ਸੈਰ ਸਪਾਟਾ ਮੰਤਰਾਲਾ
ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਪ੍ਰਸ਼ਾਦ ਸਕੀਮ ਤਹਿਤ ਕੇਰਲ ਦੇ ਗੁਰੂਵਾਯੁਰ ਵਿਖੇ “ਟੂਰਿਸਟ ਫੈਸਿਲਿਟੀ ਸੈਂਟਰ” ਸੁਵਿਧਾ ਦਾ ਵਰਚੁਅਲੀ ਉਦਘਾਟਨ ਕੀਤਾ
ਪ੍ਰਸ਼ਾਦ ਯੋਜਨਾ ਟੂਰਿਜ਼ਮ ਮੰਤਰਾਲੇ ਦੁਆਰਾ ਸਾਲ 2014-15 ਵਿੱਚ ਪਹਿਚਾਣ ਕੀਤੇ ਗਏ ਤੀਰਥ ਸਥਾਨਾਂ ਅਤੇ ਵਿਰਾਸਤੀ ਥਾਵਾਂ ਦੇ ਏਕੀਕ੍ਰਿਤ ਵਿਕਾਸ ਲਈ ਸ਼ੁਰੂ ਕੀਤੀ ਗਈ ਸੀ
Posted On:
04 NOV 2020 2:04PM by PIB Chandigarh
ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਵਰਚੁਅਲੀ ਪਲੈਟਫਾਰਮ ਜ਼ਰੀਏ ਟੂਰਿਜ਼ਮ ਮੰਤਰਾਲੇ ਦੀ ਪ੍ਰਸ਼ਾਦ ਯੋਜਨਾ ਤਹਿਤ “ਗੁਰੂਵਾਯੁਰ, ਕੇਰਲ ਦਾ ਵਿਕਾਸ” ਪ੍ਰੋਜੈਕਟ ਤਹਿਤ ਬਣਾਈ ਗਈ “ਟੂਰਿਸਟ ਫੈਸਿਲਿਟੀ ਸੈਂਟਰ” ਸੁਵਿਧਾ ਦਾ ਉਦਘਾਟਨ ਕੀਤਾ। ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਅਤੇ ਕੇਰਲ ਰਾਜ ਸਰਕਾਰ ਦੇ ਸਹਿਕਾਰਤਾ, ਟੂਰਿਜ਼ਮ ਅਤੇ ਦੇਵਸਵੋਮਸ ( Devaswoms) ਮੰਤਰੀ, ਸ਼੍ਰੀ ਕੜਕਮਪੱਲੀ ਸੁਰੇਂਦਰਨ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।
ਕੇਂਦਰੀ ਮੰਤਰੀ ਨੇ ਅੰਤਰਰਾਸ਼ਟਰੀ ਮਾਪਦੰਡਾਂ ਦੀਆਂ ਸੁਵਿਧਾਵਾਂ ਬਣਾਉਣ ਲਈ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਫੰਡਾਂ ਦੀ ਬਿਹਤਰੀਨ ਵਰਤੋਂ ਲਈ ਰਾਜ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਅੱਗੇ, ਰਾਜ ਸਰਕਾਰ ਨੂੰ ਟੂਰਿਜ਼ਮ ਖੇਤਰ ਦੇ ਤਹਿਤ ਟੂਰਿਜ਼ਮ ਮੰਤਰਾਲੇ ਤੋਂ ਹਰ ਸਹਿਯੋਗ ਅਤੇ ਸਹਾਇਤਾ ਲਈ ਭਰੋਸਾ ਦਿੱਤਾ।
‘ਨੈਸ਼ਨਲ ਮਿਸ਼ਨ ਆਨ ਪਿਲਗ੍ਰੀਮੇਜ ਰੇਜੁਵਿਨੇਸ਼ਨ ਐਂਡ ਹੈਰੀਟੇਜ ਔਗਮੈਂਟੇਸ਼ਨ ਡਰਾਈਵ’ (ਪ੍ਰਸ਼ਾਦ) ਨੂੰ ਟੂਰਿਜ਼ਮ ਮੰਤਰਾਲੇ ਦੁਆਰਾ ਸਾਲ 2014-15 ਵਿੱਚ ਪਹਿਚਾਣ ਕੀਤੇ ਗਏ ਤੀਰਥ ਸਥਾਨਾਂ ਅਤੇ ਵਿਰਾਸਤੀ ਥਾਵਾਂ ਦੇ ਏਕੀਕ੍ਰਿਤ ਵਿਕਾਸ ਲਈ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਉਦੇਸ਼ ਬੁਨਿਆਦੀ ਢਾਂਚੇ ਦੇ ਵਿਕਾਸ ਜਿਵੇਂ ਕਿ ਐਂਟਰੀ ਪੁਆਇੰਟਸ (ਰੋਡ, ਰੇਲ ਅਤੇ ਜਲ ਟ੍ਰਾਂਸਪੋਰਟ), ਆਖਰੀ ਮੀਲ ਤੱਕ ਸੰਪਰਕ, ਸੂਚਨਾ / ਇੰਟਰਪਰਿਟੇਸ਼ਨ ਸੈਂਟਰਾਂ, ਏਟੀਐੱਮ / ਮਨੀ ਐਕਸਚੇਂਜ, ਟ੍ਰਾਂਸਪੋਰਟ ਦੇ ਵਾਤਾਵਰਣ ਦੇ ਅਨੁਕੂਲ ਤਰੀਕਿਆਂ ਦੀ ਵਿਵਸਥਾ, ਖੇਤਰ ਦੀ ਰੋਸ਼ਨੀ ਅਤੇ ਅਖੁੱਟ ਊਰਜਾ ਦੇ ਸਰੋਤ, ਪਾਰਕਿੰਗ, ਪੀਣ ਵਾਲੇ ਪਾਣੀ, ਪਖਾਨੇ, ਕਲਾਕ ਰੂਮ, ਵੇਟਿੰਗ ਰੂਮ, ਫਸਟ ਏਡ ਸੈਂਟਰ, ਕਰਾਫ਼ਟ ਬਜ਼ਾਰਾਂ / ਹਾਟਾਂ / ਸਮਾਰਕ ਦੀਆਂ ਦੁਕਾਨਾਂ / ਕੈਫੇਟੇਰੀਆ, ਵਰਖਾ ਸ਼ੈਲਟਰ, ਟੈਲੀਕਾਮ ਸੁਵਿਧਾਵਾਂ, ਇੰਟਰਨੈੱਟ ਸੰਪਰਕ ਆਦਿ ਵਿਕਸਿਤ ਕਰਨਾ ਪ੍ਰੋਜੈਕਟ ਤਹਿਤ ਹੈ। “ਗੁਰੂਵਾਯੁਰ ਦਾ ਵਿਕਾਸ” ਪ੍ਰੋਜੈਕਟ ਨੂੰ ਟੂਰਿਜ਼ਮ ਮੰਤਰਾਲੇ ਦੁਆਰਾ ਮਾਰਚ, 2017 ਵਿੱਚ 45.36 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਵਾਨਗੀ ਦਿੱਤੀ ਗਈ ਸੀ। ‘ਟੂਰਿਸਟ ਫੈਸਿਲਿਟੇਸ਼ਨ ਸੈਂਟਰ’ ਨੂੰ 11.57 ਕਰੋੜ ਰੁਪਏ ਦੀ ਲਾਗਤ ਨਾਲ ਸਫ਼ਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਪ੍ਰੋਜੈਕਟਾਂ ਦੇ ਹੋਰ ਹਿੱਸੇ ਸੀਸੀਟੀਵੀ ਨੈੱਟਵਰਕ ਬੁਨਿਆਦੀ ਢਾਂਚਾ, ਟੂਰਿਸਟ ਸੁਵਿਧਾ ਕੇਂਦਰ ਅਤੇ ਮਲਟੀ ਲੈਵਲ ਕਾਰ ਪਾਰਕਿੰਗ ਹਨ| ਸੀਸੀਟੀਵੀ ਨੈੱਟਵਰਕ ਨੂੰ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ|
****
ਐੱਨਬੀ / ਏਕੇਜੇ / ਓਏ
(Release ID: 1670146)
Visitor Counter : 258
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Tamil
,
Telugu
,
Kannada
,
Malayalam