ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪਾਲਣ ਪੌਸ਼ਣ ਨੇਬਰਹੁੱਡਸ ਚੈਲੇਂਜ ਨਾਲ ਸ਼ਹਿਰਾਂ ਨੂੰ ਸਹਿਯੋਗ ਦੇ ਕੇ ਵਿਕਾਸ , ਪਾਇਲਟ ਤੇ ਹੱਲ ਲੱਭ ਕੇ ਛੋਟੇ ਬੱਚਿਆਂ , ਦੇਖਭਾਲ ਕਰਨ ਵਾਲਿਆਂ / ਪਰਿਵਾਰਾਂ ਦੀਆਂ ਜਿ਼ੰਦਗੀਆਂ ਦੀ ਗੁਣਵਤਾ ਨੂੰ ਵਧਾਉਣਾ
ਡੀ ਐੱਮ ਏ ਸਾਈਕਲ 2 (ਡਾਟਾ ਦਾ ਸੱਭਿਆਚਾਰ) ਪੈਦਾ ਕਰਕੇ ਸ਼ਹਿਰਾਂ ਨੂੰ ਸਹਿਯੋਗ ਦੇਣਾ
ਗਾਇਡੇਡ ਈ—ਲਰਨਿੰਗ ਲਈ ਸੀ ਡੀ ਓ ਸਿਖਲਾਈ ਪ੍ਰੋਗਰਾਮ ਨਾਲ "ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਫੈਸਲੇ ਕਰਨ ਲਈ ਡਾਟਾ ਸੰਚਾਲਕ ਯੋਗ ਬਣਾਉਣਾ"
ਹਰਦੀਪ ਸਿੰਘ ਪੁਰੀ ਨੇ ਪਾਲਣ ਪੌਸ਼ਣ ਨੇਬਰਹੁੱਡ ਚੈਲੇਂਜ , ਡਾਟਾ ਮਿਚਿਉਰਿਟੀ ਦੇ ਮੁਲਾਂਕਣ ਲਈ ਫਰੇਮਵਰਕ ਸਾਈਕਲ 2 ਅਤੇ ਸ਼ਹਿਰੀ ਡਾਟਾ ਅਧਿਕਾਰੀਆਂ ਲਈ ਸਾਈਕਲ ਪ੍ਰੋਗਰਾਮ ਦੀ ਸ਼ਰੂਆਤ ਕੀਤੀ
Posted On:
04 NOV 2020 4:25PM by PIB Chandigarh
ਸ਼੍ਰੀ ਹਰਦੀਪ ਸਿੰਘ ਪੁਰੀ ਰਾਜ ਮੰਤਰੀ (ਸੁਤੰਤਰ ਚਾਰਜ) ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਨੇ 3 ਪਹਿਲ ਕਦਮੀਆਂ ਦਾ ਅੱਜ ਇੱਕ ਸਮਾਗਮ ਦੌਰਾਨ ਉਦਘਾਟਨ ਕੀਤਾ , ਜਿਸ ਵਿੱਚ ਗੁਆਂਢ ਤੇ ਆਸ ਪਾਸ ਦੀਆਂ ਚੁਣੌਤੀਆਂ ਤੇ ਧਿਆਨ ਕੇਂਦਰਿਤ ਕਰਕੇ ਛੋਟੇ ਬੱਚਿਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਸ਼ਹਿਰਾਂ ਦੇ ਆਕਾਰ ਬਣਾਉਣੇ , ਸ਼ਹਿਰਾਂ ਦੇ ਡਾਟਾ ਵਾਤਾਵਰਣ ਪ੍ਰਣਾਲੀ ਦੇ ਮੁਲਾਂਕਣ ਲਈ ਡਾਟਾ ਮਿਚਿਉਰਿਟੀ ਫਰੇਮਵਰਕ , 100 ਸਮਾਰਟ ਸ਼ਹਿਰਾਂ ਦੇ ਸ਼ਹਿਰੀ ਡਾਟਾ ਆਫਿਸਰਸ ਲਈ ਆਨ ਲਾਈਨ ਪ੍ਰੋਗਰਾਮ ਸਿਸਟਮ ਸ਼ਾਮਲ ਹਨ । ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਭਾਗੀਦਾਰਾਂ ਨੇ ਵੀ ਇਸ ਸਮਾਗਮ ਵਿੱਚ ਸਿ਼ਰਕਤ ਕੀਤੀ । ਪਾਲਣ ਪੌਸ਼ਣ ਨੇਬਰਹੁੱਡ ਚੈਲੇਂਜ , ਇੱਕ ਤਿੰਨ ਸਾਲਾ ਪਹਿਲ ਹੈ ਜੋ ਸ਼ਹਿਰਾਂ ਨੂੰ ਵਿਕਾਸ , ਪਾਇਲਟ ਅਤੇ ਹੱਲ ਲੱਭਣ ਲਈ ਸਹਾਇਤਾ ਕਰੇਗੀ , ਜੋ ਜਨਤਕ ਖੇਤਰ ਵਿੱਚ ਛੋਟੇ ਬੱਚਿਆਂ , ਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਅਤੇ ਪਰਿਵਾਰਾਂ ਦੀ ਜਿ਼ੰਦਗੀ ਦੀ ਗੁਣਵਤਾ ਨੂੰ ਵਧਾਉਂਦੀ ਹੈ । ਇਸ ਚੁਣੌਤੀ ਨੂੰ ਬਰਨਾਡ ਵੈਨ ਲੀਅਰ ਫਾਊਂਡੇਸ਼ਨ ਨੀਦਰਲੈਂਡ ਦੇ ਸਹਿਯੋਗ ਨਾਲ ਡਬਲਯੂ ਆਰ ਆਈ ਇੰਡੀਆ ਦੀ ਤਕਨੀਕੀ ਸਹਾਇਤਾ ਨਾਲ ਲਾਗੂ ਕੀਤਾ ਗਿਆ ਹੈ । ਇਸ ਚੁਣੌਤੀ ਰਾਹੀਂ ਚੁਣੇ ਗਏ ਸ਼ਹਿਰ ਤਕਨੀਕੀ ਸਹਾਇਤਾ ਅਤੇ ਸਮਰੱਥਾ ਉਸਾਰੀ ਪ੍ਰਾਪਤ ਕਰਕੇ ਪਾਰਕਾਂ ਅਤੇ ਖਾਲੀ ਥਾਵਾਂ ਨੂੰ ਫਿਰ ਤੋਂ ਨਿਰਧਾਰਿਤ ਕਰਨ ਬਚਪਨ ਦੀਆਂ ਸਹੂਲਤਾਂ ਦੀ ਪਹੁੰਚ ਨੂੰ ਸੁਧਾਰਣ , ਬਚਪਨ ਨਾਲ ਸਬੰਧਤ ਸੁਵਿਧਾਵਾਂ ਲਈ ਜਨਤਕ ਥਾਵਾਂ ਨੂੰ ਅਪਣਾਉਣ ਅਤੇ ਪਰਿਵਾਰਾਂ ਤੇ ਬੱਚਿਆਂ ਲਈ ਚੰਗੀ ਪਹੁੰਚ , ਸੁਰੱਖਿਅਤ ਤੇ ਪੈਦਲ ਚੱਲਣ ਲਈ ਗਲੀਆਂ ਬਣਾਉਣ ਲਈ ਤਕਨੀਕੀ ਸਹਾਇਤਾ ਪ੍ਰਾਪਤ ਕਰਨਗੇ । ਇਹ ਚੁਣੌਤੀ ਸਾਰੇ ਸਮਾਰਟ ਸ਼ਹਿਰਾਂ ਅਤੇ ਹੋਰ ਸ਼ਹਿਰ ਜਿਹਨਾਂ ਦੀ ਆਬਾਦੀ 5 ਲੱਖ ਤੋਂ ਜਿ਼ਆਦਾ ਅਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਲਈ ਖੁੱਲੀ ਹੈ ।
"ਸ਼ਹਿਰੀ ਵਾਤਾਵਰਣ ਬੱਚਿਆਂ ਦੀ ਸਿਹਤ ਤੇ ਵਿਕਾਸ ਨੂੰ ਸੰਵਾਰਣ ਅਕਾਰ ਦੇਣ ਖਾਸ ਤੌਰ ਤੇ ਜਿ਼ੰਦਗੀ ਦੇ ਪਹਿਲੇ ਨਾਜ਼ੁਕ ਤੇ ਨਿਰਬਲ ਪੰਜ ਸਾਲਾਂ ਵਿੱਚ । ਬੱਚੇ ਦੀ ਜਿ਼ੰਦਗੀ ਦੇ ਪਹਿਲੇ ਹਜ਼ਾਰ ਦਿਨਾ ਦੌਰਾਨ 10 ਲੱਖ ਤੋਂ ਜਿ਼ਆਦਾ ਨਵੀਆਂ ਨਾੜਾਂ (ਨਸਾਂ) ਹਰ ਸੈਕਿੰਗ ਬਣਦੀਆਂ ਹਨ । ਛੋਟੇ ਬੱਚਿਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਸ਼ੁਰੂਆਤੀ ਬਚਪਨ ਨੂੰ ਹੋਰ ਪ੍ਰਫੁੱਲਤ ਕਰਨ ਲਈ ਪ੍ਰਾਇਮਰੀ ਪਬਲਿਕ ਡੋਮੇਨ ਨੂੰ ਵਧਾਉਣ ਲਈ , ਪਾਲਣ ਪੌਸ਼ਣ ਨੇਬਰਹੁੱਡ ਚੈਲੇਂਜ ਭਾਰਤੀ ਸ਼ਹਿਰਾਂ ਵਿੱਚ ਆਉਣ ਵਾਲੇ ਕਈ ਦਹਾਕਿਆਂ ਲਈ ਵਧੇਰੇ ਮਜ਼ਬੂਤ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਨੀਂਹ ਪੱਥਰ ਰੱਖਣ ਵਿੱਚ ਮਦਦ ਕਰ ਸਕਦਾ ਹੈ"।
"ਪਰਿਵਾਰਾਂ ਦੇ ਸਾਹਮਣੇ ਪਬਲਿਕ ਟਰਾਂਸਪੋਰਟ ਦੇ ਨਾਲ ਨਾਲ ਖੁਰਾਕ , ਸਿਹਤ ਸੰਭਾਲ ਅਤੇ ਬੱਚਿਆਂ ਦੀ ਦੇਖਭਾਲ ਲਈ "ਰੇਗਿਸਤਾਨ" ਨਾਕਾਫ਼ੀ ਦੀਆਂ ਚੁਣੌਤੀਆਂ ਹਨ । ਅਜਿਹੀਆਂ ਚੁਣੌਤੀਆਂ ਨੂੰ ਨਜਿੱਠਣ ਵਿੱਚ ਸੋਚ ਸਮਝ ਕੇ ਕੀਤੀ ਸ਼ਹਿਰੀ ਯੋਜਨਬੰਦੀ ਅਤੇ ਡਿਜ਼ਾਇਨ ਬੱਚਿਆਂ ਦੀ ਜਿ਼ੰਦਗੀ ਨੂੰ ਚੰਗੀ ਸ਼ੁਰੂਆਤ ਦੇਣ ਵਿੱਚ ਮੁੱਖ ਭੂਮਿਕਾ ਅਦਾ ਕਰ ਸਕਦੇ ਹਨ । ਇਸ ਵਿੱਚ ਪੈਦਲ ਚੱਲਣ ਯੋਗ ਅਤੇ ਆਂਡ—ਗੁਆਂਢ ਦੀ ਮਿਸ਼ਰਿਤ ਵਰਤੋਂ, ਜੋ ਛੋਟੇ ਪਰਿਵਾਰ ਲਈ 15 ਮਿੰਟ ਪੈਦਲ ਚੱਲਣ ਦੀ ਬੁਨਿਆਦੀ ਲੋੜ ਨੂੰ ਪੂਰਾ ਕਰ ਸਕੇ , ਘਰ ਦੇ ਨੇੜੇ ਜੀਵੰਤ , ਹਰੀਆਂ ਭਰੀਆਂ ਜਨਤਕ ਥਾਂਵਾਂ ਜੋ ਦੇਖਭਾਲ ਕਰਨ ਵਾਲਿਆਂ ਨੂੰ ਸੁਵਿਧਾਵਾਂ ਦਿੰਦੀਆਂ ਹਨ , ਜਦੋਂ ਛੋਟੇ ਬੱਚਿਆਂ , ਲਈ ਸੁਰੱਖਿਅਤਾ ਦੀ ਭਾਲ , ਸੁਰੱਖਿਅਤ ਆਵਾਜਾਈ ਰੂਟਸ ਅਤੇ ਟਰਾਂਜਿ਼ਟ ਸਿਸਟਮਸ ਜੋ ਇਸ ਨੂੰ ਪਰਿਵਾਰਾਂ ਨਾਲ ਛੋਟੇ ਬੱਚਿਆਂ ਦੇ ਸਫ਼ਰ ਕਰਨ ਲਈ ਆਸਾਨ ਕਫਾਇਤੀ ਤੇ ਆਨੰਦਮਈ ਬਣਾਵੇ ਅਤੇ ਹਵਾ ਗੁਣਵੱਤਾ ਦੇ ਸੁਰੱਖਿਅਤ ਪੱਧਰਾਂ ਨਾਲ ਸਿਹਤਮੰਦ ਵਾਤਾਵਰਣ ਅਤੇ ਘੱਟ ਆਵਾਜ਼ ਪ੍ਰਦੂਸ਼ਨ ਅਤੇ ਅਖੀਰ ਵਿੱਚ ਇੱਕ ਧੜਕਦੀ ਭਾਈਚਾਰਕ ਜਿ਼ੰਦਗੀ ਜੋ ਪਰਿਵਾਰ ਦੀ ਰਿਸ਼ਟ ਪੁਸ਼ਟਤਾ ਦੀ ਸਹਾਇਤਾ ਸ਼ਾਮਲ ਹੈ"— ਸ਼੍ਰੀ ਹਰਦੀਪ ਸਿੰਘ ਪੁਰੀ ਰਾਜ ਮੰਤਰੀ (ਸੁਤੰਤਰ ਚਾਰਜ)।
"ਇੱਕ ਸ਼ਹਿਰ ਜੋ ਸਾਰੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ , ਉਸ ਨੂੰ ਬਹੁਤ ਧਿਆਨ ਨਾਲ ਸਭ ਤੋਂ ਨਿਰਬਲ ਗਰੁੱਪਾਂ ਦੀਆਂ ਲੋੜਾਂ ਨਾਲ ਨਜਿੱਠਣ ਦੀ ਲੋੜ ਹੈ । ਸ਼ਹਿਰੀ ਯੋਜਨਾਬੰਦੀ ਵਿੱਚ ਸ਼ੁਰੂਆਤੀ ਬਚਪਨ ਨੂੰ ਸ਼ਾਮਲ ਕਰਨ ਨਾਲ ਜਿ਼ਆਦਾ ਸੰਪੂਰਨ , ਲੋਕ ਪੱਖੀ ਸ਼ਹਿਰੀ ਵਿਕਾਸ ਲਈ ਸਹਿਯੋਗ ਮਿਲੇਗਾ"— ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ।
"ਅਸੀਂ ਵਿਸ਼ਵਾਸ ਕਰਦੇ ਹਾਂ ਕਿ ਛੋਟੇ ਬੱਚਿਆਂ , ਰਿੜ੍ਹਨ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਅਤੇ ਹੋਰ ਸੰਭਾਲ ਕਰਨ ਵਾਲਿਆਂ ਲਈ ਨੇਬਰਹੁੱਡ ਦੋਸਤਾਨਾ ਬਣਾਉਣ ਲਈ ਇੱਕ ਟਿਕਾਊ ਅਤੇ ਸੰਮਲਿਤ ਤਰੀਕੇ ਨਾਲ ਸ਼ਹਿਰਾਂ ਬਾਰੇ ਸੋਚਨਾ ਚਾਹੀਦਾ ਹੈ ਅਤੇ ਸ਼ਹਿਰਾਂ ਦੇ ਨੌਜਵਾਨ ਨਿਵਾਸੀਆਂ ਦੇ ਨਾਲ ਨਾਲ ਸਾਰੇ ਲੋਕਾਂ ਨੂੰ ਮਿਆਰੀ ਜਿ਼ੰਦਗੀ ਅਤੇ ਬੁਨਿਆਦੀ ਢਾਂਚੇ ਤੇ ਫੋਕਸ ਕਰਨਾ ਚਾਹੀਦਾ ਹੈ । ਜਨਤਕ ਥਾਵਾਂ , ਉਹਨਾਂ ਦੇ ਆਉਣ ਜਾਣ ਛੋਟੇ ਬੱਚਿਆਂ ਲਈ ਸੇਵਾਵਾਂ ਲਈ ਪਹੁੰਚ ਅਤੇ ਹੋਰ ਇਹੋ ਜਿਹੇ ਮਾਮਲੇ ਉਹਨਾਂ ਦੀ ਸਿਹਤ ਅਤੇ ਰਿਸ਼ਟ ਪੁਸ਼ਟਤਾ ਦੀ ਸਹਾਇਤਾ ਕਰਦੇ ਹਨ , ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ । ਸ਼ਹਿਰ ਜੋ ਬਹੁਤ ਛੋਟੇ ਬੱਚਿਆਂ ਲਈ ਕੰਮ ਕਰ ਸਕਣ ਉਹ ਸਾਰਿਆਂ ਲਈ ਕੰਮ ਕਰਨ ਦੀ ਸੰਭਾਵਨਾ ਰੱਖਦੇ ਨੇ । ਅਸੀਂ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਧੰਨਵਾਦੀ ਹਾਂ , ਜਿਹਨਾਂ ਨੇ ਇਸ ਮਹੱਤਵਪੂਰਨ ਪਹਿਲ ਦੀ ਸ਼ੁਰੂਆਤ ਕੀਤੀ ਹੈ ਅਤੇ ਆਸ ਕਰਦੇ ਹਾਂ ਕਿ ਵਰਲਡ ਰਿਸੋਰਸੇਸ ਇੰਸਟੀਚਿਊਟਸ ਇੰਡੀਆ ਅਤੇ ਭਾਗ ਲੈਣ ਵਾਲੇ ਸ਼ਹਿਰ ਨਾਲ ਸਾਂਝ ਕਰਨਗੇ"— ਰੁਸ਼ਦਾ ਮਾਜੀਦ , ਭਾਰਤੀ ਪ੍ਰਤੀਨਿੱਧ , ਬਰਨਾਡ ਵੈਨ ਲੀਰ ਫਾਊਂਡੇਸ਼ਨ"।
ਡਾਟਾ ਮਿਚਿਉਰਿਟੀ ਅਸੈੱਸਮੈਂਟ ਫਰੇਮਵਰਕ (ਡੀ ਐੱਮ ਏ ਐੱਫ) ਸਾਈਕਲ 2 ਸਮਾਰਟ ਸਿਟੀਜ਼ ਮਿਸ਼ਨ ਦੀ ਪਹਿਲ ਡਾਟਾ ਸਮਾਰਟ ਸਿਟੀਜ਼ ਤਹਿਤ (ਡਾਟਾ ਸੱਭਿਆਚਾਰ) ਪੈਦਾ ਕਰਨ ਲਈ ਸ਼ਹਿਰਾਂ ਨੂੰ ਸਹਿਯੋਗ ਦੇਵੇਗਾ । ਇਸ ਫਰੇਮਵਰਕ ਦਾ ਸਭ ਤੋਂ ਜ਼ਰੂਰੀ ਮੰਤਵ ਸ਼ਹਿਰਾਂ ਨੂੰ ਆਪਣੇ ਪੱਧਰ ਤੇ ਅੰਕੜਿਆਂ ਦੀ ਮਿਚਿਉਰਿਟੀ ਦੇ ਮੁਲਾਂਕਣ ਯੋਗ ਬਣਾਉਣਾ ਹੈ ਤਾਂ ਜੋ ਨੀਤੀ ਯੋਗ , ਪ੍ਰਸ਼ਾਸਨ ਦੇ ਢਾਂਚੇ , ਡਾਟਾ ਪ੍ਰਬੰਧਨ , ਸਮਰੱਥਾ ਨਿਰਮਾਣ ਅਤੇ ਸ਼ਹਿਰ ਪੱਧਰ ਤੇ ਭਾਗੀਦਾਰਾਂ ਨੂੰ ਸ਼ਾਮਲ ਕੀਤਾ ਜਾ ਸਕੇ । ਖੁੱਲ੍ਹੇ ਨਵੀਨਤਾ , ਸਹਿਯੋਗ , ਸਹਿ ਨਿਰਮਾਣ ਅਤੇ ਅਕਾਦਮਿਕ ਖੋਜਾਂ ਲਈ ਡਾਟਾ ਸੱਭਿਆਚਾਰ ਦਾ ਲੋਕਤੰਤਰੀ ਕਰਨ ਵਿੱਚ ਇੱਕ ਯੋਗ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ । ਇਸ ਸਾਈਕਲ 2 ਦੇ ਮੁਲਾਂਕਣ ਦਾ ਵਿਸਥਾਰ ਸਮਾਰਟ ਸਿਟੀ ਤੋਂ ਇਲਾਵਾ ਹੋਰ ਸ਼ਹਿਰਾਂ ਨੂੰ ਸ਼ਾਮਲ ਕਰਨ ਲਈ ਕੀਤਾ ਗਿਆ ਹੈ ।
"ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੀ ਡਿਜੀਟਲ ਇੰਡੀਆ ਮੁਹਿੰਮ ਦੇ ਇੱਕ ਹਿੱਸੇ ਵਜੋਂ ਸਰਕਾਰੀ ਸੇਵਾਵਾਂ ਨੂੰ ਹੋਰ ਅਸਰਦਾਰ ਢੰਗ ਨਾਲ ਡਾਟਾ ਅਤੇ ਡਿਜੀਟਲ ਤਕਨਾਲੋਜੀ ਵਰਤ ਕੇ ਉਪਲੱਬਧ ਕਰਵਾਉਣਾ । ਸਮਾਰਟ ਸਿਟੀਜ਼ ਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਡਾਟਾ ਸਮਾਰਟ ਸਿਟੀਜ਼ ਪਹਿਲ ਇਸ ਦਿਸ਼ਾ ਵੱਲ ਇੱਕ ਕਦਮ ਹੈ । ਡਾਟਾ ਅਤੇ ਤਕਨਾਲੋਜੀ ਦੀ ਸਾਂਝੀਆਂ ਸ਼ਕਤੀਆਂ ਵਰਤ ਕੇ , ਪਹਿਲ ਦਾ ਮੰਤਵ ਕਾਰਗੁਜ਼ਾਰੀ ਪ੍ਰਬੰਧਨ ਲਈ ਸਬੂਤ ਅਧਾਰਿਤ ਯੋਜਨਾ ਅਤੇ ਸੰਸਥਾਗਤ ਇੱਕ ਮਜ਼ਬੂਤ ਤਰੀਕਾ ਤਿਆਰ ਕਰਨਾ ਹੈ" — ਸ਼੍ਰੀ ਹਰਦੀਪ ਸਿੰਘ ਪੁਰੀ , ਰਾਜ ਮੰਤਰੀ (ਸੁਤੰਤਰ ਚਾਰਜ) ।
ਵਿਸ਼ਵ ਵਿੱਚ ਸ਼ਹਿਰ ਤੇਜ਼ੀ ਨਾਲ ਆਪੋ ਆਪਣੀਆਂ ਵੈਲਯੂ ਚੇਨ ਵਿੱਚ ਨੀਤੀ ਬਣਾਉਣ , ਪ੍ਰਾਜੈਕਟਾਂ ਦੀ ਚੋਣ , ਪ੍ਰਾਜੈਕਟ ਡਿਜ਼ਾਇਨ ਅਤੇ ਲਾਗੂ ਕਰਨ ਤੇ ਸੇਵਾ ਦੇਣ ਲਈ ਡਾਟਾ ਸੰਚਾਲਕ ਹੋ ਰਹੇ ਨੇ । ਜੇ ਇਸ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਡਾਟਾ ਨਾਗਰਿਕਾਂ ਦੀ ਜਿ਼ੰਦਗੀ ਵਿੱਚ ਗੁਣਵਤਾ ਲਿਆ ਕਿ ਵੱਡਾ ਫਰਕ ਦਿਖਾ ਸਕਦਾ ਹੈ ਅਤੇ ਥੋੜੇ ਸਰੋਤਾਂ ਵਾਲੇ ਸ਼ਹਿਰੀ ਪ੍ਰਸ਼ਾਸਨ ਨੂੰ ਸੇਵਾਵਾਂ ਦੇਣ ਯੋਗ ਬਣਾ ਸਕਦਾ ਹੈ । ਡਾਟਾ ਸੰਚਾਲਕ ਕੰਮਕਾਜ ਆਊਟਕਮ ਅਧਾਰਿਤ ਯੋਜਨਾ ਅਤੇ ਗਵਰਨੈਂਸ ਲਈ ਇੱਕ ਯਕੀਨਨ ਤਰੀਕਾ ਹੋਵੇਗਾ । ਡਾਟਾ ਨੂੰ ਸ਼ਹਿਰੀ ਸੇਵਾਵਾਂ ਦੇ ਸੁਧਾਰ ਲਈ ਇੱਕ ਮੁੱਖ ਤੱਤ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ । ਇਸ ਦੇ ਨਾਲ ਨਾਲ ਇਹ ਨਵੀਨਤਾ ਲਈ ਮੌਕੇ ਅਤੇ ਮਿਲ ਕੇ ਪੈਦਾ ਕਰਨ ਲਈ ਵੀ ਇੱਕ ਮੁੱਖ ਤੱਤ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ — ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ (ਐੱਮ ਓ ਐੱਚ ਯੂ ਏ)
ਸੀ ਡੀ ਓ ਸਿਖਲਾਈ ਪ੍ਰੋਗਰਾਮ ਤਹਿਤ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਟਾਟਾ ਟਰਸਟ ਨਾਲ ਮਿਲ ਕੇ ਇੱਕ ਛੇ ਹਫ਼ਤੇ ਗਾਇਡੇਡ ਈ—ਲਰਨਿੰਗ ਕੋਰਸ ਜਿਸ ਨੂੰ "ਇਨੇਬਲਿੰਗ ਡਾਟਾ ਡਰਿਵਨ ਡਸੀਜ਼ਨ ਮੇਕਿੰਗ ਇਨ ਅਰਬਨ ਲੋਕਲ ਬੋਡੀਜ਼" ਕਿਹਾ ਜਾਂਦਾ ਹੈ, ਦੀ ਸ਼ੁਰੂਆਤ ਕੀਤੀ ਹੈ । 100 ਸਮਾਰਟ ਸ਼ਹਿਰਾਂ ਵਿੱਚ ਤਾਇਨਾਤ ਕੀਤੇ ਗਏ ਸ਼ਹਿਰੀ ਡਾਟਾ ਅਧਿਕਾਰੀਆਂ ਲਈ ਇਹ ਵਿਸ਼ੇਸ਼ ਤੌਰ ਤੇ ਡਿਜ਼ਾਇਨ ਕੀਤਾ ਗਿਆ ਹੈ । ਇਹ ਪ੍ਰੈਕਟਿਸ ਬੇਸਡ ਡਿਜੀਟਲ ਕੋਰਸ ਸੀ ਡੀ ਓਸ ਨੂੰ ਬੁਨਿਆਦੀ ਅਤੇ ਆਧੁਨਿਕ ਡਾਟਾ ਇਕੱਠਾ ਕਰਨਾ , ਮੁਲਾਂਕਣ ਕਰਨਾ ਅਤੇ ਉਸ ਦੀ ਵਿਜ਼ੂਲਾਈਜੇਸ਼ਨ ਲਈ ਤਿਆਰ ਕਰੇਗਾ । ਸੀ ਡੀ ਓਸ ਅਸਰਦਾਰ ਡਾਟਾ ਸੰਚਾਲਨ ਗਵਰਨੈਂਸ ਦੇ ਮੁੱਖ ਨਿਯਮਾਂ ਨੂੰ ਸਮਝਣ ਦੇ ਯੋਗ ਹੋਣਗੇ ਅਤੇ ਇਹ ਉਹਨਾਂ ਨੂੰ ਦੱਸੇਗਾ ਕਿ ਕਿਵੇਂ ਕਾਰਜਸ਼ੀਲ ਡਾਟਾ ਨੀਤੀ ਫਰੇਮਵਰਕ ਤਿਆਰ ਕਰਨਾ ਹੈ ਅਤੇ ਇਹ ਤਿਆਰ ਕਰਨ ਲਈ ਵਰਤੇ ਗਏ ਮਾਮਲਿਆਂ ਦੀ ਪਹੁੰਚ ਨੂੰ ਪ੍ਰੈਕਟਿਕਲ ਸਿੱਖਿਆ ਅਤੇ ਐਪਲੀਕੇਸ਼ਨ ਲਈ ਕਿਵੇਂ ਵਰਤੋਂ ਕਰਨੀ ਹੈ ।
"ਮੰਤਰਾਲਾ ਹੈਂਡਸ ਆਨ ਮੁਲਾਂਕਣ , ਆਨ ਲਾਈਨ ਲਰਨਿੰਗ ਮੌਡਊਲਸ ਅਤੇ ਭਾਈਵਾਲਾਂ ਦੇ ਨੈੱਟਵਰਕ ਤੋਂ ਮਾਹਿਰ ਸਹਿਯੋਗ ਰਾਹੀਂ ਸਿਟੀ ਡਾਟਾ ਆਫ ਅਧਿਕਾਰੀਆਂ (ਸੀ ਡੀ ਓਸ) ਦੀ ਲਗਾਤਾਰ ਸਮਰੱਥਾ ਉਸਾਰੀ ਲਈ ਵਚਨਬੱਧ ਹੈ । ਇਹ ਕਰਨ ਨਾਲ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਸ਼ਹਿਰੀ ਸੰਸਥਾਨਕ ਸੰਸਥਾਵਾਂ ਵਿੱਚ ਡਿਜੀਟਲ ਅਗਵਾਈ ਹੀ ਨਹੀਂ ਪੈਦਾ ਕਰ ਰਹੇ ਬਲਕਿ ਵੱਡੇ ਰੂਪ ਵਿੱਚ ਦੇਸ਼ ਦੇ ਸ਼ਹਿਰੀ ਡਾਟਾ ਵਾਤਾਵਰਣ ਪ੍ਰਣਾਲੀ ਦੀ ਸਮਰੱਥਾ ਉਸਾਰੀ ਵੀ ਕਰ ਰਹੇ ਹਨ" । ਸ਼੍ਰੀ ਹਰਦੀਪ ਸਿੰਘ ਪੁਰੀ , ਰਾਜ ਮੰਤਰੀ (ਸੁਤੰਤਰ ਚਾਰਜ) ।
"ਟਾਟਾ ਟਰਸਟ ਵੱਲੋਂ ਇਹ ਸਿਖਲਾਈ ਵਿਕਸਿਤ ਕੀਤੀ ਗਈ ਹੈ ਤਾਂ ਜੋ ਯੂ ਐੱਲ ਬੀ ਅਧਿਕਾਰੀਆਂ ਦੀ ਸ਼ਮੂਲੀਅਤ ਨੂੰ ਵੱਧ ਤੋਂ ਵੱਧ ਵਧਾਇਆ ਜਾਵੇ ਅਤੇ ਇਸ ਲਈ ਡਾਟਾ ਸੰਚਾਲਕ ਗਵਰਨੈਂਸ , ਮਿਊਂਸਿਪੈਲਿਟੀਸ ਲਈ ਤਕਨਾਲੋਜੀ ਤੇ ਡਾਟਾ ਵਰਤੋਂ ਨਾਲ ਸਬੰਧਿਤ ਟੂਲਸ , ਸਿਹਤ ਅਤੇ ਸਿੱਖਿਆ ਖੇਤਰ ਵਿੱਚ ਵਰਤੇ ਕੇਸਾਂ ਦੀ ਪ੍ਰਦਰਸ਼ਨੀ ਅਤੇ ਪ੍ਰਬੰਧਨ ਦੇ ਨਿਯਮਾਂ ਅਤੇ ਤਰੀਕਿਆਂ ਨੂੰ ਡਾਟਾ ਡਰਿਵਨ ਫੋਰਮੇਸ਼ਨਸ ਲਈ ਬਦਲਣ ਨੂੰ ਵੱਧ ਤੋਂ ਵੱਧ ਤਰਕਸੰਗਤ ਬਣਾਉਣ ਲਈ ਧਾਰਨਾਵਾਂ ਜੋੜੀਆਂ ਗਈਆਂ ਹਨ"— ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ (ਐੱਮ ਓ ਐੱਚ ਯੂ ਏ) ।
"2016 ਤੋਂ ਲੈ ਕੇ ਟਾਟਾ ਟਰਸਟ ਨੇ ਆਪਣੇ ਡਾਟਾ ਡਰਿਵਨ ਗਵਰਨੈਂਸ (ਡੀ ਡੀ ਜੀ) ਪੋਰਟਫੋਲੀਓ ਰਾਹੀਂ ਸਰਗਰਮੀ ਨਾਲ ਸ਼ਹਿਰੀ ਅਤੇ ਪੇਂਡੂ ਸਥਾਨਕ ਸਰਕਾਰਾਂ ਲਈ ਲੋੜ ਅਤੇ ਸਾਰਥਕਤਾ ਨਾਲ ਡਾਟਾ ਅਨੁਸਾਰ ਫੈਸਲੇ ਕਰਨ ਨੂੰ ਸਥਾਪਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ । ਸਿਖਲਾਈ ਪ੍ਰੋਗਰਾਮ ਵਿੱਚ ਸਾਡੇ ਯਤਨਾਂ ਤੋਂ ਢਾਂਚੇ ਦੇ ਅੰਦਰ ਹੁਸਿ਼ਆਰ ਸਰੋਤ ਅਤੇ ਇਨੇਬਲਡ ਕੈਡਰ ਖੜਾ ਕਰਨ ਦੀ ਆਸ ਹੈ , ਜਿਸ ਨਾਲ ਸੱਚਮੁੱਚ ਆਮ ਨਾਗਰਿਕ ਅਤੇ ਪ੍ਰਸ਼ਾਸਨ ਅਸਲ ਵਿੱਚ ਸਰਕਾਰ ਦੀਆਂ ਡਿਜ਼ੀਟਾਈਜੇਸ਼ਨ ਸੇਵਾਵਾਂ ਅਤੇ ਸਿਸਟੇਮੈਟਿਕ ਆਧੁਨਿਕਤਾ ਅਤੇ ਜਿ਼ੰਮੇਵਾਰੀ ਤੋਂ ਫਾਇਦਾ ਉਠਾ ਸਕਣ , ਜੋ ਸਮਾਰਟ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਮਿਲਣੀਆਂ ਚਾਹੀਦੀਆਂ ਨੇ"— ਡਾਕਟਰ ਪੂਰਨਿਮਾ ਡੋਰੇ , ਮੁਖੀ ਡਾਟਾ ਡਰਿਵਨ ਗਵਰਨੈਂਸ , ਟਾਟਾ ਟਰਸਟਸ ।
ਆਰ ਜੇ
(Release ID: 1670187)
Visitor Counter : 239