੇਕਾਂ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਣਗੇ, ਅਤੇ ਇਸ ਲਈ ਇਸਦੇ ਖ਼ਤਮ ਹੋਣ ਦੀ ਖੁਸ਼ੀ ਮਨਾਉਣਾ ਹਾਲੇ ਜਾਇਜ ਨਹੀਂ ਹੈ। ਮਹਾਰਾਸ਼ਟਰ ਵਿੱਚ ਐਕਟਿਵ ਕੇਸਾਂ ਦਾ ਮੌਜੂਦਾ ਪੱਧਰ 1.16 ਲੱਖ ਤੱਕ ਹੈ।
-
ਗੁਜਰਾਤ: ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 954 ਨਵੇਂ ਕੇਸ ਆਏ ਹਨ। ਰਾਜ ਵਿੱਚ ਰਿਕਵਰੀ ਦੀ ਦਰ 90.78 ਫ਼ੀਸਦੀ ਤੱਕ ਪਹੁੰਚ ਗਈ ਹੈ। ਗੁਜਰਾਤ ਵਿੱਚ ਹੁਣ ਤੱਕ ਕੁੱਲ 1,75,633 ਕੇਸ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ 12,451 ਹੈ। ਇਸ ਦੌਰਾਨ, ਗੁਜਰਾਤ ਸਰਕਾਰ ਨੇ ਕਿਹਾ ਹੈ ਕਿ ਕੋਵਿਡ-19 ਕੇਸਾਂ ਵਿੱਚ ਕਮੀ ਤੋਂ ਬਾਅਦ, ਰਾਜ ਵਿੱਚ ਮੈਡੀਕਲ ਆਕਸੀਜਨ ਅਤੇ ਜੀਵਨ ਬਚਾਉਣ ਵਾਲੀਆਂ ਦਵਾਈਆਂ ਦੀ ਮੰਗ ਵਿੱਚ ਕਾਫ਼ੀ ਕਮੀ ਆਈ ਹੈ।
-
ਰਾਜਸਥਾਨ: ਰਾਜਸਥਾਨ ਵਿੱਚ ਐਕਟਿਵ ਕੇਸ ਲਗਾਤਾਰ ਤੀਜੇ ਦਿਨ ਵਧੇ ਹਨ। 13 ਅਕਤੂਬਰ ਤੋਂ 31 ਅਕਤੂਬਰ ਦੇ ਵਿਚਕਾਰ ਕੇਸਾਂ ਵਿੱਚ ਮਹੱਤਵਪੂਰਣ ਗਿਰਾਵਟ ਆਈ ਸੀ, ਉਦੋਂ ਇਹ 21,924 (ਵੱਧ ਤੋਂ ਵੱਧ) ਤੋਂ 15,102 ’ਤੇ ਆ ਗਏ ਸਨ, ਹੁਣ ਐਕਟਿਵ ਕੇਸ ਇੱਕ ਵਾਰ ਫਿਰ ਵਧਣੇ ਸ਼ੁਰੂ ਹੋਏ ਹਨ ਅਤੇ ਮੰਗਲਵਾਰ ਨੂੰ 16,385 ਕੇਸ ਆਏ ਹਨ। ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,725 ਨਵੇਂ ਕੇਸ ਆਏ ਅਤੇ 10 ਮੌਤਾਂ ਹੋਈਆਂ ਹਨ।
-
ਛੱਤੀਸਗੜ੍ਹ: ਮੰਗਲਵਾਰ ਨੂੰ ਕੋਵਿਡ ਦੇ ਨਵੇਂ 1,724 ਕੇਸਾਂ ਦੇ ਆਉਣ ਨਾਲ ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧ ਕੇ 1.92 ਲੱਖ ਹੋ ਗਈ ਹੈ। ਰਾਏਪੁਰ ਜ਼ਿਲ੍ਹੇ ਵਿੱਚ 143 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 41,726 ਹੋ ਗਈ ਹੈ, ਜਿਨ੍ਹਾਂ ਵਿੱਚ 611 ਮੌਤਾਂ ਵੀ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਕੋਰਬਾ ਜ਼ਿਲ੍ਹੇ ਵਿੱਚ 219, ਰਾਏਗੜ੍ਹ ਵਿੱਚ 190, ਜੰਜਗੀਰ-ਚੰਪਾ ਵਿੱਚ 182, ਦੁਰਗ ਵਿੱਚ 140 ਅਤੇ ਬਲੋਦ ਵਿੱਚ 101 ਕੇਸਾਂ ਦੀ ਪੁਸ਼ਟੀ ਹੋਈ ਹੈ, ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਕੇਸ ਸਾਹਮਣੇ ਆਏ ਹਨ।
-
ਅਸਾਮ: ਅਸਾਮ ਵਿੱਚ 379 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ ਅਤੇ 473 ਮਰੀਜ਼ਾਂ ਨੂੰ ਕੱਲ੍ਹ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ 207361, ਰਿਕਵਰਡ ਕੇਸ 198039, ਐਕਟਿਵ ਕੇਸ 8385 ਅਤੇ 934 ਮੌਤਾਂ ਹੋਈਆਂ ਹਨ।
-
ਮੇਘਾਲਿਆ: ਮੇਘਾਲਿਆ ਵਿੱਚ 63 ਹੋਰ ਲੋਕਾਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ। ਕੁੱਲ ਐਕਟਿਵ ਕੇਸ 971 ਹਨ ਅਤੇ ਰਿਕਵਰਡ ਕੇਸ 8680 ਹਨ।
-
ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 101 ਨਵੇਂ ਕੇਸ ਸਾਹਮਣੇ ਆਏ ਹਨ। ਕੁੱਲ ਕੇਸ 2893 ਅਤੇ ਐਕਟਿਵ ਕੇਸ 516 ਹਨ।
-
ਨਾਗਾਲੈਂਡ: ਕੱਲ੍ਹ ਨਾਗਾਲੈਂਡ ਵਿੱਚ 55 ਨਵੇਂ ਕੋਵਿਡ-19 ਕੇਸਾਂ ਦਾ ਪਤਾ ਲੱਗਿਆ ਹੈ, ਜਿਨ੍ਹਾਂ ਵਿੱਚੋਂ 39 ਦੀਮਾਪੁਰ ਤੋਂ, 13 ਕੋਹਿਮਾ ਤੋਂ, ਮੋਨ ਤੋਂ 2 ਅਤੇ ਪੇਰੇਨ ਤੋਂ 1 ਕੇਸ ਸਾਹਮਣੇ ਆਇਆ ਹੈ।
-
ਸਿੱਕਮ: ਕੱਲ੍ਹ ਸਿੱਕਮ ਵਿੱਚ 62 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ, 254 ਐਕਟਿਵ ਕੇਸ ਹਨ, ਕੁੱਲ 3657 ਡਿਸਚਾਰਜ ਕੀਤੇ ਗਏ ਹਨ ਅਤੇ ਕੁੱਲ 4067 ਪਾਜ਼ਿਟਿਵ ਕੇਸ ਹਨ।
-
ਕੇਰਲ: ਸਬਰੀਮਾਲਾ ਦੇ ਪਹਾੜੀ ਮੰਦਰ ਵਿੱਚ ਆਉਣ ਵਾਲੇ ਮੰਡਾਲਾ-ਮਕਾਰਾਵਿਲਾੱਕੂ ਤੀਰਥ ਸੀਜ਼ਨ ਲਈ ਵਰਚੁਅਲ ਕਤਾਰ ਲਈ ਆਨਲਾਈਨ ਬੁਕਿੰਗ ਸਿਰਫ਼ ਦੋ ਦਿਨਾਂ ਵਿੱਚ ਬੰਦ ਕਰ ਦਿੱਤੀ ਗਈ ਹੈ। ਯਾਤਰਾ ਲਈ ਇਹ ਮੰਦਰ 15 ਨਵੰਬਰ ਨੂੰ ਖੁੱਲ੍ਹੇਗਾ। ਰਾਜ ਸਰਕਾਰ ਨੇ ਇਸ ਦੌਰਾਨ ਕਿਹਾ ਹੈ ਕਿ ਉਹ ਰੋਜ਼ਾਨਾ ਸਿਰਫ 1000 ਸ਼ਰਧਾਲੂਆਂ ਨੂੰ ਮਨਜੂਰੀ ਦੇਣ ਦੇ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰੇਗੀ। ਸੀਪੀਆਈ (ਐੱਮ) ਦੇ ਨੇਤਾ ਅਤੇ ਸਟੇਟ ਯੂਥ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਪੀ. ਬੀਜੂ ਦੀ ਅੱਜ ਸਵੇਰੇ ਰਾਜ ਦੀ ਰਾਜਧਾਨੀ ਵਿੱਚ ਕੋਵਿਡ-19 ਦੇ ਇਲਾਜ ਦੌਰਾਨ ਮੌਤ ਹੋ ਗਈ ਹੈ। ਉਹ 43 ਸਾਲਾਂ ਦੇ ਸੀ। ਬੀਜੂ ਨੂੰ ਪਿਛਲੇ ਮਹੀਨੇ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਸੀ, ਉਨ੍ਹਾਂ ਦਾ ਤ੍ਰਿਵੇਂਦਰਮ ਮੈਡੀਕਲ ਕਾਲਜ ਵਿਖੇ ਇਲਾਜ ਚੱਲ ਰਿਹਾ ਸੀ। ਕੇਰਲ ਵਿੱਚ ਕੋਵਿਡ ਕੇਸਾਂ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ, ਕੱਲ੍ਹ ਰਾਜ ਵਿੱਚ 6,862 ਕੋਵਿਡ-19 ਕੇਸ ਸਾਹਮਣੇ ਆਏ ਹਨ। 26 ਮੌਤਾਂ ਦੀ ਪੁਸ਼ਟੀ ਵੀ ਹੋਈ ਹੈ ਜਿਸ ਨਾਲ ਕੋਵਿਡ ਦੀਆਂ ਮੌਤਾਂ ਦੀ ਕੁੱਲ ਗਿਣਤੀ 1559 ਹੋ ਗਈ ਹੈ।
-
ਤਮਿਲ ਨਾਡੂ: ਤਮਿਲ ਨਾਡੂ ਤੋਂ ਇਸ ਸਾਲ ਕੋਈ ਅੰਤਰ-ਰਾਜ ਬੱਸਾਂ ਨਹੀਂ ਚੱਲਣਗੀਆਂ; ਦਿਵਾਲੀ ਦੌਰਾਨ ਯਾਤਰੀਆਂ ਦੀ ਸਹਾਇਤਾ ਲਈ 11 ਤੋਂ 13 ਨਵੰਬਰ ਦੇ ਵਿਚਕਾਰ 9,510 ਬੱਸਾਂ ਚੇਨਈ ਤੋਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲਾਈਆਂ ਜਾਣਗੀਆਂ। ਸਿਹਤ ਮੰਤਰੀ ਸੀ ਵਿਜੇ ਭਾਸਕਰ ਨੇ ਲੋਕਾਂ ਨੂੰ ਤਿਉਹਾਰਾਂ ਅਤੇ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਬੇਨਤੀ ਕੀਤੀ ਹੈ। ਜਿਵੇਂ ਕਿ ਰਾਜਾਂ ਨੇ ਪਟਾਖਿਆਂ ’ਤੇ ਪਾਬੰਦੀ ਲਗਾਈ ਹੈ, ਸਿਵਾਕਸੀ ਕਾਮੇ ਕਾਲੀ ਦਿਵਾਲੀ ਤੱਕ ਰਹੇ ਹਨ; ਜੇ ਪਟਾਕੇ ਵੇਚਣ ਦਾ ਕੰਮ ਨਹੀਂ ਚਲਦਾ ਤਾਂ ਪਹਿਲਾਂ ਹੀ ਮਹਾਮਾਰੀ ਅਤੇ ਇਸ ਕਰਕੇ ਲੱਗੇ ਲੌਕਡਾਊਨ ਦੇ ਪ੍ਰਭਾਵਾਂ ਦੇ ਹੇਠ ਲਟਕਦੇ ਹੋਏ, ਇਹ ਪਰਿਵਾਰ ਹੁਣ ਅਤਿਅੰਤ ਗਰੀਬੀ ਵੱਲ ਧੱਕੇ ਜਾ ਰਹੇ ਹਨ।
-
ਕਰਨਾਟਕ: ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਨੇ ਬੁੱਧਵਾਰ ਨੂੰ ਪਹਿਲੀ ਸਿਰੋ ਸਰਵੇ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਇਹ ਪਾਇਆ ਗਿਆ ਹੈ ਕਿ ਪਿਛਲੇ ਸਮੇਂ ਵਿੱਚ ਸੰਕਰਮਿਤ ਹੋਏ 16.4% ਲੋਕਾਂ ਵਿੱਚ ਸਾਰਸ ਕੋਵ 2 ਦੇ ਖ਼ਿਲਾਫ਼ ਆਈਜੀਜੀ ਐਂਟੀਬਾਡੀਜ਼ ਪਾਏ ਗਏ ਸਨ; ਸਰਵੇਖਣ ਲਈ 16,584 ਨਮੂਨੇ ਇਕੱਠੇ ਕੀਤੇ ਗਏ ਸਨ। ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਨੇ ਸਕੂਲ ਮੁੜ ਖੋਲ੍ਹਣ ਬਾਰੇ ਡੀਡੀਪੀਆਈ ਨਾਲ ਤਿੰਨ ਦਿਨਾਂ ਦੀ ਬੈਠਕ ਸ਼ੁਰੂ ਕੀਤੀ ਹੈ। ਰਾਜ ਸਰਕਾਰ ਨੇ ਸਰਕਾਰੀ ਸਕੂਲੀ ਬੱਚਿਆਂ ਨੂੰ ਖੁਸ਼ਕ ਰਾਸ਼ਨ ਕਿੱਟਾਂ ਲਈ 449 ਕਰੋੜ ਰੁਪਏ ਜਾਰੀ ਕੀਤੇ ਹਨ। ਹਾਈ ਕੋਰਟ ਨੇ ਬੀਬੀਐੱਮਪੀ ਨੂੰ ਕੋਵਿਡ ਮਰੀਜ਼ਾਂ ਦੁਆਰਾ ਵਰਤੀਆਂ ਜਾਂਦੀਆਂ ਸਮੱਗਰੀਆਂ ਦੇ ਨਿਪਟਾਰੇ ਲਈ ਲਾਗੂ ਨਿਯਮਾਂ ਦੀ ਵਿਆਖਿਆ ਕਰਨ ਲਈ ਕਿਹਾ ਹੈ।
-
ਆਂਧਰ ਪ੍ਰਦੇਸ਼: 2 ਨਵੰਬਰ ਨੂੰ ਸਕੂਲ ਮੁੜ ਖੋਲ੍ਹਣ ਤੋਂ ਬਾਅਦ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਪ੍ਰਕਾਸਮ ਜ਼ਿਲ੍ਹੇ ਦੇ ਚਾਰ ਜ਼ਿਲ੍ਹਾ ਪ੍ਰੀਸ਼ਦ ਸਕੂਲਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਵਾਇਰਸ ਦੀ ਲਾਗ ਹੋਣ ਦੀ ਖ਼ਬਰ ਮਿਲੀ ਹੈ। ਵਿਦਿਆਰਥੀ ਅਤੇ ਮਾਪੇ ਚਿੰਤਤ ਹਨ ਕਿਉਂਕਿ ਨਵੇਂ ਕੇਸ ਇੱਕਦਮ ਸਾਹਮਣੇ ਆ ਰਹੇ ਹਨ। ਸਿੱਖਿਆ ਕਮਿਸ਼ਨਰ ਸਕੂਲ ਜਾਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵੇਰਵਿਆਂ ਨੂੰ ਇਕੱਠਾ ਕਰ ਰਿਹਾ ਹੈ ਤਾਂ ਜੋ ਜਲਦੀ ਹੀ ਜ਼ਰੂਰੀ ਉਪਾਅ ਕੀਤੇ ਜਾ ਸਕਣ। ਸਰਕਾਰ ਦੁਆਰਾ ਸਕੂਲਾਂ ਨੂੰ ਦੋਬਾਰਾ ਖੋਲ੍ਹਣ ਅਤੇ ਸਾਰੇ ਸਾਵਧਾਨੀ ਵਾਲੇ ਉਪਾਅ ਕਰਨ ਦੇ ਬਾਵਜੂਦ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਹੀ ਰਹੀ ਹੈ, ਕਿਉਂਕਿ ਪੂਰਵ ਯੇਦਾਵਾਲੀ ਦੇ ਕਮਾਵਰਪੂਕੋਟਾ ਜ਼ੋਨ ਵਿੱਚ 8 ਅਤੇ ਵਿਜੀਆਨਗਰਮ ਜ਼ਿਲ੍ਹੇ ਵਿੱਚ 9 ਅਤੇ 10 ਕਲਾਸ ਵਿੱਚ ਪੜ੍ਹਦੇ 27 ਵਿਦਿਆਰਥੀਆਂ ਨੂੰ ਕੋਰਨਾ ਵਾਇਰਸ ਲਈ ਪਾਜ਼ਿਟਿਵ ਪਾਇਆ ਗਿਆ ਹੈ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1637 ਨਵੇਂ ਕੇਸ ਆਏ, 1273 ਦੀ ਰਿਕਵਰੀ ਹੋਈ ਅਤੇ 6 ਮੌਤਾਂ ਹੋਈਆਂ ਹਨ; 1637 ਕੇਸਾਂ ਵਿੱਚੋਂ ਜੀਐੱਚਐੱਮਸੀ ਤੋਂ 292 ਕੇਸ ਸਾਹਮਣੇ ਆਏ ਹਨ। ਕੁੱਲ ਕੇਸ: 2,44,143; ਐਕਟਿਵ ਕੇਸ: 18,100; ਮੌਤਾਂ: 1357; 92.03 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,24,686 ਮਰੀਜ਼ ਡਿਸਚਾਰਜ ਹੋਏ ਹਨ। ਤੇਲੰਗਾਨਾ ਵਿੱਚ ਲਘੂ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਡਿਜੀਟਲਾਈਜ ਕਰਨ ਵਿੱਚ ਸਹਾਇਤਾ ਲਈ ਰਾਜ ਸਰਕਾਰ 20,000 ਕੰਪਨੀਆਂ ਨੂੰ ਕਲਾਉਡ ਅਧਾਰਤ ਕਾਰੋਬਾਰੀ ਆਟੋਮੈਟਿਕ ਸਾਫ਼ਟਵੇਅਰ ਦਾ ਮੁਫਤ ਲਾਇਸੈਂਸ ਦੇਣ ਦੀ ਪਹਿਲ ਸ਼ੁਰੂ ਕਰ ਰਹੀ ਹੈ।
ਫੈਕਟਚੈੱਕ
********
ਵਾਈਬੀ
(Release ID: 1670259)
Visitor Counter : 183