ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੋਵਿਡ -19 ਤੋਂ ਬਾਅਦ ਵਿਸ਼ਵ ਦੀ ਅਰਥਵਿਵਸਥਾ ਦੇ ਮਾਮਲੇ ਵਿੱਚ ਭਾਰਤ ਗਲੋਬਲ ਲੀਡਰ ਵਜੋਂ ਉਭਰੇਗਾ: ਡਾ. ਜਿਤੇਂਦਰ ਸਿੰਘ
ਕੇਂਦਰੀ ਰਾਜ ਮੰਤਰੀ ਦਾ ਕਹਿਣਾ ਹੈ ਕਿ ਉੱਤਰ-ਪੂਰਬੀ ਖੇਤਰ ਦਾ ਵਿਕਾਸ ਭਾਰਤੀ ਅਰਥਵਿਵਸਥਾ ਲਈ "ਨਵੇਂ ਇੰਜਣ" ਵਜੋਂ ਕੰਮ ਕਰੇਗਾ
Posted On:
03 NOV 2020 4:27PM by PIB Chandigarh
ਉੱਤਰ-ਪੂਰਬੀ ਖੇਤਰ ਦੇ ਵਿਕਾਸ (ਸੁਤੰਤਰ ਚਾਰਜ) ਬਾਰੇ ਕੇਂਦਰੀ ਰਾਜ ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ “ਕੋਵਿਡ -19 ਬਾਅਦ ਪੂੰਜੀ ਬਜ਼ਾਰਾਂ ਜ਼ਰੀਏ ਆਰਥਿਕ ਪੁਨਰ ਸੁਰਜੀਤੀ” ਵਿਸ਼ੇ ‘ਤੇ ਇੱਕ ਵੈਬੀਨਾਰ ਦਾ ਉਦਘਾਟਨ ਕੀਤਾ। ਵੈਬੀਨਾਰ ਇੰਸਟੀਚਿਊਟ ਆਵ੍ ਕੰਪਨੀ ਸੈਕਰੇਟਰੀਜ਼ ਆਵ੍ ਇੰਡੀਆ (ਆਈਸੀਐੱਸਆਈ-ਐੱਨਆਈਆਰਸੀ), ਨਵੀਂ ਦਿੱਲੀ ਦੁਆਰਾ ਆਯੋਜਿਤ ਕੀਤਾ ਗਿਆ ਸੀ।
ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਕੋਵਿਡ -19 ਦੇ ਬਾਅਦ ਵਿਸ਼ਵ ਦੀ ਅਰਥਵਿਵਸਥਾ ਦੇ ਮਾਮਲੇ ਵਿੱਚ ਗਲੋਬਲ ਲੀਡਰ ਵਜੋਂ ਉੱਭਰੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਲੌਕਡਾਊਨ ਨੂੰ ਲਾਗੂ ਕਰਨ ਲਈ ਚੁੱਕੇ ਗਏ ਪੂਰਵਕ ਕਦਮਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਭਾਰਤੀ ਅਰਥਵਿਵਸਥਾ ਨੂੰ ਵਧੇਰੇ ਨੁਕਸਾਨ ਹੋਣ ਤੋਂ ਬਚਾਇਆ। ਲੌਕਡਾਊਨ ਪੀਰੀਅਡ ਨੇ ਸਾਨੂੰ ਜ਼ਿੰਦਗੀ ਦੇ ਬਹੁਤ ਸਾਰੇ ਸਬਕ ਸਿਖਾਏ ਅਤੇ ਇਹ ਬਿਪਤਾ ਸਾਡੇ ਲਈ ਵਰਦਾਨ ਬਣ ਕੇ ਉੱਭਰੀ ਹੈ।
ਭਾਰਤ ਦੀ ਅਰਥਵਿਵਸਥਾ ਵਿੱਚ ਉੱਤਰ-ਪੂਰਬੀ ਖੇਤਰ ਦੀ ਭੂਮਿਕਾ ਬਾਰੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ -19 ਤੋਂ ਬਾਅਦ ਇਹ ਖੇਤਰ ਯੂਰੋਪੀਅਨ ਟੂਰਿਸਟ ਸਥਾਨਾਂ ਦੇ ਬਦਲ ਵਜੋਂ ਉੱਭਰ ਕੇ ਸਾਹਮਣੇ ਆਵੇਗਾ ਕਿਉਂਕਿ ਉੱਤਰ-ਪੂਰਬੀ ਖੇਤਰ ਵਿੱਚ ਸਮੇਂ ਸਿਰ ਲੌਕਡਾਊਨ ਲਗ ਜਾਣ ਦੇ ਕਾਰਨ ਇੱਥੇ ਸਿਰਫ ਕੁਝ ਹੀ ਕੋਵਿਡ -19 ਕੇਸ ਪਾਏ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉੱਤਰ-ਪੂਰਬੀ ਖੇਤਰ ਕੋਵਿਡ -19 ਤੋਂ ਬਾਅਦ ਭਾਰਤ ਦੀਆਂ ਮਨਪਸੰਦ ਕਾਰੋਬਾਰੀ ਥਾਵਾਂ ਵਿੱਚੋਂ ਇੱਕ ਹੋਵੇਗਾ ਅਤੇ ਬਾਂਸ ਆਰਥਿਕ ਗਤੀਵਿਧੀਆਂ ਦਾ ਮੁੱਖ ਥੰਮ ਬਣਨ ਜਾ ਰਿਹਾ ਹੈ। ਮਹਾਮਾਰੀ ਦੇ ਹਨੇਰੇ ਬੱਦਲਾਂ ਵਿੱਚ ਬਾਂਸ ਨੂੰ ਉਮੀਦ ਦੀ ਕਿਰਣ ਦੱਸਦਿਆਂ ਡਾ: ਜਿਤੇਂਦਰ ਸਿੰਘ ਨੇ ਕਿਹਾ, ਇਹ ਉੱਤਰ-ਪੂਰਬ ਅਤੇ ਸਮੁੱਚੇ ਦੇਸ਼ ਦੀ ਅਰਥਵਿਵਸਥਾ ਨੂੰ ਕੋਵਿਡ ਦੇ ਬਾਅਦ ਦੇ ਯੁੱਗ ਵਿੱਚ ਉਭਾਰਣ ਵਿੱਚ ਸਹਾਇਤਾ ਕਰੇਗਾ। ਮੰਤਰੀ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਕੋਵਿਡ -19 ਤੋਂ ਬਾਅਦ ਭਾਰਤੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ ਅਤੇ ਇਸਦਾ ਵਿਕਾਸ ਅਰਥਵਿਵਸਥਾ ਵਿੱਚ “ਨਵੇਂ ਇੰਜਣ” ਵਜੋਂ ਕੰਮ ਕਰੇਗਾ।
ਦੇਸ਼ ਦੇ ਆਰਥਿਕ ਵਿਕਾਸ ਦੇ ਨਿਰਮਾਣ ਅਤੇ ਕਾਇਮ ਰੱਖਣ ਵਿਚ ਕੰਪਨੀ ਸੈਕਟਰੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਜਿਹਾ ਵੈਬੀਨਾਰ ਇੰਸਟੀਟਿਊਟ ਆਵ੍ ਕੰਪਨੀ ਸੈਕਰੇਟਰੀਜ਼ ਆਵ੍ ਇੰਡੀਆ (ਆਈਸੀਐੱਸਆਈ) ਦੇ ਵਿਦਿਆਰਥੀਆਂ ਨੂੰ ਸਸ਼ਕਤ ਕਰੇਗਾ ਅਤੇ ਵਪਾਰਕ ਨੀਤੀਆਂ ਦੇ ਮਾਮਲੇ ਵਿੱਚ ਆਪਣੀ ਕੀਮਤੀ ਜਾਣਕਾਰੀ ਸਦਕੇ ਭਾਰਤ ਦੇ ਵਿਕਾਸ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਦਾ ਹੌਂਸਲਾ ਵਧਾਵੇਗਾ।
ਮੰਤਰੀ ਨੇ ਉਮੀਦ ਜਤਾਈ ਕਿ ਭਾਗੀਦਾਰਾਂ ਦਾ ਵਡਮੁੱਲਾ ਯੋਗਦਾਨ ਹਿਤਧਾਰਕਾਂ ਨੂੰ ਭਾਰਤ ਦੀ ਅਰਥਵਿਵਸਥਾ ਨੂੰ ਬਦਲਣ ਵਿੱਚ ਸਹਾਇਤਾ ਕਰੇਗਾ।
ਸੀਐੱਸ ਅਸ਼ੀਸ਼ ਗਰਗ, ਪ੍ਰੈਜ਼ੀਡੈਂਟ, ਆਈਸੀਐੱਸਆਈ; ਸ਼੍ਰੀ ਸੁਰੇਸ਼ ਪਾਂਡੇ, ਚੇਅਰਮੈਨ ਆਈਸੀਐੱਸਆਈ ਅਤੇ ਹੋਰ ਪ੍ਰਮੁੱਖ ਬੁਲਾਰਿਆਂ ਨੇ ਵੈਬੀਨਾਰ ਨੂੰ ਸੰਬੋਧਨ ਕੀਤਾ।
********
ਐੱਸਐੱਨਸੀ / ਐੱਸਐੱਸ
(Release ID: 1669871)
Visitor Counter : 216