ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਇਜ਼ਰਾਈਲ ਦਰਮਿਆਨ ਸਿਹਤ ਅਤੇ ਮੈਡੀਸਿਨ ਦੇ ਖੇਤਰ ਦੇ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ

Posted On: 04 NOV 2020 3:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਇਜ਼ਰਾਈਲ ਦਰਮਿਆਨ ਸਿਹਤ ਅਤੇ ਮੈਡੀਸਿਨ ਦੇ ਖੇਤਰ ਦੇ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਨਿਮਨਲਿਖਤ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ:

1.   ਡਾਕਟਰਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦਾ ਅਦਾਨ-ਪ੍ਰਦਾਨ ਅਤੇ ਟ੍ਰੇਨਿੰਗ;

2.   ਮਾਨਵ ਸੰਸਾਧਨ ਵਿਕਾਸ ਅਤੇ ਸਿਹਤ ਦੇਖਭਾਲ਼ ਸੁਵਿਧਾਵਾਂ ਸਥਾਪਿਤ ਕਰਨ ਵਿੱਚ ਸਹਾਇਤਾ;

3.   ਫਾਰਮਾਸਿਊਟੀਕਲ,ਮੈਡੀਕਲ ਉਪਕਰਣਾਂ ਅਤੇ ਕੌਸਮੈਟਿਕਸ ਦੇ ਨਿਯਮ ਸਬੰਧੀ ਜਾਣਕਾਰੀ ਦਾ ਅਦਾਨ-ਪ੍ਰਦਾਨ;

4.   ਜਲਵਾਯੂ ਸਬੰਧੀ ਖਤਰੇ ਦੇ ਸਾਹਮਣੇ ਨਾਗਰਿਕਾਂ ਦੀ ਸਿਹਤ ਦੀ ਨਾਜ਼ੁਕਤਾ ਦਾ ਮੁੱਲਾਂਕਣ ਅਤੇ ਨਿਯੰਤਰਣ ਅਤੇ ਅਨੁਕੂਲਨ ਦੇ ਉਦੇਸ਼  ਨਾਲ ਜਨ-ਸਿਹਤ ਸਬੰਧੀ ਕਾਰਵਾਈਆਂ ਬਾਰੇ ਮੁਹਾਰਤ ਨੂੰ ਸਾਂਝਾ ਕਰਨਾ;

5.   ਜਲਵਾਯੂ ਅਨੁਕੂਲ ਬੁਨਿਆਦੀ ਢਾਂਚੇ ਦੇ ਨਾਲ-ਨਾਲ 'ਗਰੀਨ ਹੈਲਥਕੇਅਰ' (ਅਜੀਬ ਜਲਵਾਯੂ ਦੇ ਅਨੁਰੂਪ ਹਸਪਤਾਲ) ਦੇ ਵਿਕਾਸ ਲਈ ਸਹਾਇਤਾ ਉਪਲਬਧ ਕਰਾਉਣ ਹੇਤੁ ਮੁਹਾਰਤ ਨੂੰ ਸਾਂਝਾ ਕਰਨਾ;

6.   ਵਿਭਿੰਨ ਪ੍ਰਾਸੰਗਿਕ ਖੇਤਰਾਂ ਵਿੱਚ ਆਪਸੀ ਖੋਜ ਨੂੰ ਪ੍ਰੋਤਸਾਹਨ ਦੇਣਾ; ਅਤੇ

7.   ਸਹਿਯੋਗ ਦਾ ਹੋਰ ਕੋਈ ਖੇਤਰ ਜਿਸ ਦਾ ਆਪਸੀ ਨਿਰਣਾ ਕੀਤਾ ਜਾਵੇ।

ਹਰੇਕ ਪੱਖ ਦੂਜੇ ਪੱਖ ਦੇ ਸਬੰਧਿਤ ਸੰਸਥਾਵਾਂ ਦੁਆਰਾ ਸਹਿਯੋਗ ਦੇ ਮੁੱਦਿਆਂ 'ਤੇ ਆਯੋਜਿਤ ਕੀਤੇ ਜਾਣ ਵਾਲੇ ਗੋਲਮੇਜ਼,ਸੈਮੀਨਾਰਾਂ,ਸਿੰਪੋਜ਼ੀਆ,ਵਰਕਸਾਪਾਂ ਅਤੇ ਸੰਮੇਲਨਾਂ ਵਿੱਚ ਆਪਣੇ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਵੇਗਾ।

                                        ******

ਵੀਆਰਆਰਕੇ



(Release ID: 1670151) Visitor Counter : 167